ਅੰਮ੍ਰਿਤਸਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਵਲੋ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਅਤੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਜੂਨ 1984 ਦੇ ਘਲੂਘਾਰੇ ਬਾਰੇ ਕੀਤੀਆਂ ਜਾ ਰਹੀਆਂ ਟਿਪਣੀਆਂ ਤੇ ਇਤਰਾਜ ਕਰਦਿਆਂ ਗਿਆਨੀ ਤੇਜਬੀਰ ਸਿੰਘ ਖ਼ਾਲਸਾ ਦਮਦਮੀ ਟਕਸਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਕੌਮ ਦੇ ਮਹਾਨ ਆਗੂਆਂ ਤੇ ਘਲੂਘਾਰੇ ਬਾਰੇ ਗਲਤ ਬਿਆਨੀ ਕਰ ਰਿਹਾ ਹੈ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਗਿਆਨੀ ਤੇਜਬੀਰ ਸਿੰਘ ਖ਼ਾਲਸਾ ਦਮਦਮੀ ਟਕਸਾਲ ਨੇ ਕਿਹਾ ਕਿ ਸੰਤਾਂ ਬਾਰੇ ਤੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਬਾਰੇ ਕੈਪਟਨ ਗਲਤ ਬਿਆਨੀ ਕਰਕੇ ਇਤਿਹਾਸ ਵਿਚ ਰੋਲ ਘਚੌਲਾ ਪਾ ਰਿਹਾ ਹੈ, ਜਿਸ ਨੂੰ ਖ਼ਾਲਸਾ ਪੰਥ ਤੇ ਦਮਦਮੀ ਟਕਸਾਲ ਕਦੇ ਵੀ ਬਰਦਾਸ਼ਤ ਨਹੀ ਕਰੇਗੀ। ਸੰਤ ਬਾਬਾ ਜਰਨੈਲ ਸਿੰਘ ਖਾ਼ਲਸਾ ਸਿੱਖ ਕੌਮ ਦੀ ਇਕ ਮਹਾਨ ਸ਼ਖਸ਼ੀਅਤ ਹਨ ਤੇ ਕੈਪਟਨ ਅਮਰਿੰਦਰ ਸਿੰਘ ਪੰਥ ਵਿਚ ਭੰਬਲਭੂਸੇ ਵਾਲੀ ਸਥਿਤ ਪੈਦਾ ਕਰਕੇ ਸਿੱਖ ਵਿਰੋਧੀ ਤਾਕਤਾਂ ਦਾ ਹਥਠੋਕਾ ਬਣਦਾ ਨਜਰ ਆ ਰਿਹਾ ਹੈ। ਉਨਾਂ ਕਿਹਾ ਕਿ ਅੱਜ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੇ 40 ਬਾਅਦ ਕੈਪਟਨ ਦਸ ਰਿਹਾ ਹੈ ਕਿ ਉਸ ਨੂੰ ਸ੍ਰੀ ਦਰਬਾਰ ਸਾਹਿਬ ਤੇ ਹੋਣ ਜਾ ਰਹੇ ਹਮਲੇ ਬਾਰੇ ਜਾਣਕਾਰੀ ਸੀ, ਇਹ ਗਲ ਉਸ ਨੇ ਉਸ ਸਮੇ ਪੰਥ ਦੇ ਆਗੂਆਂ ਨਾਲ ਸਾਂਝੀ ਕਿਉ ਨਾ ਕੀਤੀ। ਆਪਣੇ ਬੇਸਿਰਪੈਰ ਗਲਾਂ ਨਾਲ ਕੈਪਟਨ ਸਿੱਖ ਸੰਸਥਾਵਾਂ ਖਾਸ ਕਰ ਕਾਰ ਸੇਵਾ ਵਾਲੇ ਬਾਬਿਆਂ ਨੂੰ ਬਦਨਾਮ ਕਰ ਰਿਹਾ ਹੈ।ਸ਼ਾਜਿਸ਼ੀ ਢੰਗ ਨਾਲ ਸੰਤਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਭਾਰਤ ਸਰਕਾਰ ਤੇ ਭਾਰਤੀ ਏਜੰਸੀਆਂ ਦੀ ਪਿਠ ਪੂਰ ਰਿਹਾ ਹੈ।ਕੈਪਟਨ ਵਲੋ ਸੰਤਾਂ ਦੀ ਸੁਰਖਿਆ ਬਾਰੇ ਕੀਤੀ ਗਲ ਤੇ ਠੋਕਵਾਂ ਜਵਾਬ ਦਿੰਦੇ ਭਾਈ ਖ਼ਾਲਸਾ ਨੇ ਕਿਹਾ ਕਿ ਸੰਤਾਂ ਨੇ ਕਦੇ ਵੀ ਇਨੀ ਸੁਰਖਿਆ ਆਪਣੇ ਨਾਲ ਨਹੀ ਰਖੀ ਜਿਨੀ ਕੈਪਟਨ ਅਮਰਿੰਦਰ ਸਿੰਘ ਦਸ ਰਿਹਾ ਹੈ।ਉਨਾਂ ਕਿਹਾ ਕਿ ਕੈਪਟਨ ਪੰਥ ਨਾਲ ਗਦਾਰੀ ਕਰਨ ਦੀ ਬਜਾਏ ਕਾਂਗਰਸ ਵਲੋ ਸਿੱਖਾਂ ਤੇ ਕੀਤੇ ਜੁਲਮ ਤੇ ਜਬਰ ਦੀ ਦਾਂਸਤਾ ਪੰਜਾਬ ਦੇ ਅਗੇ ਰਖੇ। ਭਾਈ ਖ਼ਾਲਸਾ ਨੇ ਕਿਹਾ ਕਿ ਕੈਪਟਨ ਦੀਆਂ ਸਾਰੀਆਂ ਕਹੀਆਂ ਗਲਾਂ ਦਾ ਜਵਾਬ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਦੇ ਸਾਥੀ ਭਾਈ ਮੋਹਕਮ ਸਿੰਘ ਤੇ ਭਾਈ ਨਰੈਣ ਸਿੰਘ ਚੌੜਾ ਨੇ ਬਾਦਲੀਲ ਦਿੱਤਾ ਹੈ ਤੇ ਉਸ ਤੋ ਬਾਅਦ ਕੈਪਟਨ ਨੂੰ ਆਪਣੀ ਦਿੱਤੀ ਇੰਟਰਵਿਉ ਵਾਪਸ ਲੈ ਲੈਣੀ ਚਾਹੀਦੀ ਹੈ।