ਲੁਧਿਆਣਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਅਸਥਾਨ ਮਾਡਲ ਟਾਊਨ ਐਕਸਟੈਨਸਨ ਲੁਧਿਆਣਾ ਵਿਖੇ 53ਵਾ ਸਾਲਾਨਾ ਸਮਾਗਮ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੇ ਗਿਆ ਜਿਸ ਵਿੱਚ 250 ਤੇ ਵੱਧ ਡੈਲੀਗੇਟ ਪਹੁੰਚੇ। ਸਟੱਡੀ ਸਰਕਲ ਦੀਆਂ ਪੰਜ ਕੋਸਲਾਂ ਦੇ ਮੁਖੀਆਂ ਵਲੋਂ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਡੈਲੀਗੇਟਸ ਨੇ ਪ੍ਰਣ ਲਿਆ ਕਿ ਉਹ ਗੁਰਬਾਣੀ ਅਨੁਸਾਰ ਜੀਵਨ ਜਿਉਂਦੇ ਹੋਏ ਵਿੱਦਿਅਕ ਖੇਤਰ ਵਿੱਚ ਕਾਰਜਸ਼ੀਲ ਰਹਿਣਗੇ ਅਤੇ ਇਕ ਸੁਨਿਹਰੋ ਸਮਾਜ ਦੀ ਸਿਰਜਣਾ ਲਈ ਤਨ ਮਨ ਧਨ ਨਾਲ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ। ਸਮਾਗਮ ਦਾ ਪ੍ਰਣ ਬੀਬੀ ਕੰਵਲਜੀਤ ਕੌਰ ਨੇ ਕਰਵਾਇਆ ਅਤੇ ਸ ਬਲਜੀਤ ਸਿੰਘ ਚੇਅਰਮੈਨ ਨੇ ਸੰਦੇਸ਼ ਦਿੱਤਾ। ਸਮਾਗਮ ਵਿੱਚ ਸ਼ਾਮਲ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਜਥੇਬੰਦੀਆਂ ਦੇ ਮੁਖੀਆਂ ਦਾ ਸਨਮਾਨ ਕੇਂਦਰੀ ਲਿਡਰਸ਼ਿਪ ਵਲੋਂ ਕੀਤਾ ਗਿਆ।