ਨਵੀਂ ਦਿੱਲੀ - ਸਵਿਟਜਰਲੈਡ ਦੇ ਡੈਨੀਕਨ ਗੁਰਦੂਆਰਾ ਸਾਹਿਬ ਵਿਖੇ ਸਵਿੱਸ ਯੂਨੀਵਰਸਿਟੀ ਦੇ ਵਿਦਿਆਰਥੀਆ ਅਤੇ ਟੀਚਰਾ ਨੇ ਹਾਜ਼ਿਰੀ ਭਰ ਕੇ ਸਿੱਖ ਧਰਮ ਬਾਰੇ ਜਾਨਕਾਰੀ ਹਾਸਿਲ ਕੀਤੀ। ਇਸ ਬਾਰੇ ਜਲਾਵਤਨੀ ਆਗੂ ਭਾਈ ਪ੍ਰਿਤਪਾਲ ਸਿੰਘ ਖਾਲਸਾ ਨੇ ਬਿਆਨ ਜਾਰੀ ਕਰਦਿਆ ਕਿਹਾ , ਕਿ ਪਿਛਲੇ ਕਈ ਸਾਲਾ ਤੋ ਲਗਾਤਾਰ ਸਵਿਸ ਯੁਨੀਵਰਸਟੀ ਦੇ ਵਿਦਿਆਰਥੀ ਅਤੇ ਟੀਚਰਾ ਦੇ ਗਰੂਪ ਸਿੱਖ ਧਰਮ ਬਾਰੇ ਜਾਨਕਾਰੀ ਹਾਸਿਲ ਕਰਨ ਲਈ ਡੈਨੀਕਨ ਗੁਰਦੂਆਰਾ ਸਾਹਿਬ ਆ ਰਹੇ ਹਨ, ਇਹ ਸਿਖਾਂ ਲਈ ਵੱਡੇ ਮਾਨ ਵਾਲੀ ਗਲ ਹੈ ਕਿ ਪੜੇ ਲਿਖੇ ਲੋਕ ਸਿੱਖ ਧਰਮ ਵਾਰੇ ਜਾਨਣਾ ਚਾਹੁੰਦੇ ਹਨ ।ਜਦੋ ਵਿਦਿਆਰਥੀਆ ਦਾ ਇਕ ਡੈਲੀਗੇਸ਼ਨ ਗੁਰੂ ਘਰ ਵਿੱਚ ਦਾਖਿਲ ਹੋਇਆ, ਉਨਾਂ ਦੀ ਆਮਦ ਤੇ ਗੁਰਦੁਆਰਾ ਪ੍ਰੰਬਧਕ ਵਲੋ ਗਰਮ ਜੋਸ਼ੀ ਨਾਲ ਸੁਆਗਤ ਕੀਤਾ ਗਿਆ। ਇਸ ਮੌਕੇ ਉਨਾਂ ਨੂੰ ਲੰਗਰ ਹਾਲ ਲ਼ੈ ਜਾਕੇ ਚਾਹ ਪਕੋੜਿਆ ਨਾਲ ਸੇਵਾ ਕੀਤੀ,
ਉਪ੍ਰੰਤ ਦੀਵਾਨ ਹਾਲ ਵਿਖੇ ਲੈ ਜਾਇਆ ਗਿਆ, ਜਿੱਥੇ ਭਾਈ ਸਤਵਿੰਦਰ ਸਿੰਘ ਨੇ ਗੁਰਬਾਣੀ ਸ਼ਬਦ ਦਾ ਗਾਇਨ ਕੀਤਾ । ਸ਼ਬਦ ਦੀ ਸਮਾਪਤੀ ਤੋ ਬਾਅਦ ਭਾਈ ਪ੍ਰਿਤਪਾਲ ਸਿੰਘ ਖਾਲਸਾ ਨੇ ਸਭ ਨੂੰ ਜੀ ਆਇਆ ਕਿਹਾ, ਅਤੇ ਉਨ੍ਹਾਂ ਵਲੋਂ ਤਕਰੀਬਨ ਇਕ ਘੰਟਾ ਸਿੱਖ ਧਰਮ ਬਾਰੇ ਭਰਪੂਰ ਜਾਨਕਾਰੀ ਦਿੱਤੀ ਗਈ, ਵਿਦਿਆਰਥੀ ਅਤੇ ਟੀਚਰਾਂ ਵਲੋਂ ਕੀਤੇ ਗਏ ਸੁਆਲਾਂ ਬਾਖੂਬੀ ਨਾਲ ਜੁਆਬ ਦੇ ਕੇ ਉਨ੍ਹਾਂ ਦੀ ਤੱਸਲੀ ਕਰਵਾਈ ਗਈ । ਆਖਿਰ ਵਿੱਚ ਭਾਈ ਅਮਰਜੀਤ ਸਿੰਘ ਨੇ ਮਹਾਰਾਜ ਦੀ ਤਾਬਿਆ ਤੋ ਗੁਰਬਾਣੀ ਦਾ ਪਾਠ ਕੀਤਾ , ਸਾਰੇ ਵਿਦਿਆਰਥੀਆ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਦੀਵਾਨ ਹਾਲ ਦੀ ਸਮਾਪਤੀ ਤੋ ਬਾਅਦ ਗਰੂਪ ਫੋਟੋ ਲਈ ਗਈ।
ਪ੍ਰੋਗ੍ਰਾਮ ਦੀ ਸਮਾਪਤੀ ਤੋ ਬਾਅਦ ਸਭ ਨੂੰ ਮੁੜ ਲੰਗਰ ਹਾਲ ਵਿਖੇ ਲੈ ਜਾਇਆ ਗਿਆ ਜਿੱਥੇ ਸਭ ਨੇ ਵਾਹਿਗੁਰੂ ਜੀ ਦਾ ਜਾਪ ਕਰਕੇ ਲੰਗਰ ਛਕਿਆ । ਇਸ ਸਾਰੇ ਪ੍ਰੋਗ੍ਰਾਮ ਨੂੰ ਸਫਲ ਬਨਾਉਣ ਲਈ ਤਰਸੇਮ ਸਿੰਘ ਅਤੇ ਸਾਥੀਆ ਨੇ ਅਹਿਮ ਰੋਲ ਅਦਾ ਕੀਤਾ ਜਿਨ੍ਹਾਂ ਦਾ ਪ੍ਰਬੰਧਕਾਂ ਵਲੋਂ ਧੰਨਵਾਦ ਕੀਤਾ ਗਿਆ ।