ਪੰਜਾਬ

ਖਾਲਸਾ ਕਾਲਜ ਅਤੇ ਪਬਲਿਕ ਸਕੂਲ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਅਤੇ ਚੈੱਕ ਰਾਹੀਂ ਪਾਇਆ ਯੋਗਦਾਨ

ਕੌਮੀ ਮਾਰਗ ਬਿਊਰੋ | September 06, 2025 02:21 PM

ਅੰਮ੍ਰਿਤਸਰ-¸ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਇਤਿਹਾਸਕ ਖ਼ਾਲਸਾ ਕਾਲਜ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਜੀ. ਟੀ. ਰੋਡ ਵੱਲੋਂ ਸੂਬੇ ’ਚ ਕੁਦਰਤੀ ਕਰੋਪੀ ਕਾਰਨ ਹੜ੍ਹ ਦੀ ਮਾਰ ਹੇਠ ਆਏ ਪਿੰਡਾਂ ਦੇ ਵਸਨੀਕਾਂ ਦੀ ਸਹਾਇਤਾ ਲਈ ਕ੍ਰਮਵਾਰ ਚੈੱਕ ਅਤੇ ਰਾਹਤ ਸਮੱਗਰੀ ਰਾਹੀਂ ਯੋਗਦਾਨ ਪਾਇਆ ਗਿਆ। ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਅਜਨਾਲਾ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੂੰ 2 ਲੱਖ 35 ਹਜ਼ਾਰ ਦੇ ਕਰੀਬ ਦਾ ਚੈੱਕ ਅਤੇ ਸਕੂਲ ਪ੍ਰਿੰਸੀਪਲ ਸ: ਅਮਰਜੀਤ ਸਿੰਘ ਗਿੱਲ ਵੱਲੋਂ ਰਾਸ਼ਨ ਤੇ ਹੋਰ ਖਾਧ ਵਸਤੂਆਂ ਸਬੰਧੀ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਸ ਦੌਰਾਨ ਪਿ੍ਰੰ: ਡਾ. ਰੰਧਾਵਾ ਅਤੇ ਪ੍ਰਿੰ: ਸ: ਗਿੱਲ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਂਸਲ ਨੇ ਹਮੇਸ਼ਾਂ ਹੀ ਪੰਜਾਬ ’ਤੇ ਜਦ ਕਦੇ ਵੀ ਕਿਸੇ ਵੀ ਤਰ੍ਹਾਂ ਕੋਈ ਕੁਦਰਤੀ ਆਫ਼ਤ, ਬਿਪਤਾ ਆਦਿ ਔਖੀ ਘੜੀ ਆਈ ਤਾਂ ਸਮੂਹ ਮੈਨੇਜ਼ਮੈਂਟ ਨੇ ਹਮੇਸ਼ਾਂ ਹੀ ਅਗਾਂਹ ਕਦਮ ਪੁੱਟਦੇ ਹੋਏ ਮੁਸੀਬਤ ’ਚ ਆਏ ਲੋਕਾਂ ਹੀ ਹਮੇਸ਼ਾਂ ਬਾਂਹ ਫੜ੍ਹੀ। ਉਨ੍ਹਾਂ ਕਿਹਾ ਕਿ ਸੰਨ ’47 ਦੀ ਵੰਡ ਦੌਰਾਨ ਖ਼ਾਲਸਾ ਕਾਲਜ ਨੇ ਆਪਣਾ ਅਹਿਮ ਰੋਲ ਅਦਾ ਕਰਦੇ ਹੋਏ ਪਾਕਿਸਤਾਨ ਤੋਂ ਆਏ ਹਿੰਦੂ-ਸਿੱਖ ਸ਼ਰਨਾਰਥੀਆਂ ਨੂੰ ਠਹਿਰਾਉਣ ਲਈ ਜਗ੍ਹਾ ਅਤੇ ਲੰਗਰ ਦੀ ਸੇਵਾ ਨਾਲ ਮਹੱਤਵਪੂਰਨ ਯੋਗਦਾਨ ਪਾਇਆ ਸੀ।

