ਪੰਜਾਬ

ਜਦੋਂ ਧਾਮੀ ਸਾਹਿਬ ਤੁਸੀਂ ਖੁਦ ਮੰਨ ਚੁੱਕੇ ਹੋ ਕਿ ਇਹ ਜਥੇਦਾਰ ਮਰਿਯਾਦਾ ਅਨੁਸਾਰ ਨਹੀਂ ਲੱਗੇ,ਤੁਸੀ ਤੁਰੰਤ ਪੁਰਾਣੇ ਜੱਥੇਦਾਰ ਬਹਾਲ ਕਰੋ- ਛੋਟੇਪੁਰ

ਕੌਮੀ ਮਾਰਗ ਬਿਊਰੋ | June 04, 2025 09:42 PM

ਚੰਡੀਗੜ - ਪੰਥਕ ਸਫਿਆਂ ਵਿੱਚ ਮੌਜੂਦਾ ਤਰਸਯੋਗ ਅਤੇ ਦੁਬਿਧਾ ਭਰੀ ਹਾਲਤ ਲਈ ਸਿਰਫ ਤੇ ਸਿਰਫ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੁਕਮਨਾਮਾ ਸਾਹਿਬ ਨੂੰ ਤਿਲਾਂਜਲੀ ਦੇਕੇ ਬਾਦਲ ਧੜੇ ਦੇ ਮੁਖੀ ਬਣੇ ਸੁਖਬੀਰ ਸਿੰਘ ਜ਼ਿੰਮੇਵਾਰ ਹਨ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਇਹ ਪੰਥਕ ਖੜੋਤ ਅਤੇ ਦੁਬਿਧਾ ਭਰੀ ਸਥਿਤੀ ਵਿਅਕਤੀ ਵਿਸ਼ੇਸ਼ ਦੀ ਸਿਆਸਤ ਨੂੰ ਬਚਾਉਣ ਕਰਕੇ ਹੋਈ ਹੈ।

ਜੱਥੇਦਾਰ ਛੋਟੇਪੁਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਐਕਟਿੰਗ ਜਥੇਦਾਰ ਸਰਬਪ੍ਰਵਾਨਿਤ ਨਹੀ, ਇਹ ਪ੍ਰਤੀਕਿਰਿਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਮਦਮੀ ਟਕਸਾਲ ਦੇ ਹੈਡਕੁਆਰਟਰ ਮਹਿਤਾ ਵਿਖੇ ਐਸਜੀਪੀਸੀ ਮੈਬਰਾਂ ਰਜਿੰਦਰ ਸਿੰਘ ਮਹਿਤਾ ਅਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਹਾਜਰੀ ਵਿੱਚ ਦੇ ਚੁੱਕੇ ਹਨ। ਜੱਥੇਦਾਰ ਛੋਟੇਪੁਰ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਧਾਮੀ ਦੀ ਇਸ ਪ੍ਰਤੀਕਿਰਿਆ ਤੋਂ ਬਾਅਦ ਖੁਦ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਸੀ। ਜੱਥੇਦਾਰ ਛੋਟੇਪੁਰ ਸਾਹਿਬ ਨੇ ਕਿਹਾ ਕਿ ਜਦੋਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖੁਦ ਸਵੀਕਾਰ ਕਰ ਚੁੱਕੇ ਹਨ ਕਿ ਨਿਯੁਕਤੀ ਵੇਲੇ ਵਿਧੀ ਵਿਧਾਨ ਦੀ ਉਲੰਘਣਾ ਹੋਈ ਹੈ ਅਤੇ ਮਰਿਯਾਦਾ ਨੂੰ ਵੀ ਪੂਰਾ ਨਹੀਂ ਕੀਤਾ ਗਿਆ, ਤਾਂ ਹਾਲੇ ਵੀ ਲਗਾਏ ਗਏ ਜੱਥੇਦਾਰ ਗੜਗੱਜ ਸਿਆਸੀ ਬੰਦਿਆ ਵਾਂਗ ਸਿਆਸੀ ਪ੍ਰਭਾਵ ਹੇਠ ਕਾਬਜ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਜੱਥੇਦਾਰ ਛੋਟੇਪੁਰ ਨੇ ਕਿਹਾ ਕਿ ਜਦੋਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖੁਦ ਜਨਤਕ ਤੌਰ ਤੇ ਕਹਿ ਰਹੇ ਹਨ ਕਿ ਗੜਗੱਜ ਸਰਬ ਪ੍ਰਵਾਨਿਤ ਜਥੇਦਾਰ ਨਹੀ ਤੇ ਨਾ ਹੀ ਮਰਿਯਾਦਾ ਮੁਤਾਬਿਕ ਜਥੇਦਾਰ ਬਣੇ ਹਨ ਤਾ ਫਿਰ ਜਥੇਦਾਰ ਤੋ ਕਿਹੜਾ ਸੰਦੇਸ਼ ਪੜਾਉਣ ਦੀ ਭਗੌੜਾ ਦਲ ਜਿਦ ਕਰ ਰਿਹਾ ਹੈ । ਓਹਨਾ ਕਿਹਾ ਕਿ ਪੰਥ ਅਤੇ ਕੌਮ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਹਟਾਏ ਗਏ ਤਿੰਨੋ ਸਿੰਘ ਸਾਹਿਬਾਨ ਨੂੰ ਤੁਰੰਤ ਸੇਵਾ ਦਿੱਤੀ ਜਾਵੇ।

