ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਹੋ ਕੇ ਸਿੱਖੀ ਸਿਧਾਤਾਂ ਦਾ ਦੁਨੀਆਂ ਵਿੱਚ ਮਜ਼ਾਕ ਬਣਾਉਣ ਦਾ ਪੱਕਾ ਤਹੱਈਆ ਕਰ ਚੁੱਕਾ ਹੈ ਸੁਖਬੀਰ ਧੜਾ - ਐਸਜੀਪੀਸੀ ਮੈਂਬਰ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | June 22, 2025 09:01 PM

ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਜਸਵੰਤ ਸਿੰਘ ਪੂੜੇਣ, ਤੇਜਾ ਸਿੰਘ ਕਮਾਲਪੁਰ ਅਤੇ ਮਲਕੀਤ ਸਿੰਘ ਚੰਗਾਲ ਅਤੇ ਨੇ ਡੇਰਾ ਸਿਰਸਾ ਮੁਖੀ ਬਲਾਤਕਾਰੀ ਝੂਠੇ ਸਾਧ ਗੁਰਮੀਤ ਰਾਮ ਰਹੀਮ ਨਾਲ ਸੁਖਬੀਰ ਵੱਲੋਂ ਕੀਤੇ ਵੋਟ ਸਮਝੌਤੇ ਤਹਿਤ ਪੰਥ ਅਤੇ ਕੌਮ ਦੀਆਂ ਭਾਵਨਾ ਦੇ ਉਲਟ ਸਾਲ 2007 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਜਾਰੀ ਹੁਕਮਨਾਮਾ ਸਾਹਿਬ ਦੀ ਅਵੱਗਿਆ ਕਰਕੇ ਡੇਰਾ ਸਿਰਸਾ ਨੂੰ ਮੁਆਫੀ ਦੇਣ ਵਾਲੇ ਸਿੰਘ ਸਾਹਿਬਾਨ ਵਿੱਚ ਹਾਜ਼ਰ ਸਾਬਕਾ ਜੱਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਲਗਾਉਣ ਤੇ ਸਖ਼ਤ ਇਤਰਾਜ ਜਾਹਿਰ ਕੀਤਾ ਹੈ। ਜਾਰੀ ਬਿਆਨ ਵਿੱਚ ਮੈਬਰਾਂ ਨੇ ਕਿਹਾ ਕਿ ਦਸਮ ਪਿਤਾ ਵਾਂਗ ਸਵਾਂਗ ਰਚਾਉਣ ਵਾਲੇ ਅਤੇ ਅੰਮ੍ਰਿਤ ਸੰਚਾਰ ਦੀ ਤਰਾਂ ਜਾਮ ਏ ਇੰਸਾਂ ਪਿਲਾਕੇ ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਨਾਲ ਖੇਡਣ ਵਾਲੇ ਡੇਰੇ ਸਿਰਸੇ ਅਤੇ ਉਸ ਦੇ ਮੁਖੀ ਰਾਮ ਰਹੀਮ ਖਿਲਾਫ ਸਾਲ 2007 ਵਿੱਚ ਰੋਟੀ ਬੇਟੀ ਦੀ ਸਾਂਝ ਤੱਕ ਨਾ ਰੱਖਣ ਦਾ ਹੁਕਮਨਾਮਾ ਜਾਰੀ ਹੋਇਆ ਸੀ। ਇਸ ਤੋਂ ਬਾਅਦ ਬੇਅਦਬੀ ਮਾਮਲੇ ਵਿੱਚ ਡੇਰੇ ਸਿਰਸੇ ਦੀ ਭੂਮਿਕਾ ਨੇ ਸਿੱਖ ਭਾਈਚਾਰੇ ਦਾ ਗੁੱਸਾ ਹੋਰ ਵਧਾਇਆ, ਪਰ ਆਪਣੇ ਸਿਆਸੀ ਮੁਫਾਦਾਂ ਕਾਰਨ ਸੁਖਬੀਰ ਬਾਦਲ ਵਲੋ ਡੇਰੇ ਸਿਰਸਾ ਮੁਖੀ ਨਾਲ ਕੀਤੇ ਗੁਪਤ ਵੋਟ ਸਮਝੌਤਿਆਂ ਦੀ ਸਜਾ ਅੱਜ ਤੱਕ ਕੌਮ ਅਤੇ ਪੰਥ ਭੁਗਤ ਰਿਹਾ ਹੈ। ਇਹਨਾ ਗੁਪਤ ਵੋਟ ਸਮਝੌਤਿਆਂ ਦੇ ਚਲਦੇ ਸਾਲ 2015 ਵਿੱਚ ਜੱਥੇਦਾਰ ਸਾਹਿਬਾਨ ਸਰਕਾਰੀ ਕੋਠੀ ਤਲਬ ਕੀਤੇ ਗਏ ਅਤੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਲਈ ਮਜਬੂਰ ਕੀਤਾ ਗਿਆ। ਜਿਸ ਦਾ ਜ਼ਿਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਲਗਾਏ ਗਏ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਮੀਡੀਆ ਵਿੱਚ ਆਪਣੇ ਮੁਖ਼ਾਤਿਬ ਤੋਂ ਕਬੂਲ ਕਰ ਚੁੱਕੇ ਹਨ।

