ਅੰਮ੍ਰਿਤਸਰ-ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀਆਂ ਸੇਵਾਵਾਂ ਵਧੀਕ ਮੁੱਖ ਗੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਨੇ ਸੋਂਪੀਆਂ ਹਨ। ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਅਤੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਨੇ ਸ਼੍ਰੋਮਣੀ ਕਮੇਟੀ ਪਾਸੋਂ ਵਿਦੇਸ਼ ਪ੍ਰਚਾਰ ਕਰਨ ਲਈ ਲੰਮੀ ਛੁੱਟੀ ਲਈ ਹੈ। ਸੂਤਰਾਂ ਮੁਤਾਬਿਕ ਗਿਆਨੀ ਰਘਬੀਰ ਸਿੰਘ ਨੇ ਵਿਦੇਸ਼ ਜਾਣ ਲਈ ਸ਼੍ਰੋਮਣੀ ਕਮੇਟੀ ਪਾਸੋਂ ਛੇ ਮਹੀਨੇ ਅਤੇ ਗਿਆਨੀ ਸੁਲਤਾਨ ਸਿੰਘ ਨੇ ਅਮਰੀਕਾ ਦਾ ਆਰ ਵਨ ਵੀਜ਼ਾ ਹਾਸਲ ਕਰਕੇ ਇਕ ਸਾਲ ਦੀ ਛੁੱਟੀ ਵੀ ਮੰਗ ਕੀਤੀ ਹੈ। ਸੂਤਰਾਂ ਮੁਤਾਬਕ ਇਹਨਾਂ ਦੋਹਾਂ ਦੀ ਛੁੱਟੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨ ਕਰ ਲਈ ਗਈ ਹੈ। ਕਿਉਂਕਿ ਵਿਦੇਸ਼ ਛੁੱਟੀ ਲੈਣ ਦਾ ਹੱਕ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਪਿਛਲੇ ਸਮੇਂ ਦਰਮਿਆਨ ਮੁਲਾਜ਼ਮਾਂ ਨੂੰ ਦੇ ਚੁੱਕੀ ਹੈ। ਗਿਆਨੀ ਰਘਬੀਰ ਸਿੰਘ ਨੇ 179 ਦਿਨਾਂ ਦੀ ਅਤੇ ਗਿਆਨੀ ਸੁਲਤਾਨ ਸਿੰਘ ਨੇ ਇਕ ਸਾਲ ਦੀ ਛੁੱਟੀ ਲਈ ਹੈ। ਗਿਆਨੀ ਸੁਲਤਾਨ ਸਿੰਘ ਦਾ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮਿੰਡ ਹਿੱਲ ਦੀ ਕਮੇਟੀ ਨੇ ਆਰ ਵਨ ਵੀਜਾ ਲਗਵਾਇਆ ਹੈ, ਇਸ ਲਈ ਵੀਜਾ ਦੀਆਂ ਸ਼ਰਤਾਂ ਨੂੰ ਦੇਖਦੇ ਹੋਏ ਉਨਾਂ ਇਹ ਛੁੱਟੀ ਹਾਸਲ ਕੀਤੀ ਹੈ। ਇਥੇ ਇਹ ਵੀ ਦਸਣਯੋਗ ਹੈ ਕਿ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਪਹਿਲਾਂ ਵੀ ਕਈ ਵਾਰ ਵਿਦੇਸ਼ ਛੁੱਟੀ ਹਾਸਲ ਕਰ ਚੁੱਕੇ ਹਨ ਅਤੇ ਕਈ ਵਾਰ ਪ੍ਰਚਾਰ ਲਈ ਵਿਦੇਸ਼ ਫੇਰੀ ‘ਤੇ ਜਾ ਚੱਕੇ ਹਨ।