ਅੰਮ੍ਰਿਤਸਰ- ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮਹਾਰਾਸ਼ਟਰ ਤੋ ਮੈਂਬਰ ਬਾਵਾ ਗੁਰਿੰਦਰ ਸਿੰਘ ਨੇ ਅੱਜ ਸ੍ਰੀ ਦਰਬਾਰ ਵਿਖੇ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ। ਸ੍ਰ ਬਾਵਾ ਦਾ ਸ੍ਰੀ ਦਰਬਾਰ ਸਾਹਿਬ ਪਹੰੁਚਣ ਤੇ ਸ੍ਰੀ ਦਰਬਾਰ ਸਾਹਿਬ ਦੇ ਰਿਹਾਇਸ਼ ਮੈਨੇਜਰ ਗੁਰਪ੍ਰੀਤ ਸਿੰਘ ਸੂਚਨਾ ਅਧਿਕਾਰੀ ਸ੍ਰ ਅੰਮ੍ਰਿਤਪਲ ਸਿੰਘ ਨੇ ਸਵਾਗਤ ਕੀਤਾ।ਇਸ ਮੌਕੇ ਤੇ ਪੱਤਰਕਾਰਾਂ ਨਾਲ ਗਲ ਕਰਦਿਆਂ ਸ੍ਰ ਬਾਵਾ ਨੇ ਕਿਹਾ ਕਿ ਪੰਜਾਬ ਤੋ ਬਾਹਰ ਬੈਠੇ ਹਰ ਸਿੱਖ ਦਾ ਦਿਲ ਪੰਜਾਬ ਲਈ ਧੜਕਦਾ ਹੈ। ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਅਸੀ ਬਾਹਰ ਬੈਠੇ ਹਰ ਸਮੇ ਕਰਦੇ ਹਾਂ।ਮਹਾਰਾਸ਼ਟਰ ਦੇ ਸਿੱਖਾਂ ਨੇ ਇਕ ਸਾਂਝਾ ਪਲੇਟਫਾਰਮ ਖ਼ਾਲਸਾ ਯੂਨਿਟੀ ਕਾਇਮ ਕੀਤਾ ਹੈ ਤੇ ਅਸੀ ਸਿੱਖ ਗੁਰੂ ਸਾਹਿਬਾਨ ਦੇ ਉਪਦੇਸ਼ ਮਾਨਸ ਕੀ ਜਾਤਿ ਸਭੈ ਏਕੇ ਪਹਿਚਾਨਬੋ ਦੇ ਅਨੁਸਾਰ ਲੋੜਵੰਦਾਂ ਦੀ ਮਦਦ ਕਰ ਰਹੇ ਹਾਂ। ਉਨਾਂ ਅਗੇ ਕਿਹਾ ਕਿ ਅਸੀ ਮੁਬੰਈ ਦੇ ਸ੍ਰੀ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਚਾਰ ਸਹਿਬਜਾਦੇ ਸੀਟੀ ਸਕੈਨ ਸੈਟਰ ਖੋਹਲਿਆ ਹੈ ਜਿਥੇ ਜਰੂਰਤਮੰਦਾਂ ਦਾ ਇਲਾਜ ਮਾਮੂਲੀ ਰਾਸ਼ੀ ਲੈ ਕੇ ਕੀਤਾ ਜਾਂਦਾ ਹੈ। ਹੁਣ ਅਸੀ ਉਲਹਾਸਨਗਰ ਅਤੇ ਤਖਤ ਸ੍ਰੀ ਪਟਨਾਂ ਸਾਹਿਬ ਵਿਖੇ ਵੀ ਅਜਿਹਾ ਹੀ ਸੈਟਰ ਖੋਲਣ ਜਾ ਰਹੇ ਹਾਂ। ਉਨਾਂ ਕਿਹਾ ਕਿ ਉਨਾਂ ਦੀ ਜਿੰਦਗੀ ਦਾ ਮਕਸਦ ਹੀ ਮਨੁਖਤਾ ਦੀ ਸੇਵਾ ਹੈ।ਉਹ 3 ਨਵੰਬਰ ਨੂੰ ਸ਼ੋ੍ਰਮਣੀ ਕਮੇਟੀ ਦੇ ਜਰਨਲ ਇਜਲਾਸ ਵਿਚ ਭਾਗ ਲੈਣ ਲਈ ਆਏ ਹਨ।  ਇਸ ਮੌਕੇ ਤੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ,  ਜਤਿੰਦਰਪਾਲ ਸਿੰਘ, ਸਤਨਾਮ ਸਿੰਘ ਤੇ ਤੇਜਿੰਦਰ ਸਿੰਘ ਨੇ ਸ੍ਰ ਬਾਵਾ ਨੂੰ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਬੀਬੀ ਪਰਮਜੀਤ ਕੌਰ ਪਿੰਕੀ ਭੈਣ ਜੀ,  ਅਤੇ ਸਮਾਜ ਸੇਵੀ ਡਾ ਹਰਮੀਤ ਸਿੰਘ ਸਲੂਜਾ ਵੀ ਹਾਜਰ ਸਨ।