ਸੰਸਾਰ

ਐਮਐਲਏ ਸੁਨੀਤਾ ਧੀਰ ਨੇ ਇੰਡੋ ਕਨੇਡੀਅਨ ਸੋਸਾਇਟੀ ਵੈਨਕੂਵਰ ਦੇ ਬਜ਼ੁਰਗਾਂ ਨਾਲ ਮਨਾਈ ਦੀਵਾਲੀ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | October 24, 2025 06:41 PM

ਵੈਨਕੂਵਰ-ਵੈਨਕੂਵਰ ਲੰਗਾਰਾ ਦੀ ਐਮਐਲਏ ਸੁਨੀਤਾ ਧੀਰ ਵੱਲੋਂ ਦੀਵਾਲੀ ਦਾ ਤਿਉਹਾਰ ਸਨਸਿਟ ਇੰਡੋ ਕਨੇਡੀਅਨ ਸੋਸਾਇਟੀ ਵੈਨਕੂਵਰ ਦੇ ਬਜ਼ੁਰਗਾਂ ਨਾਲ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਉਹਨਾਂ ਨੇ ਸਮੁੱਚੇ ਭਾਈਚਾਰੇ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਆਪਣੇ ਬਜ਼ੁਰਗਾਂ ਨਾਲ ਦਿਵਾਲੀ ਮਨਾ ਕੇ ਉਹਨਾਂ ਨੂੰ ਬੜੀ ਖੁਸ਼ੀ ਹੋਈ ਹੈ। ਉਹਨਾਂ ਕਿਹਾ ਕਿ ਕਿਸੇ ਨੂੰ ਕੋਈ ਸਮੱਸਿਆ ਜਾਂ ਕੰਮ ਹੋਵੇ ਤਾਂ ਉਹ ਉਸ ਦੇ ਦਫਤਰ ਆ ਕੇ ਬੇਝਿਜਕ ਦੱਸ ਸਕਦੇ ਹਨ ਅਤੇ ਉਹਨਾਂ ਦੀ ਉਹ ਹਰ ਸਮੱਸਿਆ ਨੂੰ ਹੱਲ ਕਰਨ ਦੀ ਉਹ ਪੂਰੀ ਕੋਸ਼ਿਸ਼ ਕਰਨਗੇ। ਇਸ ਮੌਕੇ ਸੋਸਾਇਟੀ ਵਿੱਚ ਵਲੰਟੀਅਰ ਤੌਰ ‘ਤੇ ਵਧੀਆ ਸੇਵਾਵਾਂ ਨਿਭਾ ਰਹੇ ਰਘਵੀਰ ਸਿੰਘ ਉੱਪਲ, ਬਲਕਾਰ ਸਿੰਘ ਲਾਲੀ, ਗੁਰਦਰਸ਼ਨ ਮਠਾੜੂ, ਕਿਰਪਾਲ ਸਿੰਘ ਗਿੱਲ, ਜਸਵਿੰਦਰ ਸਿੰਘ ਬਾਜਵਾ ਅਤੇ ਅਮਰਜੀਤ ਸਿੰਘ ਉੱਭੀ ਨੂੰ ਸੁਨੀਤਾ ਧੀਰ ਵੱਲੋਂ ਸਨਮਾਨ ਪੱਤਰ ਦਿੱਤੇ ਗਏ।

