ਪੰਜਾਬ

ਸ੍ਰੀ ਅੰਮ੍ਰਿਤਸਰ ਅਤੇ ਨਨਕਾਣਾ ਸਾਹਿਬ ਨੂੰ ਅਮਨ ਖੇਤਰ ਐਲਾਨਣ ਲਈ ਕੀਤੀ ਅਪੀਲ ਬੀਬੀ ਸਤਵੰਤ ਕੌਰ ਨੇ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | June 20, 2025 07:37 PM

ਸ੍ਰੀ ਅੰਮ੍ਰਿਤਸਰ- ਸ੍ਰੀ ਅਕਾਲ-ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਤੇ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ, ਨੇ ਜੂਨ '84 ਦੇ ਅਤੀ ਦੁਖਦਾਈ ਸਾਕੇ ਨੂੰ ਯਾਦ ਕਰਦਿਆਂ, ਕਿਸੇ ਵੀ ਅਜੇਹੀ ਦੁਖ਼ਦਾਈ ਘਟਨਾਂ ਭਵਿੱਖ ਵਿਚ ਹੋਣ ਤੋਂ ਰੋਕਣ ਲਈ, ਇੱਕ ਵਿਸ਼ਵਵਿਆਪੀ ਅਪੀਲ ਵਿੱਚ, ਸਮੂਹ ਸੰਸਾਰ ਵਿੱਚ ਵਸਦੀ ਸਰਬੱਤ ਖ਼ਾਲਸਾ ਸਿੱਖ ਸੰਗਤ ਨੂੰ, "ਸਮੁੱਚੀ ਮਨੁੱਖਤਾ ਦੇ ਸਰਬਸਾਂਝੇ, ਪਿਆਰ ਅਤੇ ਸ਼ਾਂਤੀ ਦੇ ਚਾਨਣ-ਮੁਨਾਰੇ" ਸ੍ਰੀ ਅੰਮ੍ਰਿਤਸਰ ਅਤੇ ਨਾਨਕਆਣਾ ਸਾਹਿਬ ਨੂੰ, "ਅਮਨ-ਖੇਤਰ" ਐਲਾਨਣ ਅਤੇ "ਸਿੱਖ ਵੈਟੀਕਨ" ਵਜੋਂ ਕੌਮਾਂਤਰੀ ਸੁਰੱਖਿਆ ਦਰਜਾ ਲੈਣ ਲਈ ਬਣਦਾ ਉੱਦਮ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ।

