ਪੰਜਾਬ

ਛੀਨਾ ਨੇ 12ਵੇਂ ਸਮਰ ਆਰਟ ਕੈਂਪ ਦੌਰਾਨ ਕੀਤਾ ਫੋਟੋਗ੍ਰਾਫੀ ਪ੍ਰਦਰਸ਼ਨੀ ਦਾ ਉਦਘਾਟਨ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | June 07, 2025 09:04 PM

ਅੰਮ੍ਰਿਤਸਰ- ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ ਆਯੋਜਿਤ 12ਵਾਂ ਸਮਰ ਆਰਟ ਕੈਂਪ ਦੇ ਪਹਿਲੇ ਹਫ਼ਤੇ ਦੇ ਪੂਰੇ ਹੋਣ ਦਾ ਜਸ਼ਨ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਆਰਟ ਗੈਲਰੀ ਦੇ ਪ੍ਰਧਾਨ ਸ. ਰਜਿੰਦਰ ਮੋਹਨ ਸਿੰਘ ਛੀਨਾ ਨੇ ਇੱਕ ਵਿਸ਼ੇਸ਼ ਫੋਟੋਗ੍ਰਾਫੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ, ਜੋ ਉਭਰਦੇ ਨੌਜਵਾਨ ਕਲਾਕਾਰ ਸ. ਤੇਗਬੀਰ ਸਿੰਘ ਵੱਲੋਂ ਲਗਾਈ ਗਈ।
ਆਰਟ ਗੈਲਰੀ ਵਿਖੇ ਸਜਾਈ ਗਈ ਉਕਤ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਸ. ਛੀਨਾ ਨੇ ਫੋਟੋਆਂ ਨੂੰ ਗੰਭੀਰਤਾ ਨਾਲ ਵੇਖਿਆ ਅਤੇ ਕਲਾਕਾਰ ਦੀ ਸੋਚ ਅਤੇ ਨਜ਼ਰੀਏ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ “ਸ. ਤੇਗਬੀਰ ਸਿੰਘ ਵਰਗੇ ਨੌਜਵਾਨ ਕਲਾਕਾਰ ਸਾਡੀ ਸੰਸਕ੍ਰਿਤਕ ਧਰੋਹਰ ਨੂੰ ਨਵੀਂ ਦਿਸ਼ਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਤੇਗਬੀਰ ਨੇ ਕੰਮ ਕਰਨ ਦੇ ਉਕਤ ਤਰੀਕੇ ਨਾਲ ਸਮਾਜਿਕ, ਸਾਂਸਕ੍ਰਿਤਿਕ ਅਤੇ ਵਿਅਕਤੀਗਤ ਪਰਤਾਂ ਨੂੰ ਫੋਟੋਆਂ ਰਾਹੀਂ ਬਹੁਤ ਹੀ ਖੂਬਸੂਰਤੀ ਨਾਲ ਦਰਸਾਇਆ ਹੈ।”
ਉਨ੍ਹਾਂ ਕਿਹਾ ਕਿ ਸ. ਤੇਗਬੀਰ ਸਿੰਘ ਵੱਲੋਂ ਤਿਆਰ ਕੀਤੀਆਂ ਕੁੱਲ 28 ਫੋਟੋਗ੍ਰਾਫਿਕ ਰਚਨਾਵਾਂ ਪ੍ਰਦਰਸ਼ਿਤ ਕੀਤੀਆਂ ਗਈਆਂ, ਜੋ ਕਿ ਜ਼ਿੰਦਗੀ ਦੇ ਵੱਖ-ਵੱਖ ਪਹਲੂਆਂ ਨੂੰ ਬਹੁਤ ਹੀ ਸੰਵੇਦਨਸ਼ੀਲ ਅਤੇ ਕਲਾ ਪੂਰਨ ਅੰਦਾਜ਼ ‘ਚ ਦਰਸਾਉਂਦੀਆਂ ਹਨ। ਸ. ਛੀਨਾ ਨੇ ਕਿਹਾ ਕਿ ਉਮਰ ਭਾਵੇਂ ਨੌਜਵਾਨੀ ਦੀ ਹੈ, ਪਰ ਉਨ੍ਹਾਂ ਦੀ ਨਜ਼ਰ ਤੇ ਸੋਚ ਵਿੱਚ ਗਹਿਰਾਈ ਅਤੇ ਪਰਿਪਕਤਾ ਦਿੱਸਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਨੇ ਦਰਸ਼ਕਾਂ ‘ਚ ਇਕ ਵੱਖਰੀ ਹੀ ਲਹਿਰ ਜਗਾਈ, ਜਿੱਥੇ ਲੋਕਾਂ ਨੇ ਸਿਰਫ ਦੇਖਣ ਦੀ ਹੀ ਨਹੀਂ, ਸਗੋਂ ਮਹਿਸੂਸ ਕਰਨ ਦੀ ਕੋਸ਼ਿਸ਼ ਕੀਤੀ।
