ਗੁਰਦੁਆਰਾ ਤਾਲਮੇਲ ਕਮੇਟੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵੱਲੋ ਧੰਨ ਧੰਨ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਜੋ ਇਸ ਸਾਲ 25 ਨਵੰਬਰ ਨੂੰ ਆ ਰਹੀ ਨੂੰ ਬੜੇ ਵੱਡੇ ਪੱਧਰ ਤੇ ਮੋਹਾਲੀ ਦੇ ਸਾਰਿਆਂ ਗੁਰਦੁਆਰਿਆਂ ਵਿੱਚ ਮਨਾਉਣ ਲਈ ਇੱਕ ਵਿਸ਼ੇਸ਼ ਮੀਿਟੰਗ ਪਧਾਨ ਜੋਗਿੰਦਰ ਸਿੰਘ ਸੋਧੀ ਦੀ ਪਧਾਨਗੀ ਹੇਠ ਲੋਕ ਕਲਿਆਣ ਕੇਂਦਰ ਰਾਮਗੜੀਆ ਸਭਾ ਫੇਜ 3ਬੀ1 ਮੁਹਾਲੀ ਵਿੱਖੇ ਹੋਈ ।
ਮੂਲ ਮੰਤਰ ਦੇ ਪਾਠ ਕਰਨ ਤੋਂ ਬਾਅਦ ਮੀਿਟੰਗ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਵੱਖ-ਵੱਖ ਮੇਂਬਰਾਂ ਨੇ ਆਪਣੇ ਵਿਚਾਰ ਪਰਗਟ ਕੀਤੇ।
ਸਭ ਤੋ ਪਹਿਲਾਂ ਕਮੇਟੀ ਦੇ ਸੀਨੀਅਰ ਮੀਤ ਪਧਾਨ ਮਨਜੀਤ ਸਿੰਘ ਮਾਨ ਵੱਲੋਂ ਵਿਚਾਰ ਪਰਗਟ ਕਰਿਦਆਂ ਹੋਇਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਵਿਸ਼ਵ ਇਤਿਹਾਸ ਇੱਕ ਵਿਲੱਖਣ ਸਥਾਨ ਰਖੱਦੀ ਹੈ। ਇਸ ਕਰਕੇ ਇਸ ਵਾਰ ਇਸ ਸ਼ਹਾਦਤ ਨੂੰ ਵਿਲੱਖਣ ਤਰੀਕੇ ਨਾਲ ਮਨਾ ਕੇ ਕੁਝ ਨਵਾਂ ਪਸ਼ੇ ਕੀਤਾ ਜਾਵੇ। ਸੀਨੀਅਰ ਮੀਤ ਪ੍ਰਧਾਨ ਕਰਮ ਸਿੰਘ ਬਬਰਾਂ ਨੇ ਕਿਹਾ ਕਿ ਇਸ ਮੌਕੇ ਤੇ ਅੰਮ੍ਰਿਤ ਸੰਚਾਰ ਕਰਕੇ ਵੱਧ ਤੋ ਵੱਧ ਸੰਗਤ ਨੂੰ ਸਿੱਖੀ ਅਤੇ ਗੁਰੂ ਘਰ ਨਾਲ ਜੋੜਿਆ ਜਾਵੇ । ਸੀਨੀਅਰ ਮੀਤ ਪਧਾਨ ਅਮਰਜੀਤ ਸਿੰਘ ਪਾਹਵਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦਰੂ ਰਖੱਣ ਲਈ ਉਹਨਾਂ ਵਿੱਚ ਅੰਮ੍ਰਿਤ ਸੰਚਾਰ ਕਰਨਾ ਇੱਕ ਵਧੀਆ ਉਪਰਾਲਾ ਹੋਵੇਗਾ। ਆਪਸੀ ਵਿਚਾਰ ਵਿਟਾਂਦਰਾ ਕਰਨ ਤੋਂ ਬਾਅਦ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਵਿਲੱਖਣ ਅਤੇ ਯਾਦਗਾਰੀ ਬਣਾਉਣ ਲਈ ਸਾਰੇ ਗੁਰਦੁਆਰਾ ਸਾਿਹਬ ਦੇ ਸਮੂਹ ਪ੍ਰਧਾਨਾਂ ਅਤੇ ਤਾਲਮੇਲ ਕਮੇਟੀ ਦੀ ਕੋਰ ਕਮੇਟੀ ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਜਾਵੇਗਾ। ਇਸ ਸੰਬੰਧ ਵਿਚੱ ਜਲਦੀ ਹੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਜਾਵੇਗੀ ।
ਕੀਰਤਨ ਦਰਬਾਰ, ਕਥਾ ਤੋਂ ਇਲਾਵਾ ਸਕੂਲੀ ਬਚਿਆਂ ਦੇ ਭਾਸ਼ਣ ਵਾਸਤੇ ਸਕੂਲਾਂ ਦੇ ਪ੍ਰਬੰਧਕਾਂ ਨਾਲ ਇਸ ਸਬੰਧ ਵਿਚ ਜਲਦੀ ਹੀ ਸੰਪਰਕ ਕੀਤਾ ਜਾਵੇ। ਮੀਟਿੰਗ ਵਿਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਧਾਨ, ਸਕੱਤਰ ਅਤੇ ਧਾਰਿਮਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਹੋਏ ਜਿਨਾਂ ਵਿਚ, ਮਨਜੀਤ ਸਿੰਘ ਮਾਨ, ਸੂਰਤ ਸਿੰਘ ਕਲਸੀ, ਬਿਕਰਮਜੀਤ ਸਿੰਘ ਹੂੰਝਨ, ਗੁਰਚਰਨ ਸਿੰਘ ਨੰਨੜ੍ਹਾ, ਅਮਰਜੀਤ ਸਿੰਘ ਪਾਹਵਾ, ਪਦਮਜੀਤ ਸਿੰਘ , ਜਗਜੀਤ ਸਿੰਘ, ਸਰਬਜੀਤ ਸਿੰਘ ਬਾਜਵਾ, ਡਾ ਸੋਹਣ ਸਿੰਘ ਸੂਦ, ਸੁਰਜੀਤ ਸਿੰਘ ਮਠਾੜੂ, ਪ੍ਰੀਤਮ ਸਿੰਘ, ਗੁਰਦਰਸ਼ਨ ਸਿੰਘ ਧੂਲਕੋਟ, ਕਮਲਜੀਤ ਸਿੰਘ, ਸਤਵੰਤ ਸਿੰਘ, ਮਨਜੀਤ ਸਿੰਘ ਭਲਾ, ਜਰਨੈਲ ਸਿੰਘ, ਮਨਜੀਤ ਸਿੰਘ, ਜਸਪਾਲ ਸਿੰਘ, ਹਰਦੀਪ ਸਿੰਘ, ਮੁਕੰਦ ਸਿੰਘ, ਨਰਿਪਜੀਤ ਸਿੰਘ, ਵਰਿੰਦਰ ਮੋਹਣ ਸਿੰਘ ਗਰੋਵਰ, ਕਰਨੈਲ ਸਿੰਘ, ਜਰਨੈਲ ਸਿੰਘ, ਮਹਿੰਦਰ ਸਿੰਘ, ਜਗਦੀਸ਼ ਸਿੰਘ, ਸੂਰਜੀਤ ਸਿੰਘ, ਹਰਪਾਲ ਸਿੰਘ , ਨਰਿੰਦਰ ਸਿੰਘ ਸੇਖੋਂ ਅਤੇ ਹਰਦੀਪ ਸਿੰਘ ਨੇ ਹਾਜਰੀ ਭਰੀ।