ਚੰਡੀਗੜ੍ਹ- ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਐਨਆਰਆਈ ਮਾਮਲਿਆਂ ਦੇ ਮੰਤਰੀ, ਸ਼੍ਰੀ ਸੰਜੀਵ ਅਰੋੜਾ ਨੇ ।ਅੱਜ ਐਚ.ਪੀ.ਸੀ.ਐਲ.-ਮਿੱਤਲ ਐਨਰਜੀ ਲਿਮਟਿਡ (ਐਚ.ਐਮ.ਈ.ਐਲ.) ਦੇ ਮਹੱਤਵਪੂਰਨ ਉਦਯੋਗਿਕ ਯੋਗਦਾਨ ਅਤੇ ਭਵਿੱਖੀ ਵਿਸਥਾਰ ਯੋਜਨਾਵਾਂ ਨੂੰ ਉਜਾਗਰ ਕੀਤਾ ਤਾਂ ਜੋ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਐਸ. ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਰਾਜ ਸਰਕਾਰ ਦੀ ਵਚਨਬੱਧਤਾ ਤਹਿਤ ਵੱਡੇ ਪੱਧਰ ’ਤੇ ਨਿਵੇਸ਼ਾਂ ਦਾ ਸਮਰਥਨ ਅਤੇ ਪੰਜਾਬ ਦੇ ਉਦਯੋਗਿਕ ਵਾਤਾਵਰਣ ਨੂੰ ਮਜ਼ਬੂਤ ਕੀਤਾ ਜਾ ਸਕੇ।
ਐਚ.ਐਮ.ਈ.ਐਲ. ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਸ਼੍ਰੀ ਪ੍ਰਭ ਦਾਸ ਨੇ ਦੱਸਿਆ ਕਿ ਅਸੀਂ ਬਠਿੰਡਾ ਵਿੱਚ ਇੱਕ ਰਿਫਾਇਨਰੀ ਅਤੇ ਪੈਟਰੋਕੈਮੀਕਲ ਕੰਪਲੈਕਸ ਵਿੱਚ ਨਿਵੇਸ਼ ਕਰਨ ਜਾ ਰਹੇ ਹਾਂ। ਅਸੀਂ ਪੈਟਰੋਲ, ਡੀਜ਼ਲ, ਐਲਪੀਜੀ, ਏਟੀਐਫ ਵਰਗੇ ਬਾਲਣਾਂ ਦੇ ਨਾਲ-ਨਾਲ ਪੋਲੀਥਿਾਲੀਨ ਅਤੇ ਪੌਲੀਪ੍ਰੋਪਾਈਲੀਨ ਸਮੇਤ ਪੋਲੀਮਰ ਵੀ ਪੈਦਾ ਕਰਦੇ ਹਾਂ। ਇਸ ਵਿਸ਼ਾਲ ਕੰਪਲੈਕਸ ਦੇ ਨਿਰਮਾਣ ਅਤੇ ਸੰਚਾਲਨ ਦੌਰਾਨ ਸਾਨੂੰ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਸਰਕਾਰ ਤੋਂ ਪੂਰਾ ਸਮਰਥਨ ਮਿਲਿਆ। ਹੁਣ ਤੱਕ, ਪਿਛਲੇ ਇੰਨੇ ਸਾਲਾਂ ਦੌਰਾਨ ਇੱਕ ਦਿਨ ਲਈ ਵੀ ਨਾ ਤਾਂ ਉਸਾਰੀ ਅਤੇ ਨਾ ਹੀ ਸੰਚਾਲਨ ਪ੍ਰਭਾਵਿਤ ਹੋਇਆ ਹੈ। ਅਜਿਹਾ ਸੁਖਾਵਾਂ ਮਾਹੌਲ ਮੁੱਖ ਤੌਰ ’ਤੇ ਪੰਜਾਬ ਸਰਕਾਰ ਦੀਆਂ ਸਰਗਰਮ ਨੀਤੀਆਂ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਕਾਰਨ ਹੈ। ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਇੱਕ ਦੂਰਅੰਦੇਸ਼ੀ ਨੇਤਾ, ਸ਼੍ਰੀ ਸੰਜੀਵ ਅਰੋੜਾ ਹਨ, ਜੋ ਗਤੀਸ਼ੀਲ, ਸੁਧਾਰ ਕੇਂਦਰਿਤ, ਵਿਕਾਸਸ਼ੀਲ ਸੋਚ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸੰਜੀਵ ਅਰੋੜਾ ਦੀ ਗਤੀਸ਼ੀਲ ਅਗਵਾਈ ਹੇਠ, ਪੰਜਾਬ ਦਾ ਉਦਯੋਗਿਕ ਵਿਕਾਸ ਸੂਬੇ ਦੇ ਉੱਦਮੀਆਂ, ਉਦਯੋਗਾਂ ਅਤੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰੇਗਾ।
ਸ਼੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਐਚ.ਐਮ.ਈ.ਐਲ. ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐਚਪੀਸੀਐਲ) - ਨਵਰਤਨ ਅਤੇ ਫਾਰਚੂਨ 500 ਪੀਐਸਯੂ- ਅਤੇ ਮਿੱਤਲ ਐਨਰਜੀ ਇਨਵੈਸਟਮੈਂਟ ਪ੍ਰਾਈਵੇਟ ਲਿਮਟਿਡ, ਸਿੰਗਾਪੁਰ (ਲਕਸ਼ਮੀ ਐਨ. ਮਿੱਤਲ ਗਰੁੱਪ) ਵਿਚਕਾਰ ਇੱਕ ਇਤਿਹਾਸਕ ਜਨਤਕ-ਨਿੱਜੀ ਭਾਈਵਾਲੀ ਦਾ ਧੁਰਾ ਹੈ ਅਤੇ ਪੰਜਾਬ ਦੀਆਂ ਸਭ ਤੋਂ ਮਹੱਤਵਪੂਰਨ ਉਦਯੋਗਿਕ ਸਫਲਤਾ ਵਜੋਂ ਉਭਰਿਆ ਹੈ। ਉਨ੍ਹਾਂ ਭਰੋਸਾ ਦਵਾਇਆ ਕਿ ਕੰਪਨੀ ਨੂੰ ਪੰਜਾਬ ਵਿੱਚ ਆਪਣੇ ਪਲਾਂਟ ਦੇ ਵਿਸਥਾਰ ਲਈ ਪੂਰਾ ਸਰਕਾਰੀ ਸਮਰਥਨ ਮਿਲੇਗਾ।
ਉਨ੍ਹਾਂ ਕਿਹਾ ਕਿ ਐਚ.ਐਮ.ਈ.ਐਲ. ਦੀ ਰਿਫਾਇਨਰੀ ਅਤੇ ਏਕੀਕ੍ਰਿਤ ਪੈਟਰੋਕੈਮੀਕਲ ਕੰਪਲੈਕਸ, ਜੋ ਕਿ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਫੁੱਲੋਖੇੜੀ ਵਿਖੇ ਲਗਭਗ 2, 000 ਏਕੜ ਵਿੱਚ ਫੈਲਿਆ ਹੋਇਆ ਹੈ, ਨੇ 2011 ਵਿੱਚ ਰਿਫਾਇਨਰੀ ਦਾ ਕੰਮ ਸ਼ੁਰੂ ਕੀਤਾ ਸੀ। ਜਦੋਂ ਕਿ ਸਾਲ 2023 ਵਿੱਚ ਪੈਟਰੋਕੈਮੀਕਲ ਸਹੂਲਤ ਨਾਲ ਰਾਜ ਵਿੱਚ ਮੁੱਲ ਵਾਧਾ ਅਤੇ ਡਾਊਨਸਟਰੀਮ ਉਦਯੋਗਿਕ ਗਤੀਵਿਧੀਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਮੰਤਰੀ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਮੌਜੂਦਾ ਸਮੇਂ ਵਿੱਚ ਐਚ.