ਪੰਜਾਬ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ 3 ਰੋਜ਼ਾ ‘ਇਨੋਵੇਸ਼ਨ, ਡਿਜ਼ਾਇਨ ਅਤੇ ਉਦਮਤਾ’ ਬੂਟਕੈਂਪ ਦਾ ਹੋਇਆ ਸ਼ਾਨਦਾਰ ਅਗਾਜ਼

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | December 17, 2025 08:42 PM

ਅੰਮ੍ਰਿਤਸਰ-¸ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ. ਆਈ. ਸੀ. ਟੀ. ਈ.) ਅਤੇ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ (ਐੱਮ. ਆਈ. ਸੀ.) ਦੀ ਅਗਵਾਈ ਹੇਠ ਪੀ. ਐੱਮ. ਸ੍ਰੀ ਸਕੂਲ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਲਈ ਫੇਜ਼-1 ਇਨੋਵੇਸ਼ਨ, ਡਿਜ਼ਾਈਨ ਅਤੇ ਉੱਦਮਤਾ (ਆਈ. ਡੀ. ਈ.) ਬੂਟਕੈਂਪ ਦਾ ਅੱਜ ਸ਼ਾਨਦਾਰ ਅਗਾਜ਼ ਹੋਇਆ।

ਇਸ ਮੌਕੇ ਕਾਲਜ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਕਰਨ ਉਪਰੰਤ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਧਾਵਾਨੀ ਫਾਊਂਡੇਸ਼ਨ ਦੇ ਸਹਿਯੋਗ ਨਾਲ 19 ਦਸੰਬਰ ਤੱਕ ਚੱਲਣ ਵਾਲੇ ਉਕਤ ਪ੍ਰੋਗਰਾਮ ਦਾ ਅਗਾਜ਼ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ, ਸ੍ਰੀ ਯੋਗੇਸ਼ ਵਧਾਵਨ ਅਤੇ ਸ੍ਰੀ ਵਿਕਾਸ ਵਰਮਾ (ਏਆਈਸੀਟੀਈ-ਐਮਆਈਸੀ ਮਾਹਿਰ), ਸ੍ਰੀ ਰਮਨ ਕੁਮਾਰ (ਸਟੇਟ ਰਿਸੋਰਸ ਪਰਸਨ (ਅਕਾਦਮਿਕ ਅਤੇ ਹਿਊਮੈਨਟੀਜ਼), ਐਸਸੀਈਆਰਟੀ), ਸ੍ਰੀਮਤੀ ਵਾਣੀ ਗੰਢਾ ਅਤੇ ਸ੍ਰੀਮਤੀ ਗੌਰੀ ਮਦਾਨ (ਵਾਧਵਾਨੀ ਫਾਊਂਡੇਸ਼ਨ ਦੇ ਮਾਹਿਰ) ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ।

ਇਸ ਮੌਕੇ ਸ: ਛੀਨਾ ਨੇ ਵਿਦਿਆਰਥੀਆਂ ’ਚ ਨਿਪੁੰਨਤਾ ਨੂੰ ਢਾਲਣ ਲਈ ਸਿੱਖਿਅਕਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੰਦਿਆਂ ਅਧਿਆਪਕਾਂ ਨੂੰ ਵਿਦਿਆਰਥੀਆਂ ’ਚ ਉਤਸੁਕਤਾ, ਰਚਨਾਤਮਕਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇਸ਼ ਭਰ ’ਚ ਨਵੀਨਤਾ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇਸਦੀਆਂ ਦੂਰਦਰਸ਼ੀ ਪਹਿਲਕਦਮੀਆਂ ਲਈ ਏ. ਆਈ. ਸੀ. ਟੀ. ਈ.-ਐੱਮ. ਆਈ. ਸੀ. ਦੀ ਸ਼ਲਾਘਾ ਕੀਤੀ। ਇਸ ਮੌਕੇ ਸ੍ਰੀਮਤੀ ਵਾਣੀ ਗੰਢਾ ਅਤੇ ਸ੍ਰੀਮਤੀ ਗੌਰੀ ਮਦਾਨ ਬੂਟਕੈਂਪ ਦੌਰਾਨ ਇੰਟਰਐਕਟਿਵ ਸੈਸ਼ਨਾਂ, ਸਮੂਹ ਗਤੀਵਿਧੀਆਂ ਅਤੇ ਵਿਹਾਰਕ ਵਰਕਸ਼ਾਪਾਂ ਰਾਹੀਂ ਭਾਗੀਦਾਰਾਂ ਨਾਲ ਵਿਚਾਰ ਸਾਂਝੇ ਕਰਨਗੇ।