ਜੱਥੇਦਾਰ ਛੋਟੇਪੁਰ ਸਾਹਿਬ ਨੇ ਕਿਹਾ ਕਿ ਦੋ ਦਸੰਬਰ ਨੂੰ ਫ਼ਸੀਲ ਤੋ ਸੁਣਾਏ ਗਏ ਫੈਸਲਿਆਂ ਅਤੇ ਲਗਾਈ ਗਈ ਧਾਰਮਿਕ ਸੇਵਾ ਤੋ ਬਾਅਦ ਸੁਖਬੀਰ ਬਾਦਲ ਦੀ ਸਿੰਘ ਸਾਹਿਬਾਨ ਪ੍ਰਤੀ ਬਦਲਾ ਲਊ ਭਾਵਨਾ ਹੇਠ ਇਹ ਸਭ ਕੁਝ ਹੋਇਆ ਅਤੇ ਮੌਜੂਦਾ ਸਮੇਂ ਵੀ ਜਾਰੀ ਹੈ। ਸੁਖਬੀਰ ਬਾਦਲ ਨਿਮਾਣੇ ਸਿੱਖ ਵਜੋ ਜਾਰੀ ਹੁਕਮਨਾਮਾ ਸਾਹਿਬ ਨੂੰ ਮੰਨਣ ਦੀ ਬਜਾਏ ਆਕੀ ਹੋਇਆ। ਇਸ ਤੋਂ ਬਾਅਦ ਮਹਿਜ ਇੱਕ ਹਫ਼ਤੇ ਅੰਦਰ ਹੀ ਸੁਖਬੀਰ ਬਾਦਲ ਦੇ ਇਸ਼ਾਰੇ ਤੇ ਪੰਥ ਵਿਰੋਧੀ ਟੁਕੜੇ ਟੁਕੜੇ ਗੈਂਗ ਨੇ ਸਭ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕੀਤਾ, ਉਸ ਖ਼ਿਲਾਫ਼ ਮਨਘੜਤ ਰਿਪੋਰਟ ਤਿਆਰ ਕੀਤੀ ਅਤੇ ਜਲੀਲ ਕਰਕੇ ਹਟਾਇਆ ਗਿਆ । ਸੁਖਬੀਰ ਬਾਦਲ ਨੇ ਆਪਣੇ ਹੰਕਾਰ, ਈਰਖਾ ਅਤੇ ਬਦਲਾ ਲਊ ਭਾਵਨਾ ਨੂੰ ਪੂਰਾ ਕਰਨਾ ਸੀ। ਮਹਿਜ 26 ਦਿਨਾਂ ਅੰਦਰ ਫ਼ਸੀਲ ਤੋ ਫੈਸਲਾ ਸੁਣਾਉਣ ਵਾਲੇ ਦੂਜੇ ਸਿੰਘ ਸਾਹਿਬਾਨ ਗਿਆਨੀ ਰਘੁਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਹਟਵਾ ਦਿੱਤਾ ਗਿਆ। ਇਸ ਕਾਰਵਾਈ ਤੋ ਬਿਲਕੁਲ ਸਾਫ਼ ਸੀ ਕਿ ਸੁਖਬੀਰ ਬਾਦਲ ਨੇ ਪੂਰੀ ਤਰਾਂ ਬਦਲਾ ਲਉ ਨੀਤੀ ਤਹਿਤ ਕਾਰਜ ਕੀਤਾ। ਸੁਖਬੀਰ ਬਾਦਲ ਦੀ ਇਸ ਬਦਲਾ ਲਊ ਯੋਜਨਾ ਨੂੰ ਪੂਰਾ ਕਰਵਾਉਣ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੱਡੀ ਅਤੇ ਗਹਿਰੀ ਸਾਜਿਸ਼ੀ ਭੂਮਿਕਾ ਅਦਾ ਕੀਤੀ। ਪ੍ਰਧਾਨ ਧਾਮੀ ਜਾਰੀ ਹੁਕਮਨਾਮਾ ਸਾਹਿਬ ਨੂੰ ਲਾਗੂ ਕਰਵਾਉਣ ਦੀ ਬਜਾਏ ਸੁਖਬੀਰ ਬਾਦਲ ਦੇ ਸੂਤਰ ਧਾਰ ਬਣੇ, ਜਿਸ ਦੀ ਖੁਮਿਆਜਾ ਅੱਜ ਪੰਥ ਅਤੇ ਕੌਮ ਭੁਗਤ ਰਹੀ ਹੈ। ਐਸਜੀਪੀਸੀ ਪ੍ਰਧਾਨ ਧਾਮੀ ਦਾ ਦਿੱਤਾ ਗਿਆ ਅਸਤੀਫ਼ਾ ਡਰਾਮਾ ਨਹੀਂ ਸਗੋ ਪਾਰਟ ਆਫ ਸਾਜਿਸ਼ ਸੀ।

