ਸੰਸਾਰ

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਅਜਮੇਰ ਸਿੰਘ ਢਿੱਲੋਂ ਦੀ ਪੁਸਤਕ ‘ਜੀਵਨ ਫੁੱਲ ਜਾਂ ਕੰਡੇ’ ਰਿਲੀਜ਼

ਹਰਦਮ ਮਾਨ/ ਕੌਮੀ ਮਾਰਗ ਬਿਊਰੋ | May 22, 2025 08:39 PM

ਸਰੀ-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਹੋਈ। ਪੰਜਾਬੀ ਦੇ ਮਹਾਨ ਸ਼ਾਇਰਾਂ ਸ਼ਿਵ ਕੁਮਾਰ ਬਟਾਲਵੀ ਤੇ ਸੁਰਜੀਤ ਪਾਤਰ ਅਤੇ ਮਾਂ ਦਿਵਸ ਨੂੰ ਸਮਰਪਿਤ ਇਸ ਮੀਟਿੰਗ ਵਿਚ ਅਜਮੇਰ ਸਿੰਘ ਢਿੱਲੋਂ ਦੀ ਪੁਸਤਕ ‘ਜੀਵਨ ਫੁੱਲ ਜਾਂ ਕੰਡੇ’ ਰਿਲੀਜ਼ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ ਪਲਵਿੰਦਰ ਸਿੰਘ ਰੰਧਾਵਾ, ਅਜਮੇਰ ਸਿੰਘ ਢਿੱਲੋਂ, ਡਾ: ਰਣਜੀਤ ਸਿੰਘ ਪੰਨੂ ਅਤੇ ਡਾ: ਪ੍ਰਿਥੀਪਾਲ ਸੋਹੀ ਨੇ ਕੀਤੀ।

ਸ਼ੁਰੂਆਤ ਵਿਚ ਸ਼ੋਕ ਮਤੇ ਰਾਹੀਂ ਉੱਘੇ ਗ਼ਜ਼ਲਗੋ ਨਦੀਮ ਪਰਮਾਰ, ਸੀਨੀਅਰ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਅਤੇ ਸੁੱਚਾ ਸਿੰਘ ਕਲੇਰ ਦੇ ਵੱਡੇ ਭਰਾ ਕੇਹਰ ਸਿੰਘ ਕਲੇਰ ਨੂੰ ਸਭਾ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਗਈ। ਭਾਰਤ ਵਿੱਚ ਪਹਿਲਗਾਮ ਵਿਖੇ ਮਾਸੂਮ ਲੋਕਾਂ ਦੀ ਹੱਤਿਆ ਅਤੇ ਵੈਨਕੂਵਰ (ਕੈਨੇਡਾ) ਵਿੱਚ ਫਿਲੀਪੀਨੀ ਭਾਈਚਾਰੇ ਦੇ ਲੋਕਾਂ ਦੀ ਦਰਦਨਾਕ ਮੌਤ ਉੱਤੇ ਸਭਾ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਉਪਰੰਤ ਅਜਮੇਰ ਸਿੰਘ ਢਿੱਲੋਂ ਦੀ ਪੁਸਤਕ ‘ਜੀਵਨ ਫੁੱਲ ਜਾਂ ਕੰਡੇ’ ਉਪਰ ਪ੍ਰਿਤਪਾਲ ਗਿੱਲ, ਡਾ: ਪ੍ਰਿਥੀਪਾਲ ਸੋਹੀ, ਅਮਰੀਕ ਸਿੰਘ ਲੇਹਲ, ਪ੍ਰੋ : ਕਸ਼ਮੀਰਾ ਸਿੰਘ ਅਤੇ ਸੁਰਜੀਤ ਸਿੰਘ ਮਾਧੋਪੁਰੀ ਨੇ ਪਰਚੇ ਪੜ੍ਹੇ ਅਤੇ ਪੁਸਤਕ “ਜੀਵਨ ਫੁੱਲ ਜਾਂ ਕੰਡੇ” ਲੋਕ ਅਰਪਣ ਕੀਤੀ ਗਈ। ਅਜਮੇਰ ਸਿੰਘ ਢਿੱਲੋਂ ਨੇ ਆਪਣੀ ਪੁਸਤਕ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਅਤੇ ਸਭਾ ਵੱਲੋਂ ਅਜਮੇਰ ਸਿੰਘ ਢਿੱਲੋਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪੁਸਤਕ ਉੱਪਰ ਵਿਚਾਰ ਚਰਚਾ ਹੋਈ ਜਿਸ ਵਿਚ ਹੋਰਨਾਂ ਤੋਂ ਇਲਾਵਾ ਇੰਦਰਪਾਲ ਸਿੰਘ ਸੰਧੂ, ਅਮਰੀਕ ਪਲਾਹੀ, ਕੁਲਦੀਪ ਗਿੱਲ, ਦਰਸ਼ਨ ਸਿੰਘ ਸੰਘਾ, ਕਵਿੰਦਰ ਚਾਂਦ, ਬਿੱਕਰ ਸਿੰਘ ਖ਼ੋਸਾ, ਡਾ: ਗੁਰਮਿੰਦਰ ਸਿੱਧੂ, ਪ੍ਰੋ: ਹਰਿੰਦਰ ਕੌਰ ਸੋਹੀ, ਡਾ: ਰਣਜੀਤ ਸਿੰਘ ਪੰਨੂ ਅਤੇ ਚਮਕੌਰ ਸਿੰਘ ਸੇਖੋਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਕਵੀ ਦਰਬਾਰ ਵਿੱਚ ਪਲਵਿੰਦਰ ਸਿੰਘ ਰੰਧਾਵਾ, ਅਵਤਾਰ ਸਿੰਘ ਢਿੱਲੋਂ, ਸੁਰਜੀਤ ਸਿੰਘ ਮਾਧੋਪੁਰੀ, ਰਾਏ ਅਜ਼ੀਜ਼ ਉਲਾ ਖ਼ਾਨ, ਵੀਤ ਬਾਦਸ਼ਾਹਪੁਰੀ, ਕਮਲਜੀਤ ਸਿੰਘ ਜੌਹਲ, ਗੁਰਦਰਸ਼ਨ ਸਿੰਘ ਮਠਾਰੂ, ਹਰਵਿੰਦਰ ਕੌਰ, ਦਵਿੰਦਰ ਜੌਹਲ, ਬੇਅੰਤ ਸਿੰਘ, ਮਨਜੀਤ ਸਿੰਘ ਮੱਲ੍ਹਾ, ਬਲਬੀਰ ਸਿੰਘ ਸੰਘਾ, ਡਾ: ਬਲਦੇਵ ਸਿੰਘ ਖਹਿਰਾ, ਸੁਖਵਿੰਦਰ ਕੌਰ ਸੁੱਖੀ, ਹਰਸ਼ਰਨ ਕੌਰ, ਜਗਦੀਪ ਕੌਰ ਨੂਰਾਨੀ, ਗੁਰਮੀਤ ਸਿੰਘ ਕਾਲਕਟ, ਹਰਵਿੰਦਰ ਕੌਰ ਅਤੇ ਦਰਸ਼ਨ ਸਿੰਘ ਦੁਸਾਂਝ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।

ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭਨਾਂ ਦਾ ਧੰਨਵਾਦ ਕੀਤਾ। ਮੀਟਿੰਗ ਦਾ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਕੀਤਾ।

Have something to say? Post your comment

 

ਸੰਸਾਰ

ਐਪਲ ਦੇ ਸੀਈਓ ਨੂੰ ਟਰੰਪ ਦੀ ਖੁੱਲ੍ਹੀ ਚੇਤਾਵਨੀ, 'ਜੇਕਰ ਅਮਰੀਕਾ ਵਿੱਚ ਆਈਫੋਨ ਨਹੀਂ ਬਣਾਏ ਤਾਂ ਲਗਾਇਆ ਜਾਵੇਗਾ' 25% ਟੈਕਸ 

ਐਬਸਫੋਰਡ ਵਿਖੇ 24 ਮਈ ਨੂੰ ਹੋਵੇਗਾ ਪੰਜਾਬੀ ਮੇਲਾ 2025 ‘ਵਿਰਸੇ ਦੇ ਸ਼ੌਕੀਨ’

ਸਿੱਖਾਂ ਨੂੰ ਵਿਸ਼ਵਵਿਆਪੀ ਮਾਨਵਤਾਵਾਦੀ ਯਤਨਾਂ ਵਿੱਚ ਵਧੇਰੇ ਸ਼ਾਮਲ ਹੋਣ ਦੀ ਸਖ਼ਤ ਲੋੜ- ਤਨਮਨਜੀਤ ਸਿੰਘ ਢੇਸੀ

ਗ਼ਜ਼ਲ ਮੰਚ ਸਰੀ ਦੀ ਸੁਰਮਈ ਸ਼ਾਮ ਨੂੰ ਸੈਂਕੜੇ ਸੰਗੀਤ ਪ੍ਰੇਮੀਆਂ ਨੇ ਰੂਹ ਨਾਲ਼ ਮਾਣਿਆ

ਭਾਰਤ ਅਮਰੀਕਾ ਨੂੰ ਜ਼ੀਰੋ ਟੈਰਿਫ ਵਪਾਰ ਸਮਝੌਤੇ ਦੀ ਪੇਸ਼ਕਸ਼ ਕਰ ਰਿਹਾ ਹੈ: ਟਰੰਪ

ਲੇਖਕ ਤੇ ਪੱਤਰਕਾਰ ਬਖ਼ਸ਼ਿੰਦਰ ਨੇ ਆਪਣੀ ਪੁਸਤਕ ‘ਸਰੀਨਾਮਾ’ ਸਰੀ ਸਿਟੀ ਦੀ ਮੇਅਰ ਨੂੰ ਭੇਂਟ ਕੀਤੀ

ਯੂਕੇ ਸਮੈਥਿਕ ਦੇ ਵਿਕਟੋਰੀਆ ਪਾਰਕ ਵਿਖ਼ੇ "ਵਿਸਾਖੀ ਇਨ ਦ ਪਾਰਕ 2025" ਦੇ ਹੋਏ ਜਸ਼ਨ

ਅਸੀਂ ਪ੍ਰਮਾਣੂ ਟਕਰਾਅ ਨੂੰ ਰੋਕਿਆ, ਨਹੀਂ ਤਾਂ ਲੱਖਾਂ ਲੋਕ ਮਾਰੇ ਜਾਂਦੇ, ਭਾਰਤ-ਪਾਕਿਸਤਾਨ ਤਣਾਅ 'ਤੇ ਟਰੰਪ ਨੇ ਕਿਹਾ

ਭਾਰਤ-ਪਾਕਿਸਤਾਨ ਤੁਰੰਤ ਅਤੇ ਸੰਪੂਰਨ ਜੰਗਬੰਦੀ 'ਤੇ ਸਹਿਮਤ: ਅਮਰੀਕਾ

ਜੇਕਰ ਭਾਰਤ ਪਿੱਛੇ ਹਟਦਾ ਹੈ, ਤਾਂ ਅਸੀਂ ਵੀ ਤਣਾਅ ਖਤਮ ਕਰਾਂਗੇ: ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