ਸੰਸਾਰ

ਲੇਖਕ ਤੇ ਪੱਤਰਕਾਰ ਬਖ਼ਸ਼ਿੰਦਰ ਨੇ ਆਪਣੀ ਪੁਸਤਕ ‘ਸਰੀਨਾਮਾ’ ਸਰੀ ਸਿਟੀ ਦੀ ਮੇਅਰ ਨੂੰ ਭੇਂਟ ਕੀਤੀ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | May 15, 2025 07:15 PM

ਸਰੀ-ਪੰਜਾਬੀ ਲੇਖਕ ਤੇ ਪੱਤਰਕਾਰ ਬਖ਼ਸ਼ਿੰਦਰ ਵੱਲੋਂ ਸਰੀ ਸ਼ਹਿਰ ਦੇ ਇਤਿਹਾਸ ਅਤੇ ਹੋਰ ਜਾਣਕਾਰੀ ਬਾਰੇ ਪ੍ਰਕਾਸ਼ਿਤ ਪੁਸਤਕ ‘ਸਰੀਨਾਮਾ’ ਬੀਤੇ ਦਿਨ ਸਰੀ ਕੌਂਸਲ ਦੀ ਮੇਅਰ ਬਰੈਂਡਾ ਲੌਕ ਨੂੰ ਭੇਂਟ ਕੀਤੀ ਗਈ। ਇਸ ਮੌਕੇ ਮੇਅਰ ਦੇ ਸਲਾਹਕਾਰ ਅਤੇ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਹੈਰੀ ਕੂਨਰ, ਕੌਂਸਲਰ ਰੌਬ ਸਟੱਟ ਅਤੇ ਸ਼ਾਇਰ ਸੁਖਵਿੰਦਰ ਚੋਹਲਾ ਵੀ ਮੌਜੂਦ ਸਨ।

ਮੇਅਰ ਬਰੈਂਡਾ ਲੌਕ ਨੇ ਇਸ ਪੁਸਤਕ ਲਈ ਬਖਸ਼ਿੰਦਰ ਨੂੰ ਮੁਬਾਬਰਕਬਾਦ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਸਮੂਹ ਸਰੀ ਨਿਵਾਸੀਆਂ ਵੱਲੋਂ ਇਸ ਜ਼ਿਕਰਯੋਗ ਤੇ ਯਾਦਗਾਰੀ ਲੇਖਣ ਕਾਰਜ ਲਈ ਲੇਖਕ ਦਾ ਧੰਨਵਾਦ ਕੀਤਾ। ਮੇਅਰ ਦੇ ਸਲਾਹਕਾਰ ਅਤੇ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਹੈਰੀ ਕੂਨਰ ਤੇ ਕੌਂਸਲਰ ਰੌਬ ਸਟੱਟ ਨੇ ਕਿਹਾ ਕਿ ਕਿਸੇ ਸੰਸਥਾ ਦੀ ਸਹਾਇਤਾ ਤੋਂ ਬਗ਼ੈਰ ਹੀ ਬਖ਼ਸ਼ਿੰਦਰ ਨੇ ਆਪਣੇ ਤੌਰ ‘ਤੇ ਸ਼ਹਿਰ ਬਾਰੇ ਇਹ ਕਿਤਾਬ ਲਿਖ ਕੇ ਤੇ ਪ੍ਰਕਾਸ਼ਿਤ ਕਰਵਾ ਕੇ ਵੱਡਮੁੱਲਾ ਕੰਮ ਕੀਤਾ ਹੈ। ੳਨ੍ਹਾਂ ਨੇ ਕਿਹਾ ਕਿ ਇਸ ਕਿਤਾਬ ਦੇ ਕੁੱਝ ਪੰਨੇ ਪਰਤਦਿਆਂ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਕਿਤਾਬ ਵਿਚਲੀ ਸਮੱਗਰੀ ਲੱਭਣ ਲਈ ਕਿੰਨਾ ਖੋਜ-ਕਾਰਜ ਵੀ ਕਰਨਾ ਪਿਆ ਹੋਵੇਗਾ। ਲੇਖਕ ਵਧਾਈ ਦਾ ਹੱਕਦਾਰ ਹੈ ਕਿ ਉਸ ਨੇ ਇਹ ਸਾਰਾ ਕੰਮ ਬਿਨਾਂ ਕਿਸੇ ਦੀ ਸਹਾਇਤਾ ਤੋਂ ਆਪਣੇ-ਆਪ ਹੀ ਮੁਕੰਮਲ ਕੀਤਾ ਹੈ।