ਜੱਥੇਦਾਰ ਛੋਟੇਪੁਰ ਸਾਹਿਬ ਨੇ ਕਿਹਾ ਕਿ ਦੂਜਿਆਂ ਨੂੰ ਤੋਤੇ ਚਸ਼ਮੀ ਤੋ ਦੂਰ ਰਹਿਣ ਦੀ ਸਲਾਹ ਦੇਣ ਵਾਲੇ ਪ੍ਰਧਾਨ ਧਾਮੀ ਸਾਹਿਬ ਖੁਦ ਸੁਖਬੀਰ ਬਾਦਲ ਦੇ ਪਿੰਜਰੇ ਦੇ ਮਿੱਠੂ ਤੋਤੇ ਸਾਬਿਤ ਹੋਏ।

Have something to say? Post your comment

 

ਪੰਜਾਬ

ਮੁੱਖ ਮੰਤਰੀ ਨੇ ਹੜ੍ਹ ਸੁਰੱਖਿਆ ਕਾਰਜਾਂ ਲਈ 120 ਕਰੋੜ ਰੁਪਏ ਦੀ ਦਿੱਤੀ ਪ੍ਰਵਾਨਗੀ

ਮੁੱਖ ਮੰਤਰੀ ਨੇ ਨਵੇਂ ਚੁਣੇ ਗਏ 26 ਯੂਪੀਐਸਸੀ ਅਧਿਕਾਰੀਆਂ ਨੂੰ ਦੇਸ਼ ਭਰ ਵਿੱਚ ਸੂਬੇ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਦੇ ਦੂਤ ਬਣਨ ਲਈ ਪ੍ਰੇਰਿਆ

ਲੁਧਿਆਣਾ ਪੱਛਮੀ ਵਿੱਚ ਕਾਂਗਰਸ ਨੂੰ ਵੱਡਾ ਝਟਕਾ!  ਕਾਂਗਰਸ ਛੱਡ ਕੇ ਦਰਜਨਾਂ ਪਰਿਵਾਰ 'ਆਪ' ਵਿੱਚ ਹੋਏ ਸ਼ਾਮਲ

ਆਪ' ਨੇ ਉਪ ਚੋਣ ਲਈ ਕੇਜਰੀਵਾਲ, ਮਾਨ, ਸਿਸੋਦੀਆ ਸਮੇਤ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ 

ਵੜਿੰਗ ਦਾ ਭਾਜਪਾ ਨੂੰ ਜਵਾਬ: ‘ਆਪ੍ਰੇਸ਼ਨ ਸਿੰਦੂਰ’ ‘ਆਪ੍ਰੇਸ਼ਨ ਲੋਟਸ’ ਨਹੀਂ ਹੈ

ਲੁਧਿਆਣਾ ਪੱਛਮੀ ਜ਼ਿਮਨੀ ਚੋਣ : 14 ਉਮੀਦਵਾਰ ਲੜਨਗੇ ਚੋਣ - ਸਿਬਿਨ ਸੀ

ਮੁਫ਼ਤ ਕੋਚਿੰਗ ਅਤੇ ਮਜ਼ਬੂਤ ​​ਸਰਕਾਰੀ ਪ੍ਰਣਾਲੀ ਨੇ ਆਰਥਿਕ ਰੁਕਾਵਟਾਂ ਨੂੰ ਤੋੜਿਆ: ਮੁੱਖ ਮੰਤਰੀ ਮਾਨ

ਮਾਈ ਭਾਗੋ ਇੰਸਟੀਚਿਊਟ ਦੀਆਂ ਚਾਰ ਮਹਿਲਾ ਕੈਡਿਟਾਂ ਦੀ ਵੱਕਾਰੀ ਰੱਖਿਆ ਅਕੈਡਮੀਆਂ ਲਈ ਹੋਈ ਚੋਣ

ਵਿਸ਼ਵ ਵਾਤਾਵਰਣ ਦਿਵਸ, 2025 ਮੌਕੇ ਮੋਹਾਲੀ ਵਿਖੇ ਰਾਜ ਪੱਧਰੀ ਸਮਾਗਮ

ਹਰਚੰਦ ਸਿੰਘ ਬਰਸਟ ਨੇ ‘ਆਪ’ ਦੇ ਪੁਰਾਣੇ ਵਲੰਟੀਅਰਾਂ ਨੂੰ ਕੀਤਾ ਲਾਮਬੰਦ