ਸਨਸਿਟ ਇੰਡੋ ਕਨੇਡੀਅਨ ਸੋਸਾਇਟੀ ਵੈਨਕੂਵਰ ਦੀ ਇਸ ਸਭਾ ਦਾ ਆਰੰਭ ਸੁਸਾਇਟੀ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਮਿਨਹਾਸ ਨੇ ਇੱਕ ਧਾਰਮਿਕ ਸ਼ਬਦ ਗਾ ਕੇ ਕੀਤਾ। ਉਪਰੰਤ ਸਭਾ ਦੇ ਮੀਤ ਪ੍ਰਧਾਨ ਮੁਖਤਿਆਰ ਸਿੰਘ ਬੋਪਾਰਾਏ ਨੇ ਮਨੁੱਖ ਦੇ ਪ੍ਰਵਾਸ ਬਾਰੇ ਵਿਸਥਾਰ ਵਿੱਚ ਗੱਲ ਕਰਦਿਆਂ ਕਿਹਾ ਕਿ ਇਹ ਪਰਵਾਸ ਸਦੀਆਂ ਤੋਂ ਸੰਸਾਰ ਪੱਧਰ ‘ਤੇ ਹੁੰਦਾ ਆਇਆ ਹੈ। ਸਵਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਹੁਣ ਕੁਝ ਸਮੇਂ ਤੋਂ ਬੀਸੀ ਵਿੱਚ ਫਿਰ ਨਸਲੀ ਵਿਤਕਰੇ ਦੀਆਂ ਕੁਝ ਘਟਨਾਵਾਂ ਹੋ ਰਹੀਆਂ ਹਨ ਜੋ ਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਇਸ ਉਪਰ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਰਿਕਾਰਡਿੰਗ ਸੈਕਟਰੀ ਜੋਗਿੰਦਰ ਸਿੰਘ ਸੁੰਨੜ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਅਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿੱਚ ਹੋ ਰਹੇ ਪ੍ਰੋਗਰਾਮਾਂ ਦਾ ਵੇਰਵਾ ਸਾਂਝਾ ਕੀਤਾ। ਡਾ. ਜਗਜੀਤ ਸਿੰਘ ਨੇ ਆਪਣੇ ਵਿਦਵਤਾ ਭਰਪੂਰ ਵਿਚਾਰ ਰੱਖੇ। ਗੁਰਮੀਤ ਸਿੰਘ ਕਾਲਕਟ, ਕੁਲਦੀਪ ਸਿੰਘ ਧਾਲੀਵਾਲ, ਗੁਰਦਰਸ਼ਨ ਮਠਾੜੂ, ਜਰਨੈਲ ਸਹੋਤਾ, ਬੀਰਮੀ, ਬਾਜਵਾ, ਕੁਲਦੀਪ ਸਿੰਘ ਜਗਪਾਲ, ਅਜੰਟ ਸੰਧੂ, ਜਗਦੀਸ਼ ਕੁਲਾਰ, ਸ਼ਗਨ ਗਾਂਧੀ ਆਦਿ ਸਾਥੀਆਂ ਨੇ ਆਪਣੀਆਂ ਕਵਿਤਾਵਾਂ, ਗੀਤਾਂ ਅਤੇ ਹਾਸਰਸ ਰਾਹੀਂ ਖੂਬ ਰੰਗ ਬੰਨਿਆਂ।

ਅੰਤ ਵਿੱਚ ਸੋਸਾਇਟੀ ਦੇ ਪ੍ਰਧਾਨ ਗੁਰਬਖਸ਼ ਸਿੰਘ ਸਿੱਧੂ ਨੇ ਸੁਨੀਤਾ ਧੀਰ ਦਾ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੱਤੀ। ਉਹਨਾਂ ਇਸ ਮੌਕੇ ਬੋਲਦਿਆਂ ਕਿਹਾ ਕਿ 16 ਅਕਤੂਬਰ ਨੂੰ ਸੰਸਾਰ ਫੂਡ ਦਿਵਸ ਮਨਾਇਆ ਜਾਂਦਾ ਹੈ ਤੇ ਇਸ ਸਮੇਂ ਸੰਸਾਰ ਵਿੱਚ 92 ਕਰੋੜ ਤੋਂ ਵੱਧ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਮਨੁੱਖ ਨੂੰ ਸਿਹਤਮੰਦ ਰਹਿਣ ਲਈ ਸੰਤੁਲਤ ਭੋਜਨ ਦੀ ਲੋੜ ਹੁੰਦੀ ਹੈ ਪਰ ਸੰਸਾਰ ਵਿੱਚ ਕਰੋੜਾਂ ਬੱਚੇ ਭੁੱਖਮਰੀ ਕਾਰਨ ਮਾੜੀ ਖੁਰਾਕ ‘ਤੇ ਪਲ ਰਹੇ ਹਨ। ਸਭ ਦੇਸ਼ਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਮਨੁੱਖ ਨੂੰ ਜ਼ਿੰਦਗੀ ਜਿਉਣ ਲਈ ਪੂਰੀ ਮਾਤਰਾ ਵਿੱਚ ਸੰਤੁਲਤ ਭੋਜਨ ਮਿਲੇ।

