ਪੰਜਾਬ

ਤਖ਼ਤ ਸਾਹਿਬਾਨਾਂ ਦੀ ਮਰਯਾਦਾ ਭੰਗ ਨਹੀਂ ਹੋਣੀ ਚਾਹੀਦੀ- ਬਾਬਾ ਬਲਬੀਰ ਸਿੰਘ

ਕੌਮੀ ਮਾਰਗ ਬਿਊਰੋ | July 07, 2025 05:16 PM

ਸ੍ਰੀ ਅਨੰਦਪੁਰ ਸਾਹਿਬ- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੀਕ ਪੂਰੇ ਸਿੱਖੀ ਜਲੋਅ ਵਿੱਚ ਸ਼ਹੀਦੀ ਖਾਲਸਾਈ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਇਸ ਸਬੰਧੀ ਸਾਡੀ ਵਿਉਂਤਬੰਦੀ ਹੋ ਰਹੀ ਹੈ। ਇਹ ਮਾਰਚ ਸਿੱਖੀ ਜ਼ਜਬੇ ਦਾ ਪ੍ਰਗਟਾਅ ਕਰਦਾ ਵਿਸ਼ੇਸ਼ ਤੌਰ ਤੇ ਇਤਿਹਾਸਕ ਦਿੱਖ ਪ੍ਰਗਟ ਕਰੇਗਾ ਇਸ ਵਿੱਚ ਹਾਥੀ, ਘੋੜੇ, ਊਠ, ਪਾਲਕੀ ਸਾਹਿਬ ਵਾਲੇ ਸੁੰਦਰਵਾਹਨ, ਬੱਗੀਆਂ, ਗੱਡੇ, ਰੇਹੜੇ ਵਿਸ਼ੇਸ਼ ਖਿੱਚ ਦਾ ਕੇਂਦਰ ਬਿੰਦੂ ਬਣਨਗੇ।

ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਅੱਜ ਦੇ ਮੌਜੂਦਾ ਸਮੇਂ ਵਿੱਚ ਪੰਥਕ ਏਕਤਾ ਅਤੇ ਮਜ਼ਬੂਤ ਸਿੱਖ ਸ਼ਕਤੀ ਦੀ ਸਖ਼ਤ ਲੋੜ ਹੈ। ਸਭ ਧਿਰਾਂ ਨੂੰ ਦਵੈਤ ਦਵੰਦ ਤਿਆਗ ਕੇ ਇਕੱਤਰ ਹੋ ਕੇ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿਨ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਪਹਿਲਾਂ ਪੰਥਕ ਏਕਤਾ ਨਾਲ ਮਨਾਈਆਂ ਸ਼ਤਾਬਦੀਆਂ ਦਾ ਵਿਸ਼ੇਸ਼ ਜਿਕਰ ਕਰਦਿਆਂ ਕਿਹਾ ਸ਼ਤਾਬਦੀਆਂ ਦੇ ਸਮਾਗਮਾਂ ਵਿਚੋਂ ਕੁੱਝ ਯਾਦਗਾਰ ਬਨਣਾ ਤੇ ਨਿਕਲਣਾ ਚਾਹੀਦਾ ਹੈ ਜੋ ਸਦੀਵੀ ਸੰਗਤਾਂ ਦੇ ਜ਼ੇਹਨ ਵਿੱਚ ਵਿਸ਼ੇਸ਼ ਯਾਦ ਵਜੋਂ ਵਸਦਾ ਰਹੇ। ਉਨ੍ਹਾਂ ਕਿਹਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ 500 ਸਾਲਾ ਸ਼ਤਾਬਦੀ 1969 ਵਿੱਚ ਮਨਾਈ ਗਈ, ਇੱਕ ਸ਼ਾਨਮੱਤਾ ਵੱਡਾ ਵਿੱਦਿਆ ਵਿਦਿਆਲੇ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਕ ਆਸਤਿਕ ਬਿੰਬ ਬਣ ਕੇ ਸਾਹਮਣੇ ਆਈ। ਫਿਰ ਅੰਮ੍ਰਿਤਸਰ ਸ਼ਹਿਰ ਦਾ 400 ਸਾਲਾ 1977 ‘ਚ ਮਨਾਇਆ ਗਿਆ ਅਤੇ ਏਵੇਂ ਹੀ ਖਾਲਸੇ ਦੀ ਸਾਜਣਾ ਦੀ ਤੀਸਰੀ ਸ਼ਤਾਬਦੀ 1999 ਵਿੱਚ ਮਨਾਈ ਗਈ ਤਾਂ ਕਈ ਵਿਦਿਅਕ ਅਦਾਰੇ ਤੇ ਵਿਸ਼ੇਸ਼ ਖਾਲਸਾਈ ਯਾਦਗਾਰਾਂ ਬਣ ਕੇ ਸਾਹਮਣੇ ਆਈਆਂ। ਬਾਕੀ ਸ਼ਤਾਬਦੀਆਂ ਇਕ ਸਮਾਗਮ ਕਰ ਕੇ ਘਰ ਪੂਰਾ ਕੀਤਾ ਗਿਆ ਹੈ। ਉਨ੍ਹਾ ਕਿਹਾ ਮੌਜੂਦਾ ਸਰਕਾਰ ਨੇ ਦੋਵੇਂ ਸ਼ਤਾਬਦੀਆਂ ਮਨਾਉਣ ਦਾ ਐਲਾਨ ਕੀਤਾ, ਸਰਕਾਰ ਨੂੰ ਇਸ ਬਾਰੇ ਪਹਿਲਾਂ ਗੰਭੀਰਤਾ ਨਾਲ ਵਿਚਾਰ ਕਰ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 300 ਸਾਲਾ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਨੂੰ ਸਮਰਪਿਤ 1977 ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੀਕ ਗੁਰੂ ਗੋਬਿੰਦ ਸਿੰਘ ਮਾਰਗ ਬਨਾਇਆ ਗਿਆ, ਉਨ੍ਹਾਂ ਕਿਹਾ ਇਹ ਵੀ ਇੱਕ ਇਤਿਹਾਸਕ ਤੇ ਯਾਦਗਾਰੀ ਫੈਸਲਾ ਸੀ। ਉਨ੍ਹਾਂ ਕਿਹਾ ਅੱਜ ਪੰਥਕ ਕਹਾਉਣ ਵਾਲੇ ਆਗੂਆਂ ਵਿੱਚ ਪੰਥਕ ਸ਼ਕਤੀ ਲਈ ਨਿਮਰਤਾ, ਤਿਆਗ ਦੀ ਭਾਵਨਾ ਹੋਣੀ ਜ਼ਰੂਰੀ ਹੈ ਅਤੇ ਆਪਣੇ ਅੰਦਰੋਂ ਹਾਊਮੇ ਦਾ ਨਾਸ਼ ਹੋਣਾ ਬਹੁਤ ਲਾਜ਼ਮੀ ਹੈ। ਗੁਰਮਤਿ ਵੀ ਇਸ ਦੀ ਸ਼ਾਹਦੀ ਭਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਜ਼ਾਲਮ ਖਤਮ ਹੋ ਜਾਵੇ ਤਾਂ ਜ਼ਬਰ ਆਪ ਹੀ ਮਰ ਮੁਕ ਜਾਂਦਾ ਹੈ। ਉਨ੍ਹਾਂ ਕਿਹਾ ਸਮੁੱਚੀ ਸਿੱਖ ਕੌਮ ਨੂੰ ਬੁੱਢਾ ਦਲ ਦੇ ਉਨ੍ਹਾਂ ਮੁਖੀਆਂ ਦੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ। ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਕਰਕੇ ਕੌਮ ਨੂੰ ਸੁਯੋਗ ਅਗਵਾਈ ਦਿਤੀ ਉਹੀ ਯਾਦਗਾਰੀ ਲਾਸਾਨੀ ਹੋ ਕੇ ਇਤਿਹਾਸ ਦੀ ਪਾਤਰ ਬਣੀ। ਉਨ੍ਹਾਂ ਕਿਹਾ ਕਿ ਤਖ਼ਤਾਂ ਤੇ ਮਰਯਾਦਾ ਦਾ ਉਲੰਘਣ ਨਹੀਂ ਹੋਣਾ ਚਾਹੀਦਾ।