ਉਨ੍ਹਾਂ ਕਿਹਾ ਕਿ ਕੌਂਸਲ ਦੀ ਸ਼ੁਰੂਆਤੀ ਦੌਰ ਤੋਂ ਹੀ ਚੱਲੀ ਆ ਰਹੀ ਕਮਜ਼ੋਰ, ਮਜ਼ਲੂਮਾਂ ਅਤੇ ਸੰਕਟ ’ਚ ਫਸੇ ਲੋਕਾਂ ਦਾ ਸਾਥ ਦੇਣ ਦੀ ਰੀਤ ’ਤੇ ਬੂਰ ਪਾਉਂਦਿਆਂ ਹੀ ਕੌਂਸਲ ਦੇ ਪ੍ਰਧਾਨ ਸ: ਸੱਤਿਅਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਜਾਰੀ ਕੀਤੇ ਗਏ ਆਦੇਸ਼ਾਂ ’ਤੇ ਅੱਜ ਹੜ੍ਹ ਪੀੜਤਾਂ ਨੂੰ ਕੁਝ ਰਾਹਤ ਪ੍ਰਦਾਨ ਕਰਨ ਦੇ ਮਕਸਦ ਤਹਿਤ ਉਕਤ ਜਿੰਮੇਵਾਰੀ ਨੂੰ ਨਿਭਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਸੁਵਿਧਾ ਅਧਿਆਪਕ ਦਿਵਸ ਵਜੋਂ ਹੜ੍ਹ ਦੀ ਮਾਰ ਹੇਠ ਆਏ ਲੋੜਵੰਦ ਲੋਕਾਂ ਨੂੰ ਪ੍ਰਦਾਨ ਕੀਤੀ ਗਈ ਹੈ ਅਤੇ ਅਗਾਂਹ ਭਵਿੱਖ ’ਚ ਵੀ ਅਜਿਹੇ ਯੋਗਦਾਨ ਜਾਰੀ ਰਹੇਗਾ।

ਇਸ ਦੌਰਾਨ ਡੀ. ਸੀ. ਸ੍ਰੀਮਤੀ ਸਾਹਨੀ ਨੇ ਹੜ੍ਹ ਪੀੜਤਾਂ ਲਈ ਦਿੱਤੇ ਗਏ ਸਹਿਯੋਗ ਸਬੰਧੀ ਸ: ਮਜੀਠੀਆ, ਸ: ਛੀਨਾ ਅਤੇ ਪ੍ਰਿੰ: ਡਾ. ਰੰਧਾਵਾ ਤੇ ਹੋਰਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਕਤ ਸੰਸਥਾ ਵੱਲੋਂ ਸਮਾਜ ਦੀ ਉਨਤੀ-ਤਰੱਕੀ ਅਤੇ ਦੇਸ਼ ਦੀ ਖੁਸ਼ਹਾਲੀ ਲਈ ਕੀਤੇ ਜਾਂਦੇ ਯਤਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਸੰਸਥਾ ਤੋਂ ਪੜ੍ਹ ਕੇ ਗਏ ਵਿਦਿਆਰਥੀ ਵਿਸ਼ਵ ਭਰ ’ਚ ਆਪਣੀ ਮਿਹਨਤ ਸਦਕਾ ਆਪਣੇ ਦੇਸ਼ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਮੌਜ਼ੂਦਾ ਸਮੇਂ ’ਚ ਵਿੱਦਿਆ ਹਾਸਲ ਕਰ ਵਿਦਿਆਰਥੀ ਇਸੇ ਰਾਹ ’ਤੇ ਚੱਲਦਿਆਂ ਸਮਾਜ ਦੀ ਤਰੱਕੀ ਲਈ ਆਪਣੇ ਮੁੱਢਲੇ ਫ਼ਰਜ਼ ਨੂੰ ਨਿਭਾਉਣਗੇ। ਇਸ ਦੌਰਾਨ ਰਜਿਸਟਰਾਰ ਡਾ. ਦਵਿੰਦਰ ਸਿੰਘ, ਪ੍ਰੋ: ਹੀਰਾ ਸਿੰਘ, ਟੀਚਰ ਯੂਨੀਅਨ ਦੇ ਮੈਂਬਰ ਅਤੇ ਹੋਰ ਸਟਾਫ਼ ਮੌਜ਼ੂਦ ਸੀ।

