ਪੰਜਾਬ

ਸੁਖਬੀਰ ਸਿੰਘ ਬਾਦਲ ਸੰਵਿਧਾਨਿਕ ਤੌਰ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ - ਗੌਹਰ-ਏ-ਮਸਕੀਨ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | June 16, 2025 08:51 PM

ਅੰਮ੍ਰਿਤਸਰ - ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਪਟਨਾ ਸਾਹਿਬ ਵਾਲਿਆਂ ਨੇ ਕਿਹਾ ਹੈ ਕਿ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਦੀ ਕਾਰਗੁਜਾਰੀ ਸ਼੍ਰੋਮਣੀ ਕਮੇਟੀ ਦਾ ਸੁਨਹਿਰੀ ਦੌਰ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀ ਹੈ। ਅੱਜ ਜਾਰੀ ਬਿਆਨ ਵਿਚ ਜਥੇਦਾਰ ਗੌਹਰ-ਏ-ਮਸਕੀਨ ਨੇ ਕਿਹਾ ਕਿ ਐਡਵੋਕੇਟ ਧਾਮੀ ਦੇ ਕਾਰਜਕਾਲ ਦੌਰਾਨ ਸ਼ੋ੍ਰਮਣੀ ਕਮੇਟੀ ਨੇ ਨਵੀਆਂ ਬੁਲੰਦੀਆਂ ਨੂੰ ਸਰ ਕੀਤਾ ਹੈ। ਐਡਵੋਕੇਟ ਧਾਮੀ ਇਕ ਪੜੇ ਲਿਖੇ, ਸੂਝਵਾਨ, ਮਿਲਣਸਾਰ ਤੇ ਦੂਰ ਅੰਦੇਸ਼ ਪੰਥ ਸੇਵਕ ਵਿਅਕਤੀ ਹਨ, ਜਿਨਾਂ ਦੀ ਲਿਆਕਤ ਦੇ ਕਾਰਨ ਹੀ ਸ਼ੋ੍ਰਮਣੀ ਅਕਾਲੀ ਦਲ ਨੇ ਉਨਾਂ ਨੂੰ ਸ਼ੋ੍ਰਮਣੀ ਕਮੇਟੀ ਦੀ ਸੇਵਾ ਸੌਪੀ ਸੀ। ਅੱਜ ਉਨਾਂ ਦੀ ਦੂਰ ਅੰਦੇਸ਼ੀ ਦਾ ਹੀ ਨਤੀਜਾ ਹੈ ਕਿ ਪੰਜਾਬ ਦੇ ਅਨੇਕਾ ਵਿਦਿਆਰਥੀ ਸਿਵਲ ਸਰਵਸਿਜ਼ ਦੀ ਪੜਾਈ ਕਰ ਰਹੇ ਹਨ ਤੇ ਇਨਾ ਵਿਦਿਆਰਥੀਆਂ ਵਿਚੋ ਜਲਦ ਹੀ ਕਈ ਬੱਚੇ ਉਁਚ ਆਹੁਦਿਆਂ ਤੇ ਤੈਨਾਤ ਹੋਣਗੇ। ਜਥੇਦਾਰ ਗੌਹਰ-ਏ-ਮਸਕੀਨ ਨੇ ਕਿਹਾ ਕਿ ਐਡਵੋਕੇਟ ਧਾਮੀ ਦੀ ਅਗਵਾਈ ਜਹੀ ਅਗਵਾਈ ਗੁਰੂ ਮੇਹਰ ਨਾਲ ਹੀ ਮਿਲ ਸਕਦੀ। ਬੀਤੇ ਵਿਚ ਜਦ ਐਡਵੋਕੇਟ ਧਾਮੀ ਨੇ ਕੁਝ ਕਾਰਨਾ ਕਰਕੇ ਆਪਣੇ ਅਹੁਦੇ ਤੋ ਅਸਤੀਫਾ ਦੇ ਦਿੱਤਾ ਸੀ ਤਾਂ ਜਥੇਦਾਰ ਸਿਰੀ ਅਕਾਲ ਤਖਤ ਸਾਹਿਬ-ਬਹੁਤਾਤ ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਅਕਾਲੀ ਦਲ ਦੇ ਆਗੂ ਉਨਾਂ ਨੂੰ ਮੁੜ ਸੇਵਾ ਸੰਭਾਲਣ ਵਾਸਤੇ ਮਨਾਉਣ ਲਈ ਉਨਾਂ ਦੇ ਘਰ ਤਕ ਗਏ ਸਨ। ਇਹ ਉਨਾਂ ਦੀ ਸ਼ਖਸ਼ੀਅਤ ਦਾ ਹੀ ਪ੍ਰਭਾਵ ਕਿਹਾ ਜਾ ਸਕਦਾ ਹੈ। ਜਥੇਦਾਰ ਗੌਹਰ-ਏ-ਮਸਕੀਨ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੂੰ ਚਾਹੀਦਾ ਹੈ ਕਿ ਪੰਥ ਦੀ ਚੜ੍ਦੀ ਕਲਾ ਲਈ ਐਡਵੋਕੇਟ ਧਾਮੀ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਸ੍ਰ ਅਵਤਾਰ ਸਿੰਘ ਮੱਕੜ ਵਾਂਗ ਲੰਮੇ ਸਮੇ ਤਕ ਸ਼ੋ੍ਰਮਣੀ ਕਮੇਟੀ ਦੀਆਂ ਸੇਵਾਵਾਂ ਪ੍ਰਾਪਤ ਰਹਿਣ।ਸ਼ੋ੍ਮਣੀ ਅਕਾਲੀ ਦਲ ਦੀ ਅਗਵਾਈ ਬਾਰੇ ਗਲ ਕਰਦਿਆਂ ਜਥੇਦਾਰ ਗੌਹਰ-ਏ-ਮਸਕੀਨ ਨੇ ਕਿਹਾ ਕਿ ਜਦ ਸ੍ਰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਸੇਵਾ ਲਗਵਾ ਕੇ ਪੂਰੀ ਵੀ ਕਰ ਲਈ ਹੈ ਤਾਂ ਫਿਰ ਉਨਾ ਤੇ ਕਿਸੇ ਪ੍ਰਕਾਰ ਦੀ ਟੀਕਾ ਟਿਪਣੀ ਕਰਨੀ ਜਾਇਜ ਨਹੀ ਹੈ। ਜਿਹੜੇ ਵਿਅਕਤੀ ਅੱਜ ਸ੍ਰ ਬਾਦਲ ਦੀ ਅਗਵਾਈ ਤੇ ਕਿੰਤੂ ਕਰ ਰਹੇ ਹਨ ਉਹ ਇਹ ਭੁੱਲ ਗਏ ਹਨ ਕਿ ਉਨਾ ਨੂੰ ਲੋਕ ਸਭਾ, ਰਾਜ ਸਭਾ ਤੇ ਵਿਧਾਨ ਸਭਾ ਦੀਆਂ ਪੌੜੀਆਂ ਸੁਖਬੀਰ ਸਿੰਘ ਬਾਦਲ ਨੇ ਹੀ ਚੜਾਈਆਂ ਸਨ।ਜੇਕਰ ਪਾਰਟੀ ਬੀਤੇ ਸਮੇ ਵਿਚ ਚੋਣਾ ਹਾਰ ਗਈ ਹੈ ਤਾਂ ਇਸ ਦਾ ਮਤਲਬ ਇਹ ਨਹੀ ਕਿ ਸ੍ਰ: ਸੁਖਬੀਰ ਸਿੰਘ ਬਾਦਲ ਵਿਚ ਲੀਡਰਸ਼ਿਪ ਦੇ ਗੁਣ ਘੱਟ ਹਨ ।ਜੇਕਰ ਸ੍ਰ ਬਾਦਲ ਨੂੰ ਸਿਰਫ ਇਸ ਕਾਰਨ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਕਿ ਉਨਾਂ ਦੀ ਅਗਵਾਈ ਵਿਚ ਲੜੀਆਂ ਚੋਣਾ ਪਾਰਟੀ ਹਾਰ ਗਈ ਤਾਂ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵੀ ਕਈ ਵਾਰ ਚੋਣਾਂ ਹਾਰ ਚੁੱਕੀਆਂ ਹਨ ਤੇ ਉਨਾਂ ਪਾਰਟੀਆਂ ਦੇ ਵਰਕਰਾਂ ਨੇ ਹਾਰ ਤੋ ਬਾਅਦ ਕਦੇ ਵੀ ਆਪਣੀ ਲੀਡਰਸ਼ਿਪ ਤੇ ਸਵਾਲ ਨਹੀ ਕੀਤੇ। ਸ੍ਰ ਬਾਦਲ ਦੀ ਪ੍ਰਧਾਨਗੀ ਤੇ ਇਤਰਾਜ ਕਰਨ ਵਾਲਿਆਂ ਨੁੰ ਜਵਾਬ ਦਿੰਦੇ ਜਥੇਦਾਰ ਗੌਹਰ-ਏ-ਮਸਕੀਨ ਨੇ ਕਿਹਾ ਸ੍ਰ: ਸੁਖਬੀਰ ਸਿੰਘ ਬਾਦਲ ਨੂੰ ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਡੈਲੀਗੇਟਸ ਨੇ ਚੁਣਿਆ ਹੈ ਤੇ ਸ੍ਰ: ਬਾਦਲ ਸਵਿਧਾਨਕ ਤੌਰ ਤੇ ਇਸ ਵਿਚ ਕੋਈ ਦੁਬਿਧਾ ਨਹੀਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸੰਵਿਧਾਨਿਕ ਤੌਰ ਤੇ ਪੂਰਨ ਰੂਪ ਵਿੱਚ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਹਨ।

