ਨੈਸ਼ਨਲ

ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਉਪਰ ਪਰਮਜੀਤ ਸਿੰਘ ਵੀਰਜੀ ਨੇ ਕੀਤੇ ਤਿੱਖੇ ਸੁਆਲ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 10, 2025 09:17 PM

ਨਵੀਂ ਦਿੱਲੀ - ਮੀਡੀਆ ਵਿਚ ਆਈ ਖ਼ਬਰ ਮੁਤਾਬਿਕ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੇ ਪੰਥ ਦੀ ਸਿਰਮੌਰ ਸੰਸਥਾ ਐਸਜੀਪੀਸੀ ਤੇ ਧਰਮ ਪ੍ਰਚਾਰ ਦੀ ਘਾਟ ਦਾ ਦੋਸ਼ ਲਗਾਂਦਿਆਂ ਆਪਣੇ ਆਪ ਨੂੰ ਵਡਿਆਇਆ ਹੈ । ਤੇ ਉਨ੍ਹਾਂ ਵਲੋਂ ਪੰਜਾਬ ਅੰਦਰ ਧਰਮ ਪ੍ਰਚਾਰ ਕਰਵਾਇਆ ਜਾ ਰਿਹਾ ਹੈ । ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦਾ ਸਾਬਕਾ ਮੀਤ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਕਮੇਟੀ ਪ੍ਰਬੰਧਕ ਆਪਣੀ ਪੀੜੀ ਹੇਠ ਸੋਟਾ ਫੇਰਦਿਆਂ ਪੰਥ ਨੂੰ ਦਸਣ ਕਿ ਆਪਣੀ ਪਾਰਟੀ ਦੇ ਕਿਤਨੇ ਮੈਂਬਰਾਂ ਨੂੰ ਤੁਸੀਂ ਅੰਮ੍ਰਿਤ ਸੰਚਾਰ ਰਾਹੀਂ ਉਨ੍ਹਾਂ ਦੀ ਸਿੱਖ ਪੰਥ 'ਚ ਵਾਪਿਸੀ ਕਰਵਾਈ ਹੈ..? ਕਿਤਨੇ ਮੈਂਬਰ ਪੱਕੇ ਨਿਤਨੇਮੀ ਬਣਵਾਏ ਹਨ..? ਜਦਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਕਮੇਟੀ ਮੈਂਬਰ ਅੰਮ੍ਰਿਤਧਾਰੀ ਅਤੇ ਨਿਤਨੇਮੀ ਹੋਣਾ ਅਤਿ ਜਰੂਰੀ ਹੈ। ਇਹ ਵੀਂ ਦਸਣਾ ਕਿ ਸਿੱਖੀ ਰਹਿਤ ਮਰਿਆਦਾ ਅਨੁਸਾਰ ਦਾਹੜੇ ਨੂੰ ਹਮੇਸ਼ਾਂ ਪ੍ਰਕਾਸ਼ ਕਰਕੇ ਰੱਖਣਾ ਚਾਹੀਦਾ ਹੈ ਫੇਰ ਤੁਸੀਂ ਤੇ ਤੁਹਾਡੇ ਧਰਮ ਪ੍ਰਚਾਰ ਮੁੱਖੀ ਵਲੋਂ ਓਸ ਦੀ ਉਲੰਘਣਾ ਕਿਉਂ ਕੀਤੀ ਜਾ ਰਹੀ ਹੈ..? ਤੁਹਾਡੇ ਸਕੱਤਰ ਸਾਬ ਯੂਪੀ ਵਿਚ ਸਿਰੋਪਾਓ ਤਾਂ ਲੈ ਰਹੇ ਹਨ ਪਰ ਓਹ ਪੀਲੀਭੀਤ ਜਾ ਕੇ ਜਿਹੜੇ ਗਰੀਬ ਸਿੱਖ ਈਸਾਈ ਬਣ ਗਏ ਹਨ ਉਨ੍ਹਾਂ ਨੂੰ ਮੁੜ ਸਿੱਖੀ ਵਿਚ ਵਾਪਿਸ ਲੈ ਕੇ ਆਉਣ ਲਈ ਪ੍ਰੇਰਿਤ ਕਿਉਂ ਨਹੀਂ ਕਰ ਸਕੇ..? ਤੇ ਤੁਹਾਡੀ ਧਰਮ ਪ੍ਰਚਾਰ ਵਿੰਗ ਜੋ ਯੂਪੀ ਵਿਚ ਧਰਮ ਪ੍ਰਚਾਰ ਦੇ ਕੈਂਪ ਲਗਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਦਾ ਦਾਹਵਾ ਕਰ ਰਹਿ ਹੈ ਕਿਉਂ ਫੇਲ ਹੋ ਗਈ..? ਰਹੀ ਗੱਲ ਐਸਜੀਪੀਸੀ ਦੇ ਧਰਮ ਪ੍ਰਚਾਰ ਦੀ ਜਿਤਨਾ ਪ੍ਰਚਾਰ ਪ੍ਰਸਾਰ ਉਨ੍ਹਾਂ ਵਲੋਂ ਕੀਤਾ ਤੇ ਕਰਵਾਇਆ ਜਾਂਦਾ ਹੈ ਓਹ ਸ਼ੋਰ ਸ਼ਰਾਬਾ ਨਹੀਂ ਪਾਉਂਦੇ ਤੇ ਆਪਣਾ ਕੰਮ ਕਰਣ ਵਿਚ ਮਸ਼ਰੂਫ ਰਹਿੰਦੇ ਹਨ ਤੇ ਖਾਸ ਕਰਕੇ ਤੁਹਾਡੇ ਧਿਆਨ ਹਿੱਤ ਉਨ੍ਹਾਂ ਅਧੀਨ ਚਲ ਰਹੀਆਂ ਸਿੱਖ ਸੰਸਥਾਵਾਂ ਆਪਣਾ ਮਿਆਰ ਬਹੁਤ ਵੱਡਾ ਕਰ ਰਹੀਆਂ ਹਨ ਤੇ ਤੁਹਾਡੀ ਨਾਲਾਇਕ ਪ੍ਰਬੰਧਕੀ ਅਧੀਨ ਸਿੱਖ ਸੰਸਥਾਵਾਂ ਦੀ ਕੁਰਕੀ ਹੋਣ ਦੀ ਨੌਬਤ ਬਣ ਆਈ ਹੈ ਤੇ ਕੌਮ ਦਾ ਵੱਡਾ ਸਰਮਾਇਆ ਤੁਹਾਡੀ ਬੇਵਕੂਫੀਆਂ ਕਰਕੇ ਅਦਾਲਤ ਅੰਦਰ ਬਰਬਾਦ ਹੋ ਰਿਹਾ ਹੈ । ਜਦਕਿ ਇਸੇ ਸਰਮਾਏ ਨਾਲ ਬਹੁਤ ਕੁਝ ਸਵਾਰਿਆ ਜਾ ਸਕਦਾ ਸੀ, ਪਰ ਹਊਮੈ ਵਸ ਹੋ ਕੇ ਤੁਸੀਂ ਜਮੀਨੀ ਪੱਧਰ ਤੇ ਪੰਥ ਲਈ ਕੰਮ ਕਰਣ ਦੀ ਥਾਂ ਫੋਕੀ ਬਿਆਨ ਬਾਜ਼ੀ ਕਰਕੇ ਆਪਣੇ ਆਪ ਨੂੰ ਵੱਡਾ ਹਿਤੈਸ਼ੀ ਸਾਬਿਤ ਕਰਣ ਤੇ ਤੁਲੇ ਰਹਿੰਦੇ ਹੋ । ਅੰਤ ਵਿਚ ਉਨ੍ਹਾਂ ਕਿਹਾ ਕਿ ਤੁਹਾਡੇ ਪ੍ਰਚਾਰ ਅਧੀਨ ਨਾ ਤੁਸੀਂ ਗੁਰਦੁਆਰਾ ਡਾਂਗਮਾਰ ਸਾਹਿਬ, ਗੁਰਦੁਆਰਾ ਗਿਆਨ ਗੋਦੜੀ ਅਤੇ ਕਈ ਹੋਰ ਇਤਿਹਾਸਿਕ ਗੁਰੂਘਰ ਬਚਾ ਪਾਏ ਬਲਕਿ ਗੁਰੂਘਰਾਂ ਅੰਦਰ ਹੋ ਰਹੇ ਕੂਕਰਮ ਬਾਰੇ ਅਖਬਾਰਾਂ ਦੀਆਂ ਸੁਰਖੀਆਂ ਤੁਹਾਡੇ ਉਪਰ ਵੱਡੇ ਸੁਆਲ ਚੁਕਦੀਆਂ ਰਹਿੰਦੀਆਂ ਹਨ । ਤੇ ਇਹੋ ਜਿਹੀ ਖਬਰਾਂ ਤੁਹਾਡੇ ਪ੍ਰਚਾਰ ਪ੍ਰਸਾਰ ਦਾ ਵਿਸ਼ਲੇਸ਼ਣ ਕਰ ਦਿੰਦੀਆਂ ਹਨ ।

