ਨੈਸ਼ਨਲ

ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀ ਤਖ਼ਤ ਪਟਨਾ ਸਾਹਿਬ ਵਿੱਚ ਹੋਏ ਨਤਮਸਤਕ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | December 05, 2025 08:15 PM

ਨਵੀਂ ਦਿੱਲੀ-ਪ੍ਰਧਾਨ ਮੰਤਰੀ ਦਫ਼ਤਰ ਦੇ ਵਰਿਸ਼ਠ ਅਧਿਕਾਰੀ ਸੁਜੇਸ਼ ਚੰਦਰ ਸਿਨਹਾ ਅੱਜ ਤਖ਼ਤ ਪਟਨਾ ਸਾਹਿਬ ਵਿੱਚ ਨਤਮਸਤਕ ਹੋਏ। ਤਖ਼ਤ ਸਾਹਿਬ ਦੇ ਗ੍ਰੰਥੀ ਸਾਹਿਬ ਵੱਲੋਂ ਉਨ੍ਹਾਂ ਨੂੰ ਸਿਰੋਪਾ ਭੇਂਟ ਕੀਤਾ ਗਿਆ। ਇਸ ਮੌਕੇ ‘ਤੇ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਅਧਿਆਕਸ਼ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ ਅਤੇ ਬੁਲਾਰੇ ਸੁਦੀਪ ਸਿੰਘ ਵੱਲੋਂ ਉਨ੍ਹਾਂ ਨੂੰ ਸਮ੍ਰਿਤਿ ਚਿਨ੍ਹ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ‘ਤੇ ਆਧਾਰਿਤ ਇੱਕ ਪੁਸਤਕ ਭੇਂਟ ਕੀਤੀ ਗਈ। ਸ੍ਰੀ ਜਗਜੋਤ ਸਿੰਘ ਸੋਹੀ ਨੇ ਉਨ੍ਹਾਂ ਨੂੰ ਤਖ਼ਤ ਪਟਨਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਨਰਿੰਦਰ ਮੋਦੀ ਇਕੋ-ਇੱਕ ਐਸੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਹੁਣ ਤੱਕ ਦੋ ਵਾਰ ਤਖ਼ਤ ਪਟਨਾ ਸਾਹਿਬ ਆ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਗੁਰੂ ਮਹਾਰਾਜ ਦਾ ਪ੍ਰਕਾਸ਼ ਪੁਰਬ 25 ਤੋਂ 27 ਦਸੰਬਰ ਤੱਕ ਮਨਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਜੋਰਾਂ ‘ਤੇ ਚੱਲ ਰਹੀਆਂ ਹਨ। ਤਖ਼ਤ ਸਾਹਿਬ ਕਮੇਟੀ ਵੱਲੋਂ ਕੇਂਦਰ ਅਤੇ ਬਿਹਾਰ ਸਰਕਾਰ ਕੋਲ ਰੱਖੀਆਂ ਗਈਆਂ ਮੰਗਾਂ ਨੂੰ ਸਵੀਕਾਰਿਆ ਜਾ ਰਿਹਾ ਹੈ ਅਤੇ ਜਲਦੀ ਹੀ ਕੰਗਨਘਾਟ ਵਿੱਚ ਨਵੇਂ ਕੋਰੀਡੋਰ ਦਾ ਕੰਮ ਵੀ ਸ਼ੁਰੂ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਕਈ ਰੇਲਗੱਡੀਆਂ ਦੇ ਤਖ਼ਤ ਪਟਨਾ ਸਾਹਿਬ ਸਟੇਸ਼ਨ ‘ਤੇ ਅਸਥਾਈ ਠਹਿਰਾਓ ਦੀ ਮੰਗ ਨੂੰ ਵੀ ਰੇਲਵੇ ਪ੍ਰਸ਼ਾਸਨ ਨੇ ਮਨਜ਼ੂਰ ਕਰ ਲਿਆ ਹੈ। ਸੁਜੇਸ਼ ਚੰਦਰ ਸਿਨਹਾ ਨੇ ਕਿਹਾ ਕਿ ਉਹ ਤਖ਼ਤ ਪਟਨਾ ਸਾਹਿਬ ਬਾਰੇ ਬਹੁਤ ਸੁਣਦੇ ਆਏ ਸਨ ਪਰ ਕਦੇ ਦਰਸ਼ਨ ਦਾ ਸੁਭਾਗ ਨਹੀਂ ਮਿਲਿਆ ਸੀ। ਪ੍ਰਧਾਨ ਮੰਤਰੀ ਮੋਦੀ ਦੇ ਆਗਮਨ ਤੋਂ ਬਾਅਦ ਉਨ੍ਹਾਂ ਦੀ ਉਤਸ਼ੁਕਤਾ ਹੋਰ ਵੱਧ ਗਈ ਅਤੇ ਅੱਜ ਆਪਣੀ ਪਤਨੀ ਦੇ ਨਾਲ ਆ ਕੇ ਗੁਰੂ ਮਹਾਰਾਜ ਅੱਗੇ ਨਤਮਸਤਕ ਹੋਏ। ਉਨ੍ਹਾਂ ਦੱਸਿਆ ਕਿ ਇੱਥੇ ਆ ਕੇ ਉਨ੍ਹਾਂ ਨੂੰ ਬਹੁਤ ਸ਼ਾਂਤੀ ਮਿਲੀ ਅਤੇ ਜਲਦੀ ਹੀ ਉਹ ਆਪਣੇ ਬੱਚਿਆਂ ਦੇ ਨਾਲ ਦੁਬਾਰਾ ਦਰਸ਼ਨਾਂ ਲਈ ਆਉਣਗੇ।

