BREAKING NEWS

ਪੰਜਾਬ

ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਵੱਲੋ ਇੰਸਟਾਲੇਸ਼ਨ ਸੈਰਾਮਨੀ ਆਯੋਜਿਤ

ਕੌਮੀ ਮਾਰਗ ਬਿਊਰੋ | October 06, 2025 08:51 PM

ਲੁਧਿਆਣਾ- ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾਂ ਵਿੱਚ ਲਗਾਉਣਾ ਹੀ ਅਸਲ ਮਨੁੱਖੀ ਸੇਵਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੋਟਰੀਅਨ
ਸ੍ਰੀ ਰੋਹਿਤ ਉਬਰਾਏ ਡਿਸਟ੍ਰਿਕ ਗਵਰਨਰ- 3070 ਨੇ ਬੀਤੀ ਸ਼ਾਮ ਸਥਾਨਕ ਰਿਸ਼ੀ ਨਗਰ ਲੁਧਿਆਣਾ ਵਿਖੇ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਵੱਲੋਂ ਆਯੋਜਿਤ ਕੀਤੀ ਗਈ ਇੰਸਟਾਲੇਸ਼ਨ ਸੈਰਾਮਨੀ ਦੌਰਾਨ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਸਮੂਹ ਮੈਬਰਾਂ ਤੇ ਰੋਟਰੀ ਕਲੱਬ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ।ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਸਮੁੱਚੇ ਵਿਸ਼ਵ ਭਰ ਵਿੱਚ ਮਨੁੱਖਤਾ ਦੀ ਸੇਵਾ ਕਰਨ ਤੇ ਸਮਾਜ ਸੇਵੀ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਜੋ ਸੇਵਾ ਮੁਹਿੰਮ ਰੋਟਰੀ ਕਲੱਬ ਵੱਲੋ ਚਲਾਈ ਜਾ ਰਹੀ ਹੈ।ਉਹ ਆਪਣੇ ਆਪ ਇੱਕ ਮਿਸਾਲੀ ਕਾਰਜ ਹੈ। ਜਿਸ ਦੇ ਲਈ ਮੈ ਸਮੂਹ ਰੋਟਰੀਅਨ ਮੈਬਰਾਂ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।ਇਸ ਮੌਕੇ ਰੋਟਰੀਅਨ ਸ੍ਰੀ ਰੋਹਿਤ ਉਬਰਾਏ ਡਿਸਟ੍ਰਿਕ ਗਵਰਨਰ 3070 ਨੇ ਸਮੂਹ ਰੋਟਰੀਅਨ ਨੂੰ ਜ਼ੋਰਦਾਰ ਸੱਦਾ ਦੇਦਿਆ ਹੋਇਆ ਕਿਹਾ ਕਿ ਰੋਟਰੀ ਕਲੱਬ ਨੂੰ ਉਹ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਵੱਧ ਤੋ ਵੱਧ ਇਸਤਰੀਆਂ ਤੇ ਨੌਜਵਾਨਾਂ ਨੂੰ ਕਲੱਬ ਨਾਲ ਜੋੜਨ ਦਾ ਉਪਰਾਲਾ ਕਰਨ ਤਾਂ ਕਿ ਸੇਵਾ ਕਾਰਜਾਂ ਦੀ ਮੁਹਿੰਮ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ।