ਪੰਜਾਬ

ਆਪ ਦਾ ਜਨਮ ਭ੍ਰਿਸ਼ਟਾਚਾਰ ਵਿਰੁੱਧ ਲੜਨ ਲਈ ਹੋਇਆ, ਕਿਸੇ ਵੀ ਭ੍ਰਿਸ਼ਟ ਨੂੰ ਬਖਸ਼ਿਆ ਨਹੀਂ ਜਾਵੇਗਾ-ਹਰਪਾਲ ਸਿੰਘ ਚੀਮਾ

ਕੌਮੀ ਮਾਰਗ ਬਿਊਰੋ | May 23, 2025 08:52 PM

ਚੰਡੀਗੜ੍ਹ- ਭ੍ਰਿਸ਼ਟਾਚਾਰ ਦੇ ਖਾਤਮੇ ਲਈ ਆਪਣੀ ਅਟੁੱਟ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਲੰਧਰ ਦੇ ਵਿਧਾਇਕ ਰਮਨ ਅਰੋੜਾ ਵਿਰੁੱਧ ਭ੍ਰਿਸ਼ਟਾਚਾਰ ਦੀਆਂ ਜਨਤਕ ਸ਼ਿਕਾਇਤਾਂ ਤੋਂ ਬਾਅਦ ਫੈਸਲਾਕੁੰਨ ਕਾਰਵਾਈ ਕੀਤੀ ਹੈ। ਇਹ ਦਲੇਰਾਨਾ ਕਦਮ ਭ੍ਰਿਸ਼ਟਾਚਾਰ ਵਿਰੁੱਧ ਪਾਰਟੀ ਦੀ ਜ਼ੀਰੋ-ਟੌਲਰੈਂਸ ਨੀਤੀ ਨੂੰ ਦਰਸਾਉਂਦਾ ਹੈ ਅਤੇ ਸ਼ਾਸਨ ਵਿੱਚ ਇੱਕ ਨਵਾਂ ਮਾਪਦੰਡ ਸਥਾਪਤ ਕਰਦਾ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭ੍ਰਿਸ਼ਟਾਚਾਰ ਵਿਰੁੱਧ ਲੜਨ ਦੇ 'ਆਪ' ਦੇ ਮੁੱਢਲੇ ਮਿਸ਼ਨ 'ਤੇ ਜ਼ੋਰ ਦਿੱਤਾ। ਭ੍ਰਿਸ਼ਟਾਚਾਰ, ਕਿਸੇ ਵੀ ਰੂਪ ਵਿੱਚ, ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਭਾਵੇਂ ਇਸ ਵਿੱਚ ਸਾਡੀ ਪਾਰਟੀ ਦੇ ਅੰਦਰ ਕੋਈ ਸ਼ਾਮਲ ਹੋਵੇ ਜਾਂ ਬਾਹਰ।ਉਨ੍ਹਾਂ ਕਿਹਾ ਪਿਛਲੀਆਂ ਸਰਕਾਰਾਂ ਦੇ ਉਲਟ ਜਿਨ੍ਹਾਂ ਨੇ ਭ੍ਰਿਸ਼ਟਾਚਾਰੀਆਂ ਨੂੰ ਬਚਾਇਆ, 'ਆਪ' ਸਖ਼ਤ ਕਾਰਵਾਈਆਂ ਰਾਹੀਂ ਜਵਾਬਦੇਹੀ ਅਤੇ ਨਿਆਂ ਨੂੰ ਯਕੀਨੀ ਬਣਾ ਰਹੀ ਹੈ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਡਰਾਉਣ-ਧਮਕਾਉਣ ਦੇ ਸਾਧਨ ਵਜੋਂ ਵਰਤਣ ਦੀ ਆਲੋਚਨਾ ਕੀਤੀ ਜਦੋਂ ਕਿ 'ਆਪ' ਦਾ ਸ਼ਾਸਨ ਪਾਰਦਰਸ਼ੀ ਅਤੇ ਸਬੂਤ-ਅਧਾਰਤ ਹੈ।

ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੇ 'ਆਪ' ਦੇ ਮੁੱਖ ਸਿਧਾਂਤ ਦੀ ਸ਼ਲਾਘਾ ਕੀਤੀ, ਇਸਨੂੰ ਦਹਾਕਿਆਂ ਤੋਂ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਦੀ ਨਾਕਾਮੀ ਤੋਂ ਵੱਖਰਾ ਦੱਸਿਆ। ਉਨ੍ਹਾਂ ਕਿਹਾ ਆਪ' ਦੇ ਅਧੀਨ ਕਿਸੇ ਵੀ ਭ੍ਰਿਸ਼ਟ ਵਿਧਾਇਕ ਜਾਂ ਨੌਕਰਸ਼ਾਹ ਨੂੰ ਬਖਸ਼ਿਆ ਨਹੀਂ ਜਾਵੇਗਾ। ਕਾਨੂੰਨ ਦਾ ਰਾਜ ਕਾਇਮ ਹੈ ਅਤੇ ਸਾਬਤ ਹੋਏ ਮਾਮਲਿਆਂ ਵਿੱਚ ਤੇਜ਼ੀ ਨਾਲ ਸਜ਼ਾ ਦਿੱਤੀ ਜਾਂਦੀ ਹੈ। ਉਨ੍ਹਾਂ ਪਾਰਦਰਸ਼ਤਾ ਅਤੇ ਜਵਾਬਦੇਹੀ ਲਈ 'ਆਪ' ਦੇ ਮਿਸ਼ਨ ਨੂੰ ਦੁਹਰਾਇਆ

'ਆਪ' ਨੇਤਾ ਬਲਤੇਜ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਗਰਮ ਰੁਖ਼ ਨੂੰ ਉਜਾਗਰ ਕੀਤਾ, ਜਿਨ੍ਹਾਂ ਦਾ ਬੇਦਾਗ਼ ਰਿਕਾਰਡ ਭ੍ਰਿਸ਼ਟਾਚਾਰ ਵਿਰੁੱਧ ਫੈਸਲਾਕੁੰਨ ਕਾਰਵਾਈ ਵਿੱਚ ਝਲਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਉਲਟ ਜਿਨ੍ਹਾਂ ਨੇ ਅਜਿਹੇ ਮਾਮਲਿਆਂ ਨੂੰ ਦੱਬ ਦਿੱਤਾ, ਸਾਡਾ ਪ੍ਰਸ਼ਾਸਨ ਪਾਰਦਰਸ਼ੀ ਅਤੇ ਦ੍ਰਿੜ ਹੈ। ਮੁੱਖ ਮੰਤਰੀ ਨਿੱਜੀ ਤੌਰ 'ਤੇ ਸ਼ਿਕਾਇਤਾਂ ਦੀ ਨਿਗਰਾਨੀ ਕਰਦੇ ਹਨ ਅਤੇ ਉੱਚ ਪੱਧਰ 'ਤੇ ਜਵਾਬਦੇਹੀ ਯਕੀਨੀ ਬਣਾਉਂਦੇ ਹਨ।

