ਨੈਸ਼ਨਲ

ਦਮਦਮੀ ਟਕਸਾਲ ਤੇ ਦਲ ਖਾਲਸਾ ਜਥੇਦਾਰ ਦਾ ਵਿਰੋਧ ਕਰਨ ਦੀ ਥਾਂ ਸਾਥ ਦੇਵੇ- ਪੁਰੇਵਾਲ/ਰਘਬੀਰ ਸਿੰਘ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 01, 2025 06:48 PM

ਨਵੀਂ ਦਿੱਲੀ - ਸਰਦਾਰ ਰਜਿੰਦਰ ਸਿੰਘ ਪੁਰੇਵਾਲ ਚੇਅਰਮੈਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੈਸ਼ਨਲ ਸਿੱਖ ਮਿਊਜੀਅਮ ਡਰਬੀ ਅਤੇ ਸਰਦਾਰ ਰਘਬੀਰ ਸਿੰਘ ਪ੍ਰਧਾਨ ਸਿੰਘ ਸਭਾ ਗੁਰਦੁਆਰਾ ਡਰਬੀ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਅਕਾਲ ਤਖ਼ਤ ਸਾਹਿਬ, ਸਿੱਖ ਪੰਥ ਦੀ ਸਰਬਉੱਚ ਸੰਸਥਾ, ਜਿਸ ਦੀ ਪਵਿੱਤਰ ਧਰਤੀ ’ਤੇ ਜੂਨ 1984 ਦੇ ਘੱਲੂਘਾਰੇ ਦੇ ਜ਼ਖ਼ਮ ਅਜੇ ਵੀ ਸਿੱਖ ਪੰਥ ਦੇ ਹਿਰਦਿਆਂ ਵਿੱਚ ਤਾਜ਼ੇ ਹਨ। 41 ਸਾਲ ਬੀਤ ਜਾਣ ਦੇ ਬਾਵਜੂਦ, ਉਹ ਦੁਖਦਾਈ ਯਾਦਾਂ ਪੰਥਕ ਹਿਰਦੇ ਅੰਦਰ ਜੀਉਂਦੀਆਂ ਹਨ, ਸਾਨੂੰ ਏਕਤਾ ਦਾ, ਸਿਦਕ ਦਾ, ਸੰਜੀਦਗੀ ਦਾ ਅਤੇ ਪੰਥਕ ਚੜ੍ਹਦੀ ਕਲਾ ਦਾ ਸੁਨੇਹਾ ਦਿੰਦੀਆਂ ਹਨ। ਹਰ ਸਾਲ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਹੈ, ਜੋ ਸਿਰਫ਼ ਇੱਕ ਰਸਮ ਨਹੀਂ, ਸਗੋਂ ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਯਾਦ ਦਾ ਪ੍ਰਤੀਕ ਹੈ। ਪਰ ਇਸ ਵਾਰ, 2025 ਦੇ ਸ਼ਹੀਦੀ ਸਮਾਗਮ ਨੂੰ ਲੈ ਕੇ ਦਮਦਮੀ ਟਕਸਾਲ, ਦਲ ਖ਼ਾਲਸਾ ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ, ਗਿਆਨੀ ਕੁਲਦੀਪ ਸਿੰਘ ਗੜਗਜ, ਦੀ ਨਿਯੁਕਤੀ ਤੇ ਉਨ੍ਹਾਂ ਦੇ ਅਕਾਲ ਤਖਤ ਸਾਹਿਬ ਤੋਂ ਸੰਦੇਸ਼ ਦੇਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਨੇ ਸ੍ਰੀ ਅਕਾਲ ਤਖ਼ਤ ਦੀ ਮਰਿਆਦਾ ਅਤੇ ਸ਼ਹੀਦੀ ਸਮਾਗਮ ਦੀ ਪਵਿੱਤਰਤਾ ਤੇ ਪੰਥਕ ਅਕਸ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੋਹਾਂ ਪੰਥਕ ਆਗੂਆਂ ਨੇ ਦਲ ਖਾਲਸਾ ਤੇ ਦਮਦਮੀ ਟਕਸਾਲ ਨੂੰ ਅਪੀਲ ਕੀਤੀ ਹੈ ਕਿ ਇਸ ਵਿਰੋਧ ਨੂੰ ਛੱਡ ਕੇ ਸੰਗਤਾਂ ਨੂੰ ਏਕਤਾ ਲਈ ਇੱਕਜੁਟ ਕਰਨਾ ਚਾਹੀਦਾ ਤੇ ਸ਼ਹੀਦੀ ਸਮਾਗਮ ਤੇ ਅਰਦਾਸ ਨੂੰ ਸ਼ਾਤਮਈ ਢੰਗ ਨਾਲ ਨੇਪਰੇ ਚੜ੍ਹਾਉਣਾ ਚਾਹੀਦਾ ਹੈ। ਇਹ ਸਮਾਗਮ ਸਾਡੀ ਏਕਤਾ ਦਾ ਪ੍ਰਤੀਕ ਹੈ, ਸਾਡੇ ਸਿਦਕ ਦਾ ਇਕਰਾਰ ਹੈ, ਸਾਡੇ ਪੰਥਕ ਜਜ਼ਬੇ ਦੀ ਝਲਕ ਹੈ। ਜੇ ਅਸੀਂ ਆਪਣੇ ਹੀ ਜਥੇਦਾਰ ਦੇ ਵਿਰੁੱਧ ਰੋਸ ਮੁਜਾਹਰੇ ਕਰਦੇ ਹਾਂ, ਤਾਂ ਅਸੀਂ ਸ਼ਹੀਦਾਂ ਦੀ ਰੂਹ ਨੂੰ ਕੀ ਸੁਨੇਹਾ ਦੇਵਾਂਗੇ? ਅਸੀਂ ਵਿਰੋਧੀਆਂ ਨੂੰ ਕੀ ਜਵਾਬ ਦੇਵਾਂਗੇ, ਜੋ ਸਾਡੀ ਏਕਤਾ ਦੀ ਕਮਜ਼ੋਰੀ ’ਤੇ ਹੱਸਣਗੇ? ਦੋਹਾਂ ਆਗੂਆਂ ਨੇ ਕਿਹਾ ਕਿ ਦਮਦਮੀ ਟਕਸਾਲ ਅਤੇ ਦਲ ਖ਼ਾਲਸਾ ਸਿੱਖ ਪੰਥ ਦੀਆਂ ਮਹੱਤਵਪੂਰਨ ਜਥੇਬੰਦੀਆਂ ਹਨ, ਜਿਨ੍ਹਾਂ ਨੇ ਸਿੱਖੀ ਦੀ ਰਵਾਇਤ ਅਤੇ ਸ਼ਹੀਦੀ ਜਜ਼ਬੇ ਨੂੰ ਜੀਵਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਦਮਦਮੀ ਟਕਸਾਲ, ਜੋ ਸਿੱਖੀ ਦੀ ਵਿਦਿਅਕ ਅਤੇ ਰੂਹਾਨੀ ਸਿੱਖਿਆ ਦਾ ਕੇਂਦਰ ਰਹੀ ਹੈ, ਨੇ ਸਿੱਖ ਸਿਧਾਂਤਾਂ ਨੂੰ ਪ੍ਰਚਾਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਸੇ ਤਰ੍ਹਾਂ, ਦਲ ਖ਼ਾਲਸਾ ਨੇ ਸਿੱਖ ਪੰਥ ਦੀ ਰਾਜਸੀ ਅਤੇ ਸਮਾਜਿਕ ਚੇਤਨਤਾ ਨੂੰ ਜਗਾਉਣ ਵਿੱਚ ਮੋਹਰੀ ਰਹੀ ਹੈ। ਪਰ, ਜਥੇਦਾਰ ਅਕਾਲ ਤਖ਼ਤ ਦੀ ਨਿਯੁਕਤੀ ਨੂੰ ਲੈ ਕੇ ਇਨ੍ਹਾਂ ਜਥੇਬੰਦੀਆਂ ਦਾ ਵਿਰੋਧ ਪੰਥਕ ਏਕਤਾ ’ਤੇ ਸਵਾਲ ਖੜ੍ਹੇ ਕਰਦਾ ਹੈ ਜੋ ਕਿ ਇਨ੍ਹਾਂ ਜਥੇਬੰਦੀਆਂ ਲਈ ਵਾਜਿਬ ਨਹੀਂ। ਉਨ੍ਹਾਂ ਕਿਹਾ ਕਿ ਸਾਡਾ ਪੰਥ ਸਤਿਗੁਰੂ ਦਾ ਸਿਰਜਿਆ ਰੂਹਾਨੀ ਹੈ, ਜੋ ਸੰਘਰਸ਼ਾਂ ਅਤੇ ਘੱਲੂਘਾਰਿਆਂ ਦੇ ਵਿਚਕਾਰ ਵੀ ਗੂੰਜਦਾ ਹੈ। ਦਮਦਮੀ ਟਕਸਾਲ ਅਤੇ ਦਲ ਖ਼ਾਲਸਾ ਨੂੰ ਇਸ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ। ਉਨ੍ਹਾਂ ਨੂੰ ਜਥੇਦਾਰ ਦੇ ਵਿਰੋਧ ਦੀ ਥਾਂ, ਉਨ੍ਹਾਂ ਦੇ ਕਾਰਜ ਵਿੱਚ ਸਹਿਯੋਗ ਦੇਣਾ ਚਾਹੀਦਾ, ਜੋ ਸਿੱਖੀ ਦੀ ਲਹਿਰ ਨੂੰ ਆਮ ਲੋਕਾਂ ਵਿੱਚ ਲਿਜਾ ਰਿਹਾ ਹੈ।