Have something to say? Post your comment

 
 
 

ਸੰਸਾਰ

ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਬੰਦੀ ਛੋੜ ਦਿਵਸ ਧੂਮਧਾਮ ਨਾਲ ਮਨਾਇਆ ਗਿਆ

ਸੁਰਿੰਦਰ ਸੰਘਾ ਦੀ ਪੁਸਤਕ ‘ਇੰਡੋ–ਕੈਨੇਡੀਅਨ ਪਰਵਾਸੀਆਂ ਦਾ ਸੰਘਰਸ਼ਨਾਮਾ’ ਦਾ ਲੋਕ ਅਰਪਣ ਸਮਾਗਮ

ਰੈਡੀਕਲ ਦੇਸੀ ਵੱਲੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਮਰਪਿਤ ਯਾਦਗਾਰੀ ਕੈਲੰਡਰ ਜਾਰੀ

ਸਰੀ ਵਿੱਚ ਚੜ੍ਹਦੀ ਕਲਾ ਬ੍ਰਦਰਹੁੱਡ ਐਸੋਸੀਏਸ਼ਨ ਵੱਲੋਂ ਮਨੁੱਖਤਾ ਨੂੰ ਸਮਰਪਿਤ ਖੂਨਦਾਨ ਕੈਂਪ

ਗ਼ਜ਼ਲ ਮੰਚ ਸਰੀ ਦੀ ‘ਸ਼ਾਇਰਾਨਾ ਸ਼ਾਮ–2025’: ਕਾਵਿਮਈ ਸ਼ਬਦਾਂ ਨੇ ਰੂਹਾਂ ਨੂੰ ਛੂਹਿਆ, ਜਜ਼ਬਾਤ ਨੇ ਸਮੁੱਚਾ ਹਾਲ ਮਹਿਕਾ ਦਿੱਤਾ

ਅਰਪਨ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਮੀਟਿੰਗ

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫ਼ੋਰਨੀਆ ਦੀ ਸਿਲਵਰ ਜੁਬਲੀ ਕਾਨਫ਼ਰੰਸ ਨੇ ਅਮਰੀਕਾ ਵਿੱਚ ਨਵਾਂ ਇਤਿਹਾਸ ਸਿਰਜਿਆ

ਗ਼ਜ਼ਲ ਮੰਚ ਸਰੀ ਵੱਲੋਂ ਆਪਣੀ ਸਾਲਾਨਾ ‘ਸ਼ਾਇਰਾਨਾ ਸ਼ਾਮ – 2025’ 12 ਅਕਤੂਬਰ ਨੂੰ

ਬਸੰਤ ਮੋਟਰਜ਼ ਵੱਲੋਂ 34ਵੀਂ ਵਰੇਗੰਢ ‘ਤੇ ਹੋਣਹਾਰ ਵਿਦਿਆਰਥੀਆਂ ਨੂੰ 34,000 ਡਾਲਰ ਦੇ ਵਜ਼ੀਫੇ ਪ੍ਰਦਾਨ ਕੀਤੇ ਗਏ

ਓਲਡਬਰੀ ਅਤੇ ਵੁਲਵਰਹੈਂਪਟਨ ਵਿੱਚ ਨਸਲੀ ਹਮਲਿਆਂ ਤੋਂ ਬਾਅਦ ਸਿੱਖ ਵਿਰੋਧੀ ਨਫ਼ਰਤ ਅਪਰਾਧਾਂ ਪ੍ਰਤੀ ਸਰਕਾਰ ਦਾ ਰੁਖ਼ ਚਿੰਤਾਜਨਕ: ਸਿੱਖ ਫੈਡਰੇਸ਼ਨ ਯੂਕੇ