ਇਸ ਮੌਕੇ ਆਰਟ ਗੈਲਰੀ ਦੇ ਆਨਰੇਰੀ ਜਨਰਲ ਸਕੱਤਰ ਡਾ. ਪੀ.ਐਸ. ਗਰੋਵਰ ਨੇ ਦੱਸਿਆ ਕਿ “ਇਹ ਸਮਰ ਆਰਟ ਕੈਂਪ ਸਿਰਫ਼ ਕਲਾਸਾਂ ਤੱਕ ਸੀਮਤ ਨਹੀਂ, ਸਗੋਂ ਇਹ ਇੱਕ ਸੰਕਲਪ ਹੈ — ਇੱਕ ਮੰਚ, ਜਿੱਥੇ ਨੌਜਵਾਨ ਕਲਾਕਾਰ ਆਪਣੀ ਆਵਾਜ਼, ਸੋਚ ਅਤੇ ਨਜ਼ਰੀਏ ਨੂੰ ਜਗਤ ਸਾਹਮਣੇ ਲਿਆਉਂਦੇ ਹਨ। ਉਨ੍ਹਾਂ ਕਿਹਾ ਕਿ ਤੇਗਬੀਰ ਸਿੰਘ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਵਰਗੇ ਕਲਾਕਾਰ ਭਵਿੱਖ ਦੀ ਕਲਾ ਦੀ ਦੁਨੀਆ ਨੂੰ ਅਕਾਰ  ਦੇਣਗੇ।”
ਇਸੇ ਮੌਕੇ ਪ੍ਰਸਿੱਧ ਚਿੱਤਰਕਾਰ ਸ. ਕੁਲਵੰਤ ਸਿੰਘ ਗਿੱਲ ਵੱਲੋਂ ਇੱਕ "ਪੋਰਟਰੇਟ ਡੈਮੋ ਵਰਕਸ਼ਾਪ" ਦਾ ਆਯੋਜਨ ਵੀ ਕੀਤਾ ਗਿਆ। ਉਨ੍ਹਾਂ ਨੇ ਲਾਈਵ ਪੋਰਟਰੇਟ ਤਿਆਰ ਕਰਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਇਸ ਵਰਕਸ਼ਾਪ ਵਿੱਚ ਉਨ੍ਹਾਂ ਨੇ ਪੋਰਟਰੇਟ ਬਣਾਉਣ ਦੀਆਂ ਵਿਧੀਆਂ, ਰੰਗਾਂ ਦੀ ਚੋਣ, ਨਾਕ-ਨਕਸ਼ ਦੇ ਸੰਤੁਲਨ ਅਤੇ ਲਾਈਟ-ਸ਼ੈਡੋ ਵਰਗੀਆਂ ਬਾਰੀਕੀਆਂ ਨੂੰ ਵੀ ਆਸਾਨ ਅੰਦਾਜ਼ ‘ਚ ਸਮਝਾਇਆ।
ਇਸ ਮੌਕੇ ਸਮੂਹ ਹਾਜ਼ਰ ਦਰਸ਼ਕਾਂ, ਵਿਦਿਆਰਥੀਆਂ ਅਤੇ ਗੈਲਰੀ ਦੇ ਮੈਂਬਰਾਂ ਨੇ ਪ੍ਰਦਰਸ਼ਨੀ ਅਤੇ ਵਰਕਸ਼ਾਪ ਦਾ ਆਨੰਦ ਮਾਣਿਆ। ਇਸ ਮੌਕੇ ਸ. ਤੇਗਬੀਰ ਸਿੰਘ ਦੀ ਕਈ ਸਿੱਖਿਆ ਪ੍ਰੇਮੀ ਅਤੇ ਕਲਾ ਰਸਿਕਾਂ ਵੱਲੋਂ ਹੌਸਲਾ ਅਫ਼ਜਾਈ ਕੀਤੀ ਗਈ। ਸ.ਛੀਨਾ ਨੇ ਕਿਹਾ ਕਿ ਉਕਤ ਸਮਾਰੋਹ ਇਕ ਪ੍ਰੇਰਣਾਦਾਇਕ ਉਦਾਹਰਨ ਵਜੋਂ ਸਾਬਤ ਹੋਇਆ ਕਿ ਕਿਸੇ ਵੀ ਕਲਾ ਮੰਚ ਉੱਤੇ ਨੌਜਵਾਨ ਅਸੰਭਵ ਨੂੰ ਵੀ ਸੰਭਵ ਬਣਾ ਸਕਦੇ ਹਨ।
ਇਸ ਮੌਕੇ 'ਤੇ ਵੀਜ਼ੂਅਲ ਆਰਟ ਵਿਭਾਗ ਦੇ ਸਕੱਤਰ ਸ. ਸੁਖਵਾਲ ਸਿੰਘ, ਸ. ਸ਼ਿਵਦੇਵ ਸਿੰਘ, ਡਾ. ਏ. ਐੱਸ. ਚਮਕ, ਸ੍ਰੀਮਤੀ ਤਜਿੰਦਰ ਕੌਰ ਛੀਨਾ, ਸ. ਨਰਿੰਦਰ ਸਿੰਘ, ਸ੍ਰੀ ਧਰਮਿੰਦਰ ਸ਼ਰਮਾ, ਸ. ਕੁਲਵੰਤ ਸਿੰਘ ਗਿੱਲ, ਸ. ਨਰਿੰਦਰਜੀਤ ਸਿੰਘ, ਸ੍ਰੀ ਸੁਭਾਸ਼ ਚੰਦਰ ਅਤੇ ਹੋਰ ਕਈ ਮਸ਼ਹੂਰ ਕਲਾਕਾਰ ਅਤੇ ਸਮਾਜਿਕ ਸ਼ਖਸੀਅਤਾਂ ਹਾਜ਼ਰ ਸਨ।
 

