ਪੰਜਾਬ

ਕੈਪਟਨ ਸਰਕਾਰ ਨੇ ਨਸ਼ਾ ਕਰਨ ਵਾਲਿਆਂ ਨੂੰ ਫੜਿਆ, ਜਦਕਿ ਆਪ ਸਰਕਾਰ ਨਸ਼ਾ ਤਸਕਰਾਂ ਨੂੰ ਫੜ ਰਹੀ ਹੈ-ਬਲਤੇਜ ਪੰਨੂ

ਕੌਮੀ ਮਾਰਗ ਬਿਊਰੋ | June 13, 2025 10:00 PM

ਚੰਡੀਗੜ੍ਹ-ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਨਸ਼ੇ ਨੂੰ ਲੈ ਕੇ ਦਿੱਤੇ ਬਿਆਨ 'ਤੇ ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਪਲਟਵਾਰ ਕੀਤਾ ਤੇ ਕਿਹਾ ਕਿ ਨਸ਼ਾ ਅੱਜ ਦਾ ਨਹੀਂ, ਸਗੋਂ ਦੋ ਦਹਾਕਿਆਂ ਪੁਰਾਣਾ ਕੂੜ ਕਰਕਟ ਹੈ, ਪਰ ਆਪ ਸਰਕਾਰ ਪੰਜਾਬ ਤੋਂ ਨਸ਼ੇ ਨੂੰ ਖਤਮ ਕਰਕੇ ਰਹੇਗੀ।

ਬਲਤੇਜ ਪੰਨੂ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਸਮੇਂ ਨਸ਼ਾ ਖਤਮ ਕਰਨ ਨੂੰ ਲੈ ਕੇ ਸਿਰਫ਼ ਝੂਠੇ ਦਾਅਵੇ ਕੀਤੇ ਗਏ। ਉਸ ਸਮੇਂ ਸਿਰਫ਼ ਨਸ਼ਾ ਕਰਨ ਵਾਲੇ ਲੋਕਾਂ ਨੂੰ ਫੜਿਆ ਗਿਆ, ਜਦਕਿ ਆਪ ਸਰਕਾਰ ਨਸ਼ਾ ਤਸਕਰਾਂ ਅਤੇ ਉਹਨਾਂ ਨਾਲ ਜੁੜੇ ਵਿਅਕਤੀਆਂ ਨੂੰ ਫੜ ਰਹੀ ਹੈ। ਉਨ੍ਹਾਂ 'ਤੇ ਸਖ਼ਤ ਕਾਰਵਾਈ ਕਰ ਰਹੀ ਹੈ।
 
ਪੰਨੂ ਨੇ ਸੁਨੀਲ ਜਾਖੜ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ, ਉਦੋਂ ਤੁਸੀਂ ਕਾਂਗਰਸ ਦੇ ਸੂਬਾ ਪ੍ਰਧਾਨ ਸੀ। ਮੁੱਖ ਮੰਤਰੀ ਰਹਿੰਦੇ ਹੋਏ ਕੈਪਟਨ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕੋਲ ਇਕ ਫਾਈਲ ਲੈ ਕੇ ਗਏ ਸਨ, ਜਿਸ ਵਿੱਚ ਕਾਂਗਰਸ ਦੇ ਭ੍ਰਿਸ਼ਟ ਨੇਤਾਵਾਂ ਅਤੇ ਮੰਤਰੀਆਂ ਦੇ ਨਾਂ ਸਨ। ਹੁਣ ਉਹ ਸਾਰੇ ਲੋਕ ਭਾਜਪਾ ਵਿੱਚ ਹਨ। ਜੇਕਰ ਤੁਹਾਡੇ ਵਿਚ ਇੰਨੀ ਹਿੰਮਤ ਤੇ ਇਮਾਨਦਾਰੀ ਹੈ ਤਾਂ ਕੈਪਟਨ ਕੋਲੋਂ ਉਹ ਫਾਈਲ ਲੈ ਕੇ ਈ.ਡੀ. ਨੂੰ ਦੇ ਦਿਓ ਅਤੇ ਉਸਦੀ ਨਿਰਪੱਖ ਜਾਂਚ ਕਰਵਾਓ।