ਉਨ੍ਹਾਂ ਨੇ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਨਵ ਨਿਯੁਕਤ ਪ੍ਰਧਾਨ ਰੋਟਰੀਅਨ ਡਾ਼ ਰਣਜੀਤ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋ ਪਿਛਲੇ ਸਮੇਂ ਦੌਰਾਨ ਵਿੱਦਿਆ, ਸਿਹਤ ਅਤੇ ਚੌਗਿਰਦੇ ਦੀ ਸੰਭਾਲ ਪ੍ਰਤੀ ਕੀਤੇ ਗਏ ਸਮੂਹ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਰੋਟਰੀ ਕਲੱਬ ਦੇ ਪਾਸਟ ਪ੍ਰਧਾਨ ਰੋਟਰੀਅਨ ਸ. ਸੁਰਿੰਦਰ ਸਿੰਘ ਕਟਾਰੀਆ ਨੇ ਰੋਟਰੀ ਕਲੱਬ ਲੁਧਿਆਣਾ ਸਿਟੀ ਵੱਲੋ ਪਿਛਲੇ ਅਰਸੇ ਦੌਰਾਨ ਕੀਤੇ ਗਏ ਸਮੂਹ ਸਮਾਜ ਸੇਵੀ ਕਾਰਜਾਂ ਦੀ ਰਿਪੋਰਟ ਅਤੇ ਨਵੇਂ ਆਰੰਭ ਕੀਤੇ ਜਾ ਰਹੇ ਪ੍ਰੋਜੈਕਟਾਂ ਦਾ ਸਮੁੱਚਾ ਬਿਊਰਾ ਰੋਟਰੀ ਕਲੱਬ ਦੇ ਮੈਬਰਾਂ ਸਾਹਮਣੇ ਪੇਸ਼ ਕੀਤਾ।
ਇਸ ਦੌਰਾਨ ਰੋਟਰੀਅਨ ਸ੍ਰੀ ਰੋਹਿਤ ਉਬਰਾਏ ਡਿਸਟ੍ਰਿਕ ਗਵਰਨਰ 3070 ਨੇ
ਰੋਟਰੀ ਕਲੱਬ ਲੁਧਿਆਣਾ ਸਿਟੀ ਦੇ
ਨਵ ਨਿਯੁਕਤ ਪ੍ਰਧਾਨ ਰੋਟਰੀਅਨ ਡਾ. ਰਣਜੀਤ ਸਿੰਘ ਤੇ ਸੈਕਟਰੀ ਰੋਟਰੀਅਨ,
ਸ. ਅਜੈਬ ਸਿੰਘ ਮਕੱੜ ਨੂੰ ਯਾਦਗਾਰੀ ਰੋਟਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।ਸਮਾਗਮ ਦੌਰਾਨ ਰੋਟਰੀ ਕਲੱਬ ਲੁਧਿਆਣਾ ਸਿਟੀ ਦੇ ਨਵ ਨਿਯੁਕਤ ਪ੍ਰਧਾਨ ਰੋਟਰੀਅਨ ਡਾ. ਰਣਜੀਤ ਸਿੰਘ
ਦੀ ਅਗਵਾਈ ਹੇਠ ਕਲੱਬ ਦੇ ਸਮੂਹ ਅਹੁਦੇਦਾਰਾਂ ਵੱਲੋ ਰੋਟਰੀਅਨ ਸ੍ਰੀ ਰੋਹਿਤ ਉਬਰਾਏ ਡਿਸਟ੍ਰਿਕ ਗਵਰਨਰ 3070
ਨੂੰ ਵਿਸੇਸ਼ ਤੌਰ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ!
ਇਸ ਮੌਕੇ ਉਨ੍ਹਾਂ ਦੇ ਨਾਲ ਰੋਟਰੀਅਨ ਹਰਮਿੰਦਰ ਸਿੰਘ ਯੋਗੀ (ਡੀ. ਸੀ)
ਰੋਟਰੀਅਨ ਸ. ਸੁਰਿੰਦਰ ਸਿੰਘ ਕਟਾਰੀਆਂ (ਆਈ. ਪੀ. ਪੀ), ਰੋਟਰੀਅਨ ਡਾ. ਹਰਵਿੰਦਰ ਸਿੰਘ, ਰੋਟਰੀਅਨ ਡਾ. ਅਜੈਪਾਲ ਸਿੰਘ , ਰੋਟਰੀਅਨ ਡਾ ਬਲਬੀਰ ਸਿੰਘ, ਰੋਟਰੀਅਨ ਦਲਜੀਤ ਸਿੰਘ, , ਰੋਟਰੀਅਨ ਸ੍ਰੀ ਅਸ਼ਵਨੀ ਸੂਦ, ਰੋਟਰੀਅਨ ਸ਼੍ਰੀਮਤੀ ਡਾ. ਸੰਨਦੀਪ ਕੌਰ,
ਰੋਟਰੀਅਨ ਸ਼੍ਰੀਮਤੀ ਡਾ. ਰੈਨੂੰ ਛਤਵਾਲ,
ਸਮੇਤ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਪ੍ਰਮੁੱਖ ਮੈਬਰ ਵੱਖ ਵੱਖ ਕਲੱਬਾਂ ਦੇ ਅਹੁਦੇਦਾਰ ਸਾਹਿਬਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Have something to say? Post your comment

