ਪੰਜਾਬ

ਜੂਨ 84 ਵਿੱਚ ਦਰਬਾਰ ਸਾਹਿਬ ਉੱਪਰ ਹਮਲਾ ਅਤੇ ਨਵੰਬਰ 84 ਸਿੱਖਾਂ ਦਾ ਕਤਲੇਆਮ ਭਾਰਤੀ ਸਟੇਟ ਵੱਲੋਂ ਸਿੱਖ ਫਲਸਫੇ ਨੂੰ ਕੁਚਲਣ ਲਈ ਕੀਤੀਆਂ ਵਹਿਸ਼ੀ ਕਾਰਵਾਈਆਂ 

ਕੌਮੀ ਮਾਰਗ ਬਿਊਰੋ | June 07, 2025 07:46 PM

ਚੰਡੀਗੜ੍ਹ - ਜੂਨ 84 ਵਿੱਚ ਦਰਬਾਰ ਸਾਹਿਬ ਉੱਪਰ ਭਾਰਤੀ ਫੌਜ ਵੱਲੋਂ ਕੀਤਾ ਹਮਲਾ ਅਤੇ ਨਵੰਬਰ 84 ਵਿੱਚ ਦਿੱਲੀ ਤੇ ਹੋਰ ਸ਼ਹਿਰਾਂ ਅੰਦਰ ਸਰਕਾਰੀ ਸਰਪ੍ਰਸਤੀ ਅਧੀਨ ਫਿਰਕੂ ਕਾਨੂੰਨੀ ਭੀੜਾਂ ਵੱਲੋਂ ਕੀਤਾ ਸਿੱਖਾਂ ਦਾ ਕਤਲੇਆਮ ਅਸਲ ਵਿੱਚ ਭਾਰਤੀ ਸਟੇਟ ਵੱਲੋਂ ਸਿੱਖ ਫਲਸਫੇ ਤੇ ਸਿਆਸਤ ਨੂੰ ਕੁਚਲਣ ਲਈ ਕੀਤੀਆਂ ਵਹਿਸ਼ੀ ਕਾਰਵਾਈਆਂ ਹੀ ਸਨ। ਇਸ ਲਈ ਹੁਣ ਸਾਨੂੰ ਸਿੱਖ ਫਲਸਫੇ ਨੂੰ ਸਮਝਣ ਤੇ ਇਸ ਅਨੁਸਾਰ ਹੀ ਸਰਬੱਤ ਦੇ ਭਲੇ ਵਾਲਾ ਬ੍ਰਿਤਾਂਤ ਸਿਰਜਣ ਲਈ ਸੰਵਾਦ ਰਚਾਉਣਾ ਸਮੇਂ ਦੀ ਲੋੜ ਹੈ।