Have something to say? Post your comment

 
 
 

ਪੰਜਾਬ

ਪੰਜਾਬ ਸਰਕਾਰ ਵੱਲੋਂ ਹੜ੍ਹ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਬਰਿੰਦਰ ਕੁਮਾਰ ਗੋਇਲ

ਖ਼ਾਲਸਾ ਕਾਲਜ ਨਰਸਿੰਗ ਵੱਲੋਂ ਸਵੱਛਤਾ ’ਤੇ ਵਿੱਦਿਅਕ ਪ੍ਰੋਗਰਾਮ ਕਰਵਾਇਆ ਗਿਆ

ਵੜਿੰਗ ਨੇ ਅਬੋਹਰ ਵਿੱਚ ਵਪਾਰੀ ਦੀ ਹੱਤਿਆ ਦੀ ਨਿੰਦਾ ਕੀਤੀ

ਗਲੋਬਲ ਸਿੱਖ ਕੌਂਸਲ ਵੱਲੋਂ ਤਖ਼ਤ ਪਟਨਾ ਸਾਹਿਬ ਦੀ ਕਮੇਟੀ ਦੇ ਆਪਹੁਦਰੇਪਣ ਦੀ ਸਖ਼ਤ ਨਿੰਦਾ

ਭਗਵੰਤ ਮਾਨ ਵਜ਼ਾਰਤ ਨੇ ਭਾਖੜਾ ਡੈਮ ਵਿਖੇ ਸੀ.ਆਈ.ਐਸ.ਐਫ. ਤਾਇਨਾਤ ਕਰਨ ਬਾਰੇ ਕਾਂਗਰਸ ਸਰਕਾਰ ਦਾ ਫੈਸਲਾ ਵਾਪਸ ਲਿਆ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਹਰਿਆਵਲ ਸੰਕਲਪ' ਤਹਿਤ 2025-26 ਦੌਰਾਨ ਹਰੇਕ ਜਿ਼ਲ੍ਹੇ ਵਿੱਚ 3.50 ਲੱਖ ਬੂਟੇ ਲਗਾਉਣ ਦੀ ਯੋਜਨਾ

ਯੁੱਧ ਨਸ਼ਿਆਂ ਵਿਰੁਧ ਦਾ 128ਵਾਂ ਦਿਨ: 3.8 ਕਿਲੋ ਹੈਰੋਇਨ, 5 ਕਿਲੋ ਅਫੀਮ ਸਮੇਤ 110 ਨਸ਼ਾ ਤਸਕਾਰ ਕਾਬੂ

ਕੇਜਰੀਵਾਲ ਨੇ ਲੋਕ ਭਲਾਈ ਲਈ ਕੀਤੇ ਲੀਹੋਂ ਹਟਵੇਂ ਉਪਰਾਲਿਆਂ ਲਈ ਮੁੱਖ ਮੰਤਰੀ ਦੀ ਪਿੱਠ ਥਾਪੜੀ

ਅਮਰੀਕਾ ਸਥਿਤ ਬੁੱਢਾ ਦਲ ਦੀ ਛਾਉਣੀ ਵਿੱਚ ਗਤਕਾ ਸਿਖਲਾਈ ਤੇ ਗੁਰਮਤਿ ਪੜਾਈ ਦੇ ਕੈਂਪ ਸ਼ੁਰੂ

ਮੁੱਖ ਮੰਤਰੀ ਵੱਲੋਂ ਹਰੇਕ ਖੇਤਰ ਵਿੱਚ ਪੰਜਾਬ ਨੂੰ ਅੱਵਲ ਸੂਬਾ ਬਣਾਉਣ ਦਾ ਸੰਕਲਪ