ਬੀਬੀ ਸਤਵੰਤ ਕੌਰ ਨੇ ਕਿਹਾ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ "ਵਿਸ਼ਵ-ਭਾਈਚਾਰੇ ਅਤੇ ਵਿਸ਼ਵ-ਸ਼ਾਂਤੀ ਦੀਆਂ ਸਿੱਖਿਆਵਾਂ" ਹੀ ਮਨੁੱਖਤਾ ਨੂੰ ਵਿਸ਼ਵ-ਯੁੱਧ ਦੀ ਤਬਾਹੀ ਤੋਂ ਬਚਾਉਣ ਦੀ "ਇੱਕੋ ਇੱਕ ਉਮੀਦ" ਹਨ। ਜਦੋਂ ਕਿ ਸਾਰੀਆਂ ਪ੍ਰਮੁੱਖ ਸੈਨਿਕ ਵਿਸ਼ਵ ਤਾਕਤਾਂ ਵਿਨਾਸ਼ਕਾਰੀ "ਯੁੱਧ ਦਾ ਹੀ ਰਾਗ ਅਲਾਪ" ਰਹੀਆਂ ਹਨ।
ਉਹਨਾਂ ਕਿਹਾ ਕਿ ਹਿੰਦ-ਪਾਕ ਜੰਗ ਵਰਗੇ ਹਾਲਾਤਾਂ ਦੌਰਾਨ ਸ੍ਰੀ ਅੰਮ੍ਰਿਤਸਰ ਅਤੇ ਨਾਨਕਆਣਾ ਸਾਹਿਬ ਨੂੰ ਹਵਾਈ ਹਮਲਿਆਂ ਦਾ ਨਿਸ਼ਾਨਾ ਬਣਾਉਣ ਦੇ ਬਿਆਨ ਨਸ਼ਰ ਹੋਣ ਮਗਰੋਂ, ਸਿੱਖ ਧਰਮ ਦੇ ਇਹਨਾਂ ਮੁਢਲੇ ਅਸਥਾਨ ਨੂੰ "ਅਮਨ ਖੇਤਰ" ਐਲਾਨਣ ਅਤੇ "ਸਿੱਖ ਵੈਟੀਕਨ" ਅੰਤਰਰਾਸ਼ਟਰੀ ਸੁਰੱਖਿਆ ਦਰਜਾ ਦੇਣ ਦੀ ਮੰਗ, ਸਿੱਖ-ਸੰਗਤ ਅਤੇ ਸੁਹਿ਼ਰਦ ਜਥੇਬੰਦੀ 'ਲੋਕ-ਰਾਜ' ਪੰਜਾਬ ਵੱਲੋਂ ਉੱਭਰੀ ਹੈ। ਤਾਂ ਜੋ ਇਨ੍ਹਾਂ ਪ੍ਰਮੁੱਖ ਅਸਥਾਨਾਂ ਉੱਪਰ ਭਵਿੱਖ ਵਿੱਚ ਨਾ ਫ਼ੌਜੀ ਟੈਂਕਾਂ ਅਤੇ ਨਾ ਹੀ ਫ਼ੌਜੀ ਜਹਾਜਾਂ ਨਾਲ ਕੋਈ ਹਮਲਾ ਕਰ ਸਕੇ।
ਜਿਸ ਮੰਗ ਦੀ ਪ੍ਰੋੜਤਾ, ਸ੍ਰੀ ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਚੁਣੇ ਗਏ ਮੌਜ਼ੂੂਦਾ ਲੋਕ ਸਭਾ ਮੈਂਬਰਾਂ ਨੇ ਵੀ ਕੀਤੀ ਹੈ। ਫੌਜ ਦੇ ਸੀਨੀਅਰ ਅਫ਼ਸਰ ਦੇ ਬਿਆਨ ਮਗਰੋਂ, ਇਹਨਾਂ ਪ੍ਰਮੁੱਖ ਧਰਮ ਅਸਥਾਨਾਂ ਨੂੰ ਕਿਸੇ ਵੀ ਸ਼ਰਾਰਤ ਤੋਂ ਸੁਰੱਖਿਤ ਕਰਨਾ ਸਮੇਂ ਦੀ ਬੇਹੱਦ ਜ਼ਰੂਰੀ ਲੋੜ ਬਣ ਗਿਆ ਹੈ।
ਬੀਬੀ ਸਤਵੰਤ ਕੌਰ, ਜੋ ਸ੍ਰੀ ਅਕਾਲ-ਤਖ਼ਤ ਸਾਹਿਬ ਤੋਂ ਬਣੀ "ਪੰਜ ਮੈਂਬਰੀ ਕਮੇਟੀ" ਦੇ ਮੈਂਬਰ ਵੀ ਹਨ, ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਅਤੇ ਨਾਨਕਆਣਾ ਸਾਹਿਬ, ਸਿੱਖ ਧਰਮ ਦੇ ਮੁੱਢਲੇ ਅਸਥਾਨ ਹਨ। ਸਿੱਖਾਂ ਲਈ ਇਹ ਦੋਵੇ ਕੇਂਦਰੀ ਧਰਮ ਅਸਥਾਨ, ਉਵੇਂ ਹੀ ਸਤਿਕਾਰਤ ਹਨ, ਜਿਵੇਂ ਮੁਸਲਿਮਾਂ ਲਈ "ਮੱਕਾ" ਅਤੇ ਈਸਾਈਆਂ ਲਈ "ਵੈਟੀਕਨ" ਹੈ।