Have something to say? Post your comment

 

ਨੈਸ਼ਨਲ

ਈਰਾਨ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ, ਐਮਰਜੈਂਸੀ ਨੰਬਰ 'ਤੇ ਮਦਦ ਉਪਲਬਧ ਹੋਵੇਗੀ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵੱਲੋਂ ਨੌ ਰੋਜਾ ਦਸਤਾਰ ਦੁਮਾਲਾ ਸਿਖਲਾਈ ਕੈਂਪ ਚੜਦੀ ਕਲਾ ਨਾਲ ਸੰਪਨ

ਯੂਪੀ ਵਿੱਚ ਸਿੱਖਾਂ ਦੇ ਧਰਮ ਪਰਿਵਰਤਨ ਵਾਲੇ ਇਲਾਕਿਆਂ ਵਿੱਚੋਂ ਗੁਰਮਤ ਪ੍ਰਚਾਰ ਕੈਂਪਾਂ ਨੂੰ ਸਭ ਤੋਂ ਵੱਧ ਮਿਲਿਆ ਹੁੰਗਾਰਾ - ਦਿੱਲੀ ਗੁਰਦੁਆਰਾ ਕਮੇਟੀ

ਸੁਖਬੀਰ ਬਾਦਲ ਨੂੰ ਤਖਤ ਪਟਨਾ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋਣ ਲਈ 20 ਦਿਨਾਂ ਦਾ ਹੋਰ ਸਮਾਂ ਮਿਲਿਆ

ਕੰਚਨ ਕੁਮਾਰੀ ਨਾਲ ਵਾਪਰਿਆ ਹਾਦਸਾ ਦੁਜਿਆਂ ਲਈ ਚੇਤਾਵਨੀ : ਬਾਬਾ ਹਰਦੀਪ ਸਿੰਘ ਮਹਿਰਾਜ

ਭਾਰਤ ਨੂੰ ਆਪਣੀ ਆਵਾਜ਼ ਨਹੀਂ ਗੁਆਉਣੀ ਚਾਹੀਦੀ ਕਾਂਗਰਸ ਨੇ ਗਾਜ਼ਾ 'ਤੇ ਵੋਟਿੰਗ ਤੋਂ ਦੂਰ ਰਹਿਣ 'ਤੇ ਉਠਾਏ ਸਵਾਲ 

ਇਜ਼ਰਾਈਲ-ਈਰਾਨ ਟਕਰਾਅ ਦੇ ਵਿਚਕਾਰ ਭਾਰਤ ਨੇ ਜਾਰੀ ਕੀਤੀ ਨਵੀਂ ਐਡਵਾਈਜਰੀ

ਡੀ.ਐਸ.ਜੀ.ਐੱਮ.ਸੀ. ਵੱਲੋਂ ਬਾਲਾ ਸਾਹਿਬ ਹਸਪਤਾਲ ਦਿੱਲੀ ਵਾਸੀਆਂ ਨੂੰ ਸਮਰਪਿਤ

12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਦਬਦਬਾ; ਲੜਕੀਆਂ ਅਤੇ ਲੜਕਿਆਂ ਦੀਆਂ ਟੀਮਾਂ ਨੇ ਓਵਰਆਲ ਟਰਾਫੀਆਂ ਜਿੱਤੀਆਂ

ਵੰਦੇ ਭਾਰਤ ਐਕਸਪ੍ਰੈਸ ਮੁੰਬਈ ਅਤੇ ਨਾਂਦੇੜ ਵਿਚਕਾਰ ਵੀ ਚੱਲੇਗੀ: ਬਲ ਮਲਕੀਤ ਸਿੰਘ