ਅੰਮ੍ਰਿਤਸਰ- ਮਹਾਰਾ਼ਸਟਰ ਤੋ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਬਾਵਾ ਗੁਰਿੰਦਰ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਵਲੋ ਸ਼ੋ੍ਰਮਣੀ ਕਮੇਟੀ ਪ੍ਰਧਾਨ ਦੇ ਆਹੁਦੇ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪਾਰਟੀ ਦੇ ਉਮੀਦਵਾਰ ਐਲਾਨ ਕਰਨ ਤੇ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦਾ ਧਨਵਾਦ ਕੀਤਾ ਹੈ ਤੇ ਐਡਵੋਕੇਟ ਧਾਮੀ ਨੂੰ ਦਿਲੀ ਮੁਬਾਰਕਬਾਦ ਪੇਸ਼ ਕੀਤੀ ਹੈ। ਉਨਾਂ ਕਿਹਾ ਕਿ ਸ੍ਰ ਬਾਦਲ ਨੇ ਜਰਨਲ ਹਾਉਸ ਦੇ ਮੈਂਬਰਾਂ ਦੀ ਰਾਏ ਮੁਤਾਬਿਕ ਉਮੀਦਵਾਰ ਵਜੋ ਐਡਵੋਕੇਟ ਧਾਮੀ ਦਾ ਨਾਮ ਐਲਾਨ ਕੇ ਸ਼ੋ੍ਰਮਣੀ ਕਮੇਟੀ ਹਾਉਸ ਵਿਚਲੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਚਾਰੋ ਖਾਨੇ ਚਿਤ ਕੀਤਾ ਹੈ। ਉਨਾਂ ਕਿਹਾ ਕਿ ਐਡਵੋਕੇਟ ਧਾਮੀ ਇਕ ਕੁਸ਼ਲ ਪ੍ਰਬੰਧਕ, ਨੇਕ, ਇਮਾਨਦਾਰ ਹਨ ਤੇ ਉਨਾਂ ਪੰਥ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇਕ ਕੀਤਾ ਹੋਇਆ ਹੈ।ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋ ਬਾਅਦ ਐਡਵੋਕੇਟ ਧਾਮੀ ਦੇ ਕਾਰਜਕਾਲ ਨੂੰ ਸ਼ੋ੍ਰਮਣੀ ਕਮੇਟੀ ਦੇ ਸੁਨਹਿਰੇ ਦੌਰ ਵਜੋ ਜਾਣਿਆ ਜਾਵੇਗਾ।ਉਨਾ ਦੇ ਕਾਰਜਕਾਲ ਵਿਚ ਪੰਥ ਨੇ ਦਿਨ ਦੂਨੀ ਤੇ ਰਾਤ ਚੌਗੁਣੀ ਤਰਕੀ ਕੀਤੀ ਹੈ। ਪੰਥ ਤੇ ਜਦ ਵੀ ਬਿਖੜਾ ਸਮਾਂ ਆਇਆ ਤਾਂ ਐਡਵੋਕੇਟ ਧਾਮੀ ਨੇ ਦਿਨ ਰਾਤ ਇਕ ਕਰਕੇ ਪੰਥ ਦੀ ਅਗਵਾਈ ਕੀਤੀ। ਸ਼ੋ੍ਰਮਣੀ ਅਕਾਲੀ ਦਲ ਨੂੰ ਵੀ ਐਡਵੋਕੇਅ ਧਾਮੀ ਤੇ ਮਾਣ ਹੈ। ਸ੍ਰ ਬਾਵਾ ਨੇ ਕਿਹਾ ਕਿ ਐਡਵੋਕੇਟ ਧਾਮੀ ਹਰ ਖੇਤਰ ਵਿਚ ਪੰਥ ਨੂੰ ਸਰਬਉਚ ਦੇਖਣਾ ਚਾਹੰੁਦੇ ਹਨ, ਉਨਾਂ ਦੀ ਅਗਵਾਈ ਵਿਚ ਹੀ ਪੰਥ ਨੇ ਹੜ੍ਹ ਪੀੜਤਾਂ ਦੀ ਮਦਦ ਕੀਤੀ, ਨਿਸ਼ਚੈ ਅਕੈਡਮੀ ਵਿਚ ਸਿੱਖ ਬੱਚਿਆ ਨੂੰ ਸਿਵਲ ਸਰਵਸਿਜ਼ ਲਈ ਤਿਆਰੀ ਕਰਵਾਉਣੀ, ਲੋੜਵੰਦਾਂ ਦੇ ਇਲਾਜ ਲਈ ਪੰਜਾਬ ਫ੍ਰੀ ਤੇ ਘਟ ਕੀਮਤ ਤੇ ਇਲਜਾ ਦੀਆਂ ਸਹੂਲਤਾਂ ਸਮੇਤ ਅਨੇਕਾਂ ਅਜਿਹੇ ਕੰਮ ਹਨ ਜਿਨਾ ਲਈ ਐਡਵੋਕੇਟ ਧਾਮੀ ਨੇ ਯਤਨ ਕੀਤੇ। ਇਸ ਮੌਕੇ ਤੇ ਉਨਾਂ ਐਡਵੋਕੇਟ ਧਾਮੀ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ।