ਸੰਸਾਰ

ਸਿੱਖਾਂ ਨੂੰ ਵਿਸ਼ਵਵਿਆਪੀ ਮਾਨਵਤਾਵਾਦੀ ਯਤਨਾਂ ਵਿੱਚ ਵਧੇਰੇ ਸ਼ਾਮਲ ਹੋਣ ਦੀ ਸਖ਼ਤ ਲੋੜ- ਤਨਮਨਜੀਤ ਸਿੰਘ ਢੇਸੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 18, 2025 08:35 PM


ਨਵੀਂ ਦਿੱਲੀ- ਯੂਕੇ ਦੇ ਪਹਿਲੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵਲੋਂ ਬੀਤੇ ਕੁਝ ਦਿਨ ਪਹਿਲਾਂ ਸਾਬਕਾ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸੱਜਣ, ਮਾਨਵਤਾਵਾਦੀ ਰਵੀ ਸਿੰਘ ਨਾਲ ਮੁਲਾਕਾਤ ਕੀਤੀ ਗਈ ਤੇ ਇਸ ਮੌਕੇ ਉਨ੍ਹਾਂ ਵਲੋਂ ਸਿੱਖਾਂ ਦੇ ਵੱਖ ਵੱਖ ਮੁਦਿਆਂ ਦੇ ਨਾਲ ਸੰਸਾਰਿਕ ਮੁਦਿਆਂ ਤੇ ਵੀਂ ਚਰਚਾ ਕੀਤੀ ਗਈ ਸੀ। ਉਨ੍ਹਾਂ ਦਸਿਆ ਕਿ ਸੰਸਦ ਵਿੱਚ ਦੋ ਪਿਆਰੇ ਦੋਸਤਾਂ ਦੀ ਮੇਜ਼ਬਾਨੀ ਕਰਕੇ ਜਿੱਥੇ ਮੈਨੂੰ ਖੁਸ਼ੀ ਹੋਈ ਕਿ ਜਿਨ੍ਹਾਂ ਨੇ ਆਪਣੇ ਦੇਸ਼, ਸਿੱਖ ਭਾਈਚਾਰੇ ਅਤੇ ਵਿਸ਼ਾਲ ਮਨੁੱਖਤਾ ਲਈ ਵੱਡਾ ਯੋਗਦਾਨ ਪਾਉਣ ਲਈ ਅਣਥੱਕ ਮਿਹਨਤ ਕੀਤੀ ਹੈ ਉਨ੍ਹਾਂ ਨਾਲ ਤਕਰੀਬਨ ਇਕ ਘੰਟਾ ਗੁਜਾਰਨ ਦਾ ਮੌਕਾ ਮਿਲਿਆ ਸੀ । ਉਨ੍ਹਾਂ ਦਸਿਆ ਕਿ ਸਾਬਕਾ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸੱਜਣ, ਮਾਨਵਤਾਵਾਦੀ ਰਵੀ ਸਿੰਘ ਨਾਲ ਇੱਕ ਘੰਟਾ ਤਜ਼ਰਬਿਆਂ ਦਾ ਆਦਾਨ-ਪ੍ਰਦਾਨ ਕਰਨ ਅਤੇ ਦੁਨੀਆ ਨੂੰ ਹੱਕਾਂ ਲਈ ਪ੍ਰੇਰਿਤ ਕਰਨ ਵਿੱਚ ਬਿਤਾਇਆ। ਕੈਨੇਡਾ, ਯੂਕੇ ਦੀ ਰਾਜਨੀਤੀ ਦੇ ਨਾਲ ਵਿਸ਼ਵ ਪੱਧਰ 'ਤੇ ਸਿੱਖ ਭਾਈਚਾਰੇ ਦੇ ਅੰਦਰ ਹੋਈਆਂ ਤਰੱਕੀਆਂ 'ਤੇ ਚਰਚਾ ਕੀਤੀ ਗਈ ਅਤੇ ਇਸ ਲਈ ਹੋਰ ਕਿਹੜੇ ਕਦਮ ਚੁੱਕੇ ਜਾ ਰਹੇ ਹਨ ਬਾਰੇ ਵਿਚਾਰਾਂ ਕੀਤੀਆਂ ਗਈਆਂ ਸਨ । ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਸਿੱਖਾਂ ਨੂੰ ਵਿਸ਼ਵਵਿਆਪੀ ਮਾਨਵਤਾਵਾਦੀ ਯਤਨਾਂ ਵਿੱਚ ਵਧੇਰੇ ਸ਼ਾਮਲ ਹੋਣ ਦੀ ਸਖ਼ਤ ਲੋੜ ਹੈ ।

