ਪੰਜਾਬ

ਸ਼ਿਕਾਗੋ ਓਪਨ ਯੂਨੀਵਰਸਟੀ ਨੇ ਪ੍ਰਸਿੱਧ ਸਮਾਜ ਸੇਵੀ ਹਰਮੀਤ ਸਿੰਘ ਸਲੂਜਾ ਨੂੰ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | July 02, 2025 07:24 PM

ਅੰਮ੍ਰਿਤਸਰ-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਰਦਾਰ ਹਰਮੀਤ ਸਿੰਘ ਸਲੂਜਾ ਨੂੰ ਸ਼ਿਕਾਗੋ ਓਪਨ ਯੂਨੀਵਰਸਿਟੀ ਯੂਐਸਏ ਨੇ ਡਾਕਟਰੇਟ ਦੀ ਡਿਗਰੀ ਪਨਾਲ ਸਨਮਾਨਿਤ ਕੀਤਾ ਹੈ। ਦਿੱਲੀ ਦੇ ਕੋਨਸਟੀਟਿਊਸ਼ਨ ਕਲੱਬ ਆਫ ਇੰਡੀਆ ਵਿੱਚ ਹੋਏ ਇੱਕ ਸੰਖੇਪ ਪਰ ਬੇਹਦ ਪ੍ਰਭਾਵਸ਼ਾਲੀ ਸਮਾਗਮ ਵਿੱਚ ਉਹਨਾਂ ਨੂੰ ਇਹ ਡਿਗਰੀ ਪ੍ਰਦਾਨ ਕੀਤੀ ਗਈ। ਹਰਮੀਤ ਸਿੰਘ ਸਲੂਜਾ ਲੋਕ ਭਲਾਈ ਦੇ ਕਾਰਜ ਅਤੇ ਲੋੜਵੰਦਾ ਦੀ ਮਦਦ ਕਰਨਾ ਆਪਣਾ ਪਰਮ ਧਰਮ ਸਮਜਦੇ ਹਨ। ਓਹਨਾ ਨੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਮਿਲ ਕੇ ਵੱਖ ਵੱਖ ਸਕੂਲਾਂ ਦੇ ਵਿੱਚ ਕੈਂਪ ਕਰਕੇ ਬਚਿਆ ਨੂੰ ਵਾਤਾਵਰਨ, ਸਿੱਖਿਆ ਅਤੇ ਸਾਫ਼ ਸਫ਼ਾਈ ਵੱਲ ਪ੍ਰੇਰਿਆ ਹੈ। ਓਹਨਾਂ ਸਕੂਲੀ ਬੱਚਿਆ ਨੂੰ ਨਾਲ ਲੇ ਕੇ ਵੱਖ ਵੱਖ ਧਰਮ ਅਸਥਾਨਾਂ ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਤਾਂ ਜੋ ਬੱਚਿਆ ਨੂੰ ਧਰਮ ਜਾਤ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਦੀ ਸੇਧ ਮਿਲੇ। ਕੋਵਿਡ 19 ਵਿੱਚ ਧਰਮ ਜਾਤ ਤੋਂ ਉੱਪਰ ਉੱਠ ਕੇ ਸਮਾਜ ਦੇ ਹਰ ਵਰਗ ਦੀ ਜੀਤੋੜ ਸੇਵਾ ਕੀਤੀ ਸਰਦਾਰ ਸਲੂਜਾ ਨੇ ਮੰਦਰ ਮਸਜਿਦ ਗੁਰਦੁਆਰੇ ਚਰਚ ਆਦਿ ਵਿੱਚ ਜਾ ਕੇ ਸੈਨੀਟਾਈਜ਼ ਕੀਤਾ ਅਤੇ ਲੋੜਵੰਦਾਂ ਨੂੰ ਘਰੇਲੂ ਸਮਾਨ ਘਰੇਲੂ ਰਜਦਾਂ ਤੋਂ ਇਲਾਵਾ ਤਿਆਰ ਭੋਜਨ ਵੀ ਮੁਹਈਆ ਕਰਵਾਇਆ। ਓਹਨਾ ਨੇ ਸ਼ਹਿਰ ਦੇ ਵੱਖ ਵੱਖ ਸਕੂਲਾਂ ਅਤੇ ਧਾਰਮਿਕ ਅਸਥਾਨਾਂ ਤੇ ਕੋਵਿਡ ਟੀਕਾਕਰਨ ਦੇ ਕੈਂਪ ਲਗਵਾਏ।