ਜਾਰੀ ਬਿਆਨ ਵਿੱਚ ਐਸਜੀਪੀਸੀ ਮੈਬਰਾਂ ਨੇ ਕਿਹਾ ਕਿ ਡੇਰਾ ਸਿਰਸਾ ਨੂੰ ਮੁਆਫੀ ਦੇਣ ਵਾਲੇ ਜੱਥੇਦਾਰ ਸਾਹਿਬਾਨ ਵਿੱਚ ਸ਼ਾਮਲ ਗਿਆਨੀ ਗੁਰਮੁਖ ਸਿੰਘ ਨੂੰ ਪੰਥ ਅਤੇ ਕੌਮ ਦੀ ਜਿਸ ਵੱਡੀ ਪਦਵੀ ਲਈ ਸੇਵਾ ਦਿੱਤੀ ਗਈ ਹੈ, ਇਹ ਸਿੱਖ ਭਾਵਨਾਵਾਂ ਨਾਲ ਵੱਡਾ ਕੋਝਾ ਮਜ਼ਾਕ ਹੈ। ਇਹ ਨਿਯੁਕਤੀ ਸਾਫ ਕਰਦੀ ਹੈ ਕਿ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਹੋਇਆ ਧੜਾ ਸਿੱਖ ਕੌਮ ਦੇ ਅੱਲੇ ਜਖਮਾਂ ਤੇ ਨਮਕ ਪਾਉਣ ਤੋਂ ਬਾਝ ਨਹੀਂ ਆ ਰਿਹਾ । ਇਹ ਨਿਯੁਕਤੀ ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ਜਜਬਾਤਾਂ ਨਾਲ ਕੀਤਾ ਗਿਆ ਖਿਲਵਾੜ ਹੈ।

ਜਾਰੀ ਬਿਆਨ ਵਿੱਚ ਐਸਜੀਪੀਸੀ ਮੈਬਰਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਹੋਇਆ ਸੁਖਬੀਰ ਧੜਾ ਸਿੱਖ ਕੌਮ ਦੇ ਸਿਧਾਤਾਂ, ਅਸੂਲਾਂ ਅਤੇ ਉੱਚ ਪਦਵੀਆਂ ਨੂੰ ਦੁਨੀਆਂ ਭਰ ਵਿੱਚ ਮਜ਼ਾਕ ਦਾ ਪਾਤਰ ਬਣਾਉਣ ਪੱਕਾ ਤਹੱਈਆ ਕਰ ਚੁੱਕਾ ਹੈ। ਜਾਰੀ ਬਿਆਨ ਵਿੱਚ ਐਸਜੀਪੀਸੀ ਮੈਬਰਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਰਾਤ ਦੇ ਹਨ੍ਹੇਰੇ ਵਿੱਚ ਕੀਤੀ ਦਸਤਾਰਬੰਦੀ ਦੇ ਚਲਦੇ ਹੋਲੇ ਮੁਹੱਲੇ ਮੌਕੇ ਬਾਬਾ ਹਰਨਾਮ ਸਿੰਘ ਧੁੰਮਾਂ ਦੀ ਅਗਵਾਈ ਹੇਠ ਓਹਨਾਂ ਨੂੰ ਜਥੇਦਾਰ ਨਾ ਸਵੀਕਾਰ ਕਰਨ ਦਾ ਮਤਾ ਪਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਨਾ ਮੰਨਣ ਵਾਲੇ ਸਿਕੰਦਰ ਸਿੰਘ ਮਲੂਕਾ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਦਿੱਤਾ ਗਿਆ ਸਿਰਪਾਓ ਸਾਫ ਕਰਦਾ ਹੈ, ਸੁਖਬੀਰ ਧੜਾ ਆਪਣੇ ਨਿੱਜੀ ਅਤੇ ਸਿਆਸੀ ਮੁਫ਼ਾਦ ਦੀ ਪੂਰਤੀ ਲਈ ਸਿੱਖ ਧਰਮ ਦੀਆਂ ਉੱਚ ਸੰਸਥਾਵਾਂ, ਪਦਵੀਆਂ, ਸਿਧਾਤਾਂ ਅਤੇ ਪ੍ਰੰਪਰਾਵਾਂ ਨੂੰ ਵਰਤਣ ਅਤੇ ਅਪਮਾਨ ਕਰਨ ਤੋਂ ਬਾਝ ਨਹੀਂ ਆ ਰਿਹਾ।