Have something to say? Post your comment

 

ਸੰਸਾਰ

ਗ਼ਜ਼ਲ ਮੰਚ ਸਰੀ ਦੀ ਸੁਰਮਈ ਸ਼ਾਮ ਨੂੰ ਸੈਂਕੜੇ ਸੰਗੀਤ ਪ੍ਰੇਮੀਆਂ ਨੇ ਰੂਹ ਨਾਲ਼ ਮਾਣਿਆ

ਭਾਰਤ ਅਮਰੀਕਾ ਨੂੰ ਜ਼ੀਰੋ ਟੈਰਿਫ ਵਪਾਰ ਸਮਝੌਤੇ ਦੀ ਪੇਸ਼ਕਸ਼ ਕਰ ਰਿਹਾ ਹੈ: ਟਰੰਪ

ਲੇਖਕ ਤੇ ਪੱਤਰਕਾਰ ਬਖ਼ਸ਼ਿੰਦਰ ਨੇ ਆਪਣੀ ਪੁਸਤਕ ‘ਸਰੀਨਾਮਾ’ ਸਰੀ ਸਿਟੀ ਦੀ ਮੇਅਰ ਨੂੰ ਭੇਂਟ ਕੀਤੀ

ਯੂਕੇ ਸਮੈਥਿਕ ਦੇ ਵਿਕਟੋਰੀਆ ਪਾਰਕ ਵਿਖ਼ੇ "ਵਿਸਾਖੀ ਇਨ ਦ ਪਾਰਕ 2025" ਦੇ ਹੋਏ ਜਸ਼ਨ

ਅਸੀਂ ਪ੍ਰਮਾਣੂ ਟਕਰਾਅ ਨੂੰ ਰੋਕਿਆ, ਨਹੀਂ ਤਾਂ ਲੱਖਾਂ ਲੋਕ ਮਾਰੇ ਜਾਂਦੇ, ਭਾਰਤ-ਪਾਕਿਸਤਾਨ ਤਣਾਅ 'ਤੇ ਟਰੰਪ ਨੇ ਕਿਹਾ

ਭਾਰਤ-ਪਾਕਿਸਤਾਨ ਤੁਰੰਤ ਅਤੇ ਸੰਪੂਰਨ ਜੰਗਬੰਦੀ 'ਤੇ ਸਹਿਮਤ: ਅਮਰੀਕਾ

ਜੇਕਰ ਭਾਰਤ ਪਿੱਛੇ ਹਟਦਾ ਹੈ, ਤਾਂ ਅਸੀਂ ਵੀ ਤਣਾਅ ਖਤਮ ਕਰਾਂਗੇ: ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ

ਬੇਅਰਕਰੀਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਨਤਮਸਤਕ ਹੋਏ

ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਲਿਬਰਲ ਪਾਰਟੀ ਨੇ 169 ਅਤੇ ਕਸੰਰਵੇਟਿਵ ਨੇ 144 ਸੀਟਾਂ ‘ਤੇ ਜਿੱਤ/ਲੀਡ ਹਾਸਲ ਕੀਤੀ

ਕੈਨੇਡਾ ਚੋਣਾਂ ਵਿੱਚ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਨੂੰ ਮਿਲੀ ਕਰਾਰੀ ਹਾਰ