ਅੱਜ ਸਵੇਰੇ ਤੜਕੇ ਅੰਮ੍ਰਿਤ ਵੇਲੇ ਦੇ ਕਰੀਬ ਨਲਿਨ ਆਚਾਰੀਆ ਮੈਨੂੰ ਸੁਪਨੇ ਵਿੱਚ ਆਏ ।ਸੁਪਨੇ ਵਿੱਚ ਇਹ ਸੀਨ ਪ੍ਰੈਸ ਕਲੱਬ ਦਾ ਹੈ ਮੈਂ ਨਲਿਨ ਆਚਾਰੀਆ, ਬਲਵੰਤ ਤਕਸ਼ਕ ਅਤੇ ਹਰੀਸ਼ ਬਾਗਾਵਾਲੇ ਆਪਸ ਵਿੱਚ ਗੱਲਬਾਤ ਕਰ ਰਹੇ ਹਾਂ ਅਤੇ ਚਾਹ ਪੀ ਰਹੇ ਹਾਂ। ਨਲਿਨ ਜੀ ਨੇ ਅਸਮਾਨੀ ਕਲਰ ਦੀ ਪ੍ਰਿਟਿਡ ਸ਼ਰਟ ਪਾਈ ਹੋਈ ਹੈ ਮੈਂ ਉਹਨਾਂ ਨੂੰ ਜੱਫੀ ਪਾਈ ਅਤੇ ਹਾਲ ਚਾਲ ਪੁੱਛਿਆ ਤੇ ਖੁਸ਼ੀ ਪ੍ਰਗਟਾਈ ਕਿ ਉਹ ਹੁਣ ਤੰਦਰੁਸਤ ਹਨ ਅਤੇ ਸਾਡੇ ਵਿਚਕਾਰ ਹਨ। ਬਹੁਤ ਖੁਸ਼ ਜਾਪ ਰਹੇ ਓਹ ਮੈਨੂੰ ਕਿਉਂ ਸੁਪਨੇ ਵਿੱਚ ਆਏ ਇਹ ਖੇਡ ਕੀ ਹੈ ਇਹ ਤਾਂ ਸਤਿਗੁਰੂ ਜੀ ਹੀ ਜਾਣਨ।। ਸ਼ਾਇਦ ਉਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਕੁਝ ਸੀਨੀਅਰ ਪੱਤਰਕਾਰਾਂ ਦਾ ਇੱਕ ਗਰੁੱਪ ਪਿਛਲੇ ਦਿਨੀ ਹੋਂਦ ਵਿੱਚ ਆਇਆ ਜਿਸ ਵਿੱਚ ਇਹ ਡਿਸਕਸ਼ਨ ਚੱਲ ਰਹੀ ਸੀ ਕਿ ਨਲਿਨ ਜੀ ਨੂੰ ਪਿਛਲੇ ਦਿਨੀ ਫੇਰ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਹੈ ਉਹਨਾਂ ਦਾ ਬੀ ਪੀ ਲੋ ਚੱਲ ਰਿਹਾ ਹੈ ਅਤੇ ਕੁਝ ਦੇਰ ਬਾਅਦ ਉਹਨਾਂ ਦਾ ਬੀ ਪੀ ਠੀਕ ਹੋ ਗਿਆ ਸੀ ਇਹ ਵੀ ਗੱਲ ਗਰੁੱਪ ਦੀ ਚੈਟਿੰਗ ਵਿੱਚ ਆਈ । ਸੀਨੀਅਰ ਸਾਥੀ ਇਸ ਗਰੁੱਪ ਵਿੱਚ ਵਾਰ-ਵਾਰ ਨਲਿਨ ਜੀ ਦੀ ਤੰਦਰੁਸਤੀ ਲਈ ਬਲੈਸਿੰਗ ਅਤੇ ਅਰਦਾਸ ਲਈ ਬੇਨਤੀ ਵੀ ਕਰ ਰਹੇ ਸਨ। ਉਨਾਂ ਨੂੰ ਚਾਹੁਣ ਵਾਲੇ ਇਹ ਮੈਸੇਜ ਗਰੁੱਪ ਵਿੱਚ ਕਰ ਰਹੇ ਸਨ ਕਿ ਉਨਾਂ ਨੇ ਪ੍ਰੇ ਕਰ ਦਿੱਤੀ ਹੈ। ਗਰੁੱਪ ਵਿੱਚ ਸੀਨੀਅਰ ਸਾਥੀਆਂ ਦੀ ਇਸ ਡਿਸਕਸ਼ਨ ਅਨੁਸਾਰ ਮੈਂ ਵੀ ਰਾਤ ਸੌਣ ਲੱਗਿਆ ਉਹਨਾਂ ਲਈ , ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਕਰਦਾ ਸੌਂ ਗਿਆ। ਹੋ ਸਕਦਾ ਮੇਰਾ ਚੇਤਨ ਜਾਂ ਅਵਿਚੇਤਨ ਮਨ ਉਨਾਂ ਦੀਆਂ ਯਾਦਾਂ ਵਿੱਚ ਜੁੜਿਆ ਜੁੜਿਆ ਸੌ ਗਿਆ ਹੋਵੇ। ਫੇਰ ਇਹ ਇੱਕ ਅਗੰਮੀ ਖੇਡ ਹੈ ਸਾਰਾ ਕੁਝ ਸਤਿਗੁਰੂ ਜੀ ਹੀ ਜਾਣਨ।
ਨਲਿਨ ਅਚਾਰੀਆਜੀ ਸਾਡੇ ਬਹੁਤ ਹੀ ਪਰਮ ਪਿਆਰੇ ਹਸਮੁਖ ਮਿੱਤਰ ਸਨ ਉਹਨਾਂ ਦਾ ਸੁਭਾਅ ਜਿੱਥੇ ਨਿਮਰ ਸੀ ਉਥੇ ਹਰ ਇਕ ਲਈ ਉਹ ਮਦਦ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਸਨ ਪੱਤਰਕਾਰੀ ਭਾਈਚਾਰੇ ਵਿੱਚ ਉਹਨਾਂ ਦਾ ਮੁਕਾਮ ਕਾਫੀ ਵੱਡਾ ਜੇ ਇਹ ਕਹਿ ਲਿਆ ਜਾਵੇ ਕਿ ਬੋਹੜ ਹੈ ਤਾਂ ਅਤਕਥਨੀ ਨਹੀਂ ਹੋਵੇਗੀ।
ਜਦੋਂ ਮੈਂ ਸਵੇਰੇ ਉੱਠ ਕੇ ਚੈਟਿੰਗ ਗਰੁੱਪ ਨੂੰ ਵੇਖਿਆ ਤਾਂ ਸੀਨੀਅਰ ਪੱਤਰਕਾਰਾਂ ਦੇ ਬਣਾਏ ਗਰੁੱਪ ਵਿੱਚ ਨਲਿਨ ਜੀ ਦੇ ਚਲੇ ਜਾਣ ਦੀ ਖਬਰ ਨੇ ਮੈਨੂੰ ਝੰਜੋੜ ਦਿੱਤਾ । ਉਹ ਕਿਉਂ ਮੈਨੂੰ ਸੁਪਨੇ ਵਿੱਚ ਆਏ ? ਕੀ ਕਹਿਣਾ ਚਾਹੁੰਦੇ ਸਨ ? ਇਹ ਖੇਡਾਂ ਸਤਿਗੁਰ ਜੀ ਦੇ ਹੱਥ ਵਿੱਚ ਹਨ । ਮੈਂ ਆਪਣੇ ਅਤੇ ਆਪਣੇ ਪਰਿਵਾਰ ਵੱਲੋਂ ਨਲਿਨ ਅਚਾਰੀਆ ਜੀ ਦੀ ਵਿਛੜੀ ਰੂਹ ਲਈ ਅਰਦਾਸ ਕਰਦਾ ਵਾਹਿਗੁਰੂ ਜੀਓ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਅਤੇ ਦੋਸਤਾ ਤੇ ਪਰਿਵਾਰ ਨੂੰ ਇਹ ਘਾਟਾ ਮੰਨਣ ਦਾ ਬਲ ਬਖਸ਼ਣਾ ਜੀ