ਫ਼ਤਹਿਗੜ੍ਹ ਸਾਹਿਬ-“ਜਦੋਂ 1947 ਵਿਚ ਕਾਂਗਰਸ ਜਮਾਤ ਦੇ ਕੱਟੜਵਾਦੀ ਆਗੂਆਂ ਨਹਿਰੂ, ਗਾਂਧੀ, ਪਟੇਲ ਆਦਿ ਨੇ ਜਦੋ ਅੰਗਰੇਜ਼ਾਂ ਨਾਲ ਮਿਲਕੇ ਮੁਲਕ ਦੀ ਵੰਡ ਕਰਵਾਈ ਸੀ, ਉਸ ਸਮੇ ਕਿਹੜੇ ਸਿੱਖਾਂ ਨੇ ਇਸ ਅਮਲ ਲਈ ਵੋਟਾਂ ਪਾਈਆ ਸਨ ਕਿ ਮੁਲਕ ਦੀ ਵੰਡ ਹੋਵੇ ? ਲੇਕਿਨ ਉਪਰੋਕਤ ਆਗੂਆਂ ਨੇ ਆਪਣੇ ਸਵਾਰਥੀ ਹਿੱਤਾ ਨੂੰ ਮੁੱਖ ਰੱਖਕੇ ਇਹ ਗੈਰ ਧਾਰਮਿਕ, ਗੈਰ ਸਿਧਾਤਿਕ, ਗੈਰ ਭੂਗੋਲਿਕ ਤੇ ਗੈਰ ਸਮਾਜਿਕ ਵੰਡ ਕਰਵਾ ਦਿੱਤੀ । ਫਿਰ ਵੰਡ ਤੋ ਪਹਿਲੇ ਇਨ੍ਹਾਂ ਹਿੰਦੂਤਵ ਕਾਂਗਰਸੀ ਆਗੂਆ ਨੇ ਕਿਹਾ ਸੀ ਕਿ ਆਜਾਦੀ ਮਿਲਣ ਉਪਰੰਤ ਸਿੱਖ ਕੌਮ ਨੂੰ ਉੱਤਰੀ ਭਾਰਤ ਵਿਚ ਇਕ ਅਜਿਹਾ ਆਜਾਦ ਖਿੱਤਾ ਦਿੱਤਾ ਜਾਵੇਗਾ ਜਿਸ ਵਿਚ ਸਿੱਖ ਆਪਣੀ ਆਜਾਦੀ ਦਾ ਪੂਰਨ ਰੂਪ ਵਿਚ ਨਿੱਘ ਮਾਣ ਸਕਣਗੇ ਅਤੇ ਆਪਣੀਆ ਧਾਰਮਿਕ ਰਹੁਰੀਤੀਆ ਅਨੁਸਾਰ ਆਜਾਦੀ ਨਾਲ ਵਿਚਰ ਸਕਣਗੇ । ਉਸ ਵਾਅਦੇ ਤੋ ਵੀ ਇਹ ਮੁਕਾਰਤਾ ਨਾਲ ਭਰੇ ਆਗੂ ਮੁਨਕਰ ਹੋ ਗਏ ਅਤੇ ਇਨ੍ਹਾਂ ਦੇ ਸਾਬਤ ਕਰ ਦਿੱਤਾ ਕਿ ਇਹ ਧੋਖੇਬਾਜ ਹਨ । ਫਿਰ ਮਰਹੂਮ ਇੰਦਰਾ ਗਾਂਧੀ ਨੇ ਬਰਤਾਨੀਆ ਤੇ ਰੂਸ ਦੀਆਂ ਫ਼ੌਜਾਂ ਨਾਲ ਮਿਲਕੇ ਸਿੱਖਾਂ ਨੂੰ ਕੌਮੀ ਤੌਰ ਤੇ ਖਤਮ ਕਰਨ ਅਤੇ ਉਨ੍ਹਾਂ ਦੇ ਧਾਰਮਿਕ ਪਹਿਚਾਣ ਨੂੰ ਸੱਟ ਮਾਰਨ ਹਿੱਤ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਕੇਵਲ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਹੀ ਢਹਿ-ਢੇਰੀ ਨਹੀ ਕੀਤੀ, ਬਲਕਿ 36 ਹੋਰ ਗੁਰੂਘਰਾਂ ਤੇ ਹਮਲੇ ਕਰਕੇ ਸ੍ਰੀ ਦਰਬਾਰ ਸਾਹਿਬ ਨਿਹੱਥੇ, ਨਿਰਦੋਸ 25 