Have something to say? Post your comment

 

ਪੰਜਾਬ

ਹਰਸਿਮਰਤ ਕੌਰ ਬਾਦਲ ਨੇ ਯੂਏਈ ਦੇ ਸਿੱਖਾਂ ਨੂੰ ਕੱਕਾਰ ਉਤਾਹਰਣ ਦੇ ਮਾਮਲੇ ਨੂੰ ਲੈ ਕੇ ਜਾਣ ਦੇ ਨਿਰਦੇਸ਼ 'ਤੇ ਵਿਰੋਧ ਪ੍ਰਦਰਸ਼ਨ ਕੀਤਾ

ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼ ; ਛੇ ਵਿਦੇਸ਼ੀ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ

ਪੰਜਾਬ ਵਿਧਾਨ ਸਭਾ ਸਪੀਕਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵਾਂ ਸ਼ਹੀਦੀ ਦਿਵਸ ਮਨਾਉਣ ਦੇ ਸਬੰਧ ਵਿੰਚ ਸੁਝਾਅ ਪ੍ਰਾਪਤ ਕਰਨ ਲਈ ਕੀਤੀ ਮੀਟਿੰਗ

ਸਿਰਸਾ  ਨੇ  ਅਕਾਲੀ ਸਰਕਾਰ ਦੌਰਾਨ ਸੁਖਬੀਰ ਬਾਦਲ ਦੇ ਓਐਸਡੀ ਰਹਿੰਦਿਆਂ ਪੰਜਾਬ ਨੂੰ ਲੁੱਟਿਆ ਅਤੇ ਬਰਬਾਦ ਕੀਤਾ- ਕੰਗ

ਜੂਨ 84 ਵਿੱਚ ਦਰਬਾਰ ਸਾਹਿਬ ਉੱਪਰ ਹਮਲਾ ਅਤੇ ਨਵੰਬਰ 84 ਸਿੱਖਾਂ ਦਾ ਕਤਲੇਆਮ ਭਾਰਤੀ ਸਟੇਟ ਵੱਲੋਂ ਸਿੱਖ ਫਲਸਫੇ ਨੂੰ ਕੁਚਲਣ ਲਈ ਕੀਤੀਆਂ ਵਹਿਸ਼ੀ ਕਾਰਵਾਈਆਂ 

ਮੁੱਖ ਮੰਤਰੀ ਨੇ ਸਮਾਣਾ ਪਹੁੰਚ ਕੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ੀ ਜਸਬੀਰ ਸਿੰਘ ਦਾ ਰਿਮਾਂਡ ਦੋ ਦਿਨ ਵਧਾਇਆ ਗਿਆ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਾਂਤਮਈ ਸੰਪੂਰਨ ਹੋਇਆ ਜੂਨ 1984 ਘੱਲੂਘਾਰੇ ਦਾ ਸ਼ਹੀਦੀ ਸਮਾਗਮ

ਪਿੰਗਲਵਾੜਾ ਦੀ ਪਲਸੌਰਾ ਸ਼ਾਖਾ ਚ ਭਗਤ ਪੂਰਨ ਸਿੰਘ ਦਾ ਜਨਮ ਦਿਹਾੜਾ ਮਨਾਇਆ

ਪੰਜਾਬ ਰਾਜ ਵਿੱਚ 800-800 ਮੈਗਾਵਾਟ ਦੇ 3 ਹੋਰ ਬਿਜਲੀ ਉਤਪਾਦਨ ਯੂਨਿਟ ਦੀ ਮੰਗ ਕੇਂਦਰ ਵਲੋਂ ਪ੍ਰਵਾਨ