Have something to say? Post your comment

 
 

ਨੈਸ਼ਨਲ

ਸਵਿੱਸ ਯੂਨੀਵਰਸਿਟੀ ਦੇ ਵਿਦਿਆਰਥੀਆ ਅਤੇ ਟੀਚਰਾ ਨੇ ਡੈਨੀਕਨ ਗੁਰਦੂਆਰਾ ਸਾਹਿਬ ਵਿਖੇ ਸਿੱਖ ਧਰਮ ਬਾਰੇ ਜਾਨਕਾਰੀ ਹਾਸਿਲ ਕੀਤੀ

ਡਾਲਰ ਦੇ ਮੁਕਾਬਲੇ ਇੰਡੀਅਨ ਰੁਪਏ ਦੀ ਕੀਮਤ 90 ਰੁ: ਹੋ ਜਾਣਾ ਅਤਿ ਨਮੋਸ਼ੀਜਨਕ, ਖ਼ਾਲਿਸਤਾਨ ਤੇ ਸਾਡੀ ਕਰੰਸੀ ਹੋਵੇਗੀ ‘ਦਮੜਾ’: ਮਾਨ

ਕਿਸਾਨ ਪਿਆਜ਼ 2 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਵੇਚਣ ਲਈ ਮਜਬੂਰ, ਕਿਸਾਨਾਂ ਨੂੰ ਸਥਾਨਕ ਜਨ ਸੰਘਰਸ਼ ਸ਼ੁਰੂ ਕਰਨ ਦਾ ਸੱਦਾ: ਸੰਯੁਕਤ ਕਿਸਾਨ ਮੋਰਚਾ

ਪੰਜਾਬ ਸਰਕਾਰ ਸਿੱਖ ਸਿਧਾਂਤਾਂ ਤੇ ਪ੍ਰੰਪਰਾਵਾਂ ਵਿਰੁੱਧ ਕਰਵਾ ਰਹੀ ‘ਵੀਰ ਬਾਲ ਦਿਵਸ’ ਸਮਾਗਮ ਤੁਰੰਤ ਰੱਦ ਕਰੇ – ਭਾਈ ਅਤਲਾ

ਤਖ਼ਤ ਪਟਨਾ ਸਾਹਿਬ ਕਮੇਟੀ ਦੇ ਅਧਿਕਾਰੀਆਂ ਨੇ ਦੁਬਈ ਗੁਰਦੁਆਰੇ ਵਿੱਚ ਕੀਤੀ ਸ਼ਿਰਕਤ

ਵਿਦੇਸ਼ੀ ਵਫਦਾ ਨਾਲ ਵਿਰੋਧੀ ਧਿਰ ਨੂੰ ਮਿਲਣ ਦੀ ਇਜਾਜ਼ਤ ਨਾ ਦੇ ਕੇ ਸਰਕਾਰ ਲੋਕਤੰਤਰੀ ਪਰੰਪਰਾਵਾਂ ਤੋੜ ਰਹੀ ਹੈ-ਕਾਂਗਰਸ

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਕਰਵਾਏ ਗਏ ਪ੍ਰੋਗਰਾਮਾਂ ਵਿਚ ਸਹਿਯੋਗ ਦੇਣ ਵਾਲੀ ਸੰਗਤ ਦਾ ਧੰਨਵਾਦ: ਬੀਬੀ ਰਣਜੀਤ ਕੌਰ

ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਦੀ ਤਾਰੀਕ ਉੱਪਰ ਜਲਦੀ ਫੈਸਲਾ ਕਰਨ ਦੀ ਮੰਗ ਕੀਤੀ ਕਾਲਕਾ ਨੇ

ਦੇਸ਼ ਵਿਚ 2019-23 ਦੌਰਾਨ ਯੂਏਪੀਏ ਤਹਿਤ ਦਸ ਹਜਾਰ ਤੋਂ ਵੱਧ ਗ੍ਰਿਫ਼ਤਾਰੀਆਂ, ਸਜ਼ਾ ਸਿਰਫ਼ 335 ਨੂੰ

ਮਨੀਸ਼ ਸਿਸੋਦੀਆ ਨੇ ਮੋਦੀ ਸਰਕਾਰ 'ਤੇ ਵੱਡਾ ਹਮਲਾ ਬੋਲਿਆ: ਇਹ 'ਸੰਚਾਰ ਸਾਥੀ ਐਪ' ਨਹੀਂ, ਸਗੋਂ ਪੈਗਾਸਸ ਦਾ ਨਵਾਂ ਅਵਤਾਰ ਹੈ