ਹਜਾਰ ਦੇ ਕਰੀਬ ਨਤਮਸਤਕ ਹੋਣ ਆਏ ਸਰਧਾਲੂਆਂ ਨੂੰ ਗੋਲੀਆ, ਬੰਬਾਂ ਨਾਲ ਕਤਲੇਆਮ ਕਰ ਦਿੱਤਾ । ਉਪਰੰਤ ਰਾਜੀਵ ਗਾਂਧੀ ਨੇ ਸਾਜਸੀ ਢੰਗ ਨਾਲ ਇਕ ਯੋਜਨਾਬੰਦ ਸੋਚ ਅਧੀਨ ਦਿੱਲੀ ਅਤੇ ਮੁਲਕ ਦੇ ਹੋਰ ਹਿੱਸਿਆ ਵਿਚ ਸਿੱਖਾਂ ਉਤੇ ਹਮਲੇ ਕਰਕੇ ਉਨ੍ਹਾਂ ਦਾ ਕਤਲੇਆਮ ਕਰਵਾਇਆ, ਬੀਬੀਆ ਦੀ ਬੇਪਤੀ ਕਰਵਾਈ, ਘਰਬਾਰ ਤੇ ਕਾਰੋਬਾਰਾਂ ਨੂੰ ਅੱਗਾਂ ਲਗਾਉਣ ਦਾ ਅਣਮਨੁੱਖੀ ਤੇ ਗੈਰ ਕਾਨੂੰਨੀ ਕਾਰਵਾਈਆ ਕੀਤੀਆ । ਜਦੋ ਵਿਧਾਨ ਘਾੜਤਾ ਕਮੇਟੀ ਵਿਚ ਸਿੱਖ ਕੌਮ ਦੇ 2 ਨੁਮਾਇੰਦਿਆ ਸ. ਹੁਕਮ ਸਿੰਘ ਤੇ ਸ. ਭੁਪਿੰਦਰ ਸਿੰਘ ਮਾਨ ਨੇ ਦਸਤਖਤ ਹੀ ਨਹੀ ਕੀਤੇ, ਤਾ ਅਸੀ ਤਾਂ ਇਸ ਵਿਧਾਨ ਤੇ ਇਸ ਮੁਲਕ ਨੂੰ ਪ੍ਰਵਾਨ ਹੀ ਨਹੀ ਕੀਤਾ । ਫਿਰ ਅਸੀ ਤਾਂ ਇਥੋ ਦੇ ਨਾਗਰਿਕ ਹੀ ਨਹੀ ਹਾਂ । ਫਿਰ ਸਾਡਾ ਹਿੰਦੂਸਤਾਨ ਨਾਲ ਕਿਸ ਤਰ੍ਹਾਂ ਦਾ ਸੰਬੰਧ ਹੋ ਸਕਦਾ ਹੈ ? ਅਸੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਖ਼ਾਲਸਾ ਰਾਜ ਦੇ ਸਮੇ ਤੋ ਹੀ ਖਾਲਿਸ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਹਾਮੀ, ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਵਾਲੇ, ਹਰ ਤਰ੍ਹਾਂ ਦੇ ਜ਼ਬਰ ਜੁਲਮ ਵਿਰੁੱਧ ਆਵਾਜ ਬੁਲੰਦ ਕਰਨ ਵਾਲੇ ਖਾਲਿਸਤਾਨੀ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋ ਗੈਰ ਦਲੀਲ ਢੰਗ ਨਾਲ ਖ਼ਾਲਿਸਤਾਨ ਦੇ ਪਵਿੱਤਰ ਨਾਮ ਨੂੰ ਬਦਨਾਮ ਕਰਨ ਅਤੇ ਘੱਟ ਗਿਣਤੀ ਕੌਮਾਂ ਉਤੇ 1947 ਤੋ ਹੀ ਜ਼ਬਰ ਜੁਲਮ, ਵਿਤਕਰੇ ਅਤੇ ਬੇਇਨਸਾਫ਼ੀਆਂ ਢਾਹੁਣ ਵਾਲੀ ਕਾਂਗਰਸ ਜਮਾਤ ਤੇ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਕਾਂਗਰਸ ਜਮਾਤ ਦੇ ਉਪਰੋਕਤ ਬਿਆਨ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਖਾਲਿਸਤਾਨ ਦੇ ਖਾਲਸਾ ਰਾਜ ਦੀ ਸੱਚ ਉਤੇ ਪੈਰਵੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੌਜੂਦਾ ਹੁਕਮਰਾਨ ਬੀਜੇਪੀ ਜੋ ਉਪਰੋਕਤ ਕਾਂਗਰਸ ਦੀ ਤਰ੍ਹਾਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਦੁਸਮਣ ਜਮਾਤ ਹੈ, ਉਸਦੇ ਮੌਜੂਦਾ ਵਜੀਰ ਏ ਆਜਮ ਸ੍ਰੀ ਮੋਦੀ ਤੇ ਉਸਦੀ ਜਾਲਮ ਜੂੰਡਲੀ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦਾ ਕਤਲੇਆਮ ਕਰਵਾਇਆ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਇਨ੍ਹਾਂ ਦੀ ਅਗਵਾਈ ਹੇਠ ਕੰਮ ਕਰਨ ਵਾਲੇ ਕੇ.ਪੀ.ਐਸ ਗਿੱਲ, ਇਜਹਾਰ ਆਲਮ, ਸੁਮੇਧ ਸੈਣੀ ਵਰਗੇ ਕਾਤਲ ਪੁਲਸ ਅਫਸਰਾਂ ਨੇ ਵੱਡੀ ਗਿਣਤੀ ਵਿਚ ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆ ਵਿਚ ਸਹੀਦ ਕੀਤਾ, ਫਿਰ ਖਾਲੜਾ ਕਮੇਟੀ ਦੀ ਰਿਪੋਰਟ ਅਨੁਸਾਰ 25 ਹਜਾਰ ਦੇ ਕਰੀਬ ਸਿੱਖ ਨੌਜਵਾਨਾਂ ਦੀਆਂ ਲਾਸਾਂ ਨੂੰ ਅਣਪਛਾਤੀਆ ਗਰਦਾਨਕੇ ਨਹਿਰਾਂ, ਦਰਿਆਵਾ ਵਿਚ ਰੋੜਿਆ ਗਿਆ ਜਾਂ ਫਿਰ ਸਮਸਾਨਘਾਟਾਂ ਵਿਚ ਸਿੱਖ ਰਵਾਇਤਾ ਨੂੰ ਨਜਰਅੰਦਾਜ ਕਰਕੇ ਉਨ੍ਹਾਂ ਦੇ ਸੰਸਕਾਰ ਜਬਰੀ ਕਰ ਦਿੱਤੇ ਗਏ । ਫਿਰ ਪੰਜਾਬ ਸੂਬੇ ਦੇ ਕੀਮਤੀ ਪਾਣੀਆ, ਬਿਜਲੀ ਜ਼ਬਰੀ ਗੈਰ ਕਾਨੂੰਨੀ ਢੰਗ ਨਾਲ ਦੂਜੇ ਸੂਬਿਆ ਨੂੰ ਦਿੱਤੇ ਗਏ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸੰਬੰਧੀ ਸਾਜਿਸ ਅਧੀਨ ਵਿਵਾਦ ਛੇੜਕੇ ਸਾਡੇ ਹੱਕਾਂ ਨੂੰ ਕੁੱਚਲਿਆ ਗਿਆ । ਫਿਰ ਸਿੱਖ ਕੌਮ ਦੀਆਂ ਭਾਵਨਾਵਾ ਦੇ ਵਿਰੁੱਧ ਜਾ ਕੇ ਐਸ.ਵਾਈ.ਐਲ ਨਹਿਰ ਕੱਢਣ ਦੀ ਕੋਸਿਸ ਕੀਤੀ ਗਈ । ਪੰਜਾਬੀ ਬੋਲਦੇ ਇਲਾਕਿਆ ਨੂੰ ਬਾਹਰ ਰੱਖਿਆ ਗਿਆ । 2000 ਵਿਚ ਚਿੱਠੀਸਿੰਘਪੁਰਾ ਜੰਮੂ ਕਸਮੀਰ ਵਿਖੇ 43 ਨਿਰਦੋਸ਼ ਸਿੱਖਾਂ ਨੂੰ ਫ਼ੌਜ ਵੱਲੋ ਸ਼ਹੀਦ ਕਰਵਾਇਆ ਗਿਆ, 2013 ਵਿਚ ਗੁਜਰਾਤ ਵਿਚ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਜ਼ਬਰੀ ਬੇਘਰ ਤੇ ਬੇਜਮੀਨੇ ਕਰ ਦਿੱਤਾ ਗਿਆ । ਕਿਸਾਨ ਅੰਦੋਲਨ ਸਮੇ ਪੰਜਾਬ ਸੂਬੇ ਨੂੰ ਪੂਰੇ ਮੁਲਕ ਨਾਲੋ ਕੱਟ ਦਿੱਤਾ ਗਿਆ । ਹੁਣ ਪੰਜਾਬ ਦੇ ਡੈਮਾਂ ਭਾਖੜਾ ਡੈਮ, ਥੀਨ ਡੈਮ, ਪੌਗ ਡੈਮ ਆਦਿ ਵਿਚ ਜ਼ਬਰੀ ਪਾਣੀ ਛੱਡਕੇ ਸਾਰੇ ਪੰਜਾਬ ਨੂੰ ਡਬੋਕੇ ਮਾਲੀ ਅਤੇ ਮਾਨਸਿਕ ਤੌਰ ਤੇ ਨੁਕਸਾਨ ਪਹੁੰਚਾਇਆ ਗਿਆ । ਅੱਜ ਜੋ ਕਾਂਗਰਸੀ ਲੋਕ ਤੇ ਜਮਾਤ ਹਿੰਦੂਸਤਾਨ ਤੇ ਹਿੰਦੂਤਵ ਦੀ ਗੱਲ ਕਰ ਰਹੇ ਹਨ ਇਨ੍ਹਾਂ ਨੇ ਨਿਰੰਤਰ ਪੰਜਾਬੀਆਂ ਨੂੰ ਦਰਦ, ਦੁੱਖ ਤੇ ਵੈਣ ਹੀ ਦਿੱਤੇ ਹਨ । ਪੰਜਾਬ ਦੇ ਜਖਮਾਂ ਤੇ ਕਦੇ ਵੀ ਮੱਲ੍ਹਮ ਲਗਾਉਣ ਦੀ ਗੱਲ ਨਹੀ ਕੀਤੀ । ਇਸ ਲਈ ਪੰਜਾਬੀਆਂ ਅਤੇ ਸਿੱਖ ਕੌਮ ਦੇ ਸਭ ਦਰਦਾਂ, ਦੁੱਖਾਂ ਤੇ ਮੁਸਕਿਲਾਂ ਦਾ ਇਕੋ ਇਕ ਜਮਹੂਰੀਅਤ ਤੇ ਅਮਨਮਈ ਹੱਲ ਹੈ ਖਾਲਿਸਤਾਨ ਅਤੇ ਅਸੀ ਇਸ ਖਾਲਿਸਤਾਨ ਦੀ ਹਰ ਕੀਮਤ ਤੇ ਕਾਇਮ ਕਰਕੇ ਰਹਾਂਗੇ ਅਤੇ ਮਨੁੱਖਤਾ ਨੂੰ ਅਮਨ ਚੈਨ ਦਾ ਮਾਹੌਲ ਪ੍ਰਦਾਨ ਕਰਾਂਗੇ