ਅੰਮ੍ਰਿਤਸਰ-ਸਾਹਿਤ ਜੀਵਨ ਦਾ ਇਕ ਅਹਿਮ ਪਹਿਲੂ ਹੈ ਅਤੇ ਕਿਤਾਬਾਂ ਜੀਵਨ ਨੂੰ ਦਿਸ਼ਾ—ਨਿਰਦੇਸ਼ ਦਿੰਦੀਆਂ ਹਨ।ਗਿਆਨ ਦੇ ਵਾਧੇ ਦੇ ਨਾਲ—ਨਾਲ ਕਿਤਾਬਾਂ ਮਨੁੱਖੀ ਦਿਮਾਗ ਨੂੰ ਤਿੱਖਾ ਅਤੇ ਤਾਜਾ ਕਰਦੀਆਂ ਹਨ।ਪੁਸਤਕ ਸੱਭਿਆਚਾਰ ਦੇ ਵਾਧੇ ਅਤੇ ਵਿਕਾਸ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਹੋਇਆ ਹੀ ਇਸ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਆਯੋਜਨ ਹਰ ਸਾਲ ਪੂਰੇ ਜੋਸ਼ ਅਤੇ ਸ਼ਿੱਦਤ ਨਾਲ ਕੀਤਾ ਜਾਂਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਖਾਲਸਾ ਯੂਨੀਵਰਸਿਟੀ ਦੇ ਪ੍ਰੋ—ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ, ਆਈ.ਐਫ਼. (ਰਿਟਾ.) ਸਾਬਕਾ ਅੰਬੈਸਡਰ ਯੂ.ਐਸ.ਏ. ਹਾਈ ਕਮਿਸ਼ਨਰ ਆਸਟਰੇਲੀਆ, ਸ. ਨਵਦੀਪ ਸਿੰਘ ਸੂਰੀ, ਖਾਲਸਾ ’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਕੌਂਸਲ ਦੇ ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ ਦੀ ਮੌਜ਼ੂਦਗੀ ’ਚ 10ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਸ਼ਾਨਦਾਰ ਉਦਘਾਟਨ ਮੌਕੇ ਕੀਤਾ।
ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਯੋਗ ਅਗਵਾਈ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਦੇ ਸਹਿਯੋਗ ਨਾਲ 5 ਰੋਜ਼ਾ 19 ਨਵੰਬਰ ਤੱਕ ਚੱਲਣ ਵਾਲੇ ਉਕਤ ਮੇਲੇ ਦਾ ਆਰੰਭ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਸ਼ਬਦ ਗਾਇਨ ਨਾਲ ਕੀਤਾ ਗਿਆ। ਇਸ ਉਪਰੰਤ ਪ੍ਰਿੰ: ਡਾ. ਰੰਧਾਵਾ ਅਤੇ ਡਾ. ਪਰਮਿੰਦਰ ਸਿੰਘ ਨੇ ਸ: ਛੀਨਾ, ਡਾ. ਮਹਿਲ ਸਿੰਘ, ਡਾ. ਕਰਮਜੀਤ ਸਿੰਘ, ਸ: ਨਵਦੀਪ ਸਿੰਘ ਸੂਰੀ, ਸ: ਗੁਨਬੀਰ ਸਿੰਘ ਆਦਿ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਵਾਗਤ ਕੀਤਾ।