Have something to say? Post your comment

 
 
 

ਪੰਜਾਬ

ਸਿੱਖਿਆ ਮੰਤਰੀ ਵੱਲੋਂ ਸਾਰੇ ਵਿਦਿਅਕ ਅਦਾਰਿਆਂ ਨੂੰ ਮੁੜ ਖੋਲ੍ਹਣ ਦਾ ਐਲਾਨ

ਰਿਪੋਰਟਾਂ ਲੈਣ ਦੀ ਥਾਂ ਪ੍ਰਧਾਨ ਮੰਤਰੀ ਪੰਜਾਬ ਦੌਰੇ ਦੌਰਾਨ ਵੱਡੇ ਰਾਹਤ ਪੈਕੇਜ ਦਾ ਕਰਨ ਐਲਾਨ-ਸੰਜੇ ਸਿੰਘ

ਉਘੇ ਸਿੱਖ ਚਿੰਤਕ  ਦਿਲਜੀਤ ਸਿੰਘ ਬੇਦੀ ਦਾ ਅੰਤਿਮ ਅਰਦਾਸ ਸਮਾਗਮ 8 ਸਤੰਬਰ ਨੂੰ-ਬਾਬਾ ਬਲਬੀਰ ਸਿੰਘ 

ਗੁਰਦੁਆਰਾ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਉਤਰਾਖੰਡ ਤੋਂ ਬਰੇਲੀ ਲਈ ਰਵਾਨਾ

ਪੰਜਾਬ ਦੇ ਹੜ੍ਹ ਮਨੁੱਖ ਦੁਆਰਾ ਬਣਾਈ ਗਈ ਆਫ਼ਤ ਹਨ: ਭੂਪੇਸ਼ ਬਘੇਲ

ਪੰਜਾਬ ਨੇ ਹੜ੍ਹਾਂ ਦੀ ਸਥਿਤੀ ਦਾ ਤੁਰੰਤ ਤੇ ਹਮਦਰਦੀ ਨਾਲ ਕੀਤਾ ਮੁਕਾਬਲਾ; ਕੇਂਦਰ ਤੋਂ ਮੰਗੀ ਜਵਾਬਦੇਹੀ ਅਤੇ ਸਹਾਇਤਾ: ਹਰਪਾਲ ਸਿੰਘ ਚੀਮਾ

ਕੇਂਦਰੀ ਖੇਤੀਬਾੜੀ ਮੰਤਰੀ ਦੇ ਹੜ੍ਹਾਂ ਨੂੰ ਗ਼ੈਰ-ਕਾਨੂੰਨੀ ਖਣਨ ਨਾਲ ਜੋੜਨ ਦੇ ਦਾਅਵੇ ਸੱਚਾਈ ਤੋਂ ਕੋਹਾਂ ਦੂਰ: ਬਰਿੰਦਰ ਕੁਮਾਰ ਗੋਇਲ

ਮਿਲਕਫੈੱਡ ਨੇ ਹੜ੍ਹ ਪ੍ਰਭਾਵਿਤ ਜਿ਼ਲ੍ਹਿਆਂ ਵਿੱਚ ਮੁਫ਼ਤ ਪਸ਼ੂ ਚਾਰਾ ਮੁਹੱਈਆ ਕਰਵਾਉਣ ਲਈ 50 ਕਰੋੜ ਦੀ ਐਨ.ਡੀ.ਡੀ.ਬੀ. ਗ੍ਰਾਂਟ ਦੀ ਕੀਤੀ ਮੰਗ

‘ਵੇਰਕਾ` ਕਰ ਰਿਹਾ ਹੈ ਪੰਜਾਬ ਭਰ ਵਿੱਚ ਵੱਡੇ ਪੱਧਰ `ਤੇ ਰਾਹਤ ਕਾਰਜਾਂ ਦੀ ਅਗਵਾਈ

ਕੇਂਦਰ ਦਾ ਦਿਲ ਅਫਗਾਨਿਸਤਾਨ ਲਈ ਖੁੱਲ੍ਹਾ ਹੈ, ਪੰਜਾਬ ਲਈ ਬੰਦ: ਆਹਲੂਵਾਲੀਆ