ਪੰਜਾਬ

ਜਥੇਦਾਰ ਗੁਰਦੇਵ ਸਿੰਘ ਕਾਉਂਕੇ ਕੇਸ ਦੀ ਤਰੀਕ ਪਈ 7 ਅਗਸਤ -ਹਾਈਕੋਰਟ ਵਿੱਚ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਪੈਰਵਾਈ

ਕੌਮੀ ਮਾਰਗ ਬਿਊਰੋ | May 28, 2025 10:23 PM

ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਪੈਰਵੀ ਕਰ ਰਹੀ ਹੈ । ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਕਾਉਂਕੇ ਨੂੰ ਪੰਜਾਬ ਪੁਲਿਸ ਨੇ ਉਨਾਂ ਨੂੰ ਘਰੋਂ ਚੁੱਕ ਲਿਆ ਅਤੇ  1 ਜਨਵਰੀ 1993 'ਚ ਸ਼ਹੀਦ ਕਰਨ ਤੋਂ ਬਾਅਦ ਕਾਗਜ਼ੀ ਕਾਰਵਾਈ ਦੌਰਾਨ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ।

ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੇ ਕਤਲ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਖਿਲਾਫ਼ ਪਰਚਾ ਦਰਜ ਕਰਨ ਸਬੰਧੀ ਭਾਈ ਸਾਹਿਬ ਦੇ ਪਰਿਵਾਰ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਸਟੇਸ਼ਨ ਜਗਰਾਉਂ ਵਿਖੇ  ਦਰਖਾਸਤ ਦਿੱਤੀ ।ਇਹ ਦਰਖਾਸਤ ਪੁਲਿਸ ਮਹਿਕਮੇ ਵੱਲੋਂ ਲੰਮਾ ਸਮਾ ਪੈਂਡਿੰਗ ਰੱਖੀ ਗਈ ਅਤੇ ਬਾਅਦ ਵਿੱਚ ਦਫ਼ਤਰ ਦਾਖ਼ਲ ਕਰ ਦਿੱਤੀ ਗਈ ਸੀ।ਜਿਸ ਦੀ ਜਾਣਕਾਰੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਆਰ.ਟੀ.ਆਈ. ਐਕਟ ਅਧੀਨ ਦਰਖਾਸਤ ਦੇ ਕੇ ਲਈ ਗਈ ਸੀ।ਜਿਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਦੇ ਉਕਤ ਵਤੀਰੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੇ ਸਪੁੱਤਰ ਸ੍ਰ: ਹਰੀ ਸਿੰਘ ਸੇਖੋਂ ਰਾਹੀਂ ਇੱਕ  ਸੀਆਰ ਐਮ ਐਮ-29796ੇ2025 ਮਿਤੀ 23—05—2025 ਨੂੰ ਦਾਇਰ ਕੀਤੀ ਗਈ ਹੈ, ਜਿਸ ਦੀ ਪੈਰਵੀ ਵੀ ਸੀਨੀਅਰ ਐਡਵੋਕੇਟ ਸ੍ਰ: ਪੂਰਨ ਸਿੰਘ  ਹੁੰਦਲ ਰਾਹੀਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਕੀਤੀ ਜਾ ਰਹੀ ਹੈ।ਇਹ ਕੇਸ ਅੱਜ  ਮਾਨਯੋਗ ਹਾਈ ਕੋਰਟ ਵਿਖੇ ਸੁਣਵਾਈ ਲਈ ਲੱਗਿਆ ਸੀ।ਹੁਣ ਇਸ ਕੇਸ ਦੀ ਅਗਲੀ ਤਾਰੀਖ ਪੇਸ਼ੀ 28—07—2025 ਨਿਸਚਿਤ ਹੈ।

ਇਸ ਤੋਂ ਇਲਾਵਾ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੀ ਧਰਮ ਪਤਨੀ ਬੀਬੀ ਗੁਰਮੇਲ ਕੌਰ ਜੀ ਵੱਲੋਂ ਮਾਨਯੋਗ ਹਾਈ ਕੋਰਟ ਵਿਖੇ ਭਾਈ ਸਾਹਿਬ ਨੂੰ ਪੁਲਿਸ ਵੱਲੋਂ ਜਬਰਦਸਤੀ ਚੁੱਕ ਕੇ ਲਿਜਾਣ ਅਤੇ ਤਸੱ਼ਦਦ ਕਰਨ ਬਾਬਤ ਦਾਇਰ ਕੀਤੀ ਗਈ  ਕ੍ਰੀਮੀਨਲ ਰਿਟ ਨੰ: 1/1993 ਵਿੱਚ ਪੁਲਿਸ ਅਧਿਕਾਰੀਆਂ ਸਵਰਨ ਸਿੰਘ ਸਾਬਕਾ ਐਸ.ਪੀ. ਜਗਰਾਉਂ, ਗੁਰਮੀਤ ਸਿੰਘ ਇੰਸਪੈਕਟਰ ਪੁਲਿਸ ਸਟੇਸ਼ਨ ਜਗਰਾਉਂ ਅਤੇ ਅਜੀਤ ਸਿੰਘ ਇੰਸਪੈਕਟਰ ਸੀ.ਆਈ.ਏ. ਸਟਾਫ ਜਗਰਾਉਂ ਵੱਲੋਂ ਮਾਨਯੋਗ ਹਾਈ ਕੋਰਟ ਵਿੱਚ ਝੂਠਾ ਬਿਆਨ ਦੇਣ ਕਰਕੇ ਇਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਮਿਤੀ 29—01—2024 ਨੂੰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੇ ਸਪੁੱਤਰ ਸ੍ਰ: ਹਰੀ ਸਿੰਘ ਸੇਖੋਂ ਰਾਹੀਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਉਦਮ ਕਰਕੇ  5621ੇ2024 ਦਾਇਰ ਕੀਤੀ ਗਈ ਸੀ, ਜਿਸ ਦੀ ਪੈਰਵੀ ਸੀਨੀਅਰ ਐਡਵੋਕੇਟ ਸ੍ਰ: ਪੂਰਨ ਸਿੰਘ  ਹੁੰਦਲ ਵੱਲੋਂ ਕੀਤੀ ਜਾ ਰਹੀ ਹੈ।ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੇ ਮਾਮਲੇ ਸਬੰਧੀ ਹਰ ਤਰ੍ਹਾਂ ਦੀ ਕਾਨੂੰਨੀ ਚਾਰਾਜੋਈ ਅਦਾਲਤ ਵਿੱਚ ਵ ਕੀਤੀ ਜਾ ਰਹੀ ਹੈ।ਇਸ ਕੇਸ ਵਿੱਚ ਅਗਲੀ ਤਾਰੀਖ ਪੇਸ਼ੀ 07—08—2025 ਨਿਸਚਿਤ ਹੈ।



Have something to say? Post your comment

 

ਪੰਜਾਬ

ਲੁਧਿਆਣਾ ਪੱਛਮੀ ਸੀਟ ਲਈ ਸ਼ਾਮ 7 ਵਜੇ ਤੱਕ ਲਗਭਗ 51.33% ਵੋਟਿੰਗ ਦਰਜ: ਸਿਬਿਨ ਸੀ

ਹਰਭਜਨ ਸਿੰਘ ਈ ਟੀ ਓ ਵਲੋਂ ਸੂਬੇ ਵਿਚ ਟ੍ਰੈਫਿਕ ਸੈਂਸਸ ਕਰਵਾਉਣ ਦੇ ਹੁਕਮ

ਸ਼੍ਰੋਮਣੀ ਕਮੇਟੀ ਨੇ ਭਾਈ ਰਣਜੀਤ ਸਿੰਘ ਵੱਲੋਂ ਲਗਾਏ ਦੋਸ਼ਾਂ ਦਾ ਕੀਤਾ ਖੰਡਨ

ਸਿੱਖਾਂ ਦੇ ਕਿਸੇ ਵੀ ਗੁਰਦੁਆਰੇ ਜਾਂ ਤਖ਼ਤ ਉੱਤੇ ਸਰਕਾਰ ਨੂੰ ਦਖ਼ਲ ਦੇਣ ਦਾ ਕੋਈ ਹੱਕ ਨਹੀਂ- ਜਥੇਦਾਰ ਗੜਗੱਜ

ਪਟਿਆਲਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਸਾਥੀ ਗ੍ਰਿਫ਼ਤਾਰ, ਭਾਰੀ ਮਾਤਰਾ ਵਿੱਚ ਗੈਰ-ਕਾਨੂੰਨੀ ਹਥਿਆਰ ਬਰਾਮਦ

‘ਅਡਾਪਸ਼ਨ ਰੈਗੂਲੇਸ਼ਨ-2022’ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਤੇ ਦਿੱਤਾ ਜ਼ੋਰ

ਪੰਜਾਬੀ ਸਮਝਦਾਰ ਹਨ, ਉਹ ਸੁਖਬੀਰ ਬਾਦਲ ਦੇ ਝੂਠ ਵਿੱਚ ਨਹੀਂ ਫਸਣ ਵਾਲੇ- ਨੀਲ ਗਰਗ

ਈਰਾਨ ਤੇ ਇਜ਼ਰਾਈਲ ’ਚ ਜੰਗ ਦੇ ਮੱਦੇਨਜ਼ਰ ਪਾਵਨ ਸਰੂਪ ਲਿਆਉਣ ਦਾ ਪ੍ਰਬੰਧ ਕਰੇ ਕੇਂਦਰ ਸਰਕਾਰ- ਐਡਵੋਕੇਟ ਧਾਮੀ

ਓਪੀਨੀਅਨ ਪੋਲ ਸਬੰਧੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਉੱਤੇ ਐਫਆਈਆਰ ਦਰਜ

ਅਰਨੀਵਾਲਾ ਵਿਚ ਦੋ ਹੋਰ ਨਸ਼ਾ ਤਸਕਰਾਂ ਦੇ ਘਰ ਨੂੰ ਕੀਤਾ ਗਿਆ ਢਹਿ ਢੇਰੀ