ਪੰਜਾਬ

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਪ੍ਰਣਾਮ ਸ੍ਰੀ ਗੁਰੂ ਤੇਗ ਬਹਾਦਰ ਜੀ’ ਪ੍ਰਬੰਧਕ ਕਮੇਟੀ, ਗੁ ਸਿੰਘ ਸ਼ਹੀਦਾਂ ਸੋਹਾਣਾ ਵੱਲੋਂ ਰੀਲਿਜ਼

ਕੌਮੀ ਮਾਰਗ ਬਿਊਰੋ | November 22, 2025 07:07 PM


ਐੱਸ.ਏ.ਐੱਸ. ਨਗਰ - ਇੱਥੋ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਿਕ ਗੁ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵਲੋਂ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਪ੍ਰਣਾਮ ਸ੍ਰੀ ਗੁਰੂ ਤੇਗ ਬਹਾਦਰ ਜੀ’ ਰੀਲਿਜ਼ ਕੀਤਾ ਗਿਆ। ਇਸ ਧਾਰਮਿਕ ਗੀਤ ਦਾ ਲੇਖਣ, ਧੁੰਨ ਅਤੇ ਗਾਇਨ ਅਸੀਸ ਕੌਰ ਵੱਲੋਂ ਆਪ ਕੀਤਾ ਗਿਆ ਹੈ। ਗੀਤ ਦਾ ਸੰਗੀਤ ਮਿਸਟਰ ਡਾਪ ਵੱਲੋਂ ਦਿੱਤਾ ਗਿਆ ਹੈ ਅਤੇ ਇਸ ਗੀਤ ਦੇ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਹਨ। ਇਸ ਗੀਤ ਦੇ ਪੋ੍ਰਡਿਊਸਰ ਅਤੇ ਪੇ੍ਰਰਣਾ ਸਰੋਤ ਉੱਘੇ ਸਮਾਜ ਸੇਵੀ ਸ੍ਰ. ਸਰਵਜੀਤ ਸਿੰਘ ਜੀ ਹਨ, ਇਸ ਗੀਤ ਦੀ ਪੋ੍ਰਡਕਸ਼ਨ ਧੀਰਜ ਰਾਜਪੂਤ ਨੇ ਕੀਤੀ ਹੈ। ਇਸ ਗੀਤ ਦੇ ਕਾਸਟਿਊਮ ਡੀਜਾਇਨ ਉੱਘੀ ਡਿਜ਼ਾਇਨਰ ਗੁਨੀਤ ਕੌਰ ਵੱਲੋਂ ਕੀਤੇ ਗਏ ਹਨ। ਇਸ ਗੀਤ ਵਿੱਚ ਅਸੀਸ ਕੌਰ ਵਲੋਂ ਤਿਲਕ ਜੰਜੂ ਦੇ ਰਾਖੇ, ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਂਝੀਵਾਲਤਾ ਦੇ ਸੁਨੇਹੇ ਨੂੰ ਬਹੁਤ ਸੁੰਦਰ ਢੰਗ ਨਾਲ ਦਰਸਾਇਆ ਗਿਆ ਹੈ। ਇਸ ਦੇ ਨਾਲ ਉਨਾਂ ਗੀਤ ਵਿੱਚ ਦੱਸਿਆ ਕਿ ਜਦੋਂ ਔਰੰਗਜੇਬ ਦੇ ਜ਼ੁਲਮਾਂ ਦਾ ਘੜਾ ਭਰ ਗਿਆ ਸੀ ਅਤੇ ਉਸਦੀ ਧਾਰਮਿਕ ਕੱਟੜਤਾ ਕਾਰਨ ਪੂਰਾ ਹਿੰਦੋਸਤਾਨ ਤਰਾਹ ਤਰਾਹ ਕਰ ਰਿਹਾ ਸੀ ਅਤੇ ਸਨਾਤਨ ਧਰਮ ਖਤਰੇ ਵਿੱਚ ਸੀ, ਉਸ ਸਮੇਂ ਗੁਰੂ ਜੀ ਨੇ ਕਸ਼ਮੀਰ ਤੋਂ ਆਏ ਹੋਏ ਪੰਡਤਾਂ ਨੂੰ ਧਰਮ ਦੀ ਰਾਖੀ ਦਾ ਬਚਨ ਦੇ ਕੇ, ਦਿੱਲੀ ਜਾ ਕੇ ਸ਼ਹਾਦਤ ਦਿੱਤੀ, ਜਿਸ ਦਾ ਦੇਣਾ ਪੂਰਾ ਹਿੰਦੋਸਤਾਨ ਕਦੇ ਵੀ ਨਹੀਂ ਦੇ ਸਕਦਾ। ਗੀਤ ਵਿੱਚ ਧਾਰਮਿਕ ਨਿਰਪੱਖਤਾ ਦਾ ਸੁਨੇਹਾ ਦਿੰਦੇ ਹੋਏ ਸਾਰੇ ਲੋਕਾਂ ਨੂੰ ਮਿਲ ਜੁਲ ਕੇ ਰਹਿਣ, ਦੇਸ਼ ਦੇ ਗੱਦਾਰਾਂ ਤੋਂ ਸਾਵਧਾਨ ਰਹਿਣ ਅਤੇ ਸਰਬੱਤ ਦੇ ਭਲੇ ਦਾ ਸੰਦੇਸ਼ ਵੀ ਦਿੱਤਾ ਗਿਆ ਹੈ। ਇਹ ਗੀਤ ਯੂ-ਟਿਊਬ ਲਿੰਕ ਅਸੀਸ ਰਿਕਾਰਡਜ਼’ ਤੇ ਦੇਖਿਆ ਜਾ ਸਕਦਾ ਹੈ।
ਇਸ ਮੌਕੇ ਤੇ ਅਸੀਸ ਕੌਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅੱਜ ਉਹ ਜਿਸ ਮੁਕਾਮ ਤੇ ਹੈ ਉਹ ਉਸ ਨੂੰ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸ਼ੋਹਾਣਾ ਦੀ ਬਦੌਲਤ ਹੀ ਪ੍ਰਾਪਤ ਹੋਇਆ ਹੈ। ਉਨਾਂ ਕਿਹਾ ਕਿ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਜਨਮ ਦਿਹਾੜੇ ਨੂੰ ਸਮਰਪਿਤ ਗੀਤ ‘‘ਹੈਪੀ ਬਰਥ ਡੇ ਬਾਬਾ ਜੀ’’ ਜਲਦ ਲੈ ਕੇ ਸੰਗਤਾਂ ਤੇ ਰੁਬਰੂ ਹੋਵੇਗੀ ਜੀ।