ਉਨਾਂ ਦੀ ਸਮਾਜ ਪ੍ਰਤੀ ਇਸ ਸੇਵਾ ਨੂੰ ਵੇਖਦਿਆਂ ਹੋਇਆਂ ਓਹਨਾ ਨੂੰ ਪਹਿਲਾ ਵੀ ਵੱਖ ਵੱਖ ਸਮਾਜ ਭਲਾਈ ਸੰਸਥਾਵਾਂ ਨੇ ਸਮੇਂ ਸਮੇਂ ਤੇ ਸਨਮਾਨਿਤ ਕੀਤਾ ਹੈ ਅਤੇ ਹੁਣ ਸ਼ਿਕਾਗੋ ਓਪਨ ਯੂਨੀਵਰਸਿਟੀ USA ਨੇ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਸਨਮਾਨ ਦੇ ਕੇ ਓਹਨਾਂ ਦੇ ਕੀਤੇ ਇੰਟਰਫੇਥ ਹਾਰਮੋਨੀ ਦੇ ਕੰਮਾ ਨੂੰ ਸਲਾਹਿਆ ਹੈ ਅਤੇ ਓਹਨਾ ਨੂੰ ਡਾਕਟਰੇਟ ਦੀ ਮਾਨਤਾ ਦਿੰਦੇ ਹੋਏ ਡਾਕਟਰੇਟ ਦੀ ਡਿਗਰੀ ਸ਼ਿਕਾਗੋ ਓਪਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਆਰ ਕੇ ਗੁਪਤਾ ਪਤੰਜਲੀ ਯੂਨੀਵਰਸਿਟੀ ਦੇ ਪਰੋ ਚਾਂਸਰਕ ਅਤੇ ਹੋਰ ਸਮਾਜਿਕ ਸ਼ਖਸ਼ੀਅਤਾ ਤੇ ਸਾਂਝੇ ਤੌਰ ਤੇ ਭੇਟ ਕੀਤਾ। ਇਸ ਮੌਕੇ ਹਰਮੀਤ ਸਿੰਘ ਨੇ ਕਿਹਾ ਕਿ ਉਹ ਇਸ ਸਨਮਾਨ ਨੂੰ ਆਪਣੀ ਮਾਤਾ ਪਰਮਜੀਤ ਕੌਰ ਨੂੰ ਸਮਰਪਿਤ ਕਰਦੇ ਹਨ ਜਿਨ੍ਹਾਂ ਦੀਆ ਸਿੱਖਿਆਵਾਂ ਤੇ ਚੱਲ ਕੇ ਮੈਂ ਸਮਾਜ ਸੇਵਾ ਨੂੰ ਸਮਾ ਦੇ ਸਕਿਆ ਹਾਂ ਅਤੇ ਓਹਨਾਂ ਹਰ ਵੇਲੇ ਮੈਨੂੰ ਕਾਰੋਬਾਰੀ ਅਤੇ ਘਰੇਲੂ ਜਿੰਮੇਵਾਰੀਆਂ ਦੇ ਨਾਲ ਨਾਲ ਮਨੁੱਖਤਾ ਦੀ ਸੇਵਾ ਨਾਲ ਕਰਨ ਲਈ ਪ੍ਰੇਰਿਆ ਹੈ। ਓਹਨਾ ਨੌਜਵਾਨ ਪੀੜੀ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਇਸ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਸਿੱਖ, ਹਿੰਦੂ, ਮੁਸਲਮਾਨ ਯਾ ਈਸਾਈ ਬਾਅਦ ਵਿਚ ਹਾ ਪਹਿਲਾ ਅਸੀਂ ਇਨਸਾਨ ਹਾ ਸੋ ਸਾਨੂੰ ਇਨਸਾਨੀਅਤ ਦੀ ਸੇਵਾ ਧਰਮ ਅਤੇ ਜਾਤ ਤੋਂ ਉੱਪਰ ਉੱਠ ਕੇ ਕਰਨੀ ਚਾਹੀਦੀ ਹੈ।