ਐਮ.ਈ.ਐਲ. ਦਾ ਲਗਭਗ 90, 000 ਕਰੋੜ ਰੁਪਏ ਸਾਲਾਨਾ ਦਾ ਕਾਰੋਬਾਰ ਹੈ ਅਤੇ ਟੈਕਸਾਂ ਦੇ ਰੂਪ ਵਿੱਚ ਸਰਕਾਰੀ ਖਜ਼ਾਨੇ ਵਿੱਚ ਸਾਲਾਨਾ ਲਗਭਗ 2, 100 ਕਰੋੜ ਰੁਪਏ ਦਾ ਯੋਗਦਾਨ ਪਾਉਂਦਾ ਹੈ, ਜੋ ਕਿ ਪੰਜਾਬ ਦੀ ਆਰਥਿਕਤਾ ਵਿੱਚ ਇਸਦੀ ਅਹਿਮ ਭੂਮਿਕਾ ਨੂੰ ਦਰਸਾਉਂਦਾ ਹੈ। ਇਹ ਪ੍ਰੋਜੈਕਟ ਸਿੱਧੇ ਅਤੇ ਅਸਿੱਧੇ ਤੌਰ ’ਤੇ ਲਗਭਗ 10, 000 ਵਿਅਕਤੀਆਂ ਨੂੰ ਰੁਜ਼ਗਾਰ ਦਿੰਦਾ ਹੈ, ਜਿਸ ਨਾਲ ਇਹ ਪੰਜਾਬ ਦੇ ਸਭ ਤੋਂ ਵੱਡੇ ਉਦਯੋਗਿਕ ਰੁਜ਼ਗਾਰ ਦੇਣ ਵਾਲਿਆਂ ਵਿੱਚੋਂ ਇੱਕ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਐਚ.ਐਮ.ਈ.ਐਲ ਕਾਫ਼ੀ ਮਾਤਰਾ ਵਿੱਚ ਐਲਪੀਜੀ, ਪੈਟਰੋਲ ਅਤੇ ਡੀਜ਼ਲ ਪੈਦਾ ਕਰਦਾ ਹੈ, ਜੋ ਉੱਤਰੀ ਭਾਰਤ ਦੀਆਂ ਬਾਲਣ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਤੋਂ ਇਲਾਵਾ, ਐਚ.ਐਮ.ਈ.ਐਲ ਭਾਰਤ ਵਿੱਚ ਪੋਲੀਮਰ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ, ਜੋ ਦੇਸ਼ ਦੀ ਕੁੱਲ ਪੋਲੀਮਰ ਮੰਗ ਦਾ ਲਗਭਗ 14 ਫੀਸਦੀ ਪੂਰਾ ਕਰਦਾ ਹੈ।
ਹਾਲੀਆ ਵਿਕਾਸ ਦਾ ਹਵਾਲਾ ਦਿੰਦੇ ਹੋਏ, ਸ਼੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਇਸਦੀ 100 ਫੀਸਦੀ ਸਹਾਇਕ ਕੰਪਨੀ ਐਚਐਮਈਐਲ ਆਰਗੈਨਿਕ ਪ੍ਰਾਈਵੇਟ ਲਿਮਟਡ (ਐਚਓਪੀਐਲ) ਰਾਹੀਂ, 2024 ਵਿੱਚ ਮੌਜੂਦਾ ਰਿਫਾਇਨਰੀ ਦੇ ਨਾਲ ਲੱਗਦੇ ਇੱਕ ਬਾਇਓ-ਈਥੇਨੌਲ ਪਲਾਂਟ ਚਾਲੂ ਕੀਤਾ ਗਿਆ ਸੀ। ਇਸ ’ਤੇ ਨਿਰਮਾਣ ਕਰਦੇ ਹੋਏ, ਐਚਓਪੀਐਲ ਨੇ ਵਧੀਆ ਰਸਾਇਣਾਂ ਵਿੱਚ ਇੱਕ ਅਗਾਂਹਵਧੂ ਏਕੀਕਰਣ ਪ੍ਰੋਜੈਕਟ ਦਾ ਪ੍ਰਸਤਾਵ ਰੱਖਿਆ ਹੈ, ਜਿਸ ਵਿੱਚ 2, 600 ਕਰੋੜ ਰੁਪਏ ਤੋਂ ਵੱਧ ਦਾ ਪੜਾਅਵਾਰ ਨਿਵੇਸ਼ ਸ਼ਾਮਲ ਹੈ।