ਇਸ ਮੌਕੇ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਸਾਹਿਤ ਭੂਤਕਾਲ ਅਤੇ ਭਵਿੱਖ ’ਚ ਪੁੱਲ ਦਾ ਜਰੀਆ ਬਣਦਾ ਹੈ।ਉਨ੍ਹਾਂ ਕਿਹਾ ਕਿ ਮਨੁੱਖ ਦੀਆਂ ਭਾਵਨਾਵਾਂ ਦੀ ਪੇਸ਼ਕਾਰੀ ਦਾ ਸਾਧਨ ਸਹਿਤ ਹੀ ਬਣਦਾ ਹੈ।ਕਾਲਜ ਦੁਆਰਾ ਅਜਿਹੇ ਮੇਲੇ ਕਰਵਾਉਣ ਅਤੇ ਗਿਆਨ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦਾ ਇਹ ਇਕ ਯੋਗ ਉਪਰਾਲਾ ਹੈ।ਕਿਤਾਬਾਂ ਜਾਣਕਾਰੀ ਦਾ ਠੋਸ ਸਾਧਨ ਹੈ।ਉਨ੍ਹਾਂ ਨੇ ਮਹੀਨੇ ’ਚ ਕੋਈ ਇਕ ਪੁਸਤਕ ਖਰੀਦ ਕੇ ਪੜ੍ਹਨ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਪੰਜਾਬੀ ਸਾਹਿਤ ਦੇ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦੇ ਪੋਤਰੇ ਸ: ਸੂਰੀ ਨੇ ਕਿਹਾ ਕਿ ਕਿਤਾਬੀ ਗਿਆਨ ਰਾਹੀਂ ਹੀ ਉਹ ਉੱਚ ਅਹੁੱਦੇ ਤੱਕ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਆਪਣੇ ਗਿਆਨ ’ਚ ਵਾਧਾ ਕਰਨ ਲਈ ਕਿਤਾਬਾਂ ਨਾਲ ਜੁੜਨਾ ਜ਼ਰੂਰੀ ਹੈ। ਜਾਣਕਾਰੀ ਅਤੇ ਗਿਆਨ ’ਚ ਵਾਧਾ ਹੀ ਮਨੁੱਖੀ ਤਰੱਕੀ ਦਾ ਮੁੱਖ ਆਧਾਰ ਹੈ। ਉਨ੍ਹਾਂ ਜੀਵਨ ਦੇ ਤਜਰਬਿਆਂ ਨੂੰ ਸਾਂਝਾ ਕਰਦਿਆਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੜ੍ਹਨ ਅਤੇ ਕਿਤਾਬੀ ਗਿਆਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਅੱਜ—ਕੱਲ ਦੇ ਤਕਨੀਕੀ ਯੁੱਗ ’ਚ ਪੈਸਾ ਕਮਾਉਂਣ ਦੀ ਹੋੜ ਨੇ ਪੜ੍ਹਨ—ਪੜ੍ਹਾਉਣ ਦੇ Wਝਾਨ ਨੂੰ ਬਹੁਤ ਢਾਹ ਲਾਈ ਹੈ।ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਸਮਾਗਮ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ।ਉਨ੍ਹਾਂ ਮੇਲੇ ਦਾ ਸਫਲ ਆਯੋਜਨ ਕਰਵਾਉਣ ਲਈ ਪ੍ਰਿੰ: ਡਾ. ਰੰਧਾਵਾ ਅਤੇ ਸਮੂਹ ਵਿਭਾਗ ਦੀ ਸ਼ਲਾਘਾ ਕੀਤੀ।
ਇਸ ਮੌਕੇ ਡਾ. ਮਹਿਲ ਸਿੰਘ ਨੇ ਕਿਹਾ ਕਿ ਸ: ਛੀਨਾ ਦੀ ਅਗਵਾਈ ’ਚ ਸਮੂਹ ਵਿੱਦਿਅਕ ਸੰਸਥਾਵਾਂ ਬਹੁਤ ਹੀ ਬੇਹਤਰੀ ਅਤੇ ਵਿਕਾਸ ਨਾਲ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਇਨ੍ਹਾਂ ਸੰਸਥਾਵਾਂ ’ਚ 35 ਹਜ਼ਾਰ ਵਿਦਿਆਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਜੋ ਕਿ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੁਸਤਕ ਸਭਿਆਚਾਰ ਨੂੰ ਹਰਮਨ ਪਿਆਰਾ ਬਣਾਉਣ ਲਈ ਇਹ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਇਕ ਸਾਰਥਿਕ ਉਪਰਾਲਾ ਹੈ।