ਪੰਜਾਬ

ਐਡਵੋਕੇਟ ਧਾਮੀ ਇਕ ਨੇਕ, ਇਮਾਨਦਾਰ ਤੇ ਕੁਸ਼ਲ ਪ੍ਰਬੰਧਕ - ਬਾਵਾ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | November 02, 2025 08:46 PM

ਅੰਮ੍ਰਿਤਸਰ-  ਮਹਾਰਾ਼ਸਟਰ ਤੋ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਬਾਵਾ ਗੁਰਿੰਦਰ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਵਲੋ ਸ਼ੋ੍ਰਮਣੀ ਕਮੇਟੀ ਪ੍ਰਧਾਨ ਦੇ ਆਹੁਦੇ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪਾਰਟੀ ਦੇ ਉਮੀਦਵਾਰ ਐਲਾਨ ਕਰਨ ਤੇ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦਾ ਧਨਵਾਦ ਕੀਤਾ ਹੈ ਤੇ ਐਡਵੋਕੇਟ ਧਾਮੀ ਨੂੰ ਦਿਲੀ ਮੁਬਾਰਕਬਾਦ ਪੇਸ਼ ਕੀਤੀ ਹੈ। ਉਨਾਂ ਕਿਹਾ ਕਿ ਸ੍ਰ ਬਾਦਲ ਨੇ ਜਰਨਲ ਹਾਉਸ ਦੇ ਮੈਂਬਰਾਂ ਦੀ ਰਾਏ ਮੁਤਾਬਿਕ ਉਮੀਦਵਾਰ ਵਜੋ ਐਡਵੋਕੇਟ ਧਾਮੀ ਦਾ ਨਾਮ ਐਲਾਨ ਕੇ ਸ਼ੋ੍ਰਮਣੀ ਕਮੇਟੀ ਹਾਉਸ ਵਿਚਲੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਚਾਰੋ ਖਾਨੇ ਚਿਤ ਕੀਤਾ ਹੈ। ਉਨਾਂ ਕਿਹਾ ਕਿ ਐਡਵੋਕੇਟ ਧਾਮੀ ਇਕ ਕੁਸ਼ਲ ਪ੍ਰਬੰਧਕ, ਨੇਕ, ਇਮਾਨਦਾਰ ਹਨ ਤੇ ਉਨਾਂ ਪੰਥ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕੀਤਾ ਹੋਇਆ ਹੈ।ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋ ਬਾਅਦ ਐਡਵੋਕੇਟ ਧਾਮੀ ਦੇ ਕਾਰਜਕਾਲ ਨੂੰ ਸ਼ੋ੍ਰਮਣੀ ਕਮੇਟੀ ਦੇ ਸੁਨਹਿਰੇ ਦੌਰ ਵਜੋ ਜਾਣਿਆ ਜਾਵੇਗਾ।ਉਨਾ ਦੇ ਕਾਰਜਕਾਲ ਵਿਚ ਪੰਥ ਨੇ ਦਿਨ ਦੂਨੀ ਤੇ ਰਾਤ ਚੌਗੁਣੀ ਤਰਕੀ ਕੀਤੀ ਹੈ। ਪੰਥ ਤੇ ਜਦ ਵੀ ਬਿਖੜਾ ਸਮਾਂ ਆਇਆ ਤਾਂ ਐਡਵੋਕੇਟ ਧਾਮੀ ਨੇ ਦਿਨ ਰਾਤ ਇਕ ਕਰਕੇ ਪੰਥ ਦੀ ਅਗਵਾਈ ਕੀਤੀ। ਸ਼ੋ੍ਰਮਣੀ ਅਕਾਲੀ ਦਲ ਨੂੰ ਵੀ ਐਡਵੋਕੇਅ ਧਾਮੀ ਤੇ ਮਾਣ ਹੈ। ਸ੍ਰ ਬਾਵਾ ਨੇ ਕਿਹਾ ਕਿ ਐਡਵੋਕੇਟ ਧਾਮੀ ਹਰ ਖੇਤਰ ਵਿਚ ਪੰਥ ਨੂੰ ਸਰਬਉਚ ਦੇਖਣਾ ਚਾਹੰੁਦੇ ਹਨ, ਉਨਾਂ ਦੀ ਅਗਵਾਈ ਵਿਚ ਹੀ ਪੰਥ ਨੇ ਹੜ੍ਹ ਪੀੜਤਾਂ ਦੀ ਮਦਦ ਕੀਤੀ, ਨਿਸ਼ਚੈ ਅਕੈਡਮੀ ਵਿਚ ਸਿੱਖ ਬੱਚਿਆ ਨੂੰ ਸਿਵਲ ਸਰਵਸਿਜ਼ ਲਈ ਤਿਆਰੀ ਕਰਵਾਉਣੀ, ਲੋੜਵੰਦਾਂ ਦੇ ਇਲਾਜ ਲਈ ਪੰਜਾਬ ਫ੍ਰੀ ਤੇ ਘਟ ਕੀਮਤ ਤੇ ਇਲਜਾ ਦੀਆਂ ਸਹੂਲਤਾਂ ਸਮੇਤ ਅਨੇਕਾਂ ਅਜਿਹੇ ਕੰਮ ਹਨ ਜਿਨਾ ਲਈ ਐਡਵੋਕੇਟ ਧਾਮੀ ਨੇ ਯਤਨ ਕੀਤੇ। ਇਸ ਮੌਕੇ ਤੇ ਉਨਾਂ ਐਡਵੋਕੇਟ ਧਾਮੀ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ।