ਆਪ ਨੇਤਾ ਪਵਨ ਕੁਮਾਰ ਟੀਨੂੰ ਨੇ 'ਆਪ' ਦੇ 2022 ਦੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇ ਵਾਅਦੇ ਨੂੰ ਪੂਰਾ ਕਰਨ ਵਿੱਚ ਇਸ ਕਦਮ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਭਾਰਤੀ ਰਾਜਨੀਤੀ ਵਿੱਚ ਸਾਡੇ ਆਪਣੇ ਹੀ ਇੱਕ ਆਗੂ ਵਿਰੁੱਧ ਕਾਰਵਾਈ ਕਰਨਾ ਬੇਮਿਸਾਲ ਹੈ। ਇਹ ਇੱਕ ਸਖ਼ਤ ਸੰਦੇਸ਼ ਦਿੰਦਾ ਹੈ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਆਪ ਆਗੂ ਡਾ. ਐਸ. ਐਸ. ਆਹਲੂਵਾਲੀਆ ਨੇ ਕਿਹਾ ਕਿ ਜਦੋਂ ਤੋਂ ਸਰਦਾਰ ਭਗਵੰਤ ਮਾਨ ਦੀ ਸਰਕਾਰ 2022 ਵਿੱਚ ਸੱਤਾ ਵਿੱਚ ਆਈ ਹੈ, ਭ੍ਰਿਸ਼ਟਾਚਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਗਿਆ ਹੈ। "ਮੁੱਖ ਮੰਤਰੀ ਵੱਲੋਂ ਵਿਧਾਇਕ ਰਮਨ ਅਰੋੜਾ ਵਿਰੁੱਧ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਕੀਤਾ ਗਿਆ, ਜਿਸ ਤੋਂ ਬਾਅਦ ਜਾਂਚ ਅਤੇ ਕਾਰਵਾਈ ਤੇਜ਼ ਹੋਈ। ਇਹ ਸਾਡੇ ਜ਼ੀਰੋ-ਟੌਲਰੈਂਸ ਸਟੈਂਡ ਨੂੰ ਸਾਬਤ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਪ ਸਰਕਾਰ ਲੋਕਾਂ ਦੀ ਸੇਵਾ ਕਰਨ ਲਈ ਹੈ, ਉਨ੍ਹਾਂ ਦਾ ਸ਼ੋਸ਼ਣ ਕਰਨ ਲਈ ਨਹੀਂ।

ਆਪ ਨੇਤਾ ਬੱਬੀ ਬਾਦਲ ਨੇ ਪਿਛਲੀਆਂ ਸਰਕਾਰਾਂ ਦੌਰਾਨ ਹੋਏ ਸ਼ੋਸ਼ਣ ਨੂੰ ਉਜਾਗਰ ਕੀਤਾ ਜਿੱਥੇ ਵਿਧਾਇਕਾਂ ਅਤੇ ਅਧਿਕਾਰੀਆਂ ਨੇ ਰਿਕਵਰੀ ਏਜੰਟਾਂ ਵਜੋਂ ਕੰਮ ਕੀਤਾ। ਬਾਦਲ ਨੇ ਕਿਹਾ ਕਿ ਅੱਜ, 'ਆਪ' ਨੇ ਆਪਣੇ ਹੀ ਵਿਧਾਇਕ ਨੂੰ ਗ੍ਰਿਫ਼ਤਾਰ ਕਰਕੇ ਇੱਕ ਬੇਮਿਸਾਲ ਕਦਮ ਚੁੱਕਿਆ ਹੈ, ਜੋ ਦਰਸਾਉਂਦਾ ਹੈ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਇਹ ਪੰਜਾਬੀਆਂ ਲਈ ਇੱਕ ਸੁਨੇਹਾ ਹੈ ਕਿ ਬਿਨਾਂ ਕਿਸੇ ਡਰ ਦੇ ਭ੍ਰਿਸ਼ਟਾਚਾਰ ਦੀ ਰਿਪੋਰਟ ਕਰੋ, ਤਾਂ ਜੋ ਨਿਆਂ ਦੀ ਜਿੱਤ ਹੋ ਸਕੇ।

ਆਪ ਨੇਤਾ ਬਿਕਰਮਜੀਤ ਪਾਸੀ ਨੇ 'ਆਪ' ਅਤੇ ਪਿਛਲੀਆਂ ਕਾਂਗਰਸ ਸਰਕਾਰਾਂ ਵਿਚਕਾਰ ਵੱਡੇ ਅੰਤਰ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ, "ਇਕ ਪਾਸੇ ਕਾਂਗਰਸ ਨੇ ਭ੍ਰਿਸ਼ਟ ਲੋਕਾਂ ਨੂੰ ਬਚਾਇਆ ਪਰੰਤੂ।'ਆਪ' ਨੇ ਸਬੂਤਾਂ ਦੇ ਆਧਾਰ 'ਤੇ ਫੈਸਲਾਕੁੰਨ ਕਾਰਵਾਈ ਕੀਤੀ। ਵਿਰੋਧੀ ਧਿਰ ਦੇ ਦਾਅਵੇ ਬੇਬੁਨਿਆਦ ਹਨ। 'ਆਪ' ਪੰਜਾਬ ਦੀ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ ਕਰਨ ਲਈ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵਚਨਬੱਧ ਹੈ।

Have something to say? Post your comment

 

ਪੰਜਾਬ

8 ਘੰਟੇ ਦੀ ਪੁੱਛਗਿੱਛ ਤੋਂ ਬਾਅਦ, ਪੰਜਾਬ ਵਿਜੀਲੈਂਸ ਨੇ 'ਆਪ' ਵਿਧਾਇਕ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਕੀਤਾ ਗ੍ਰਿਫ਼ਤਾਰ 

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ ਵਿੱਚ  ਵਿਧਾਇਕ ਰਮਨ ਅਰੋੜਾ ਦੇ ਘਰ ਮਾਰਿਆ ਛਾਪਾ

ਇੰਸਪਾਇਰ ਅਵਾਰਡ ਪ੍ਰਦਰਸ਼ਨੀ - ਵਿਗਿਆਨ ਅਤੇ ਨਵੀਨਤਾ ਦੀ ਝਲਕ ਦਿਖੀ ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ

ਜਥੇਦਾਰਾਂ ਦੀ ਨਿਯੁਕਤ ਸਬੰਧੀ ਵਿਧੀ ਵਿਧਾਨ ਬਣਾਉਣਾਂ ਸਮੇਂ ਦੀ ਮੁੱਖ ਲੋੜ- ਰਵੀਇੰਦਰ ਸਿੰਘ

ਚਰਚਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਹੋ ਸਕਦੇ ਹਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ

ਭ੍ਰਿਸ਼ਟਾਚਾਰ ਪ੍ਰਤੀ ਕੋਈ ਲਿਹਾਜ਼ ਨਹੀਂ ਵਰਤਾਂਗੇ-ਮੁੱਖ ਮੰਤਰੀ ਨੇ ਦੁਹਰਾਇਆ

ਗੁੰਜੀਤ ਰੂਚੀ ਬਾਵਾ ਨੇ ਵਾਈਸ ਚੇਅਰਮੈਨ ਦਾ ਆਹੁਦਾ ਸੰਭਾਲਿਆ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਕਾ ਸ੍ਰੀ ਪਾਉਂਟਾ ਸਾਹਿਬ ਦੀ ਯਾਦ ’ਚ ਸਮਾਗਮ

ਆਪ ਮੰਤਰੀਆਂ-ਵਿਧਾਇਕਾਂ ਦੀ 'ਨਸ਼ਾ ਮੁਕਤੀ ਯਾਤਰਾ' ਜਾਰੀ, ਸੈਂਕੜੇ ਪਿੰਡਾਂ ਵਿੱਚ ਚਲਾਈ ਜਾਗਰੂਕਤਾ ਮੁਹਿੰਮ

ਸ਼ਹਿਰੀ ਸਥਾਨਕ ਸਰਕਾਰਾਂ ਵੱਲੋਂ ਵੇਚੀਆਂ ਜਾਇਦਾਦਾਂ ਲਈ ਅਲਾਟੀਆਂ ਵਾਸਤੇ ਵਿਕਰੀ ਕੀਮਤ ਜਮ੍ਹਾਂ ਕਰਵਾਉਣ ਦਾ ਸਮਾਂ ਘਟਾ ਕੇ ਛੇ ਮਹੀਨੇ ਕੀਤਾ