ਇਸ ਤੋਂ ਪਹਿਲਾਂ ਡਾ. ਮੰਜ਼ੂ ਬਾਲਾ ਨੇ ਸਮੂਹ ਮਹਿਮਾਨਾਂ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕਰਨ ਉਪਰੰਤ ਉਦਘਾਟਨੀ ਭਾਸ਼ਣ ’ਚ ਸਕੂਲ ਪੱਧਰ ’ਤੇ ਨਵੀਨਤਾ, ਰਚਨਾਤਮਕਤਾ ਅਤੇ ਡਿਜ਼ਾਈਨ ਸੋਚ ਨੂੰ ਪੋਸ਼ਣ ਦੇਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਜੁੜੇ ਭਵਿੱਖ ਲਈ ਤਿਆਰ ਪੀੜ੍ਹੀ ਦੇ ਨਿਰਮਾਣ ਲਈ ਅਧਿਆਪਕਾਂ ਨੂੰ ਉੱਦਮੀ ਅਤੇ ਸਮੱਸਿਆ-ਹੱਲ ਕਰਨ ਵਾਲੇ ਪਹੁੰਚਾਂ ਨਾਲ ਸਸ਼ਕਤ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ’ਚ ਜੰਡਿਆਲਾ ਗੁਰੂ, ਬਿਆਸ, ਨਾਗ ਕਲਾਂ, ਮਜੀਠਾ, ਕੱਥੂਨੰਗਲ, ਗੱਗੋਮਾਹਲ, ਅਜਨਾਲਾ, ਫਾਜ਼ਿਲਕਾ ਅਤੇ ਨੇੜਲੇ ਖੇਤਰਾਂ ਤੋਂ ਇਲਾਵਾ ਪੰਜਾਬ ਭਰ ਦੇ ਪੀ. ਐੱਮ. ਸ੍ਰੀ ਸਕੂਲਾਂ ਦੇ 190 ਤੋਂ ਵਧੇਰੇ ਪ੍ਰਿੰਸੀਪਲ ਅਤੇ ਅਧਿਆਪਕ ਹਿੱਸਾ ਲੈ ਰਹੇ ਹਨ।

ਇਸ ਮੌਕੇ ਸ੍ਰੀ ਵਧਾਵਨ ਅਤੇ ਸ੍ਰੀ ਵਰਮਾ ਨੇ ਸਾਂਝੇ ਤੌਰ ’ਤੇ ਸਕੂਲ ਸਿੱਖਿਆ ’ਚ ਨਵੀਨਤਾ, ਡਿਜ਼ਾਈਨ ਸੋਚ ਅਤੇ ਉੱਦਮਤਾ ਸਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਬੂਟਕੈਂਪ ਤੋਂ ਪ੍ਰਾਪਤ ਸਿੱਖਿਆਵਾਂ ਨੂੰ ਆਪਣੇ-ਆਪਣੇ ਅਦਾਰਿਆਂ ’ਚ ਸਰਗਰਮੀ ਨਾਲ ਲਾਗੂ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਬੂਟਕੈਂਪ ਦੌਰਾਨ ਭਾਗੀਦਾਰ ਕਾਲਜ ਵਿਖੇ ਮੌਜ਼ੂਦ ਉਚ ਪੱਧਰੀ ਢਾਂਚੇ ਹੈਂਡ-ਆਨ ਆਈਓਟੀ ਸੈਸ਼ਨ ਅਤੇ ਏਆਈਸੀਟੀਈ ਆਈਡੀਆ ਲੈਬ, ਆਵਾਧ ਲੈਬ (ਆਈਆਈਟੀ ਰੋਪੜ ਦੇ ਸਹਿਯੋਗ ਨਾਲ), ਅਲਟਰਾਟੈਕ ਸੈਂਟਰ ਆਫ਼ ਐਕਸੀਲੈਂਸ ਅਤੇ ਐਨਸੀਸੀ ਸਿਮੂਲੇਸ਼ਨ ਲੈਬ ਵਰਗੀਆਂ ਉੱਨਤ ਸਹੂਲਤਾਂ ਲਈ ਗਾਈਡਡ ਐਕਸਪੋਜ਼ਰ ਵਿਜ਼ਿਟਾਂ ’ਚ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਬੂਟਕੈਂਪ ਦਾ ਉਦੇਸ਼ ਸਕੂਲ ਦੇ ਮੁੱਖੀਆਂ ਅਤੇ ਸਿੱਖਿਅਕਾਂ ਨੂੰ ਵਿਦਿਆਰਥੀਆਂ ’ਚ ਆਲੋਚਨਾਤਮਕ ਸੋਚ, ਰਚਨਾਤਮਕਤਾ ਅਤੇ ਇਕ ਉੱਦਮੀ ਮਾਨਸਿਕਤਾ ਪੈਦਾ ਕਰਨ ਲਈ ਵਿਹਾਰਕ ਸਾਧਨਾਂ ਨਾਲ ਲੈਸ ਕਰਨਾ ਹੈ, ਜਿਸ ਨਾਲ ਜ਼ਮੀਨੀ ਪੱਧਰ ’ਤੇ ਨਵੀਨਤਾ-ਅਧਾਰਤ ਸਿੱਖਿਆ ਨੂੰ ਮਜ਼ਬੂਤੀ ਮਿਲੇਗੀ।