ਉਨ੍ਹਾਂ ਕਿਹਾ ਕਿ ਸਿਲੇਬਸ ਦੀ ਪੜ੍ਹਾਈ ਤੱਕ ਸੀਮਤ ਨਾ ਰਹਿ ਕੇ ਵਿਦਿਆਰਥੀਆਂ ਨੂੰ ਆਪਣੇ ਗਿਆਨ ’ਚ ਵਾਧਾ ਕਰਨ ਲਈ ਪੁਸਤਕਾਂ ਨਾਲ ਜੁੜਨਾ ਅਤੇ ਉਨ੍ਹਾਂ ਨਾਲ ਸਾਂਝ ਪਾਉਣੀ ਬਹੁਤ ਜ਼ਰੂਰੀ ਹੈ।ਪੁਸਤਕਾਂ ਸਾਨੂੰ ਆਪਣੇ ਆਲੇ—ਦੁਆਲੇ ਬਾਰੇ ਜਾਣਨ ਅਤੇ ਜੀਵਨ ਦੇ ਅਸਲ ਗਿਆਨ ਦੀ ਸਮਝ ਪ੍ਰਦਾਨ ਕਰਦੀਆਂ ਹਨ। ਗਿਆਨ ਦੇ ਇਸ ਮੇਲੇ ’ਚ ਪੰਜਾਬ ਭਰ ਦੇ ਵੱਖ—ਵੱਖ ਖੇਤਰਾਂ ਨਾਲ ਸਬੰਧਿਤ ਕਈ ਪੁਸਤਕ ਵਿਕਰੇਤਾ ਉਚੇਚੇ ਤੌਰ ’ਤੇ ਸੱਦੇ ਗਏ ਹਨ।ਪੁਸਤਕਾਂ ਦੇ ਇਸ ਮਹਾਂਕੁੰਭ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਇਸ ਵਾਰ ਦਾ ਇਹ ਮੇਲਾ ਪੰਜਾਬ ਤੋਂ ਬਾਹਰ ਦੇਸ਼ਾਂ—ਵਿਦੇਸ਼ਾਂ ’ਚ ਆਪਣੀ ਵੱਖਰੀ ਪਹਿਚਾਨ ਸਥਾਪਿਤ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਆਮ ਮੇਲਿਆਂ ਨਾਲੋਂ ਇਸਦੀ ਵਿਲੱਖਣਤਾ ਸਾਹਿਤਕ ਮੇਲੇ ਵਜੋਂ ਹੈ ਜਿਸਦਾ ਉਦੇਸ਼ ਪੁਸਤਕ ਵਿਰਸੇ ਨੂੰ ਪ੍ਰਫੁਲਿੱਤ ਕਰਨਾ ਹੈ।ਇਸ ਮੇਲੇ ’ਚ ਹਰ ਤਰ੍ਹਾਂ ਦੇ ਗਿਆਨ—ਵਿਗਿਆਨ ਨਾਲ ਜੁੜ੍ਹੀਆਂ ਪੁਸਤਕਾਂ ਪਾਠਕਾਂ ਦੇ ਆਕਰਸ਼ਣ ਦਾ ਕੇਂਦਰ ਬਣਦੀਆਂ ਹਨ।ਉਨ੍ਹਾਂ ਵਿਭਾਗ ਮੁਖੀ ਅਤੇ ਸਮੁੱਚੇ ਸਬੰਧਿਤ ਅਧਿਆਪਕਾਂ ਨੂੰ ਮੇਲੇ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਪੁਸਤਕ ਮੇਲੇ ਦਾ ਦੂਜਾ ਸੈਸ਼ਨ ਪੈਨਲ ਚਰਚਾ ਦੇ ਰੂਪ ਵਿੱਚ ਸੁਰੂ ਹੋਇਆ। ਇਸ ਸਮਾਗਮ ਦੇ ਸ਼ੁਰੂ ’ਚ ਡਾ. ਕੁਲਦੀਪ ਸਿੰਘ ਢਿੱਲੋਂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਡਾਇਰੈਕਟਰ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਡਾ. ਇੰਦਰਜੀਤ ਕੌਰ ਅਤੇ ਨਾਮਵਾਰ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨਿੱਘਾ ਸਵਾਗਤ ਕੀਤਾ।