BREAKING NEWS

ਨੈਸ਼ਨਲ

ਅਖੰਡ ਕੀਰਤਨੀ ਜੱਥਾ ਟੋਰਾਂਟੋ ਵਲੋਂ ਚਾਰ ਸਾਹਿਬਜਾਦਿਆਂ, ਮਾਤਾ ਗੁੱਜਰ ਕੌਰ  ਅਤੇ ਸਮੂਹ ਸਿੰਘ ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸਮਾਗਮ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | December 29, 2025 07:51 PM

ਨਵੀਂ ਦਿੱਲੀ - ਅਖੰਡ ਕੀਰਤਨੀ ਜੱਥਾ ਟੋਰਾਂਟੋ ਵਲੋਂ ਦਸਮ ਪਾਤਸ਼ਾਹ ਜੀ ਦੇ ਲਖਤੇ ਜਿਗਰ ਚਾਰ ਸਾਹਿਬਜਾਦਿਆਂ, ਮਾਤਾ ਗੁੱਜਰ ਕੌਰ ਜੀ ਅਤੇ ਸਮੂਹ ਸਿੰਘ ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਯਾਦਗਾਰੀ ਅਖੰਡ ਕੀਰਤਨ ਸਮਾਗਮ ਕਰਵਾਏ ਜਾਂਦੇ ਹਨ ਜੋ ਕਿ ਇਸ ਵਾਰ ਵੀਂ ਚੜ੍ਹਦੀਕਲਾ ਨਾਲ ਸੰਪੂਰਨ ਹੋਏ । ਸਮਾਗਮ ਦੀ ਸ਼ੁਰੂਆਤ ਭਾਈ ਜਸਵੰਤ ਸਿੰਘ ਖਾਲੜਾ ਸਕੂਲ ਵਿਖ਼ੇ ਅਖੰਡ ਪਾਠ ਸਾਹਿਬ ਨਾਲ ਕੀਤੀ ਗਈ ਜਿਨ੍ਹਾਂ ਦੇ ਭੋਗ ਉਪਰੰਤ ਡਿਕਸੀ ਗੁਰਦੁਆਰਾ ਸਾਹਿਬ, ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖ਼ੇ ਸਵੇਰ ਸ਼ਾਮ ਦੇ ਦੀਵਾਨ ਸਜਾਏ ਗਏ ਸਨ ਤੇ ਬੀਤੇ ਸ਼ਨੀਵਾਰ ਨੂੰ ਕੀਰਤਨ ਰੈਣ ਸਬਾਈ ਹੋਏ ਸਨ । ਸਮਾਗਮ ਵਿਚ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਹਾਜ਼ਿਰੀ ਭਰ ਕੇ ਗੁਰਬਾਣੀ ਨਾਲ ਜੁੜ ਕੇ ਲਾਹਾ ਪ੍ਰਾਪਤ ਕੀਤਾ ਜਿਸ ਵਿਚ ਭਾਈ ਹਰਪ੍ਰੀਤ ਸਿੰਘ ਟੋਰਾਂਟੋ, ਭਾਈ ਜਸਦੀਪ ਸਿੰਘ, ਭਾਈ ਜਗਜੀਤ ਸਿੰਘ ਯੂਐਸਏ ਸਮੇਤ ਵਡੀ ਗਿਣਤੀ ਅੰਦਰ ਕੀਰਤਨੀਏ ਸਿੰਘ ਸਿੰਘਣੀਆਂ ਨੇ ਹਾਜ਼ਿਰੀ ਭਰੀ ਸੀ । ਜਿਕਰਯੋਗ ਹੈ ਕਿ ਅਖੰਡ ਕੀਰਤਨੀ ਜੱਥੇ ਦੇ ਬਾਨੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਅਨੇਕਾਂ ਲਿਖਤਾਂ ਰਾਹੀਂ ਮਨੁੱਖ ਨੂੰ ਜੀਵਨ ਜਾਂਚ ਦੀ ਸਿੱਖੀਆ ਦਿੱਤੀ ਹੈ ਉਨ੍ਹਾਂ ਵਲੋਂ ਲਿਖੀ ਗਈ ਜੀਵਨ ਆਦਰਸ਼ ਬਾਰੇ ਲਿਖਤ ਵਿਚ ਲਿਖਿਆ ਕਿ ਖਾਲਸਈ ਪ੍ਰਤੀਤ ਉਤੇ ਸਤਿਗੁਰੂ ਦੀ ਪ੍ਰਤੀਤ ਛਤਰ ਛਾਇਆ ਹੈ ਕੇ ਨਦਰ ਕਰੰਮੀ ਮੋਹਰਾਂ ਵਰਸਾਉਂਦੀ ਹੈ। ਇਹ ਬਿਪ੍ਰੀਤੀ ਬੇਪ੍ਰਤੀਤੀ ਹੋ ਬੀਤੀ ਸੋ ਬੀਤੀ। ਅਗੇ ਨੂੰ ਹੀ ਚੌਕਸਤਾ, ਸਾਵਧਾਨਤਾ ਰਹੇ ਤਾਂ ਭੀ ਖ਼ਾਲਸੇ ਦੇ ਪੌਂ ਬਾਰ੍ਹਾਂ ਹਨ। ਅਸੀਂ ਸਗਲੀ ਠੋਕ ਵਜਾ ਡਿਠੀ। ਜੋ ਕੁਝ ਕਰਨਾ ਹੈ, ਸੋ ਖਾਲਸਾ ਜੀ ਨੇ ਆਪਣੇ ਬਾਹੂ-ਬਲ ਦੇ ਜ਼ੋਰ ਤੇ ਹੀ ਕਰਨਾ ਹੈ। ਅਤੇ ਗੁਰੂ ਅਕਾਲ ਪੁਰਖ ਦੇ ਆਸਰੇ ਪਰਨੇ ਹੋ ਕੇ ਹੀ ਕਰਨਾ ਹੈ। ਪਿਛਲੇ ਧੋਣੇ ਸਭ ਧੋ ਦੇਣੇ ