ਅੰਮ੍ਰਿਤਸਰ- ਸ਼ੋ੍ਰਮਣੀ ਕਮੇਟੀ ਦੇ ਜਰਨਲ ਹਾਉਸ ਵਿਚ ਅਕਾਲੀ ਦਲ ਪੁਨਰ ਸੁਰਜੀਤ ਨਾਲ ਜਗੋ ਤੇਰ੍ਹਵੀ ਹੋਈ। ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਦੇ ਆਹੁਦੇ ਲਈ ਉਮੀਦਵਾਰਾ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੂੰ ਮਾਹਿਜ 18 ਵੋਟਾ ਹੀ ਹਾਸਲ ਹੋਈਆਂ ਜਦ ਕਿ ਅਕਾਲੀ ਦਲ ਪੁਨਰ ਸੁਰਜੀਤ ਵਲੋ ਦਾਅਵਾ ਕੀਤਾ ਜਾਂਦਾ ਸੀ ਕਿ ਉਨਾਂ ਕੋਲ 35 ਦੇ ਕਰੀਬ ਮੈਂਬਰ ਹਨ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਕੁਝ ਮੈਂਬਰ ਕਰਾਸ ਵੋਟਿੰਗ ਕਰਕੇ ਉਨਾ ਦੇ ਉਮੀਦਵਾਰ ਦੇ ਹਕ ਵਿਚ ਭੁਗਤ ਸਕਦੇ ਹਨ,  ਜਰਨਲ ਇਜਲਾਸ ਸ਼ੁਰੂ ਹੁੰਦੇ ਸਾਰ ਹੀ ਜਦ ਪ੍ਰਧਾਨ ਦੀ ਚੋਣ ਬਾਰੇ ਗਲ ਚਲੀ ਤਾਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਆਹੁਦੇ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਕਾਲੀ ਦਲ ਪੁਨੀਰ ਸੁਰਜੀਤ ਦੇ ਉਮੀਦਵਾਰ ਮਾਸਟਰ ਮਿੱਠੂ ਸਿੰਘ ਕਾਹਨਕੇ ਨੂੰ ਪੇਸ਼ਕਸ ਕੀਤੀ ਕਿ ਉਹ ਵੋਟਾ ਪਾ ਕੇ ਪ੍ਰਧਾਨ ਦੀ ਚੋਣ ਕਰਨ ਬਜਾਏ ਹਾਉਸ ਵਿਚ ਹੀ ਮੈਂਬਰਾਂ ਦੇ ਹਥ ਖੜੇ ਕਰਵਾ ਲੈਣ ਤਾਂ ਕਿ ਦੋਵਾਂ ਧਿਰਾਂ ਦੇ ਮੈਂਬਰਾਂ ਦੀ ਗਿਣਤੀ ਦਾ ਪਤਾ ਲਗ ਜਾਵੇ। ਇਸ ਲਈ ਅੰਤ੍ਰਿੰਗ ਕਮੇਟੀ ਵਿਚ ਅਕਾਲੀ ਦਲ ਪੁਨਰ ਸੁਰਜੀਤ ਦੇ 2 ਮੈਂਬਰ ਲੈਣ ਲਈ ਤਿਆਰ ਹਨ,  ਪਰ ਅਕਾਲੀ ਦਲ ਪੁਨਰ ਸੁਰਜੀਤ ਦੇ ਮੈਂਬਰਾਂ ਨੇ ਇਸ ਗਲ ਨੂੰ ਮੰਨਣ ਤੋ ਇਨਕਾਰ ਕਰ ਦਿੱਤਾ। ਜ਼ਦ ਹਾਉਸ ਵਿਚ ਪ੍ਰਧਾਨ ਦੇ ਆਹੁਦੇ ਦੀ ਚੋਣ ਹੋਈ ਤਾਂ ਐਡਵੋਕੇਟ ਧਾਮੀ ਨੂੰ 117 ਵੋਟਾਂ ਪ੍ਰਾਪਤ ਹੋਈਆਂ। ਇਹ ਵੋਟਾਂ ਪਿਛਲੇ ਸਾਲ ਨਾਲੋ 11 ਵੋਟਾ ਜਿਆਦਾ ਹਨ। ਜਦਕਿ ਅਕਾਲੀ ਦਲ ਪੁਨਰ ਸਰਜੀਤ ਦੇ ਉਮੀਦਵਾਰ ਨੂੰ 18 ਵੋਟਾਂ ਤਕ ਸੀਮਤ ਰਹਿਣਾ ਪਿਆ।