Have something to say? Post your comment

 

ਪੰਜਾਬ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਖੇਤਰੀ ਭਾਸ਼ਾਵਾਂ ਬਾਰੇ ਬਿਆਨ ਸ਼ਲਾਘਾਯੋਗ ,ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਦਾ ਰੁਤਬਾ ਕੀਤਾ ਜਾਵੇ  ਬਹਾਲ - ਬਡਹੇੜੀ

ਕਾਂਗਰਸ ਨਹੀਂ ਆਪਣੇ ਰਾਜਕਾਲ ਵਿੱਚ ਦੇਸ਼ ਨੂੰ ਕੀ ਦਿੱਤਾ ਇਹ ਦੱਸਣ ਨਰਿੰਦਰ ਮੋਦੀ - ਸੁਖਜਿੰਦਰ ਸਿੰਘ ਰੰਧਾਵਾ

ਯੁੱਧ ਨਸ਼ਿਆਂ ਵਿਰੁੱਧ ਤਹਿਤ ਪੁਲਿਸ ਵੱਲੋਂ 111ਵੇਂ ਦਿਨ 127 ਨਸ਼ਾ ਤਸਕਰ 4.2 ਕਿਲੋ ਹੈਰੋਇਨ ਅਤੇ 3 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ

ਮੋਗਾ ਵਿੱਚ ਗੈਰ-ਕਾਨੂੰਨੀ ਖਾਦ ਅਤੇ ਕੀਟਨਾਸ਼ਕ ਸਮੱਗਰੀ ਵਾਲਾ ਗੋਦਾਮ ਸੀਲ

30 ਜੁਲਾਈ ਤੱਕ ਹਲਕਾ ਜੀਰਾ ਤੋ ਵੀਹ ਹਜਾਰ ਮੈਬਰ ਬਣਾਵਾਗੇ--ਕਰਨੈਲ ਸਿੰਘ ਪੀਰਮੁਹੰਮਦ 

ਕੇਂਦਰ ਸਰਕਾਰ ਸਿੰਧੂ ਜਲ ਸਮਝੌਤੇ ਦੇ ਪਾਣੀ ਦੀ ਵੰਡ ਸਮੇਂ ਪੰਜਾਬ ਨਾਲ ਹੋਇਆ ਇਤਿਹਾਸਕ ਅਨਿਆਂ ਦਰੁੱਸਤ ਕਰੇ: ਅਕਾਲੀ ਦਲ

ਫ਼ਲ ਅਤੇ ਸਬਜੀਆਂ ਦੇ ਨੁਕਸਾਨ ਤੇ ਬਰਬਾਦੀ ਨੂੰ ਰੋਕਣ ਲਈ ਬਿਹਤਰ ਮੈਨੇਜਮੈਂਟ ਸਿਸਟਮ ਦੀ ਲੋੜ – ਹਰਚੰਦ ਸਿੰਘ ਬਰਸਟ

ਹਰਭਜਨ ਸਿੰਘ ਈ.ਟੀ.ਓ. ਵੱਲੋਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸਟੱਡੀ ਟੂਰ ਤੇ ਵਿਦੇਸ਼ ਭੇਜਣ ਲਈ ਪ੍ਰਸਤਾਵ ਤਿਆਰ ਕਰਨ ਦੇ ਹੁਕਮ

ਮੁੱਖ ਮੰਤਰੀ ਵੱਲੋਂ 14 ਨੁਕਾਤੀ ਐਕਸ਼ਨ ਪਲਾਨ ਨੂੰ ਮਨਜ਼ੂਰੀ

34.40 ਲੱਖ ਬਜ਼ੁਰਗ ਲਾਭਪਾਤਰੀਆਂ ਨੂੰ ਪੈਨਸ਼ਨ ਸਕੀਮ ਅਧੀਨ ਮਈ 2025 ਤੱਕ 1539 ਕਰੋੜ ਰੁਪਏ ਦੀ ਰਾਸ਼ੀ ਜਾਰੀ