ਅੰਮ੍ਰਿਤਸਰ - ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪਹਿਲ ਕਦਮੀ ਕਰਕੇ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੀ ਯਾਦ ਵਿਚ ਘਲੂਘਾਰਾ ਜੂਨ 1984 ਨਾਮ ਦੀ ਤਿਆਰ ਕਰਵਾਈ ਐਲਬਮ ਦੀ ਨੌਜਵਾਨ ਪੀੜੀ ਵਿਚ ਖਿਚ ਦਾ ਕੇਂਦਰ ਬਣੀ ਹੋਈ ਹੈ।ਇਹ ਤਸਵੀਰਾਂ ਪ੍ਰਸਿੱਧ ਪੰਥਕ ਫੋਟੋਗ੍ਰਾਫਰ ਸ੍ਰ ਸਤਪਾਲ ਸਿੰਘ ਦਾਨਿਸ਼ ਨੇ ਕੈਮਰੇ ਵਿਚਲੀ ਅੱਖ ਰਾਹੀ ਤਿਆਰ ਕੀਤੀਆਂ ਹਨ। ਇਸ ਐਲਬਮ ਵਿਚਲੀਆ ਤਸਵੀਰਾਂ ਵਿਚੋ ਜਿਆਦਾਤਰ ਤਸਵੀਰਾਂ ਇਸ ਸਾਕੇ ਦੇ 41 ਸਾਲ ਬਾਅਦ ਜਨਤਕ ਹੋਈਆਂ ਹਨ। ਇਨਾਂ ਸਮਾਂ ਇਨਾਂ ਤਸਵੀਰਾਂ ਨੂੰ ਸ੍ਰ ਦਾਨਿਸ਼ ਨੇ ਆਪਣੀ ਜਾਨ ਨਾਲੋ ਜਿਆਦਾ ਸੰਭਾਲ ਕੇ ਰਖਿਆ ਹੋਇਆ ਸੀ।ਸ੍ਰ ਦਾਨਿਸ਼ ਨੇ ਮੋਜੂਦਾ ਸਿੱਖ ਸੰ਼ਘਰਸ਼ ਲਈ ਜ਼ੋ ਕਾਰਜ ਕੀਤਾ ਹੈ ਉਹ ਇਤਿਹਾਸ ਵਿਚ ਹਮੇ਼ਸਾ ਯਾਦ ਰਹੇਗਾ। ਸ੍ਰ ਦਾਨਿਸ਼ ਉਹ ਪਹਿਲੇ ਫੋਟੋਗ੍ਰਾਫਰ ਤੇ ਪਹਿਲੇ ਸਿੱਖ ਹਨ ਜਿੰਨਾ ਨੇ ਸ਼ਹੀਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦੀ ਪਹਿਲੀ ਤਸਵੀਰ ਲਈ ਸੀ। ਇਸ ਦੇ ਨਾਲ ਨਾਲ ਸ੍ਰੀ ਦਰਬਾਰ ਸਾਹਿਬ ਫੌਜੀ ਹਮਲੇ ਤੋ ਬਾਅਦ ਦੇ ਹਲਾਤ ਦੀਆਂ ਤਸਵੀਰਾਂ ਦੇਖ ਕੇ ਕਲੇਜਾ ਮੂੰਹ ਨੂੰ ਆਉਦਾ ਹੈ।ਸ਼ਹੀਦ ਸਿੰਘਾਂ ਦੇ ਲਹੂ ਲਿਬੜੇ ਕਪੜੇ, ਸ੍ਰੀ ਦਰਬਾਰ ਸਾਹਿਬ ਦੇ ਅੰਦਰ ਖਾਲੀਪਨ, ਪ੍ਰਕਰਮਾਂ ਵਿਚ ਫੌਜੀ, ਪੁੱਤ ਲਭਦੀਆਂ ਮਾਵਾਂ ਦੀਆਂ ਤਸਵੀਰਾਂ, ਸ੍ਰੀ ਦਰਬਾਰ ਸਾਹਿਬ ਦਰਸ਼ਨੀ ਡਿਉਢੀ ਦੇ ਬਾਹਰ ਜੋੜਿਆ ਸਮੇਤ ਖੜੇ ਫੌਜੀ ਆਦਿ ਤਸਵੀਰਾਂ ਦੇਖ ਕੇ ਜਿਥੇ ਅੱਖਾਂ ਵਿਚੋ ਆਪ ਮੁਹਾਰੇ ਹੰਝੂ ਵਹਿ ਤੁਰਦੇ ਹਨ, ਉਥੇ ਸ੍ਰ ਦਾਨਿਸ਼ ਦੀ ਮਿਹਨਤ ਨੂੰ ਸਲਾਮ ਕਰਨਾ ਬਣਦਾ ਹੈ। ਐਡਵੋਕੇਟ ਧਾਮੀ ਦੀ ਇਸ ਕੋਸ਼ਿਸ਼ ਨਾਲ ਅਗਲੇਰੀਆਂ ਪੀੜੀਆਂ ਨੂੰ ਉਸ ਜੁਲਮੀ ਸਾਕੇ ਦਾ ਅੱਖੀ ਡਿਠਾ ਇਤਿਹਾਸ ਦੇਖਣ ਤੇ ਜਾਨਣ ਦਾ ਮੌਕਾ ਮਿਿਲਆ ਹੈ।ਕੌਮ ਨੂੁੰ ਇਸ ਕਾਰਜ ਲਈ ਐਡਵੋਕੇਟ ਧਾਮੀ ਤੇ ਸਤਪਾਲ ਸਿੰਘ ਦਾਨਿਸ਼ ਦਾ ਵਿਸੇ਼ਸ਼ ਸਤਿਕਾਰ ਤੇ ਸਨਮਾਨ ਕਰਨਾ ਚਾਹੀਦਾ ਹੈ।