Have something to say? Post your comment

 
 

ਪੰਜਾਬ

ਜੈ ਇੰਦਰ ਕੌਰ ਨੇ 'ਆਪ' ਸਰਕਾਰ ਨੂੰ 45 ਮਹੀਨਿਆਂ ਦੇ ਝੂਠ ਲਈ ਲਤਾੜਿਆ; ਹਜ਼ਾਰਾਂ ਔਰਤਾਂ ਨੇ ਇਨਸਾਫ਼ ਲਈ ਕੀਤਾ ਮਾਰਚ

ਸਟੂਡੈਂਟ ਪੁਲਿਸ ਕੈਡਿਟ ਸਕੀਮ ਤਹਿਤ 450 ਵਿਦਿਆਰਥੀਆਂ ਨੂੰ ਪੀਪੀਏ ਫਿਲੌਰ ਦਾ ਟੂਰ ਕਰਵਾਇਆ

'ਯੁੱਧ ਨਸ਼ਿਆਂ ਵਿਰੁੱਧ’ ਦੇ 266ਵੇਂ ਦਿਨ ਪੰਜਾਬ ਪੁਲਿਸ ਵੱਲੋਂ 50.5 ਕਿਲੋ ਹੈਰੋਇਨ ਸਮੇਤ 103 ਨਸ਼ਾ ਤਸਕਰ ਕਾਬੂ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ 'ਤੇ ਭਰਵਾਂ ਸਵਾਗਤ

ਪੰਜਾਬ ਸਰਕਾਰ ਦਾ ਨਸ਼ਿਆਂ ਖ਼ਿਲਾਫ਼ ਸਭ ਤੋਂ ਵੱਡਾ ਅਭਿਆਨ — ਡਾ. ਬਲਜੀਤ ਕੌਰ

ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਚਰਨਕੰਵਲ ਸਾਹਿਬ ਮਾਛੀਵਾੜਾ ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਲਈ ਰਵਾਨਾ

ਗਿਆਨੀ ਰਘਬੀਰ ਸਿੰਘ ਦੀ ਵਿਦੇਸ਼ ਛੁੱਟੀ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀਆਂ ਸੇਵਾਵਾਂ ਗਿਆਨੀ ਅਮਰਜੀਤ ਸਿੰਘ ਨਿਭਾਉਣਗੇ

ਸ੍ਰੀ ਅਨੰਦਪੁਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ‘ਚ ਪੁੱਜਣ ਵਾਲੀ ਸੰਗਤ ਦੀ ਸਹੂਲਤ ਲਈ “AnandpurSahib350.com” ਵੈਬਸਾਈਟ ਤੇ ਮੋਬਾਈਲ ਐਪ ਲਾਂਚ

ਹਾਈ ਕੋਰਟ ਨੇ ਪੰਜਾਬ ਨੂੰ ਅੰਮ੍ਰਿਤਪਾਲ ਦੀ ਸੰਸਦ ਵਿੱਚ ਜਾਣ ਦੀ ਅਰਜ਼ੀ 'ਤੇ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ

ਮੁੱਖ ਮੰਤਰੀ ਵੱਲੋਂ "ਫਾਸਟ੍ਰੈਕ ਪੰਜਾਬ ਪੋਰਟਲ" ਦੇ ਦੂਜੇ ਪੜਾਅ ਦੀ ਸ਼ੁਰੂਆਤ ਨਾਲ ਨਿਵੇਸ਼ਕਾਂ ਨੂੰ ਇੱਕੋ ਛੱਤ ਹੇਠ ਮਿਲਣਗੀਆਂ 173 ਸੇਵਾਵਾਂ