ਅੰਮ੍ਰਿਤਸਰ- ਖਾਲਸਾ ਕਾਲਜ ਆਫ ਨਰਸਿੰਗ ਦੇ ਵਿਦਿਆਰਥੀਆਂ ਨੇ ਵੱਖ—ਵੱਖ ਖੇਡਾਂ ’ਚ ਆਪਣੀ ਕਾਬਲੀਅਤ ਦਾ ਮੁਜ਼ਾਹਰਾ ਕਰਕੇ ਸ਼ਾਨਦਾਰ ਸਥਾਨ ਹਾਸਲ ਕੀਤੇ ਹਨ। ਖਾਲਸਾ ਕਾਲਜ ਵਿਖੇ ਕਰਵਾਏ ਗਏ ਦੀਵਾਲੀ ਟੂਰਨਾਮੈਂਟ—2025 ਦੌਰਾਨ ਵੱਖ—ਵੱਖ ਇਨਡੋਰ ਐਂਡ ਆਊਟਡੋਰ ਖੇਡ ਮੁਕਾਬਲਿਆਂ ’ਚ ਕਾਲਜ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਅਲੱਗ—ਅਲੱਗ ਖੇਡਾਂ ਜਿਵੇਂ ਕਿ ਕੈਰਮ ’ਚ ਜਸਪ੍ਰੀਤ ਸਿੰਘ ਨੇ ਤੀਜਾ ਸਥਾਨ, ਚੈੱਸ ’ਚ ਭਾਵਿਕਾ ਨੇ ਤੀਜਾ ਸਥਾਨ, ਟੇਬਲ ਟੇਨਿਸ ’ਚ ਰੀਆ ਨੇ ਤੀਜਾ ਸਥਾਨ, ਥ੍ਰੀ ਲੈੱਗ ਰੇਸ (ਲੜਕੇ) ’ਚ ਹਰਅਮ੍ਰਿੰਤ ਸਿੰਘ ਅਤੇ ਅਕੁਲ ਨੇ ਦੂਜਾ ਸਥਾਨ, ਥ੍ਰੀ ਲੈੱਗ ਰੇਸ (ਲੜਕੀਆਂ) ਸੰਜਮ ਅਤੇ ਖੁਸ਼ਦੀਪ ਕੌਰ ਨੇ ਦੂਜਾ ਸਥਾਨ ਅਤੇ ਹਰਨੂੂਰ ਕੌਰ ਅਤੇ ਗੁਰਸਿਮਰਨ ਕੌਰ ਨੇ ਤੀਜਾ ਸਥਾਨ, ਰਿਲੇਅ (ਲੜਕੇ) ’ਚ ਕੰਨਵਰਜੀਤ ਸਿੰਘ ਅਤੇ ਪਿਯੂਸ਼, ਹਰਅਮ੍ਰਿੰਤ ਸਿੰਘ ਅਤੇ ਅਕੁਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਇਸਦੇ ਨਾਲ—ਨਾਲ ਟੱਗ ਆਫ਼ ਵਾਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ।
ਉਨ੍ਹਾਂ ਨੇ ਸਪੋਰਟਸ ਕਮੇਟੀ ਮੈਬਰਾਂ ’ਚ ਕਵਲਜੀਤ ਕੌਰ ਅਤੇ ਲਵਪ੍ਰੀਤ ਕੌਰ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੀ ਪ੍ਰਸੰਸਾ ਕਰਦੇ ਹੋਏ ਭਵਿੱਖ ’ਚ ਵੀ ਖੇਡਾਂ ਦੇ ਖੇਤਰ ’ਚ ਹੋਰ ਮੱਲ੍ਹਾਂ ਮਾਰਨ ਲਈ ਉਤਸ਼ਾਹਿਤ ਕੀਤਾ।