 
 
 

ਪੰਜਾਬ

ਅਰਵਿੰਦ ਕੇਜਰਵਾਲ ਅਤੇ ਮੁੱਖ ਮੰਤਰੀ ਮਾਨ ਵੱਲੋਂ ਨੌਜਵਾਨਾਂ ਦੀ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਬਾਰੇ ਨਵੇਂ ਕੋਰਸ ਦੀ ਸ਼ੁਰੂਆਤ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਆਵਾਜਾਈ ਸੁਚਾਰੂ ਬਣਾਉਣ ਲਈ ਸੜਕਾਂ ਅਪਗ੍ਰੇਡ ਕਰਨ ਦੇ ਹੁਕਮ

ਵਿਧਾਇਕ ਹਰਮੀਤ ਪਠਾਨਮਾਜਰਾ ਦੀ ਲਗਾਤਾਰ ਦੂਜੀ ਵਾਰ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ

ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 3100 ਤੋਂ ਵੱਧ ਅਤਿ-ਆਧੁਨਿਕ ਸਟੇਡੀਅਮਾਂ ਦੇ ਨਿਰਮਾਣ ਪ੍ਰਾਜੈਕਟ ਦੀ ਸ਼ੁਰੂਆਤ

ਰਾਜਵੀਰ ਜਵੰਦਾ ਹਮੇਸ਼ਾ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ: ਮੁੱਖ ਮੰਤਰੀ

ਮੋਹਿੰਦਰ ਭਗਤ ਵੱਲੋਂ ਪੈਸਕੋ ਦੇ 47ਵੇਂ ਸਥਾਪਨਾ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਲਈ ਸ਼ਾਲਾਘਾ

ਜਮਾਇਤੁਲ ਕੁਰੈਸ਼ ਸੰਮਤੀ ਰਾਜਿਸਥਾਨ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਹੜ੍ਹ ਪੀੜਤਾਂ ਲਈ 10 ਲੱਖ ਰੁਪਏ ਭੇਟ

ਸਿੱਖ ਵਸੋਂ ਵਾਲੇ ਇਲਾਕਿਆ ਨੂੰ ਯੂ.ਐਨ. ਤੁਰੰਤ ਨੋ ਫਲਾਈ ਜੋਨ ਐਲਾਨ ਕਰਕੇ ਸਿੱਖਾਂ ਦੀ ਹਰ ਪੱਖੋ ਹਿਫਾਜਤ ਦੀ ਜਿੰਮੇਵਾਰੀ ਨਿਭਾਏ : ਮਾਨ

ਸਰਬ-ਸਾਂਝੀਵਾਲਤਾ ਦੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲੋਕ ਮਾਨਵਤਾ ਦੇ ਦੁਸ਼ਮਣ- ਬਾਬਾ ਬਲਬੀਰ ਸਿੰਘ

ਸ਼ਹੀਦੀ ਨਗਰ ਕੀਰਤਨ ਅਸਾਮ ਤੋਂ ਆਰੰਭ ਹੋਇਆ ਮਨਮਾੜ ਤੋਂ ਉਲ੍ਹਾਸਨਗਰ ਮੁੰਬਈ ਲਈ ਰਵਾਨਾ