Have something to say? Post your comment

 

ਨੈਸ਼ਨਲ

ਪੀਓਕੇ ਭਾਰਤ ਦਾ ਹਿੱਸਾ ਬਣਨਾ ਚਾਹੀਦਾ ਹੈ: ਐਮਐਸ ਬਿੱਟਾ

ਵਿਰੋਧੀ ਧਿਰ 'ਆਪ੍ਰੇਸ਼ਨ ਸਿੰਦੂਰ' ਦੌਰਾਨ ਭਾਰਤ-ਪਾਕਿ ਜੰਗਬੰਦੀ 'ਤੇ ਸਵਾਲ ਉਠਾ ਕੇ ਆਪਣਾ ਫਰਜ਼ ਨਿਭਾ ਰਹੀ ਹੈ: ਹਰੀਸ਼ ਰਾਵਤ

ਦੇਸ਼ ਵਿੱਚ ਜਾਤੀ ਜਨਗਣਨਾ ਕਦੋਂ ਸ਼ੁਰੂ ਹੋਵੇਗੀ, ਆ ਗਈ ਹੈ ਤਾਰੀਖ਼

ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿਖੇ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਗ੍ਰੀਨ ਹਾਈਵੇ ਪ੍ਰੋਜੈਕਟ ਨੂੰ ਅੱਗ ਲੱਗਣ ਨਾਲ 4 ਹਜ਼ਾਰ ਰੁੱਖ ਸੜਕੇ ਨਸ਼ਟ

ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਜੂਨ 1984 ਦੇ ਸ਼ਹੀਦੀ ਸਾਕੇ ਦੀ ਯਾਦ ’ਚ ਦਿੱਲੀ ਕਮੇਟੀ ਵਲੋਂ ਅਰਦਾਸ ਸਮਾਗਮ

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਟਰੰਪ ਅੱਗੇ ਆਤਮ ਸਮਰਪਣ ਕਰਨ ਦਾ ਲਗਾਇਆ ਦੋਸ਼

ਰਾਮਗੜੀਆ ਬਰਾਦਰੀ ਵਲੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਸ਼ਹੀਦਾਂ ਨੂੰ ਭੁੱਲ ਜਾਣ ਵਾਲੀਆਂ ਕੌਮਾਂ ਸ਼ਹੀਦਾਂ ਦੀਆਂ ਹੀ ਨਹੀ ਆਪਣੀਆਂ ਨਸਲਾਂ ਦੀਆਂ ਵੀ ਹੁੰਦੀਆਂ ਹਨ ਗ਼ੁਨਹਗਾਰ: ਪਰਮਜੀਤ ਸਿੰਘ ਵੀਰਜੀ

ਸਿਰਸਾ ਦਾ ਰਾਹੁਲ ਗਾਂਧੀ 'ਤੇ ਵਿਅੰਗ, 'ਉਹ ਪਾਕਿਸਤਾਨ ਦੀ ਭਾਸ਼ਾ ਬੋਲਦੇ ਹਨ'