Have something to say? Post your comment

 

ਪੰਜਾਬ

ਪ੍ਰਮੁੱਖ ਅਕਾਲੀ ਆਗੂ ਕਾਂਗਰਸ ਵਿੱਚ ਸ਼ਾਮਲ -ਆਉਂਦੇ ਦਿਨਾਂ ਦੌਰਾਨ ਅਜਿਹੇ ਹੋਰ ਮਾਮਲੇ ਦੇਖਣ ਨੂੰ ਮਿਲਣਗੇ : ਬਘੇਲ

ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਹੇਠ ਹਿਮਾਚਲ ਦੇ ਨਾਲਾਗੜ੍ਹ ਵਿੱਚ ਭਰਤੀ ਵਾਪਸ ਕਰਨ ਨੂੰ ਲੈਕੇ ਵੱਡਾ ਸਮਾਗਮ

ਐਡਵੋਕੇਟ ਧਾਮੀ ਵੱਲੋਂ ਸ. ਜਸਵੰਤ ਸਿੰਘ ਈਸੇਵਾਲ ਦੀ ਪੁਸਤਕ ‘ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ’ ਜਾਰੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਵੱਲੋਂ ਸਿੱਖ ਦੀ ਦਸਤਾਰ ’ਤੇ ਚੱਪਲ ਸੁੱਟਣ ਦੀ ਕੀਤੀ ਨਿੰਦਾ ਸ਼੍ਰੋਮਣੀ ਕਮੇਟੀ ਨੇ 

ਪਾਕਿਸਤਾਨ ਨਹੀਂ ਜਾਵੇਗਾ ਸ਼ਰਧਾਲੂਆਂ ਦਾ ਜਥਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ -ਸ਼੍ਰੋਮਣੀ ਕਮੇਟੀ

15,000 ਰੁਪਏ ਰਿਸ਼ਵਤ ਲੈਂਦਾ ਸਫ਼ਾਈ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਪੰਜਾਬ ਕੈਬਨਿਟ ਸਬ-ਕਮੇਟੀ ਵੱਲੋਂ 12 ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ, ਜਾਇਜ਼ ਮੰਗਾਂ 'ਤੇ ਜਲਦੀ ਕਾਰਵਾਈ ਦਾ ਦਿੱਤਾ ਭਰੋਸਾ

ਫੈਸਲੇ ਨਾਲ ਆਮ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ; ਨਿਰਧਾਰਤ ਪ੍ਰਕਿਰਿਆ ਅਪਣਾ ਕੇ ਨਾਗਰਿਕ ਲੈ ਸਕਣਗੇ ਲਾਭ: ਲਾਲਜੀਤ ਭੁੱਲਰ

ਵੋਟਾਂ ਤੋਂ ਪਹਿਲਾਂ ਦੇ 72, 48 ਅਤੇ 24 ਘੰਟਿਆਂ ਦੌਰਾਨ ਸਖ਼ਤ ਨਿਗਰਾਨੀ ਰੱਖੀ ਜਾਵੇ