ਇਹ ਵਿਚਾਰ ਅੱਜ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ 28 ਚੰਡੀਗੜ੍ਹ ਵਿਖੇ “ਸਾਕਾ 84 ਦੇ ਸਿੱਖ ਸਿਆਸਤ ਉੱਤੇ ਪ੍ਰਭਾਵ” ਨਾਮੀ ਵਿਸ਼ੇ ਸਬੰਧੀ ਕਰਵਾਏ ਗਏ ਸੈਮੀਨਾਰ ਦੌਰਾਨ ਹੋਏ ਵਿਚਾਰ ਵਟਾਂਦਰੇ ਦੌਰਾਨ ਉੱਭਰ ਕੇ ਸਾਹਮਣੇ ਆਏ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਨਾਲ ਸੰਵਿਧਾਨਕ ਵਿਤਕਰਿਆਂ ਨੂੰ ਸਿੱਖ ਸਮੱਸਿਆ ਨਾਲ ਜੋੜ ਕੇ ਹੀ ਸਹੀ ਰੂਪ ਵਿੱਚ ਸਮਝਿਆ ਜਾ ਸਕਦਾ ਹੈ। ਇਸ ਲਈ ਸਾਨੂੰ ਸਿੱਖ ਫਲਸਫੇ ਨੂੰ ਸਮਝਣ ਤੇ ਪ੍ਰਫੁੱਲਤ ਕਰਦਿਆ ਅਜਿਹੀ ਏਕਤਾ ਉਸਾਰਨੀ ਚਾਹੀਦੀ ਹੈ ਜੋ ਮਸਲਿਆਂ ਦੇ ਹੱਲ ਵੱਲ ਵਧਣ ਲਈ ਕਾਰਜਸ਼ੀਲ ਹੋਵੇ। ਇਸ ਅਮਲ ਦੌਰਾਨ ਹੀ ਨਵੀਂ ਲੀਹ ਤੇ ਲੀਡਰਸ਼ਿਪ ਉਭਰ ਸਕਦੀ ਹੈ। ਉਹਨਾਂ ਨੇ ਕੁਝ ਉਦਾਹਰਣਾਂ ਪੇਸ਼ ਕਰਦਿਆਂ ਕਿਹਾ ਕਿ ਪਿਛਲੇ ਦਹਾਕਿਆਂ ਦੌਰਾਨ ਕਈ “ਧਰਮੀ ਫੌਜੀਆਂ” ਦੇ ਹੱਕ ਵਿੱਚ ਅਦਾਲਤੀ ਫੈਸਲੇ ਹੋਣ ਦੇ ਬਾਵਜੂਦ ਵੀ ਉਹਨਾਂ ਨਾਲ ਫੌਜੀ ਪ੍ਰਬੰਧ ਨੇ ਬੇਇਨਸਾਫੀ ਕੀਤੀ ਤੇ ਸਜ਼ਾਵਾਂ ਦਿੱਤੀਆਂ।
ਪੰਜਾਬ ਦੇ ਉੱਘੇ ਚਿੰਤਕ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਸਿੱਖ ਫਲਸਫੇ ਨੂੰ ਸਮਝਾਉਣ ਦੀ ਥਾਂ ਅਜੋਕੇ ਸਿਆਸਤਦਾਨਾਂ ਵੱਲੋਂ ਆਪਣੀ ਸਿਆਸਤ ਲਈ ਵੋਟ ਬੈਂਕ ਵਧਾਉਣ ਲਈ ਹੀ ਸਾਰੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਥ, ਪੰਜਾਬ ਤੇ ਮੁਲਕ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਹੱਲ ਕਰਨ ਦਾ ਸਹੀ ਰਾਹ ਲੱਭਣ ਲਈ ਸਾਨੂੰ ਪੰਜਾਬ ਦੀ ਧਰਤੀ ਤੇ ਫਲਸਫੇ ਤੋਂ ਹੀ ਰੌਸ਼ਨੀ ਮਿਲੇਗੀ। ਸਿਆਸੀ ਭਟਕਣਾਂ, ਨਿਜ ਪ੍ਰਾਪਤੀ ਤੇ ਮਾਇਆਧਾਰੀ ਹੋਣ ਦੀ ਬਿਰਤੀ ਤੋਂ ਨਿਜਾਤ ਮਿਲ ਸਕਦੀ ਹੈ। ਸਾਬਕਾ ਆਈ.ਏ.ਐਸ ਗੁਰਤੇਜ਼ ਸਿੰਘ ਨੇ ਕਿਹਾ ਕਿ ਸਿੱਖੀ ਤੇ ਸਿੱਖ ਤਾਂ ਪਿਆਰ ਦਾ ਸੋਮਾ ਹਨ ਤੇ ਅਸੀਂ ਮੁਲਕ ਨੂੰ ਸਭ ਤੋਂ ਵੱਧ ਪਿਆਰ ਕਰਨ ਵਾਲੇ ਲੋਕ ਹਾਂ। ਉਹਨਾਂ ਸੁਝਾਅ ਦਿੱਤਾ ਕਿ ਪੰਜਾਬ ਦੇ ਚਿੰਤਕਾਂ ਤੇ ਬੁੱਧੀਜੀਵੀਆਂ ਨੂੰ ਯੂਨੀਅਨ ਸਰਕਾਰ ਤੇ ਨੇਤਾਵਾਂ ਦੇ ਨਾਮ ਇਕ ਸਾਂਝੀ ਚਿੱਠੀ ਲਿਖ ਕੇ ਸਿੱਖਾਂ ਬਾਰੇ ਸਮਝਾਇਆ ਜਾਵੇ ਕਿ ਅਜਿਹੇ ਲੋਕਾਂ ਨਾਲ ਨਫ਼ਰਤ ਤੇ ਵਿਤਕਰਾ ਕਰਕੇ ਉਹ ਮੁਲਕ ਨਾਲ ਧ੍ਰੋਹ ਹੀ ਕਮਾ ਰਹੇ ਹਨ।
ਪੰਜਾਬੀ ਦੇ ਉੱਘੇ ਵਿਦਵਾਨ ਡਾ. ਤੇਜਵੰਤ ਸਿੰਘ ਗਿੱਲ ਨੇ ਕਿਹਾ ਕਿ 1947 ਤੋਂ ਬਾਅਦ ਪੰਜਾਬ ਅੰਦਰ ਸਾਨੂੰ ਆਪਣੇ ਵਰਗਿਆਂ ਨਾਲ ਨੇੜਤਾ ਗੰਢਣੀ ਚਾਹੀਦੀ ਸੀ, ਪਰ ਇੰਝ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਹੁਣ ਇਹ ਪਾੜਾ ਇਸ ਹੱਦ ਤੱਕ ਵਧਾ ਦਿੱਤਾ ਗਿਆ ਹੈ ਕਿ ਇਸ ਨੂੰ ਪੂਰਨ ਦੀਆਂ ਸੰਭਾਵਨਾਵਾਂ ਨਹੀਂ ਆ ਰਹੀਆਂ।ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਨਵੰਬਰ 84 ਵੇਲੇ ਰੇਲ ਗੱਡੀਆਂ ਤੇ ਹੋਰ ਸਾਧਾਨਾਂ ਰਾਹੀਂ ਸਫ਼ਰ ਕਰ ਰਹੇ ਵਰਦੀਧਾਰੀ ਸਿੱਖ ਫੌਜੀਆਂ ਨੂੰ ਵੀ ਕੋਹ ਕੋਹ ਕੇ ਕਤਲ ਕੀਤਾ ਗਿਆ। ਇਹਨਾਂ ਨੂੰ ਇਨਸਾਫ ਨਾ ਅਦਾਲਤਾਂ ਤੋਂ ਨਾ ਹੀ ਫੌਜ ਵੱਲੋਂ ਦਿੱਤਾ ਗਿਆ। ਇੱਥੋਂ ਤੱਕ ਕਿ ਇਹਨਾਂ ਦੀ ਪੂਰੀ ਗਿਣਤੀ ਵੀ ਹਾਲੇ ਤੱਕ ਸਾਹਮਣੇ ਨਹੀਂ ਆਈ।
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਪੰਜਾਬ ਅੰਦਰ ਹੁਣ ਤੱਕ ਚੱਲੇ ਸਿਆਸੀ ਸੰਘਰਸ਼ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਰਤੀ ਸਰਕਾਰ ਪੰਥ ਤੇ ਪੰਜਾਬ ਦੇ ਹੱਕਾਂ ਲਈ ਸਿਆਸੀ ਸੰਘਰਸ਼ ਨੂੰ ਅਮਨ ਕਾਨੂੰਨ ਦਾ ਸੁਆਲ ਬਣਾ ਕੇ ਸਿੱਖਾਂ ਉੱਪਰ ਅੱਤਵਾਦ ਤੇ ਵੱਖਵਾਦ ਦਾ ਠੱਪਾ ਲਾ ਕੇ ਕੁਚਲਣ ਦੀ ਸਾਜਿਸ਼ ਉੱਪਰ ਚੱਲ ਰਹੀ ਸੀ। ਸਾਨੂੰ ਇਹ ਸਮਝਣ ਦੀ ਲੌੜ ਹੈ ਕਿ ਕੇਂਦਰ ਸਰਕਾਰ ਸਾਡੇ ਉਪਰ ਇਹ ਠੱਪਾ ਲੌਣ ਤੇ ਮੁਲਕ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਨੂੰ ਖਾਲਿਸਤਾਨ ਦਾ ਦਸਤਾਵੇਜ਼ ਹੋਣ ਵਜੋਂ ਸਮਝਾਉਣ ਵਿੱਚ ਸਫਲ ਹੋ ਗਈ।
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ 1947 ਤੋਂ ਬਾਅਦ ਅਸਲ ਵਿੱਚ ਇਸ ਖਿੱਤੇ ਦੇ ਲੋਕਾਂ ਦੀ ਸਿਆਸਤ ਅੰਦਰ ਢੁਕਵਾਂ ਬੰਦੋਬਸਤ ਹੀ ਨਹੀਂ ਹੋ ਸਕਿਆ। ਦੂਜੇ ਪਾਸੇ ਸੱਤਾ ਬਦਲੀ ਤੋਂ ਬਾਅਦ ਮੁਲਕ ਅੰਦਰਲੀ ਜਮਹੂਰੀਅਤ ਦਾ ਅਧਾਰ ਬਹੁ-ਗਿਣਤੀ ਤੇ ਘੱਟ ਗਿਣਤੀ ਵੋਟ ਪ੍ਰਬੰਧ ਬਣਾ ਲਿਆ। ਇਸੇ ਕਾਰਨ ਯੂਨੀਅਨ ਸਰਕਾਰ ਹੌਲੀ ਹੌਲੀ ਆਪਣਾ ਸਮਾਜਿਕ ਅਧਾਰ ਬਹੁ-ਗਿਣਤੀ ਭਾਈਚਾਰੇ ਨੂੰ ਬਣਾਉਣ ਵੱਲੋਂ ਉੱਲਰਦੀ ਚਲੀ ਗਈ। ਇਸੇ ਲਈ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਉਸਦਾ ਸਬੰਧ ਬਾਹਰਲੇ ਦੁਸ਼ਮਣ ਨਾਲ ਜੋੜਿਆ ਗਿਆ। ਪਹਿਲਾਂ ਸਿੱਖ ਤੇ ਹੁਣ ਮੁਸਲਾਨ ਇਸੇ ਨੀਤੀ ਦਾ ਸ਼ਿਕਾਰ ਹੋ ਰਹੇ ਹਨ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਹਾਜ਼ਰ ਵਿਦਵਾਨਾਂ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਸਖ਼ਤ ਜ਼ਰੂਰਤ ਹੈ। ਇਸ ਲਈ ਮਿਲ ਕੇ ਕੰਮ ਕਰਨ ਵਾਲਿਆਂ ਦੀ ਘਾਟ ਹੈ, ਪਰ ਤੁਰਾਂਗੇ ਤਾਂ ਵਾਟ ਮੁੱਕੂ। ਉਹਨਾਂ ਕਿਹਾ ਕਿ ਦੱਖਣ ਤੋਂ ਖੇਤਰੀ ਹਿੱਤਾਂ ਦੀ ਪੈਰਵਾਈ ਕਰਨ ਦੀ ਆਵਾਜ਼ ਉੱਠ ਰਹੀ ਹੈ, ਜੋ ਹੌਂਸਲਾ ਵਧਾਉਣ ਵਾਲੀ ਹਾਲਤ ਹੈ।
ਸੈਮੀਨਾਰ ਨੂੰ ਪੰਜਾਬ ਮਨੁੱਖੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਮਾਲਵਿੰਦਰ ਸਿੰਘ ਮਾਲੀ, ਕੈਪਟਨ ਗੁਰਦੀਪ ਸਿੰਘ ਘੁੰਮਣ, ਦੀਦਾਰ ਸਿੰਘ ਨਲਵੀ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਗੁਰਚਰਨ ਸਿੰਘ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਡਾ. ਖੁਸ਼ਹਾਲ ਸਿੰਘ ਨੇ ਨਿਭਾਈ।
ਇਸ ਮੌਕੇ ਅਮਨਦੀਪ ਕੌਰ ਰਾਇ, ਸਵਰਨਜੀਤ ਕੌਰ, ਜਸਪਾਲ ਸਿੰਘ ਢਿਲੋੱ, ਜਸਵਿੰਦਰ ਸਿੰਘ ਮੌਹਾਲੀ, ਜਥੇਦਾਰ ਜਗਜੀਤ ਸਿੰਘ ਰਤਨਗੜ੍ਹ, ਸੁਖਵਿੰਦਰ ਸਿੰਘ ਪੱਕੂਮਾਜਰਾ, ਤੇਜਿੰਦਰ ਸਿੰਘ, ਸੁਰਿੰਦਰ ਸਿੰਘ ਕਿਸ਼ਨਪੁਰਾ, ਡਾ. ਸਾਹਿਬ ਸਿੰਘ ਅਰਸੀ, ਕਰਨਲ ਜਗਤਾਰ ਸਿੰਘ ਮੁਲਤਾਨੀ, ਅਮਰਿੰਦਰ ਸਿੰਘ, ਸੁਖਜਿੰਦਰ ਕੌਰ, ਡਾ. ਗੁਰਚਰਨ ਸਿੰਘ, ਹਰਪ੍ਰੀਤ ਸਿੰਘ, ਡਾ. ਪ੍ਰੇਮ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ, ਸਤਨਾਮ ਸਿੰਘ ਮੌਰਿੰਡਾ, ਇੰਦਰਪ੍ਰੀਤ ਸਿੰਘ ਗੋਗਾ, ਰਾਜਵਿੰਦਰ ਸਿੰਘ ਰਾਹੀ, ਮਲਕੀਤ ਸਿੰਘ ਬਰਾੜ, ਸੁਖਦੇਵ ਸਿੰਘ ਸਿੱਧੂ ਅਤੇ ਅਮਰਜੀਤ ਸਿੰਘ ਧਵਨ ਆਦਿ ਸ਼ਾਮਿਲ ਹੋਏ।