ਪੰਜਾਬੀ ਸ਼ਾਇਰ ਅਤੇ ‘ਦੇਸ ਪ੍ਰਦੇਸ ਟਾਈਮਜ਼’ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਨੇ ਪੁਸਤਕ ‘ਸਰੀਨਾਮਾ’ ਦੇ ਵੱਡਮੁੱਲੇ ਕਾਰਜ ਦੀ ਸ਼ਲਾਘਾ ਕਰਦਿਆਂ ਮੇਅਰ ਨੂੰ ਸਲਾਹ ਦਿੱਤੀ ਕਿ ਸਰੀ ਕੌਂਸਲ ਵੱਲੋਂ ਇਸ ਦਾ ਰੰਗਦਾਰ ਐਡੀਸ਼ਨ ਛਾਪ ਕੇ ਸ਼ਹਿਰ ਦੀਆਂ ਲਾਇਬ੍ਰੇਰੀਆਂ ਵਿਚ ਉਪਲੱਬਧ ਕਰਵਾਇਆ ਜਾਵੇ। ਹੈਰੀ ਕੂਨਰ ਅਤੇ ਕੌਂਸਲਰ ਰੌਬ ਸਟੱਟ ਨੇ ਉਨ੍ਹਾਂ ਦੀ ਇਸ ਸਲਾਹ ਦੀ ਪ੍ਰੋੜਤਾ ਕੀਤੀ ਅਤੇ ਮੇਅਰ ਬਰੈਂਡਾ ਲੌਕ ਨੇ ਯਕੀਨ ਦੁਆਇਆ ਕਿ 'ਸਰੀਨਾਮਾ’ ਦਾ ਰੰਗਦਾਰ ਐਡੀਸ਼ਨ ਪ੍ਰਕਾਸ਼ਿਤ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਅਜਿਹੇ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਯੋਜਨਾਵਾਂ ਬਣਾਈਆਂ ਜਾ ਸਕਦੀਆਂ ਹਨ।

Have something to say? Post your comment

 

ਸੰਸਾਰ

ਗ਼ਜ਼ਲ ਮੰਚ ਸਰੀ ਦੀ ਸੁਰਮਈ ਸ਼ਾਮ ਨੂੰ ਸੈਂਕੜੇ ਸੰਗੀਤ ਪ੍ਰੇਮੀਆਂ ਨੇ ਰੂਹ ਨਾਲ਼ ਮਾਣਿਆ

ਭਾਰਤ ਅਮਰੀਕਾ ਨੂੰ ਜ਼ੀਰੋ ਟੈਰਿਫ ਵਪਾਰ ਸਮਝੌਤੇ ਦੀ ਪੇਸ਼ਕਸ਼ ਕਰ ਰਿਹਾ ਹੈ: ਟਰੰਪ

ਯੂਕੇ ਸਮੈਥਿਕ ਦੇ ਵਿਕਟੋਰੀਆ ਪਾਰਕ ਵਿਖ਼ੇ "ਵਿਸਾਖੀ ਇਨ ਦ ਪਾਰਕ 2025" ਦੇ ਹੋਏ ਜਸ਼ਨ

ਅਸੀਂ ਪ੍ਰਮਾਣੂ ਟਕਰਾਅ ਨੂੰ ਰੋਕਿਆ, ਨਹੀਂ ਤਾਂ ਲੱਖਾਂ ਲੋਕ ਮਾਰੇ ਜਾਂਦੇ, ਭਾਰਤ-ਪਾਕਿਸਤਾਨ ਤਣਾਅ 'ਤੇ ਟਰੰਪ ਨੇ ਕਿਹਾ

ਭਾਰਤ-ਪਾਕਿਸਤਾਨ ਤੁਰੰਤ ਅਤੇ ਸੰਪੂਰਨ ਜੰਗਬੰਦੀ 'ਤੇ ਸਹਿਮਤ: ਅਮਰੀਕਾ

ਜੇਕਰ ਭਾਰਤ ਪਿੱਛੇ ਹਟਦਾ ਹੈ, ਤਾਂ ਅਸੀਂ ਵੀ ਤਣਾਅ ਖਤਮ ਕਰਾਂਗੇ: ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ

ਬੇਅਰਕਰੀਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਨਤਮਸਤਕ ਹੋਏ

ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਲਿਬਰਲ ਪਾਰਟੀ ਨੇ 169 ਅਤੇ ਕਸੰਰਵੇਟਿਵ ਨੇ 144 ਸੀਟਾਂ ‘ਤੇ ਜਿੱਤ/ਲੀਡ ਹਾਸਲ ਕੀਤੀ

ਕੈਨੇਡਾ ਚੋਣਾਂ ਵਿੱਚ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਨੂੰ ਮਿਲੀ ਕਰਾਰੀ ਹਾਰ

ਕੈਨੇਡਾ ਚੋਣ: ਲਿਬਰਲ ਪਾਰਟੀ ਚੌਥੀ ਵਾਰ ਸੱਤਾ ਵਿੱਚ ਵਾਪਸ ਆਈ, ਟਰੰਪ ਦੀ 'ਟੈਰਿਫ ਵਾਰ' ਨੇ ਮਾਰਕ ਕਾਰਨੀ ਦਾ ਰਸਤਾ ਆਸਾਨ ਕਰ ਦਿੱਤਾ