ਲੁਧਿਆਣਾ, -ਲੁਧਿਆਣੇ ਸ਼ਹਿਰ ਦੀਆਂ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਇਸਤਰੀ ਸਤਿਸੰਗ ਸਭਾਵਾਂ ਤੇ ਸਮੂਹ ਸਿੱਖ ਜੱਥੇਬੰਦੀਆਂ ਪੂਰੀ ਇੱਕਜੁੱਟਤਾ ਤੇ ਸ਼ਰਧਾ ਭਾਵਨਾ ਦੇ ਨਾਲ 5 ਜਨਵਰੀ 2026 ਨੂੰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣਗੀਆਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ. ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ
ਯੂਨਾਈਟਿਡ ਸਿੱਖਸ ਨੇ ਅੱਜ ਗੁ. ਸ੍ਰੀ ਗੁਰੂ ਸਿੰਘ ਸਭਾ ਹਰਨਾਮ ਨਗਰ ਵਿਖੇ ਲੁਧਿਆਣਾ ਸ਼ਹਿਰ ਦੀਆਂ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨਾ, ਸਿੱਖ ਜੱਥੇਬੰਦੀਆਂ ਦੇ ਅਹੁਦੇਦਾਰਾ, ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਦੀ ਆਯੋਜਿਤ ਕੀਤੀ ਗਈ ਇੱਕ ਭਰਵੀ ਇਕੱਤਰਤਾ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਹੋਇਆ ਕੀਤਾ!ਉਨ੍ਹਾਂ ਨੇ ਕਿਹਾ ਕਿ ਛੋਟੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਦੀ ਵਿਲੱਖਣ ਮਿਸਾਲ ਹੈ, ਖਾਸ ਕਰਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੇ ਸ਼ਹੀਦੀ ਦੇ ਦਿਨ ਜਦੋਂ ਆਉਂਦੇ ਹਨ ਤੇ ਸਮੁੱਚੀ ਕੌਮ ਨਿਮਰਤਾ ਤੇ ਸ਼ਰਧਾ ਭਾਵ ਨਾਲ ਉਨ੍ਹਾਂ ਦਿਨਾਂ ਮੌਕੇ ਸ੍ਰੀ ਫਤਿਹਗੜ ਸਾਹਿਬ ਦੇ ਸ਼ਹੀਦੀ ਜੋੜ ਮੇਲ ਵਿੱਚ ਹਾਜ਼ਰੀ ਭਰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦਾ ਸ਼ਹੀਦੀ ਦਿਹਾੜਾ ਹੈ ਤੇ ਉਸੇ ਦਿਨ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ। ਜਿਸਦੇ ਸਦਕਾ ਸਮੁੱਚੀ ਸਿੱਖ ਕੌਮ ਨੂੰ ਭਾਰੀ ਦੁਬਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਖਾਸ ਕਰਕੇ ਇਸ ਸਮੇ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਆਪਣੀ ਪੰਥਕ ਸੋਚ ਤੇ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਪੂਰਨ ਰੂਪ ਵਿੱਚ ਖਿਆਲ ਰੱਖਦਿਆਂ ਹੋਇਆ ਇਸ ਮੁੱਦੇ ਤੇ ਆਪਣੀ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਸੀ! ਪਰ ਦੁੱਖਦੀ ਗੱਲ ਹੈ ਕਿ ਪੰਥ ਦੀਆਂ ਸਿਰਮੌਰ ਸੰਸਥਾਵਾਂ ਅਵੇਸਲੀਆਂ ਹੋ ਚੁੱਕੀਆਂ ਹਨ! ਜਿਸਦੇ ਸਦਕਾ ਅੱਜ ਲੁਧਿਆਣੇ ਸ਼ਹਿਰ ਦੀਆਂ ਜਾਗਰੂਕ ਸਿੱਖ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾ ਤੇ ਅਠਾਈ ਦੇ ਕਰੀਬ ਇਸਤਰੀ ਸਤਿਸੰਗ ਸਭਾਵਾਂ ਨੇ ਸਰਬ ਸੰਮਤੀ ਨਾਲ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਦੇ ਦਿਨਾਂ ਵਿੱਚ ਆ ਰਹੇ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇਪ੍ਰਕਾਸ਼ ਪੁਰਬ ਨੂੰ 27 ਦਸੰਬਰ ਦੀ ਬਜਾਏ 5 ਜਨਵਰੀ ਨੂੰ ਮਨਾਉਣ ਦਾ ਰਸਮੀ ਫੈਸਲਾ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ ਹੈ!ਸ. ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਦੀ ਲਾਹਪ੍ਰਵਾਹੀ ਸਦਕਾ ਸਿੱਖ ਕੌਮ ਹੁਣ ਤੱਕ ਆਪਣੀ ਅਡੱਰੀ ਪਹਿਚਾਣ ਨੂੰ ਦਰਸਾਉਣ ਵਾਲਾ ਸਰਬ ਸਾਂਝਾ ਕੈਲੰਡਰ ਨਹੀ ਬਣਾ ਸਕੀ! ਬਲਕਿ ਬ੍ਰਿਕਰਮੀ ਕੈਲੰਡਰ ਅਨੁਸਾਰ ਚੱਲ ਰਹੀ ਹੈ! ਜਿਸ ਤੋ ਸਮੁੱਚੀ ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ!ਇਸ ਤੋ ਪਹਿਲਾ ਗੁਰਦੁਆਰਾ ਸਾਹਿਬ ਦੇ ਮੁੱਖ ਹਾਲ ਅੰਦਰ ਹੋਈ ਇਕੱਤਰਤਾਂ ਦੌਰਾਨ ਵੱਖ ਵੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨਾ, ਇਤਰਰੀ ਸਤਿਸੰਗ ਦੀਆਂ ਪ੍ਰਮੁੱਖ ਬੀਬੀਆਂ ਅਤੇ ਸੰਗਤਾਂ ਨੇ ਰਸਮੀ ਤੌਰ ਤੇ ਆਪਣੇ ਹੱਥ ਖੜੇ ਕਰਕੇ ਪੰਜ ਜਨਵਰੀ ਨੂੰਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੱਡੇ ਪੱਧਰ ਤੇ ਮਨਾਉਣ ਦੀ ਪ੍ਰੋੜਤਾ ਕੀਤੀ! ਇਸ ਮੌਕੇ ਉਨ੍ਹਾਂ ਦੇ ਨਾਲ ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ, ਬੀਬੀ ਕਰਤਾਰ ਕੌਰ ਝਾਂਈ ਜੀ, ਬੀਬੀ ਦਲਜੀਤ ਕੌਰ, ਬੀਬੀ ਚਰਨਜੀਤ ਕੌਰ ਬੱਬੂ ਭੈਣ ਜੀ, ਬੀਬੀ ਰਵਿੰਦਰ ਕੌਰ ਸਰਾਭਾ ਨਗਰ, ਕੁਲਵਿੰਦਰ ਸਿੰਘ ਬੈਨੀਪਾਲ ਪ੍ਰਧਾਨ ਗੁਰਦੁਆਰਾ ਅਰਬਨ ਅਸਟੇਟ ਫੇਸ 1, ਗੁਰਦੀਪ ਸਿੰਘ ਪ੍ਰਧਾਨ ਗੁਰਦੁਆਰਾ ਮਾਇਆ ਨਗਰ,
ਪ੍ਰਿਥਵੀਪਾਲ ਸਿੰਘ ਧਮੀਜਾ ਪ੍ਰਧਾਨ ਗੁਰਦੁਆਰਾ ਸ੍ਰੀ ਹਰਕ੍ਰਿਸ਼ਨ ਸਾਹਿਬ, ਗੁਰਮੀਤ ਸਿੰਘ ਸਲੂਜਾ ਪ੍ਰਧਾਨ ਹਰਨਾਮ ਨਗਰ, ਗਿਆਨੀ ਫ਼ਤਿਹ ਸਿੰਘ, ਸ. ਹਰਜੀਤ ਸਿੰਘ ਆਨੰਦ ਤੇ ਭੁਪਿੰਦਰ ਸਿੰਘ ਮਕੱੜ ਯੂਨਾਈਟਿਡ ਸਿੱਖਸ, ਬੀਬੀ ਦਵਿੰਦਰ ਕੌਰ, ਮਨਪ੍ਰੀਤ ਕੌਰ, ਤਰਨਜੀਤ ਕੌਰ ਭਾਈ ਰਣਧੀਰ ਸਿੰਘ ਨਗਰ, ਬੀਬੀ ਬਲਬੀਰ ਕੋਰ ਸਮੇਤ ਇਸਤਰੀ ਸਤਿਸੰਗ ਸਭਾਵਾਂ ਦੀਆਂ ਪਮੁੱਖ ਬੀਬੀਆਂ
ਵਿਸੇਸ਼ ਤੌਰ ਤੇ ਹਜਰ ਸਨ!