ਨਵੀਂ ਦਿੱਲੀ -“ਇਹ ਕਿੰਨੀ ਨਮੋਸੀਜਨਕ ਅਤੇ ਕੌਮਾਂਤਰੀ ਪੱਧਰ ਤੇ ਇੰਡੀਆ ਲਈ ਸ਼ਰਮਨਾਕ ਕਾਰਵਾਈ ਹੈ ਕਿ ਅੱਜ ਇੰਡੀਅਨ ਰੁਪਏ ਦਾ ਡਾਲਰ ਦੇ ਮੁਕਾਬਲੇ 90 ਰੁ: ਕੀਮਤ ਹੋ ਕੇ ਇੰਡੀਅਨ ਕਰੰਸੀ ਦੀ ਸਾਖ ਡਿੱਗ ਜਾਣੀ ਅਤਿ ਦੁੱਖਦਾਇਕ ਹੈ । ਅਜਿਹਾ ਮੋਦੀ ਹਕੂਮਤ ਦੀਆਂ ਦਿਸ਼ਾਹੀਣ ਬੇਨਤੀਜਾ ਅਮਲਾਂ ਤੇ ਕਾਰਵਾਈਆ ਦੀ ਬਦੌਲਤ ਕੌਮਾਂਤਰੀ ਪੱਧਰ ਤੇ ਇੰਡੀਆ ਦੀ ਹਾਲਤ ਪਤਲੀ ਹੋਈ ਹੈ ਜਿਸ ਨਾਲ ਜਦੋ ਬਾਹਰੋ ਇੰਡੀਆਂ ਵਿਚ ਵਸਤਾਂ ਆਉਣਗੀਆ ਤਾਂ ਇੰਡੀਅਨ ਨਿਵਾਸੀਆ ਨੂੰ ਉਨ੍ਹਾਂ ਵਸਤਾਂ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ । ਜਿਸ ਨਾਲ ਮਾਲੀ ਤੌਰ ਤੇ ਇਥੋ ਦੇ ਨਿਵਾਸੀਆ ਨੂੰ ਵੱਡੇ ਨੁਕਸਾਨ ਝੱਲਣਗੇ ਪੈਣਗੇ ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਅਨ ਰੁਪਏ ਦੀ ਕੌਮਾਂਤਰੀ ਪੱਧਰ ਤੇ ਸਾਖ ਡਿੱਗ ਜਾਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਰੁਪਏ ਦੀ ਕੀਮਤ 90 ਰੁਪਏ ਹੋ ਜਾਣ ਨੂੰ ਨਮੋਸੀਜਨਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸਾਡਾ ਲਾਹੌਰ ਖਾਲਸਾ ਰਾਜ ਦਰਬਾਰ ਦਾ ਰਾਜ ਭਾਗ ਸੀ, ਉਸ ਸਮੇ ਸਾਡੀ ਕਰੰਸੀ ਦੀ ਕੌਮਾਂਤਰੀ ਕੀਮਤ ਹੀ ਕੇਵਲ ਉੱਚੀ ਨਹੀ ਸੀ, ਬਲਕਿ ਯੂਰਪਿੰਨ ਅਤੇ ਪੱਛਮੀ ਮੁਲਕਾਂ ਦੇ ਵਿਦਵਾਨ, ਪੜ੍ਹੇ-ਲਿਖੇ ਲੋਕ ਲਾਹੌਰ ਖਾਲਸਾ ਰਾਜ ਦਰਬਾਰ ਵਿਚ ਅਤੇ ਫ਼ੌਜ ਵਿਚ ਭਰਤੀ ਹੋਣ ਨੂੰ ਫਖਰ ਮਹਿਸੂਸ ਕਰਦੇ ਸਨ । ਇਹੀ ਵਜਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਇਟਲੀ, ਜਰਮਨ, ਬਰਤਾਨੀਆ, ਰੂਸ ਆਦਿ ਮੁਲਕਾਂ ਦੇ ਅਫਸਰ ਵੱਡੀ ਗਿਣਤੀ ਵਿਚ ਸਨ । ਜਦੋ ਵੀ ਹੁਣ ਆਉਣ ਵਾਲੇ ਸਮੇ ਵਿਚ ਸਾਡੇ ਜਮਹੂਰੀਅਤ ਅਤੇ ਅਮਨਮਈ ਸੰਘਰਸ ਦੀ ਬਦੌਲਤ ਸੰਸਾਰ ਦੇ ਨਕਸੇ ਉਤੇ ਖਾਲਿਸਤਾਨ ਕਾਇਮ ਹੋਣ ਜਾ ਰਿਹਾ ਹੈ, ਤਾਂ ਉਸਦੀ ਕਰੰਸੀ ਰੁਪਇਆ ਜਾਂ ਡਾਲਰ ਨਹੀ ਹੋਵੇਗੀ ਬਲਕਿ ‘ਦਮੜਾ’ ਹੋਵੇਗੀ ਜਿਸਦਾ ਡਾਲਰ ਦੇ ਮੁਕਾਬਲੇ ਤੋ ਵੱਧ ਸੰਸਾਰ ਵਿਚ ਰੁਤਬਾ ਹੋਵੇਗਾ ।