Have something to say? Post your comment

 
 

ਪੰਜਾਬ

ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ, ਰੇਲਵੇ ਦਾ ਦੇਰ ਨਾਲ ਲਿਆ ਦਰੁਸਤ ਫੈਸਲਾ: ਮੀਤ ਹੇਅਰ

ਰਾਜਪਾਲ ਪੰਜਾਬ ਨੇ ਕੇਂਦਰੀ ਮੰਤਰੀਆਂ ਨਾਲ ਕੀਤੀ ਮੁਲਾਕਾਤ; ਪੰਜਾਬ ਅਤੇ ਚੰਡੀਗੜ੍ਹ ਨਾਲ ਸੰਬੰਧਿਤ ਮਸਲਿਆਂ ‘ਤੇ ਹੋਈ ਚਰਚਾ

ਰਾਣਾ ਬਲਾਚੌਰੀਆ ਕਤਲ ਕਾਂਡ ਵਿੱਚ ਵੱਡੀ ਸਫਲਤਾ, ਮੁਕਾਬਲੇ ਤੋਂ ਬਾਅਦ ਮੁੱਖ ਦੋਸ਼ੀ ਗ੍ਰਿਫ਼ਤਾਰ

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ

ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਫੇਜ਼-11 ਵਿੱਚ ਤੋੜਫੋੜ ਕਾਰਵਾਈ ਦੀ ਕੜੀ ਨਿੰਦਾ ਕੀਤੀ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਅੱਠ ਸਾਬਕਾ ਕੈਡਿਟਾਂ ਦਾ ਅਚੀਵਰ ਐਵਾਰਡ ਨਾਲ ਸਨਮਾਨ

ਲੋਕਾਂ ਨੇ ‘ਆਪ’ ਸਰਕਾਰ ਦੇ ਸ਼ਾਸਨ ਦੇ ਏਜੰਡੇ ਅਤੇ ਲੋਕ-ਪੱਖੀ ਨੀਤੀਆਂ 'ਤੇ ਲਾਈ ਮੋਹਰ: ਅਮਨ ਅਰੋੜਾ

ਸ਼ਿਲੌਂਗ ਦਾ ਪੰਜਾਬੀ ਲੇਨ ਇਲਾਕਾ ਜੱਦੀ ਪੁਸ਼ਤੀ ਸਿੱਖਾਂ ਦਾ ਹੈ ਅਤੇ ਸਿੱਖਾਂ ਦਾ ਹੀ ਰਹੇਗਾ-ਜਥੇਦਾਰ ਸ੍ਰੀ ਅਕਾਲ ਤਖ਼ਤ

ਸ਼੍ਰੋਮਣੀ ਅਕਾਲੀ ਦਲ ਵੱਲੋਂ ਪੇਂਡੂ ਰੋਜ਼ਗਾਰ ਸਕੀਮ ਦੀ ਫੰਡਿੰਗ 60:40 ਕਰਨ ਦੀ ਤਜਵੀਜ਼ ਦਾ ਜ਼ੋਰਦਾਰ ਵਿਰੋਧ

ਕਿਸਾਨਾਂ ਦੀ ਪਿੱਠ ਵਿੱਚ ਕਈ ਵਾਰ ਛੁਰਾ ਮਾਰਨ ਤੋਂ ਬਾਅਦ, ਹੁਣ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਰਹੀ ਮੋਦੀ ਸਰਕਾਰ: ਗਰਗ