ਅੰਮ੍ਰਿਤਸਰ - ਅੰਮ੍ਰਿਤਸਰ ਵਿਚ ਚਲ ਰਹੇ ਪਾਈਟੈਕਸ ਮੇਲੇ ਵਿਚ ਮੇਲਾ ਦੇਖਣ ਆਏ ਦਰਸ਼ਕਾਂ ਨੂੰ ਹਲਾਲ ਮੀਟ ਖਵਾਇਆ ਜਾ ਰਿਹਾ ਹੈ ਇਸ ਮੇਲੇ ਵਿੱਚ ਹਿੰਦੂ ਸਿੱਖ ਵੱਡੀ ਗਿਣਤੀ ਵਿੱਚ ਸ਼ਿਰਕਤ ਕਰ ਰਹੇ ਹਨ।ਮੇਲੇ ਵਿਚ ਲਗਦੇ ਖਾਣੇ ਦੇ ਸਟਾਲਾਂ ਤੇ ਪੁਰਾਣੀ ਦਿੱਲੀ ਤੋ ਆਏ ਵਖ ਵਖ ਮੁਸਲਿਮ ਵਪਾਰੀ ਹਲਾਲ ਮੀਟ ਦਾ ਕਾਰੋਬਾਰ ਕਰਦੇ ਨਜਰ ਆਉਦੇ ਹਨ। ਇਹ ਵਪਾਰੀ ਮੁਰਗਾ, ਬਕਰਾ ਆਦਿ ਦਾ ਹਲਾਲ ਮਾਸ ਮੇਲੇ ਦੇਖਣ ਆਏ ਲੋਕਾਂ ਨੂੰ ਖਵਾਉਦੇ ਹਨ। ਮੇਲਾ ਦੇਖਣ ਆਏ ਹਿੰਦੂ ਤੇ ਸਿੱਖ ਲੋਕ ਮਸਾਲਿਆਂ ਦੀ ਖੁਸ਼ਬੂ ਕਾਰਨ ਇਨਾਂ ਮੀਟ ਦੇ ਸਟਾਲਾ ਤੇ ਖਿਚੇ ਆਉਦੇ ਹਨ ਤੇ ਸਵਾਦ ਲੈ ਕੇ ਹਲਾਲ ਮੀਟ ਖਾਂਦੇ ਨਜਰ ਆਉਦੇ ਹਨ। ਅਫਸੋਸ ਦੀ ਗਲ ਇਹ ਵੀ ਹੈ ਕਿ ਕਿਸੇ ਵੀ ਮੀਟ ਵਿਕਰੇਤਾ ਨੇ ਆਪਣੀ ਦੁਕਾਨ ਤੇ ਹਲਾਲ ਮੀਟ ਹੋਣ ਬਾਰੇ ਕਿਸੇ ਤਰਾਂ ਦੀ ਜਾਣਕਾਰੀ ਨਹੀ ਲਿਖੀ ਹੋਈ।ਸਿੱਖ ਰਹਿਤ ਮਰਿਯਾਦਾ ਮੁਤਾਬਿਕ ਹਲਾਲ ਮੀਟ ਖਾਣਾ ਬਜਰ ਕੁਰਹਿਤ ਮੰਨਿਆਂ ਜਾਂਦਾ ਹੈ।ਜਾਣਕਾਰੀ ਦੀ ਕਮੀ ਹੋਣ ਕਾਰਨ ਸਿੱਖ ਜਾਣੇ ਅਣਜਾਣੇ ਵਿਚ ਬਜਰ ਕੁਰਹਿਤ ਕਰ ਜਾਂਦੇ ਹਨ। ਇਸੇ ਤਰਾਂ ਨਾਲ ਹਿੰਦੂ ਭਾਈਚਾਰੇ ਦੇ ਮਨਾ ਵਿਚ ਵੀ ਹਲਾਲ ਮੀਟ ਦੀ ਗਲ ਖਟਕਦੀ ਹੈ। ਦਸਣਯੋਗ ਹੈ ਕਿ ਪਾਈਟੈਕਸ ਮੇਲਾ ਪਿੱਛਲੇ ਕਰੀਬ 10 ਸਾਲ ਤੋ ਵਖ ਵਖ ਰਾਜਾਂ ਤੇ ਏਸ਼ੀਆਈ ਦੇਸ਼ਾਂ ਦੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਦੇ ਪਾਸ਼ ਏਰੀਆ ਰਣਜੀਤ ਐਵੀਨਿਊ ਵਿਖੇ ਲਗਾਇਆਂ ਜਾਂਦਾ ਹੈ।ਮੇਲੇ ਵਿਚ ਵਪਾਰੀ ਆਪਣਾ ਸਮਾਨ ਲਿਆ ਕੇ ਵੇਚਦੇ ਹਨ। ਇਸ ਮੇਲੇ ਵਿਚ ਕੁਝ ਖਾਣੇ ਦੇ ਸਟਾਲ ਵੀ ਲਗਾਏ ਜਾਂਦੇ ਹਨ, ਜਿਨਾ ਵਿਚ ਹਲਾਲ ਮੀਟ ਸ਼ਰੇਆਮ ਪਰੋਸਿਆ ਜਾਂਦਾ ਹੈ।