ਧਰਮ

ਗੁਰੂ ਅਰਜਨ ਦੇਵ ਜੀ ਦੇ 419ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵੌਦਰੁਏ, ਡੋਰੀਓਣ ਕੈਨੇਡਾ ਵਿਖ਼ੇ 2 ਰੋਜ਼ਾ ਧਾਰਮਿਕ ਸਮਾਗਮ ਸੱਜਣਗੇ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 29, 2025 07:24 PM

ਨਵੀਂ ਦਿੱਲੀ - ਸਿੱਖ ਪੰਥ ਦੇ ਪੰਜਵੇ ਗੁਰੂ ਧੰਨ ਗੁਰੂ ਅਰਜਨ ਦੇਵ ਜੀ ਦੇ 419ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵੌਦਰੁਏ, ਡੋਰੀਓਣ ਵਿਖ਼ੇ 2 ਰੋਜ਼ਾ ਧਾਰਮਿਕ ਸਮਾਗਮ 31 ਮਈ ਦਿਨ ਸ਼ਨੀਵਾਰ ਅਤੇ 1 ਜੂਨ ਦਿਨ ਐਤਵਾਰ ਨੂੰ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ । 29 ਮਈ 2025 ਦਿਨ ਵੀਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 31 ਮਈ 2025 ਦਿਨ ਸ਼ਨੀਵਾਰ ਨੂੰ ਭੋਗ ਪਾਏ ਜਾਣਗੇ । ਇਸ ਮੌਕੇ ਬਹੁਤ ਹੀ ਸਤਿਕਾਰ ਯੋਗ ਰਾਗੀ ਭਾਈ ਬੂਟਾ ਸਿੰਘ ਜੀ, ਕਥਾਵਾਚਕ ਭਾਈ ਇੰਦਰਜੀਤ ਸਿੰਘ ਚੰਡੀਗੜ੍ਹ ਵਾਲਿਆਂ ਤੋਂ ਇਲਾਵਾ ਹੋਰ ਵੀ ਵੱਖ ਵੱਖ ਧਾਰਮਿਕ ਬੁਲਾਰੇ ਹਾਜ਼ਰੀ ਭਰਨਗੇ ਜੀ । ਇਸ ਮੌਕੇ ਭਾਈ ਲਖਬੀਰ ਸਿੰਘ ਜੀ ਨੇ ਦਸਿਆ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ‘ਅਦੁੱਤੀ ਸ਼ਹਾਦਤ’ ਹੈ ਜੋ ਕਿਸੇ ਮਹਾਨ ਆਦਰਸ਼ ਲਈ ਦਿੱਤੀ ਗਈ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਦੇ ਪਹਿਲੇ ਲਾਸਾਨੀ ਸ਼ਹੀਦ ਹਨ ਜਿਨ੍ਹਾਂ ਨੇ ਸ਼ਾਂਤਮਈ ਰਹਿੰਦਿਆਂ ਹੋਇਆਂ ਧਰਮ, ਸੱਚ ਤੇ ਮਨੁੱਖਤਾ ਦੀ ਭਲਾਈ ਹਿਤ ਮਹਾਨ ਕੁਰਬਾਨੀ ਦਿੱਤੀ। ਪੰਚਮ ਪਾਤਸ਼ਾਹ ਨੇ “ਆਪਣੀ ਸ਼ਹਾਦਤ ਦੇ ਕੇ ‘ਗੁਰ ਸੰਗਤ’ ਅਤੇ ‘ਬਾਣੀ’ ਦੇ ਆਸਰੇ ਖੜ੍ਹੇ ਸਿੱਖੀ ਮਹਿਲ ਨੂੰ ਮਜ਼ਬੂਤ ਕੀਤਾ ਤੇ ਦੁਨੀਆਂ ਨੂੰ ਜਿੱਥੇ ਜੀਵਨ ਜਿਊਣ ਦੀ ਜਾਚ ਦੱਸੀ ਉੁੱਥੇ ਮਰਨ ਦਾ ਵਲ਼ ਵੀ ਸਿਖਾਇਆ।” ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਐਸੀ ਮਰਨੀ’ ਸੰਬੰਧੀ ਸੁਝਾਏ ਗੁੱਝੇ ਭਾਵ ਨੂੰ ਆਪਣੀ ਸ਼ਹੀਦੀ ਦੁਆਰਾ ਸਾਕਾਰ ਕਰ ਕੇ ਵਿਖਾ ਦਿੱਤਾ।

Have something to say? Post your comment

 
 
 

ਧਰਮ

ਹਰਿਆਣਾ ਵਿਧਾਨਸਭਾ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਸਨਮਾਨ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਸੰਗਤਾਂ ਨੂੰ ਦਿੱਤੀ ਵਧਾਈ ਐਡਵੋਕੇਟ ਧਾਮੀ ਨੇ

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ “ਕਵੀ ਦਰਬਾਰ” 23 ਅਗਸਤ ਨੂੰ

ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਨਗਰ ਕੀਰਤਨ ਆਸਾਮ ਤੋਂ 21 ਅਗਸਤ ਨੂੰ ਹੋਵੇਗਾ ਆਰੰਭ

ਡੀਐਸਜੀਐਮਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਯਾਦ ਵਿੱਚ ਕੀਰਤਨ ਸਮਾਗਮ ਆਯੋਜਿਤ ਕਰੇਗਾ- ਕਾਲਕਾ

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ

5 ਜੁਲਾਈ ਤੇ ਵਿਸ਼ੇਸ਼ - ਮੀਰੀ ਪੀਰੀ ਸਿਰਜਨਾ ਦਾ ਮੰਤਵ

350 ਸਾਲਾ ਸ਼ਤਾਬਦੀ ਸਬੰਧੀ ਉੱਚ ਪੱਧਰੀ ਤਾਲਮੇਲ ਕਮੇਟੀ ਦੀ 8 ਜੁਲਾਈ ਨੂੰ ਹੋਵੇਗੀ ਇਕੱਤਰਤਾ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਮਤਿ ਸਮਾਗਮ

ਪੰਜਾਬ ਦੇ ਰਾਜਪਾਲ ਨੇ ਲੋਕਾਂ ਨੂੰ ਕਬੀਰ ਜਯੰਤੀ ਦੀ ਵਧਾਈ ਦਿੱਤੀ