ਨੈਸ਼ਨਲ

ਸਿੱਖਾਂ ਦੇ ਕਾਤਲ ਬਲਵਾਨ ਖੋਖਰ ਨੂੰ ਦਿੱਲੀ ਹਾਈਕੋਰਟ ਵੱਲੋਂ ਦਿੱਤੀ ਗਈ 21 ਦਿਨ ਦੀ ਫਰਲੋ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | December 06, 2025 08:44 PM

ਨਵੀਂ ਦਿੱਲੀ -ਦਿੱਲੀ ਹਾਈਕੋਰਟ ਵੱਲੋਂ 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਉਮਰਭਰ ਦੀ ਕੈਦ ਦੀ ਕੱਟ ਰਹੇ ਬਲਵਾਨ ਖ਼ੋਖਰ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ । ਉਹ ਪਿਛਲੇ 11 ਸਾਲ 10 ਮਹੀਨੇ ਤੋਂ ਹਿਰਾਸਤ ਵਿਚ ਹੈ । ਉਨ੍ਹਾਂ ਨੂੰ ਇਹ ਫਰਲੋ ਆਪਣੇ ਸਮਾਜਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਪ੍ਰਦਾਨ ਕੀਤੀ ਗਈ ਹੈ । ਜਸਟਿਸ ਰਵਿੰਦਰ ਡੁਡੇਜਾ ਵੱਲੋਂ ਬਲਵਾਨ ਖ਼ੋਖਰ ਨੂੰ 20 ਹਜ਼ਾਰ ਰੁਪਏ ਦੇ ਜ਼ਮਾਨਤੀ ਬਾਂਡ ਅਤੇ ਇੰਨੀ ਹੀ ਜ਼ਮਾਨਤ ਰਾਸ਼ੀ ਜਮ੍ਹਾਂ ਕਰਨ ਦੀ ਸ਼ਰਤ ’ਤੇ ਇਹ ਫਰਲੋ ਦਿੱਤੀ ਗਈ ਹੈ। ਹਾਈਕੋਰਟ ਨੇ ਬਲਵਾਨ ਖ਼ੋਖਰ ਨੂੰ ਫਰਲੋ ਦੇਣ ’ਤੇ ਕੁੱਝ ਸ਼ਰਤਾਂ ਵੀ ਲਗਾਈਆਂ, ਜਿਨ੍ਹਾਂ ਵਿਚ ਉਹ ਬਿਨਾਂ ਪਹਿਲਾਂ ਸੂਚਨਾ ਦਿੱਤੇ ਦਿੱਲੀ ਕੈਂਟ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਨੂੰ ਨਹੀਂ ਛੱਡਣਗੇ ਅਤੇ ਹਰੇਕ ਮੰਗਲਵਾਰ ਨੂੰ ਸਵੇਰੇ 10 ਵਜੇ ਪੁਲਿਸ ਸਟੇਸ਼ਨ ਵਿਚ ਆਪਣੀ ਹਾਜ਼ਰੀ ਦਰਜ ਕਰਵਾਉਣਗੇ। ਫਰਲੋ ਨੂੰ ਮਨਜ਼ੂਰ ਕਰਦਿਆਂ ਅਦਾਲਤੀ ਬੈਂਚ ਨੇ ਆਖਿਆ ਕਿ ਫਰਲੋ ਸੁਧਾਰ ਦਾ ਇਕ ਸਥਾਪਿਤ ਪਹਿਲੂ ਹੈ, ਜਿਸ ਦੀ ਉਦੇਸ਼ ਅਪਰਾਧੀ ਨੂੰ ਪਰਿਵਾਰਕ ਅਤੇ ਸਮਾਜਿਕ ਸਬੰਧ ਬਣਾਏ ਰੱਖਣ ਵਿਚ ਸਮਰੱਥ ਬਣਾਉਣਾ ਹੈ । ਜਸਟਿਸ ਡੁਡੇਜਾ ਨੇ ਆਖਿਆ ਕਿ ਅਦਾਲਤ ਇਸ ਤੱਥ ਤੋਂ ਜਾਣੂ ਹੈ ਕਿ ਅਰਜ਼ੀ ਕਰਤਾ ਵੱਲੋਂ ਕੀਤਾ ਗਿਆ ਅਪਰਾਧ ਬੇਹੱਦ ਗੰਭੀਰ ਹੈ ਪਰ ਉਸ ਨੂੰ ਫਰਲੋ ਦੇਣ ਤੋਂ ਇਨਕਾਰ ਕਰਨਾ ਨਿਯਮਾਂ ਦੀ ਅਣਵਰਤੋਂ ਹੋਵੇਗੀ, ਜਿਸ ਨਾਲ ‘ਫਰਲੋ ਨਿਆਂ ਸਾਸ਼ਤਰ’ ਦਾ ਮੂਲ ਉਦੇਸ਼ ਨੂੰ ਹੀ ਖ਼ਤਮ ਹੋ ਜਾਵੇਗਾ। ਹਾਈਕੋਰਟ ਨੇ ਇਹ ਵੀ ਆਖਿਆ ਕਿ ਅਰਜ਼ੀਕਰਤਾ ਲਗਭਗ 11 ਸਾਲ 10 ਮਹੀਨੇ ਤੋਂ ਨਿਆਂਇਕ ਹਿਰਾਸਤ ਵਿਚ ਹੈ । ਨੌਮੀਨਲ ਰੋਲ ਦੇ ਅਨੁਸਾਰ ਜੇਲ੍ਹ ਵਿਚ ਉਸ ਦਾ ਆਚਰਣ ਸੰਤੁਸ਼ਟੀਜਨਕ ਰਿਹਾ ਹੈ। ਉਧਰ ਵਕੀਲ ਵੱਲੋਂ ਵੀ ਇਹ ਦਲੀਲ ਦਿੱਤੀ ਗਈ ਕਿ ਉਹ ਓਪੀਡੀ ਵਿਚ ਸਹਾਇਕ ਦੇ ਤੌਰ ’ਤੇ ਕੰਮ ਕਰ ਰਿਹਾ ਹੈ । ਇਸ ਤੋਂ ਇਹ ਪਤਾ ਚਲਦਾ ਹੈ ਕਿ ਅਰਜ਼ੀਕਰਤਾ ਨੂੰ ਪਹਿਲਾਂ ਵੀ ਕਈ ਵਾਰ ਅਗਾਊਂ ਜ਼ਮਾਨਤ, ਪੈਰੋਲ ਅਤੇ ਫਰਲੋ ’ਤੇ ਰਿਹਾਅ ਕੀਤਾ ਜਾ ਚੁੱਕਿਆ ਹੈ ਅਤੇ ਉਸ ਨੇ ਸਾਰੇ ਨਿਯਮਾਂ ਦੀ ਪਾਲਣਾ ਕਰਦਿਆਂ ਹਰ ਵਾਰ ਆਤਮ ਸਮਰਪਣ ਕੀਤਾ ਹੈ, ਅਦਾਲਤ ਵੱਲੋਂ ਦਿੱਤੀ ਗਈ ਆਜ਼ਾਦੀ ਦੀ ਦੁਰਵਰਤੋਂ ਨਹੀਂ ਕੀਤੀ। ਦਰਅਸਲ ਦਿੱਲੀ ਸਰਕਾਰ ਨੇ ਬਲਵਾਨ ਖੋਖਰ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਆਦੇਸ਼ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਸੀ। ਖੋਖਰ ਨੇ ਆਪਣੇ ਵਕੀਲ ਉਦੈ ਚੌਹਾਨ ਜ਼ਰੀਏ ਇਹ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿਚ ਕਿਹਾ ਗਿਆ ਕਿ ਅਰਜ਼ੀਕਰਤਾ ਇਕ ਅਪਰਾਧੀ ਹੈ ਅਤੇ ਉਸ ਨੂੰ ਉਮਰ ਭਰ ਲਈ ਕੈਦ ਦੀ ਸਜ਼ਾ ਸੁਣਾਈ ਗਈ ਹੈ । ਅਰਜ਼ੀ ਵਿਚ ਅੱਗੇ ਲਿਖਿਆ ਗਿਆ ਕਿ ਅਰਜ਼ੀਕਰਤਾ 2013 ਤੋਂ ਹਿਰਾਸਤ ਵਿਚ ਹੈ । ਉਸ ਨੂੰ ਸਮਾਜ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਸਮਾਜਿਕ ਸਬੰਧ ਫਿਰ ਤੋਂ ਸਥਾਪਿਤ ਕਰਨ ਲਈ 21 ਦਿਨ ਦੀ ਫਰਲੋ ਦਿੱਤੀ ਜਾਵੇ, ਜਿਸ ਤੋਂ ਬਾਅਦ ਅਦਾਲਤ ਨੇ ਇਸ ਅਰਜ਼ੀ ਨੂੰ ਮਨਜ਼ੂਰ ਕਰ ਲਿਆ, ਪਰ ਉਧਰ ਸਿੱਖ ਜਥੇਬੰਦੀਆਂ ਵੱਲੋਂ ਇਸ ਫਰਲੋ ਦਾ ਸਖ਼ਤ ਵਿਰੋਧ ਕੀਤਾ ਜਾ ਰਿਹੈ, ਉਨ੍ਹਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਸਿੰਘਾਂ ਨੂੰ ਕੋਈ ਫਰਲੋ ਜਾਂ ਪੈਰੋਲ ਨਹੀਂ ਦਿੱਤੀ ਜਾ ਰਹੀ, ਜਦਕਿ ਸਿੱਖਾਂ ਦੇ ਕਾਤਲਾਂ ਨੂੰ ਵਾਰ-ਵਾਰ ਫਰਲੋ ਅਤੇ ਪੈਰੋਲ ਦਿੱਤੀ ਜਾ ਰਹੀ ਹੈ ।