ਇਸ ਡਾ. ਇੰਦਰਜੀਤ ਕੌਰ ਨੇ ਭਗਤ ਪੂਰਨ ਸਿੰਘ ਦੇ ਮਨੁੱਖੀ ਜੀਵਨ ਲਈ ਕੀਤੇ ਸਮਰਪਣ ਅਤੇ ਉਨ੍ਹਾਂ ਦੀਆਂ ਮਨੁੱਖਤਾ ਦੀ ਭਲਾਈ ਲਈ ਕੀਤੀਆਂ ਗਈਆਂ ਨਿਰਸੁਆਰਥ ਸੇਵਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਬਿਨ੍ਹਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਦੇ ਮਹੱਤਵ ਨੂੰ ਅਪਨਾਉਣ ’ਤੇ ਜੋਰ ਦਿੱਤਾ।ਜਦਕਿ ਸ: ਰੌਬਿਨ ਨੇ ਖੁਦ ਨੂੰ ਕਾਲਜ ਦਾ ਵਿਦਿਆਰਥੀ ਅਤੇ ਅਲੂਮਨੀ ਦੱਸਦਿਆਂ ਖੁਸ਼ੀ ਮਹਿਸੂਸ ਕੀਤੀ।ਉਨ੍ਹਾਂ ਕਿਹਾ ਕਿ ਪਿੰਗਲਵਾੜਾ ਸੰਸਥਾ ਦੇ ਮਨੁੱਖੀ ਭਲਾਈ ਲਈ ਪਾਏ ਯੋਗਦਾਨ ਅਤੇ ਸੇਵਾ ਭਾਵਨਾ ਦੇ ਉਦੇਸ਼ ਦੀ ਸਲਾਘਾ ਕੀਤੀ।
ਪੁਸਤਕ ਮੇਲੇ ਦੇ ਤੀਜੇ ਸੈਸ਼ਨ ਵਿੱਚ ਪੰਜਾਬੀ ਬਾਲ ਸਾਹਿਤ ‘ਕਰੂਬਲਾਂ’ ਦੇ ਸੁਰੂਆਤ ਵਿੱਚ ਡਾ. ਹੀਰਾ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਦਾ ਨਿੱਘਾ ਸੁਵਾਗਤ ਕੀਤਾ। ਬਾਲ ਸਾਹਿਤ ਪੁਰਸਕਾਰ ਜੇਤੂ ਡਾ. ਇੰਦਰਪ੍ਰੀਤ ਸਿੰਘ ਧਾਮੀ ਨੇ ਬਾਲ ਮਾਨਸਿਕਤਾ ਦੇ ਵੱਖ—ਵੱਖ ਪਹਿਲੂਆਂ ’ਤੇ ਵਿਚਾਰੑਚਰਚਾ ਕੀਤੀ। ਇਸ ਉਪਰੰਤ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਅਤੇ ਨਾਮਵਰ ਬਾਲ ਗਾਇਕ ਕਮਲਜੀਤ ਸਿੰਘ ਨੀਲੋ ਨੇ ਆਪਣੀ ਪੇਸ਼ਕਾਰੀ ਦੁਆਰਾ ਸਮਾਗਮ ਨੂੰ ਖੁਸ਼ਗੁਆਰ ਬਣਾਇਆ।ਸਮਾਗਮ ਦੇ ਸਿਖਰ ’ਤੇ ਕਾਲਜ ਦੇ ਯੁਵਕ ਭਲਾਈ ਵਿਭਾਗ ਦੇ ਫੋਕ ਆਰਕੈਸਟਰਾਂ ਨੇ ਲੋਕ ਸਾਜ਼ਾਂ ਦੀ ਪੇਸ਼ਕਾਰੀ ਦੁਆਰਾ ਮੇਲੇ ਨੂੰ ਚਾਰ—ਚੰਦ ਲਾਏ।ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਪਰਮਜੀਤ ਸਿੰਘ ਬੱਲ, ਸ: ਲਖਵਿੰਦਰ ਸਿੰਘ ਢਿੱਲੋਂ, ਸ: ਗੁਰਪ੍ਰੀਤ ਸਿੰਘ ਗਿੱਲ, ਮੈਂਬਰ ਡਾ. ਸੁਖਬੀਰ ਕੌਰ ਮਾਹਲ, ਖਾਲਸਾ ’ਵਰਸਿਟੀ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਖਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ: ਏ. ਐਸ. ਗਿੱਲ ਸਮੇਤ ਹੋਰ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।