ਪੰਜਾਬ

ਪੰਜਾਬ ਕਲਾ ਭਵਨ ਕਵੀਆਂ ਦੀ ਇਕੱਤਰਤਾ ਵਿੱਚ ਪੰਜਾਬੀ, ਹਿੰਦੀ ਅਤੇ ਉਰਦੂ ਦੇ ਸ਼ਾਇਰਾਂ ਨੇ ਖ਼ੂਬਸੂਰਤ ਮਾਹੌਲ ਸਿਰਜਿਆ 

ਕੌਮੀ ਮਾਰਗ ਬਿਊਰੋ | June 08, 2025 08:32 PM

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਕਵੀਆਂ ਦੀ ਇਕੱਤਰਤਾ ਹੋਈ ਜਿਸ ਵਿੱਚ ਪੰਜਾਬੀ, ਹਿੰਦੀ ਅਤੇ ਉਰਦੂ ਦੇ ਸ਼ਾਇਰਾਂ ਨੇ ਖ਼ੂਬਸੂਰਤ ਮਾਹੌਲ ਸਿਰਜਿਆ । ਸਾਬਕਾ ਸੈਸ਼ਨ ਜੱਜ ਜੇ. ਐਸ. ਖੁਸ਼ਦਿਲ ਇਸ ਮੌਕੇ ਮੁੱਖ ਮਹਿਮਾਨ ਸਨ । ਉਹਨਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਕਵਿੱਤਰੀਆਂ ਸੁਰਜੀਤ ਕੌਰ ਬੈਂਸ, ਡਾ. ਗੁਰਦੀਪ ਗੁਲ ਅਤੇ ਪ੍ਰਗਿਆ ਸ਼ਾਰਦਾ ਨੇ ਸ਼ਮੂਲੀਅਤ ਕੀਤੀ । ਸਾਰਿਆਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਵਿਤਾ ਰਾਹੀਂ ਕਹੀ ਗੱਲ ਵੱਖਰਾ ਅਸਰ ਪਾਉਂਦੀ ਹੈ । ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਵਿਤਾ ਸਾਡੇ ਸੂਖ਼ਮ ਅਹਿਸਾਸ ਦੀ ਤਰਜਮਾਨੀ ਕਰਨ ਦੇ ਸਮਰੱਥ ਹੁੰਦੀ ਹੈ । ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਕਵੀ ਦੀ ਕਲਪਨਾ ਸ਼ਕਤੀ ਉਸਾਰੂ ਸਮਾਜ ਦੀ ਰਚਨਾ ਕਰ ਸਕਦੀ ਹੁੰਦੀ ਹੈ । ਮੁੱਖ ਮਹਿਮਾਨ ਜੇ. ਐਸ. ਖੁਸ਼ਦਿਲ ਨੇ ਗੁਰੂ ਚੇਲਾ ਰਿਵਾਇਤ ਨੂੰ ਸਮਰਪਿਤ ਆਪਣੀ ਲੇਖਣੀ ਦੇ ਹਵਾਲੇ ਨਾਲ ਕਿਹਾ ਕਿ ਚੰਗੀ ਕਵਿਤਾ ਸੇਧ ਰਾਹੀਂ ਹੀ ਰਚੀ ਜਾ ਸਕਦੀ ਹੈ । ਗ਼ਜ਼ਲ ਦੀਆਂ ਵੱਖ-ਵੱਖ ਬਹਿਰਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਪਣੀਆਂ ਅਤੇ ਗੁਰੂ ਹਰਚੰਦ ਸਿੰਘ ਖੁਸ਼ਦਿਲ ਦੀਆਂ ਕੁਝ ਰਚਨਾਵਾਂ ਸੁਣਾਈਆਂ ।

ਸਿਮਰਜੀਤ ਗਰੇਵਾਲ ਨੇ ਆਪਣੀ ਕਵਿਤਾ “ਲੱਪ ਰਿਸ਼ਮਾਂ ਦਾ ਦੇ ਜਾ ਵੇ ਚਾਨਣ ਦਿਆ ਵਣਜਾਰਿਆ” ਸੁਣਾਉਣ ਮਗਰੋਂ ਕਵੀ ਦਰਬਾਰ ਦੇ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਸੰਭਾਲੀ। ਪ੍ਰਧਾਨਗੀ ਮੰਡਲ ਵਿੱਚ ਮੌਜੂਦ
ਸੁਰਜੀਤ ਕੌਰ ਬੈਂਸ, ਗੁਰਦੀਪ ਗੁਲ, ਪ੍ਰਗਿਆ ਸ਼ਾਰਦਾ, ਦੀਪਕ ਸ਼ਰਮਾ ਚਨਾਰਥਲ ਅਤੇ ਭੁਪਿੰਦਰ ਸਿੰਘ ਮਲਿਕ ਤੋਂ ਇਲਾਵਾ ਜਿਨ੍ਹਾਂ ਕਵੀਆਂ/ਕਵਿੱਤਰੀਆਂ ਨੇ ਇਸ ਕਾਬਿਲ-ਏ-ਤਾਰੀਫ਼ ਮਹਫ਼ਿਲ ਵਿੱਚ ਆਪਣੀਆਂ ਰਚਨਾਵਾਂ ਰਾਹੀਂ ਸ਼ਿਰਕਤ ਕੀਤੀ ਉਹਨਾਂ ਵਿੱਚ ਹਰਮਿੰਦਰ ਕਾਲੜਾ, ਲਾਭ ਸਿੰਘ ਲੈਹਲੀ, ਕ੍ਰਿਸ਼ਮਾ ਵਰਮਾ, ਸ਼ਵੇਤਾ, ਮੇਵਾ ਸਿੰਘ, ਕੰਵਲਦੀਪ ਸਿੰਘ, ਸੰਜੀਵ ਸਿੰਘ ਸੈਣੀ, ਰੋਬਿਨ ਬਤਰਾ, ਮਿੱਕੀ ਪਾਸੀ, ਕੇ. ਕੇ ਸ਼ਾਰਦਾ, ਪ੍ਰੇਮ ਵਿਜ, ਅਮਰਜੀਤ ਕੌਰ, ਜਗਦੀਸ਼, ਅਨੁ ਭਾਰਦਵਾਜ, ਕੁਲਵਿੰਦਰ ਸਿੰਘ ਕੰਗ, ਅਸ਼ੋਕ ਭੰਡਾਰੀ ਨਾਦਿਰ, ਸੁਰਿੰਦਰ ਕੁਮਾਰ, ਸੁਰਜੀਤ ਸਿੰਘ ਧੀਰ, ਸ਼ਾਇਰ ਭੱਟੀ, ਪਿਆਰਾ ਸਿੰਘ ਰਾਹੀ, ਗੁਰਨਾਮ ਕੰਵਰ, ਗੁਰਜੀਤ ਕੌਰ, ਜਲੌਰ ਸਿੰਘ ਖੀਵਾ, ਬਲਵਿੰਦਰ ਸਿੰਘ ਢਿੱਲੋਂ, ਹਰਭਜਨ ਕੌਰ ਢਿੱਲੋਂ, ਡਾ. ਸੁਰਿੰਦਰ ਗਿੱਲ, ਨੀਲਮ ਨਾਰੰਗ, ਨਰਿੰਦਰ ਕੌਰ ਲੌਂਗੀਆ, ਨਰਿੰਦਰ ਨਸਰੀਨ, ਪ੍ਰਲਾਦ ਸਿੰਘ, ਸਰਬਜੀਤ ਸਿੰਘ, ਰਤਨ ਬਾਬਕਵਾਲਾ, ਅਤਰ ਸਿੰਘ ਖੁਰਾਣਾ, ਸ਼ੀਨੂ ਵਾਲੀਆ, ਪਵਨਦੀਪ ਚੌਹਾਨ, ਮਨਜੀਤ ਕੌਰ ਮੁਹਾਲੀ, ਜੋਗਿੰਦਰ ਸਿੰਘ ਜੱਗਾ, ਤਲਵਿੰਦਰ ਸਿੰਘ, ਮੰਦਰ ਗਿੱਲ, ਦਰਸ਼ਨ ਤਿਉਣਾ, ਪਰਮਜੀਤ ਪਰਮ, ਬਾਬੂ ਰਾਮ ਦੀਵਾਨਾ, ਹਰਜਾਪ ਸਿੰਘ ਔਜਲਾ, ਡਾ. ਰਵੀ ਕੁਮਾਰ, ਪ੍ਰਵੇਸ਼ ਚੌਹਾਨ, ਗੁਰਮੀਤ ਸਿੰਘਲ, ਗੁਰਨੀਤ ਕੌਰ, ਹਰਜੀਤ ਸਿੰਘ, ਅਸ਼ਵਨੀ ਕੁਮਾਰ, ਮਹਿੰਦਰਜੀਤ ਬਹਾਵਾਲੀਆ, ਕੇਵਲਜੀਤ ਸਿੰਘ, ਚਰਨਜੀਤ ਕੌਰ ਬਾਠ, ਡਾ. ਮਨਜੀਤ ਸਿੰਘ ਬੱਲ, ਸੰਗੀਤਾ ਸ਼ਰਮਾ ਕੁੰਦਰਾ, ਗੁਰਜੋਧ ਕੌਰ, ਪੱਲਵੀ ਰਾਮਪਾਲ, ਮਹਿੰਦਰ ਸਿੰਘ ਗੋਸਲਾ, ਜਸਵੰਤ ਸਿੰਘ, ਆਰ. ਐੱਸ. ਮਲਹੋਤਰਾ, ਸੀਮਾ, ਮਨਜੀਤ, ਗੁਰਜੀਤ ਕੌਰ, ਗੁਰਮੀਤ ਕੌਰ, ਸੰਤੋਸ਼ ਗਰਗ ਅਤੇ ਆਰ. ਐਨ ਸ਼ਰਮਾ ਦੇ ਨਾਮ ਵਰਣਨ ਯੋਗ ਹਨ । ਧੰਨਵਾਦੀ ਸ਼ਬਦ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਕਹੇ ।

Have something to say? Post your comment

 

ਪੰਜਾਬ

ਪੈਸੇ ਦੀ ਲਾਲਸਾ ਵਿੱਚ ਅਕਾਲੀਆਂ ਨੇ ਐਸ.ਜੀ.ਪੀ.ਸੀ. ਨੂੰ ‘ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ’ ਬਣਾ ਕੇ ਰੱਖ ਦਿੱਤਾ-ਮੁੱਖ ਮੰਤਰੀ

ਅਕਾਲੀ-ਭਾਜਪਾ ਅਤੇ ਕਾਂਗਰਸੀ ਸਰਕਾਰਾਂ ਨੇ ਐਸ.ਸੀ. ਭਾਈਚਾਰੇ ਨੂੰ ਸਿਰਫ ਵੋਟ ਬੈਂਕ ਵਜੋਂ ਵਰਤਿਆ-ਮੁੱਖ ਮੰਤਰੀ

ਭਗਵੰਤ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਸਬੰਧੀ ਟਿੱਪਣੀ ਅਪਮਾਨਜਨਕ  - ਐਡਵੋਕੇਟ ਧਾਮੀ

9 ਜੂਨ ਦੀ ਬਜਾਏ 12 ਜੂਨ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ

ਬੁੱਢਾ ਦਲ ਵਲੋਂ ਕਿਲ੍ਹਾ ਲੋਹਗੜ੍ਹ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਮਨਾਇਆ ਗਿਆ ਸ਼ਹੀਦੀ ਦਿਹਾੜਾ

ਸ਼੍ਰੀ ਮੁਕਤਸਰ ਸਾਹਿਬ ਤੋਂ ਤਿੰਨ ਕਥਿਤ ਅਪਰਾਧੀ ਗ੍ਰਿਫ਼ਤਾਰ; 174 ਗ੍ਰਾਮ ਹੈਰੋਇਨ, ਦੋ ਪਿਸਤੌਲਾਂ ਬਰਾਮਦ

67.84 ਕਰੋੜ ਰੁਪਏ ਦੀ ਰਾਹਤ ਮਹਿਜ਼ ਮੁਆਫੀ ਨਹੀਂ ਸਗੋਂ ਅਨੁਸੂਚਿਤ ਜਾਤੀ ਭਾਈਚਾਰੇ ਦੇ ਪਰਿਵਾਰਾਂ ਦੇ ਸੰਘਰਸ਼ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ-ਮੁੱਖ ਮੰਤਰੀ

ਹਰਸਿਮਰਤ ਕੌਰ ਬਾਦਲ ਨੇ ਯੂਏਈ ਦੇ ਸਿੱਖਾਂ ਨੂੰ ਕੱਕਾਰ ਉਤਾਹਰਣ ਦੇ ਮਾਮਲੇ ਨੂੰ ਲੈ ਕੇ ਜਾਣ ਦੇ ਨਿਰਦੇਸ਼ 'ਤੇ ਵਿਰੋਧ ਪ੍ਰਦਰਸ਼ਨ ਕੀਤਾ

ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼ ; ਛੇ ਵਿਦੇਸ਼ੀ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ

ਪੰਜਾਬ ਵਿਧਾਨ ਸਭਾ ਸਪੀਕਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵਾਂ ਸ਼ਹੀਦੀ ਦਿਵਸ ਮਨਾਉਣ ਦੇ ਸਬੰਧ ਵਿੰਚ ਸੁਝਾਅ ਪ੍ਰਾਪਤ ਕਰਨ ਲਈ ਕੀਤੀ ਮੀਟਿੰਗ