ਤਰਨਤਾਰਨ -ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੱਜ ਸਵੇਰੇ 10 ਵਜੇ ਗੁਰਦੁਆਰਾ ਰਸੂਲਪੁਰ ਨਹਿਰਾਂ, ਤਰਨਤਾਰਨ ਵਿਖੇ ਤਰਨਤਾਰਨ ਹਲਕੇ ਦੇ ਸਮੂਹ ਬੂਥ ਮੈਂਬਰਾਂ, ਬੂਥ ਇੰਚਾਰਜਾਂ, ਜੋਨ ਇੰਚਾਰਜਾਂ ਅਤੇ ਹਲਕਾ ਟੀਮ ਦੇ ਨਾਲ ਜਿਮਨੀ ਚੋਣ ਸਬੰਧੀ ਇਕ ਮਹੱਤਵਪੂਰਨ ਅਤੇ ਧੰਨਵਾਦੀ ਮੀਟਿੰਗ ਰੱਖੀ ਗਈ। ਇਸ ਮੀਟਿੰਗ ਵਿੱਚ ਬਾਪੂ ਤਰਸੇਮ ਸਿੰਘ ਜੀ ਸਮੇਤ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਪਹੁੰਚ ਕੇ ਮਿਹਨਤੀ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਚੋਣ ਦੌਰਾਨ ਉਨ੍ਹਾਂ ਵੱਲੋਂ ਕੀਤੇ ਯੋਗਦਾਨ ਨੂੰ ਖੁੱਲ੍ਹ ਕੇ ਸਰਾਹਿਆ। ਮੀਟਿੰਗ ਦੌਰਾਨ ਚੋਣ ਪ੍ਰਕਿਰਿਆ ਨਾਲ ਜੁੜੀਆਂ ਜ਼ਮੀਨੀ ਮੁਸ਼ਕਿਲਾਂ, ਵੋਟਿੰਗ ਵਾਲੇ ਦਿਨ ਆਈਆਂ ਦਿੱਕਤਾਂ, ਵਿਰੋਧੀਆਂ ਵੱਲੋਂ ਪਾਏ ਗਏ ਦਬਾਵਾਂ ਅਤੇ ਗਲਤ ਤਰੀਕਿਆਂ ਬਾਰੇ ਵਰਕਰਾਂ ਨੇ ਖੁੱਲ੍ਹ ਕੇ ਆਪਣੀ ਗੱਲ ਰੱਖੀ। ਹਰ ਬੂਥ ਅਤੇ ਹਰ ਜੋਨ ਇੰਚਾਰਜ ਵੱਲੋਂ ਪ੍ਰਾਪਤ ਤਜਰਬਿਆਂ ਅਤੇ ਅਹਿਮ ਸੁਝਾਵਾਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਗਿਆ ਅਤੇ ਨੋਟ ਕੀਤਾ ਗਿਆ, ਤਾਂ ਜੋ ਅਗਲੇ ਸਮੇਂ ਦੀ ਰਣਨੀਤੀ ਹੋਰ ਮਜ਼ਬੂਤ, ਤਿਆਰੀ ਨਾਲ ਬਣਾਈ ਜਾ ਸਕੇ। ਇਸ ਮੌਕੇ ਬਾਪੂ ਤਰਸੇਮ ਸਿੰਘ ਜੀ ਅਤੇ ਸੀਨੀਅਰ ਲੀਡਰਸ਼ਿਪ ਵੱਲੋਂ ਜਿਮਨੀ ਚੋਣ ਦੌਰਾਨ ਲਗਾਤਾਰ ਜੁੜੇ ਰਹੇ ਸਮਰਪਿਤ ਅਤੇ ਇਮਾਨਦਾਰ ਵਰਕਰਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਜਿਸ ਨਾਲ ਸਮੂਹ ਵਰਕਰਾਂ ਵਿੱਚ ਇਕ ਨਵਾਂ ਜਜ਼ਬਾ ਅਤੇ ਭਰੋਸਾ ਪੈਦਾ ਹੋਇਆ। ਪਾਰਟੀ ਨੇ ਸਪੱਸ਼ਟ ਕੀਤਾ ਕਿ ਵਰਕਰਾਂ ਦੀ ਮਿਹਨਤ ਅਤੇ ਦਿਲੋਂ ਨਿਭਾਏ ਫਰਜ਼ ਬਿਨਾਂ ਕੋਈ ਵੀ ਜਿੱਤ ਸੰਭਵ ਨਹੀਂ। ਮੀਟਿੰਗ ਵਿੱਚ ਪਾਰਟੀ ਦੀ ਅਗਲੀ ਰਣਨੀਤੀ ’ਤੇ ਵੀ ਚਰਚਾ ਕੀਤੀ ਗਈ, ਜਿਸ ਵਿੱਚ ਤਰਨਤਾਰਨ ਹਲਕੇ ਟੀਮ ਦੀ ਮਜ਼ਬੂਤੀ, ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ, ਹਰ ਪਿੰਡ-ਬੂਥ ਪੱਧਰ ’ਤੇ ਨਵੇਂ ਵਰਕਰ ਜੋੜਨ ਅਤੇ ਲੋਕਾਂ ਦੇ ਸਮੱਸਿਆਵਾਂ ਨੂੰ ਸਿੱਧੇ ਹਲ ਕਰਵਾਉਣ ਲਈ ਯੋਜਨਾਵਾਂ ਤੇ ਵਿਚਾਰ ਕੀਤਾ ਗਿਆ। ਇਸ ਮੌਕੇ ਤੇ ਮੁੱਖ ਰੂਪ ਵਿੱਚ ਤਰਨਤਾਰਨ ਤੋਂ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਜੀ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਹਰਭਜਨ ਸਿੰਘ ਤੁੜ, ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਚਰਨਦੀਪ ਸਿੰਘ ਭਿੰਡਰ, ਭਾਈ ਪ੍ਰਗਟ ਸਿੰਘ ਮੀਆਂਵਿੰਡ, ਭਾਈ ਨਰਿੰਦਰ ਸਿੰਘ ਕਲਸੀਆਂ, ਭਾਈ ਮਨਜਿੰਦਰ ਸਿੰਘ ਕਲੇਰ, ਭਾਈ ਦਇਆ ਸਿੰਘ ਜੀ, ਐਡਵੋਕੇਟ ਕਰਨਵੀਰ ਸਿੰਘ ਪੰਨੂ, ਭਾਈ ਬਲਦੇਵ ਸਿੰਘ, ਭਾਈ ਸਰਬਜੀਤ ਸਿੰਘ ਬੈਂਕਾ, ਭਾਈ ਸੁਖਬੀਰ ਸਿੰਘ ਵਲਟੋਹਾ, ਭਾਈ ਨਿਰਵੈਰ ਸਿੰਘ ਖ਼ਾਲਸਾ, ਭਾਈ ਅਜੇਪਾਲ ਸਿੰਘ ਢਿਲੋਂ, ਭਾਈ ਮਹਿੰਦਰਪਾਲ ਸਿੰਘ ਬਾਜਵਾ, ਭਾਈ ਜਤਿੰਦਰ ਸਿੰਘ ਸੋਹਲ, ਭਾਈ ਜੁਗਰਾਜ ਸਿੰਘ ਲਾਲੇਨੰਗਲ, ਭਾਈ ਜਸਕਰਨ ਸਿੰਘ ਲੋਪੋਕੇ, ਭਾਈ ਜੁਗਰਾਜ ਸਿੰਘ ਮਹਿਤਾ, ਭਾਈ ਮਨਜਿੰਦਰ ਸਿੰਘ, ਭਾਈ ਰੇਸ਼ਮ ਸਿੰਘ, ਭਾਈ ਜਤਿੰਦਰ ਸਿੰਘ ਮਹਿਤਾ, ਭਾਈ ਪ੍ਰਿਤਪਾਲ ਸਿੰਘ ਮੀਰਾਂਕੋਟ, ਭਾਈ ਗੁਰਪ੍ਰੀਤ ਸਿੰਘ ਬਟਾਲਾ, ਭਾਈ ਮਹਿੰਦਰਪਾਲ ਸਿੰਘ ਬਾਜਵਾ, ਭਾਈ ਸਵਰਨ ਸਿੰਘ ਗੋਲਡਨ, ਭਾਈ ਜੁਗਰਾਜ ਸਿੰਘ ਭੰਗਵਾਂ, ਭਾਈ ਦਲਜੀਤ ਸਿੰਘ ਮਿਆਦੀਆਂ, ਭਾਈ ਸੁਖਬੀਰ ਸਿੰਘ ਚੀਮਾਂ ਅਤੇ ਭਾਈ ਹਰਪ੍ਰੀਤ ਸਿੰਘ ਖ਼ਾਲਸਾ ਵੀ ਮੌਜੂਦ ਸਨ।