Have something to say? Post your comment

 
 
 

ਪੰਜਾਬ

ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੀ ਕਾਰਜਸ਼ੈਲੀ ਨੂੰ ਲੈ ਕੇ ਚਰਚਾਵਾਂ ਦਾ ਬਜਾਰ ਗਰਮ ਹੈ...

190 ਲੱਖ ਮੀਟਰਿਕ ਟਨ ਝੋਨੇ ਦੀ ਖ਼ਰੀਦ ਲਈ ਜੰਗੀ ਪੱਧਰ 'ਤੇ ਤਿਆਰੀਆਂ

ਮੋਹਿੰਦਰ ਭਗਤ ਨੇ ਪੈਸਕੋ ਦੇ ਕੰਮ-ਕਾਜ ਦਾ ਲਿਆ ਜਾਇਜ਼ਾ : ਸਾਬਕਾ ਸੈਨਿਕਾਂ ਨੂੰ ਹੋਰ ਰੁਜ਼ਗਾਰ ਮੌਕੇ ਪ੍ਰਦਾਨ ਕਰਨ ਉੱਤੇ ਕੇਂਦਰਿਤ ਰਹੀ ਵਿਚਾਰ-ਚਰਚਾ

ਰੂਸ ਤੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬ੍ਰਸ ਸਰ ਕਰਨ ਵਾਲੇ ਛੇ ਸਾਲਾ ਤੇਗ਼ਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ

ਸੰਜੀਵ ਅਰੋੜਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ

ਵਿਸ਼ਵ ਸਿੱਖ ਪ੍ਰਚਾਰਕ ਗਿ. ਕਰਨੈਲ ਸਿੰਘ ਗਰੀਬ ਦੇ ਅਕਾਲ ਚਲਾਣੇ ਤੇ ਗਹਿਰਾ ਦੁਖ ਪ੍ਰਗਟਾਇਆ

ਜੂਨ 1984 ਦੇ ਘੱਲਘੂਾਰੇ ਸਮੇਂ ਸਰਕਾਰ ਦੇ ਜ਼ੁਲਮਾਂ ਨੂੰ ਉਜਾਗਰ ਕਰਦੀ ਸਚਿੱਤਰ ਪੁਸਤਕ ਐਡਵੋਕੇਟ ਧਾਮੀ ਵੱਲੋਂ ਜਾਰੀ

4 ਜੁਲਾਈ 1955 ਨੂੰ ਕਾਂਗਰਸ ਸਰਕਾਰ ਦੇ ਸ੍ਰੀ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਦੀ ਯਾਦ ’ਚ ਭਲਕੇ ਹੋਵੇਗਾ ਸਮਾਗਮ - ਸ਼੍ਰੋਮਣੀ ਕਮੇਟੀ

ਤੁਹਾਡੇ ਕੋਲ ਸੱਚਮੁੱਚ ਪੂਰੇ ਪੰਜਾਬ ਵਿੱਚ ਹਜ਼ਾਰਾਂ ਵਰਕਰ ਬਚੇ ਹਨ? ਅਮਨ ਅਰੋੜਾ ਨੇ ਸੁਖਬੀਰ ਬਾਦਲ ਨੂੰ ਮਾਰਿਆ ਤਾਅਨਾ

ਮੋਹਾਲੀ ਪੁਲਿਸ ਨੇ ਸੁਖਬੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਆਗੂਆਂ ਨੂੰ ਹਿਰਾਸਤ ਵਿੱਚ ਲਿਆ