Have something to say? Post your comment

 
 
 

ਪੰਜਾਬ

ਸੂਬੇ ਨੂੰ ਵਿਕਸਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ ਵਿਕਾਸ ਅਥਾਰਟੀਆਂ ਸਬੰਧੀ ਸਰਕਾਰ ਦਾ ਫ਼ੈਸਲਾ : ਹਰਭਜਨ ਸਿੰਘ ਈ. ਟੀ. ਓ

ਪੰਜਾਬ ਸਰਕਾਰ ਦੀ ਬੱਚਿਆਂ ਦੀ ਸੁਰੱਖਿਆ ਲਈ ਸਖ਼ਤ ਹਦਾਇਤ; ਸੋਸ਼ਲ ਮੀਡੀਆ ਉੱਤੇ ਅਸ਼ਲੀਲ ਸਮੱਗਰੀ ਵਿਰੁੱਧ ਹੋਵੇਗੀ ਤੁਰੰਤ ਕਾਰਵਾਈ

ਪਾਕਿਸਤਾਨ ਆਈ.ਐਸ.ਆਈ. ਨੂੰ ਫੌਜ ਨਾਲ ਸਬੰਧਤ ਸੰਵੇਦਨਸ਼ੀਲ ਡੇਟਾ ਲੀਕ ਕਰਨ ਲਈ ਇੱਕ ਫੌਜੀ ਜਵਾਨ ਤੇ ਉਸਦਾ ਸਾਥੀ ਗ੍ਰਿਫਤਾਰ

’ਯੁੱਧ ਨਸ਼ਿਆਂ ਵਿਰੁੱਧ’ ਦੇ 113 ਵੇਂ ਦਿਨ ਪੰਜਾਬ ਪੁਲਿਸ ਵੱਲੋਂ 151 ਨਸ਼ਾ ਤਸਕਰ ਗ੍ਰਿਫ਼ਤਾਰ ਡਰੱਗ ਮਨੀ ਬਰਾਮਦ

ਦਿੱਲੀ ਕਮੇਟੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਤੇ ਬੇਲੋੜੀ ਬਿਆਨਬਾਜ਼ੀ ਕਰਕੇ ਸੰਗਤਾਂ ਨੂੰ ਕਰ ਰਹੀ ਹੈ ਗੁੰਮਰਾਹ - ਸ਼੍ਰੋਮਣੀ ਕਮੇਟੀ

ਸੂਬੇ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਦੇਣ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ

ਨਵੇਂ ਭਰਤੀ ਹੋਏ ਨੌਜਵਾਨਾਂ ਨੇ ਆਪਣੀ ਕਿਸਮਤ ਬਦਲਣ ਲਈ ਮੁੱਖ ਮੰਤਰੀ ਦੀ ਕੀਤੀ ਸ਼ਲਾਘਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ 2025 ਮਨਾਇਆ

ਪਾਕਿਸਤਾਨ-ਅਧਾਰਤ ਹਰਵਿੰਦਰ ਰਿੰਦਾ ਦਾ ਕਰੀਬੀ ਸਾਥੀ ਹੈ ਧਰਮਾ ਸੰਧੂ: ਡੀਜੀਪੀ ਗੌਰਵ ਯਾਦਵ

ਪੰਜਾਬ ਵਿੱਚ ਵੱਡੇ ਪੱਧਰ 'ਤੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