ਜਾਖੜ ਦੇ ਭ੍ਰਿਸ਼ਟਾਚਾਰ ਵਾਲੇ ਬਿਆਨ 'ਤੇ ਪੰਨੂ ਨੇ ਕਿਹਾ ਕਿ ਆਪ ਸਰਕਾਰ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਪਹਿਲੇ ਹੀ ਦਿਨ ਤੋਂ ਜ਼ੀਰੋ ਟੋਲਰੈਂਸ ਨੀਤੀ ਰਹੀ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅਸੀਂ ਕਦੇ ਵੀ ਆਪਣੇ ਜਾਂ ਪਰਾਏ ਦਾ ਫ਼ਰਕ ਨਹੀਂ ਕੀਤਾ। ਇਹ ਪਹਿਲੀ ਸਰਕਾਰ ਹੈ ਜਿਸਨੇ ਆਪਣੇ ਵਿਧਾਇਕਾਂ ਅਤੇ ਮੰਤਰੀਆਂ 'ਤੇ ਕਾਰਵਾਈ ਕੀਤੀ ਹੈ। ਜਾਖੜ ਦੱਸਣ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਕਿੰਨੇ ਭ੍ਰਿਸ਼ਟ ਨੇਤਾਵਾਂ ਅਤੇ ਅਧਿਕਾਰੀਆਂ 'ਤੇ ਕਾਰਵਾਈ ਕੀਤੀ?

Have something to say? Post your comment

 

ਪੰਜਾਬ

19 ਜੂਨ ਨੂੰ ਤੁਸੀਂ ਸਿਰਫ਼ ਆਪਣਾ ਵਿਧਾਇਕ ਨਹੀਂ ਚੁਣੋਗੇ, ਸਗੋਂ ਅਗਲੇ ਕੈਬਨਿਟ ਮੰਤਰੀ ਦੀ ਚੋਣ ਵੀ ਕਰੋਗੇ: ਮਨੀਸ਼ ਸਿਸੋਦੀਆ

ਸਿਕੰਦਰ ਸਿੰਘ ਮਲੂਕਾ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ

ਪੰਜਾਬ ਸਰਕਾਰ ਅਤੇ 'ਆਪ' ਨੇ 'ਇੱਕ ਰਾਸ਼ਟਰ ਇੱਕ ਚੋਣ' ਪ੍ਰਸਤਾਵ 'ਤੇ ਸਖ਼ਤ ਇਤਰਾਜ਼ ਜਤਾਏ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

ਆਰ.ਐਸ.ਐਸ-ਭਾਜਪਾ ਸੰਵਿਧਾਨ, ਰਾਖਵੇਂਕਰਨ ਦੇ ਵਿਰੁੱਧ ਹਨ: ਵੜਿੰਗ

ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਵਲੋਂ ਸੂਬੇ ਵਿਚ ਜਲ ਸੰਕਟ ਸਬੰਧੀ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ

ਭਾਜਪਾ ਅਤੇ ਅਕਾਲੀ ਆਗੂਆਂ ਨੇ ਪੰਜਾਬ ਵਿੱਚ ਭੂ-ਮਾਫ਼ੀਆ ਚਲਾਇਆ, ਹਜ਼ਾਰਾਂ ਗੈਰ-ਕਾਨੂੰਨੀ ਕਲੋਨੀਆਂ ਵਿਕਸਤ ਕਰਕੇ ਵਿੱਤੀ ਲਾਭ ਕਮਾਏ - ਸੌਂਧ

ਪੰਜਾਬ ਦੇ ਐਡਵੋਕੇਟ ਜਨਰਲ ਐਮ.ਐਸ. ਬੇਦੀ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

ਆਪ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਪਾਰਟੀ ਵਿੱਚ ਕੀਤਾ ਸਵਾਗਤ

ਲੈਂਡ ਪੂਲਿੰਗ ਨੀਤੀ ਕਿਸਾਨ-ਪੱਖੀ, ਪਾਰਦਰਸ਼ੀ ਅਤੇ ਸਵੈ-ਇੱਛਤ ਯੋਜਨਾ, ਇਸ ਤੋਂ ਸਿਰਫ਼ ਲੈਂਡ ਮਾਫ਼ੀਆ ਹਨ ਪ੍ਰੇਸ਼ਾਨ

ਅਕਾਲੀ ਦਲ ਨਸ਼ੇ ਖਤਮ ਕਰਨ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਦੇਣ ਲਈ ਵਚਨਬੱਧ-ਸੁਖਬੀਰ ਸਿੰਘ ਬਾਦਲ