Have something to say? Post your comment

 
 

ਨੈਸ਼ਨਲ

ਕੇਂਦਰ ਸਰਕਾਰ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਕੇ ਅਤੇ ਬਿਨਾ ਸ਼ਰਤ ਸਮੂਹ ਬੰਦੀ ਸਿੰਘਾਂ ਨੂੰ ਰਿਹਾਈ ਦੇਕੇ ਮਾਹੌਲ ਸੁਖਾਵਾ ਬਣਾਵੇ: ਜਥੇਦਾਰ  ਹਾਲੈਂਡ

ਦਿੱਲੀ ਗੁਰਦੁਆਰਾ ਕਮੇਟੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੀ ਸੰਪੂਰਨਤਾ ’ਤੇ ਵੀ ਕਰੇਗੀ ਵੱਡੇ ਸਮਾਗਮ : ਕਾਲਕਾ, ਕਾਹਲੋਂ

ਦਸਤਾਰ ਬਾਰੇ ਅਪਮਾਨਜਨਕ ਸ਼ਬਦ ਵਰਤਣ ਵਾਲੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਖਿਲਾਫ ਕਾਰਵਾਈ ਦੀ ਮੰਗ: ਕਰਮਸਰ

ਇਲਾਹਾਬਾਦ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਲਈ ਨੇਹਾ ਸਿੰਘ ਰਾਠੌਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਕਰ ਦਿੱਤੀ ਰੱਦ

ਸਵਿੱਸ ਯੂਨੀਵਰਸਿਟੀ ਦੇ ਵਿਦਿਆਰਥੀਆ ਅਤੇ ਟੀਚਰਾ ਨੇ ਡੈਨੀਕਨ ਗੁਰਦੂਆਰਾ ਸਾਹਿਬ ਵਿਖੇ ਸਿੱਖ ਧਰਮ ਬਾਰੇ ਜਾਨਕਾਰੀ ਹਾਸਿਲ ਕੀਤੀ

ਡਾਲਰ ਦੇ ਮੁਕਾਬਲੇ ਇੰਡੀਅਨ ਰੁਪਏ ਦੀ ਕੀਮਤ 90 ਰੁ: ਹੋ ਜਾਣਾ ਅਤਿ ਨਮੋਸ਼ੀਜਨਕ, ਖ਼ਾਲਿਸਤਾਨ ਤੇ ਸਾਡੀ ਕਰੰਸੀ ਹੋਵੇਗੀ ‘ਦਮੜਾ’: ਮਾਨ

ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀ ਤਖ਼ਤ ਪਟਨਾ ਸਾਹਿਬ ਵਿੱਚ ਹੋਏ ਨਤਮਸਤਕ

ਕਿਸਾਨ ਪਿਆਜ਼ 2 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਵੇਚਣ ਲਈ ਮਜਬੂਰ, ਕਿਸਾਨਾਂ ਨੂੰ ਸਥਾਨਕ ਜਨ ਸੰਘਰਸ਼ ਸ਼ੁਰੂ ਕਰਨ ਦਾ ਸੱਦਾ: ਸੰਯੁਕਤ ਕਿਸਾਨ ਮੋਰਚਾ

ਪੰਜਾਬ ਸਰਕਾਰ ਸਿੱਖ ਸਿਧਾਂਤਾਂ ਤੇ ਪ੍ਰੰਪਰਾਵਾਂ ਵਿਰੁੱਧ ਕਰਵਾ ਰਹੀ ‘ਵੀਰ ਬਾਲ ਦਿਵਸ’ ਸਮਾਗਮ ਤੁਰੰਤ ਰੱਦ ਕਰੇ – ਭਾਈ ਅਤਲਾ

ਤਖ਼ਤ ਪਟਨਾ ਸਾਹਿਬ ਕਮੇਟੀ ਦੇ ਅਧਿਕਾਰੀਆਂ ਨੇ ਦੁਬਈ ਗੁਰਦੁਆਰੇ ਵਿੱਚ ਕੀਤੀ ਸ਼ਿਰਕਤ