ਪ੍ਰਸਤਾਵਿਤ ਵਿਸਥਾਰ ਤੋਂ ਲਗਭਗ 500 ਵਾਧੂ ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਆਸ ਹੈ, ਜਿਸਦੇ ਨਤੀਜੇ ਵਜੋਂ ਲਗਭਗ 2, 400 ਕਰੋੜ ਰੁਪਏ ਦਾ ਵਾਧੂ ਸਾਲਾਨਾ ਟਰਨਓਵਰ ਹੋਵੇਗਾ ਅਤੇ ਇਸਦੀ ਮਜ਼ਬੂਤ ਨਿਰਯਾਤ ਸੰਭਾਵਨਾ ਹੈ, ਜਿਸ ਨਾਲ ਪੰਜਾਬ ਨੂੰ ਪੈਟਰੋ ਕੈਮੀਕਲ ਅਤੇ ਮੁੱਲ-ਵਰਧਿਤ ਨਿਰਮਾਣ ਲਈ ਇੱਕ ਹੱਬ ਵਜੋਂ ਅੱਗੇ ਵਧਾਇਆ ਜਾਵੇਗਾ।
ਸਰਕਾਰ ਦੇ ਉਦਯੋਗ-ਪੱਖੀ ਪਹੁੰਚ ਨੂੰ ਦੁਹਰਾਉਂਦੇ ਹੋਏ, ਸ਼੍ਰੀ. ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਗਤੀਸ਼ੀਲ ਨੀਤੀਆਂ, ਸਮਾਂ-ਬੱਧ ਪ੍ਰਵਾਨਗੀਆਂ, ਅਤੇ ਨਿਵੇਸ਼ਕ-ਕੇਂਦ੍ਰਿਤ ਮਾਹੌਲ ਰਾਹੀਂ ਅਜਿਹੇ ਵੱਡੇ ਪੱਧਰ ’ਤੇ ਨਿਵੇਸ਼ਾਂ ਨੂੰ ਸੁਵਿਧਾਜਨਕ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਸੂਬੇ ਵਿੱਚ ਨਿਰੰਤਰ ਉਦਯੋਗਿਕ ਵਿਕਾਸ ਅਤੇ ਰੁਜ਼ਗਾਰ ਪੈਦਾ ਕਰਨਾ ਯਕੀਨੀ ਬਣਾਇਆ ਜਾ ਸਕੇ।
ਐਚ.ਐਮ.ਈ.ਐਲ. ਦ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਸ਼੍ਰੀ ਪ੍ਰਭ ਦਾਸ, ਐਚ.ਐਮ.ਈ.ਐਲ. ਦੇ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਸੰਜੀਵ ਮਲਹੋਤਰਾ, ਐਚ.ਐਮ.ਈ.ਐਲ. ਦੇ ਚੀਫ ਸਟੇਟ ਕੋਆਰਡੀਨੇਟਰ ਸ਼੍ਰੀ ਵਿਸ਼ਵ ਬੰਧੂ, ਪੰਜਾਬ ਵਿਕਾਸ ਕਮਿਸ਼ਨ ਦੇ ਵਾਈਸ ਚੇਅਰਪਰਸਨ ਸ਼੍ਰੀਮਤੀ ਸੀਮਾ ਬਾਂਸਲ, ਅਤੇ ਸ਼੍ਰੀ ਅਮਿਤ ਢਾਕਾ, ਆਈਏਐਸ, ਸੀਈਓ, ਪੰਜਾਬ ਇਨਵੈਸਟ ਪ੍ਰੈਸ ਕਾਨਫਰੰਸ ਦੌਰਾਨ ਮੌਜੂਦ ਸਨ।