ਅੰਮ੍ਰਿਤਸਰ-ਸ਼਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਵਿੱਚ ਸਾਰੀਆਂ ਆਹਲੂਵਾਲੀਆ ਸਭਾਵਾਂ ਖਾਲਸਾ ਪੰਥ ਦੇ ਮਹਾਨ ਸੂਰਬੀਰ ਜਰਨੈਲ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਸੁਲਤਾਨ-ਉਲ-ਕੌਮ ਬੁੱਢਾ ਦਲ ਦੇ ਚੌਥੇ ਜਥੇਦਾਰ ਦਾ 307ਵਾਂ ਜਨਮ ਦਿਹਾੜਾ ਨਾਨਕਸਾਹੀ ਕੈਲੰਡਰ ਅਨੁਸਾਰ 18 ਮਈ ਨੂੰ ਸਮਰਪਿਤ ਗੁਰਮਤਿ ਸਮਾਗਮ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਪੂਰਨ ਸਰਧਾ ਸਤਿਕਾਰ ਨਾਲ ਮਨਾਇਆ ਜਾਵੇਗਾ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਸਲਾਨਾ ਗੁਰਮਤਿ ਸਮਾਗਮ ਹੋਵੇਗਾ। ਜਿਸ ਵਿੱਚ ਰਾਗੀ, ਢਾਡੀ, ਪ੍ਰਚਾਰਕ, ਵਿਦਵਾਨ, ਸੱਜਨ ਬਾਬਾ ਜੀ ਦੇ ਜੀਵਨ ਤੇ ਸੰਗਤਾਂ ਨਾਲ ਸਾਂਝ ਪਾਉਣਗੇ। ਉਨ੍ਹਾਂ ਸਾਰੀਆਂ ਸਮੂਹ ਜਥੇਬੰਦੀਆਂ ਸਭਾਵਾਂ ਨੂੰ ਅਪੀਲ ਕੀਤੀ ਹੈ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਕ੍ਰਿਪਾਲਤਾ ਕਰਨ। ਉਪਰੰਤ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਯਾਦਗਾਰੀ ਚੌਂਕ ਵਿਖੇ ਆਹਲੂਵਾਲੀਆ ਬਰਾਦਰੀ ਅਤੇ ਹੋਰ ਸੰਗਤਾਂ ਬਾਬਾ ਜੀ ਦੇ ਬੁੱਤ ਸਰੂਪ ਤੇ 18 ਮਈ ਸਵੇਰੇ 11 ਵਜੇ ਫੁੱਲਾਂ ਦੇ ਹਾਰ ਪਾ ਕੇ ਸਤਿਕਾਰ ਭੇਟ ਕਰਨਗੀਆਂ।