Have something to say? Post your comment

 

ਪੰਜਾਬ

ਹਰਸਿਮਰਤ ਕੌਰ ਬਾਦਲ ਨੇ ਯੂਏਈ ਦੇ ਸਿੱਖਾਂ ਨੂੰ ਕੱਕਾਰ ਉਤਾਹਰਣ ਦੇ ਮਾਮਲੇ ਨੂੰ ਲੈ ਕੇ ਜਾਣ ਦੇ ਨਿਰਦੇਸ਼ 'ਤੇ ਵਿਰੋਧ ਪ੍ਰਦਰਸ਼ਨ ਕੀਤਾ

ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼ ; ਛੇ ਵਿਦੇਸ਼ੀ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ

ਪੰਜਾਬ ਵਿਧਾਨ ਸਭਾ ਸਪੀਕਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵਾਂ ਸ਼ਹੀਦੀ ਦਿਵਸ ਮਨਾਉਣ ਦੇ ਸਬੰਧ ਵਿੰਚ ਸੁਝਾਅ ਪ੍ਰਾਪਤ ਕਰਨ ਲਈ ਕੀਤੀ ਮੀਟਿੰਗ

ਛੀਨਾ ਨੇ 12ਵੇਂ ਸਮਰ ਆਰਟ ਕੈਂਪ ਦੌਰਾਨ ਕੀਤਾ ਫੋਟੋਗ੍ਰਾਫੀ ਪ੍ਰਦਰਸ਼ਨੀ ਦਾ ਉਦਘਾਟਨ

ਸਿਰਸਾ  ਨੇ  ਅਕਾਲੀ ਸਰਕਾਰ ਦੌਰਾਨ ਸੁਖਬੀਰ ਬਾਦਲ ਦੇ ਓਐਸਡੀ ਰਹਿੰਦਿਆਂ ਪੰਜਾਬ ਨੂੰ ਲੁੱਟਿਆ ਅਤੇ ਬਰਬਾਦ ਕੀਤਾ- ਕੰਗ

ਮੁੱਖ ਮੰਤਰੀ ਨੇ ਸਮਾਣਾ ਪਹੁੰਚ ਕੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ੀ ਜਸਬੀਰ ਸਿੰਘ ਦਾ ਰਿਮਾਂਡ ਦੋ ਦਿਨ ਵਧਾਇਆ ਗਿਆ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਾਂਤਮਈ ਸੰਪੂਰਨ ਹੋਇਆ ਜੂਨ 1984 ਘੱਲੂਘਾਰੇ ਦਾ ਸ਼ਹੀਦੀ ਸਮਾਗਮ

ਪਿੰਗਲਵਾੜਾ ਦੀ ਪਲਸੌਰਾ ਸ਼ਾਖਾ ਚ ਭਗਤ ਪੂਰਨ ਸਿੰਘ ਦਾ ਜਨਮ ਦਿਹਾੜਾ ਮਨਾਇਆ

ਪੰਜਾਬ ਰਾਜ ਵਿੱਚ 800-800 ਮੈਗਾਵਾਟ ਦੇ 3 ਹੋਰ ਬਿਜਲੀ ਉਤਪਾਦਨ ਯੂਨਿਟ ਦੀ ਮੰਗ ਕੇਂਦਰ ਵਲੋਂ ਪ੍ਰਵਾਨ