ਅੰਮ੍ਰਿਤਸਰ -ਸਿੰਘ ਸ਼ੋ੍ਰਮਣੀ ਕਮੇਟੀ ਵਲੋ ਪ੍ਰਕਾਸ਼ਿਤ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੇ ਜੁਲਮ ਦੀ ਦਾਸਤਾਂਨ ਸੁਣਾਉਦੀਆਂ ਤਸਵੀਰਾਂ ਦੀ ਪੁਸਤਕ ਘਲੂਘਾਰਾ ਜੂਨ 1984 ਨੂੰ ਦੇਖ ਕੇ ਚੜਦੀ ਉਮਰ ਦੇ ਬਾਵਜੂਦ ਭਾਰਤੀ ਫੌਜ਼ ਨਾਲ ਦਸਤਪੰਜਾ ਲੈਣ ਵਾਲੇ ਸ਼ੋ੍ਰਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਬੇਹਦ ਭਾਵੁਕ ਹੋ ਗਏ। ਸ੍ਰ ਗਰੇਵਾਲ ਪੁਸਤਕ ਦੀ ਇਕ ਇਕ ਤਸਵੀਰ ਨੂੰ ਪੂਰੀ ਨੀਝ ਨਾਲ ਭਰੀਆਂ ਅੱਖਾ ਨਾਲ ਦੇਖਦੇ ਹੋਏ ਆਪਣੇ ਸ਼ਹੀਦ ਸਾਥੀਆਂ ਨੂੰ ਯਾਦ ਕਰਦੇ ਨਜਰ ਆਏ।ਇਉ ਲਗਦਾ ਸੀ ਜਿਵੇ ਉਹ ਇਹ ਤਸਵੀਰਾਂ ਅੱਖਾ ਰਾਹੀ ਮਨ ਵਿਚ ਵਸਾ ਲੈਣਾ ਚਾਹੰੁਦੇ ਹੋਣ।

ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਚ ਉਹ ਘਲੂਘਾਰਾ ਜੂਨ 1984 ਪੁਸਤਕ ਦੇਖ ਰਹੇ ਸਨ। ਭਰੇ ਮਨ ਨਾਲ ਸਾਥੀਆਂ ਤੇ ਘਟਨਾਵਾਂ ਨੂੰ ਚੇਤੇ ਕਰਦਿਆਂ ਸ੍ਰ ਗਰੇਵਾਲ ਨੇ ਕਿਹਾ ਕਿ ਇਹ ਪੁਸਤਕ ਦੇਖ ਕੇ 41 ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਦੀ ਯਾਦ ਮਨ ਵਿਚ ਤਾਜਾ ਹੋਈ ਹੈ।ਅਸੀ ਆਪਣੇ ਪੁਰਖਿਆਂ ਪਾਸੋ ਮੱਸਾ ਰੰਘੜ, ਅਹਿਮਦ ਸ਼ਾਹ ਅਬਦਾਲੀ ਤੇ ਮੀਰ ਮਨੂੰ ਦੇ ਜਬਰ ਦੀਆਂ ਕਹਾਣੀਆਂ ਸੁਣਦੇ ਸੀ ਅਸੀ ਉਹ ਜੂਨ 1984 ਵਿਚ ਹਢਾਈਆਂ।ਅੱਜ ਵੀ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਸਦੀ ਦੇ ਇਸ ਕਹਿਰੀ ਸਾਕੇ ਦੀਆਂ ਤਸਵੀਰਾਂ ਅਗਲੀਆਂ ਪੀੜੀਆਂ ਤਕ ਪਹੰੁਚਾਉਣ ਲਈ ਸ਼ੋ੍ਰਮਣੀ ਕਮੇਟੀ ਵਲੋ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ।ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਜੀ ਦਿਲਚਸਪੀ ਲੈ ਕੇ ਇਹ ਪੁਸਤਕ ਤਿਆਰ ਕਰਵਾਈ ਹੈ ਜਿਸ ਲਈ ਪੰਥ ਉਨਾਂ ਦੀ ਕੀਤੀ ਸੇਵਾ ਨੂੰ ਸਦਾ ਯਾਦ ਰਖੇਗਾ। ਪੁਸਤਕ ਦੇਖ ਕੇ ਮੈ ਕਲ ਵਿਚ ਪਹੰੁਚ ਗਿਆ ਸੀ। ਜਿਸ ਬਰੀਕੀ ਨਾਲ ਸ੍ਰੀ ਸਤਪਾਲ ਦਾਨਿਸ਼ ਨੇ ਤਸਵੀਰਾਂ ਖਿਚੀਆਂ ਸਨ ਉਹ ਇਤਿਹਾਸ ਦਾ ਅਮਿਟ ਭਾਗ ਹੈ। ਸ੍ਰ ਗਰੇਵਾਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਵਿਚ ਜੂਨ 1984 ਵਿਚ ਚਲ ਰਹੀਆਂ ਗੋਲੀਆਂ ਵਿਚ ਪਤਾ ਨਹੀ ਸੀ ਕਿਸ ਗੋਲੀ ਤੇ ਸਾਡਾ ਨਾਮ ਲਿਿਖਆ ਹੈ ਪਰ ਫਿਰ ਵੀ ਅਸੀ ਮੌਤ ਨੂੰ ਮਖੌਲ ਕਰਦੇ ਸੀ।ਉਨਾ ਇਸ ਇਤਿਹਾਸਕ ਦਸਤਾਵੇਜ਼ ਲਈ ਸ਼ੋ੍ਰਮਣੀ ਕਮੇਟੀ ਦਾ ਧਨਵਾਦ ਕੀਤਾ।