ਪਿਛਲੇ ਕਈ ਦਿਨਾਂ ਤੋ ਪਹਾੜੀ ਖੇਤਰਾਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਅਤੇ ਪੌਗ ਡੈਮ , ਰਣਜੀਤ ਸਗਰ ਡੈਮ ਤੇ ਹਰੀਕੇ ਪੱਤਣ ਹੈਡ ਵਰਕਸ ਤੋ ਛੱਡੇ ਗਏ ਵਾਧੂ ਪਾਣੀ ਸਦਕਾ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਅੰਦਰ ਹੜ ਦੀ ਸਿਥਤੀ ਬੜੀ ਗੰਭੀਰ ਬਣੀ ਹੋਈ ਹੈ ਅਤੇ ਹਜਾਰਾਂ ਏਕੜ ਵਾਹੀਯੋਗ ਜ਼ਮੀਨ ਤੇ ਸੈਕੜੇ ਪਿੰਡਾਂ ਨੂੰ ਹੜ ਦੇ ਪਾਣੀ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਭਿਆਨਕ ਸਥਿਤੀ ਵਿਚ ਵੱਖ ਵੱਖ ਪਿੰਡਾਂ ਵਿੱਚ ਫਸੇ ਲੋਕਾਂ ਨੂੰ ਘਰਾਂ ਵਿੱਚੋਂ ਕੱਢ ਕੇ ਸੁਰੱਖਿਅਤ ਸਥਾਨਾਂ ਤੇ ਪਹੁੰਚਾਣ, ਉਨ੍ਹਾਂ ਨੂੰ ਤਰੁੰਤ ਰਾਹਤ ਸਮੱਗਰੀ ਉਪਲੱਬਧ ਕਰਵਾਉਣ ਤੇ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਅਤੇ ਹੜਾਂ ਵਿੱਚ ਫਸੇ ਪਸ਼ੂਆਂ ਨੂੰ ਬਚਾਉਣ ਤੇ ਹਰਾ ਚਾਰਾ ਉਪਲੱਬਧ ਕਰਵਾਉਣ ਦੇ ਮਿਸ਼ਨ ਨੂੰ ਲੈ ਕੇ ਯੂਨਾਇਟਿਡ ਸਿੱਖਜ਼ ਦੇ ਵਲੰਟੀਅਰ ਪੂਰੀ ਤਿਆਰੀ ਦੇ ਨਾਲ ਹੜ੍ਹ ਪੀੜਤਾਂ ਦੀ ਸੇਵਾ ਵਿੱਚ ਮੋਹਰੀ ਹੋ ਕੇ ਜੁੱਟ ਚੁੱਕੇ ਹਨ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਯੂਨਾਇਟਿਡ ਸਿੱਖਜ਼ ਦੀ ਟੀਮ ਦੇ ਮੈਬਰਾਂ ਨੇ ਆਪਣੀ ਐਬੂਲੈਂਸ ਰਾਹੀਂ ਹੜ੍ਹਾਂ ਨਾਲ ਘਿਰੇ ਪਿੰਡਾਂ ਦੇ ਲੋਕਾਂ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਰਿਲੀਫ਼ ਕੈਪ ਲਗਾ ਦਿੱਤੇ ਹਨ ਤਾਂ ਕਿ ਮਨੁੱਖੀ ਜਿੰਦਗੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।ਇਸੇ ਸਬੰਧੀ ਜਾਣਕਾਰੀ ਦੇਦਿਆਂ ਹੋਇਆ ਟੀਮ ਦੇ ਮੈਬਰਾਂ ਜਗਮੀਤ ਸਿੰਘ ਤੇ ਜਗਤਾਰ ਸਿੰਘ ਖਾਲਸਾ ਨੇ ਦੱਸਿਆ ਹੜ੍ਹਾਂ ਦੇ ਨਾਲ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਰਾਹਤ ਸਮੱਗਰੀ ਤੇ ਮੈਡੀਕਲ ਸਹੂਲਤਾਂ ਉਪਲੱਬਧ ਕਰਵਾਉਣ ਲਈ ਯੂਨਾਈਟਿਡ ਸਿੱਖਜ਼ ਦੇ ਵਲੰਟੀਅਰ ਦਿਨ ਰਾਤ ਰਾਹਤ ਕਾਰਜਾਂ ਵਿੱਚ ਪੂਰੀ ਤਨਦੇਹੀ ਨਾਲ ਜੁੱਟੇ ਹੋਏ ਹਨ।ਉਨ੍ਹਾਂ ਨੇ ਦੱਸਿਆ ਕਿ ਅੱਜ ਯੂਨਾਈਟਿਡ ਸਿੱਖਜ਼ ਦੇ ਵਲੰਟੀਅਰਾਂ ਨੇ ਪਾਣੀ ਵਿੱਚ ਘਿਰੇ ਆਰਫ਼ ਕ ਇਲਾਕੇ ਦੇ ਪਿੰਡ ਧੀਰਾ ਘਾਰਾ ਤੇ ਨਿਹਾਲਾ ਦੇ ਲੋਕਾਂ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕਰਵਾਉਣ ਤੇ ਰਾਹਤ ਸਮੱਗਰੀ ਉਪਲੱਬਧ ਕਰਵਾਉਣ ਲਈ ਰਿਲੀਫ਼ ਕੈਂਪ ਲਗਾਇਆ ਗਿਆ। ਜੋ ਕਿ ਹੜ੍ਹਾਂ ਦੀ ਮਾਰ ਵਿੱਚ ਫੱਸੇ ਲੋਕਾਂ ਲਈ ਵਰਦਾਨ ਸਬਤ ਹੋਇਆ ਹੈ।