Have something to say? Post your comment

 
 
 

ਪੰਜਾਬ

ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਬੰਦੀ ਸਿੰਘਾਂ ਪੰਥ ਪੰਜਾਬ ਪਾਣੀਆਂ ਸਿੱਖ ਕਤਲੇਆਮ ਸੰਬੰਧਿਤ ਮੁੱਦੇ ਜੋੜਦਾਰ ਤਰੀਕੇ ਨਾਲ ਉਠਾਏ ਗਏ

ਸ਼ਹੀਦੀ ਨਗਰ ਕੀਰਤਨ ਫਰੀਦਕੋਟ ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਲਈ ਰਵਾਨਾ

ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਸਬੰਧੀ ਭਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਜਾਵੇਗਾ ਨਗਰ ਕੀਰਤਨ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 3.15 ਲੱਖ ਪੈਨਸ਼ਨਰਾਂ ਲਈ ‘ਪੈਨਸ਼ਨਰ ਸੇਵਾ ਪੋਰਟਲ’ ਦੀ ਸ਼ੁਰੂਆਤ

ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਮਾਮਲੇ ਸਬੰਧੀ 6 ਨਵੰਬਰ ਨੂੰ ਤਲਬ

ਅਰਜ਼ੀ ਪ੍ਰਾਪਤ ਹੋਣ ਤੋਂ 60 ਦਿਨਾਂ ਦੇ ਅੰਦਰ ਜਾਰੀ ਹੋਵੇਗਾ ਲਾਇਸੈਂਸ: ਹਰਦੀਪ ਸਿੰਘ ਮੁੰਡੀਆਂ

ਬੰਦੀ ਸਿੰਘਾਂ ਨੂੰ ਰਿਹਾਅ ਅਤੇ 1984 ਸਿੱਖ ਕਤਲੇਆਮ ਨੂੰ ਸੰਸਦ ਅੰਦਰ ਕਤਲੇਆਮ ਕਰਾਰ ਦੇਵੇ ਕੇਂਦਰ ਸਰਕਾਰ - ਜਥੇਦਾਰ ਗੜਗੱਜ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੰਤਰਰਾਸ਼ਟਰੀ ਪਾਵਰ ਸਲੈਪ ਜੇਤੂ ਜੁਝਾਰ ਸਿੰਘ ਦਾ ਸਨਮਾਨ ਕੀਤਾ

ਸੁਖਬੀਰ ਬਾਦਲ ਸ੍ਰੀ ਅਕਾਲ ਤਖਤ ਸਾਹਿਬ ’ਤੇ ਗੁਨਾਹ ਕਬੂਲ ਕੇ ਮੁੱਕਰਿਆ, ਲੋਕ ਕਦੇ ਵੀ ਮੁਆਫ ਨਹੀਂ ਕਰਨਗੇ-ਮਾਨ

ਕਾਂਗਰਸੀ ਸਰਪੰਚ ਵੱਲੋਂ ਸਾਥੀਆਂ ਸਮੇਤ “ਅਕਾਲੀ ਦਲ ਵਾਰਿਸ ਪੰਜਾਬ ਦੇ” ਨੂੰ ਸਮਰਥਨ ਦਾ ਐਲਾਨ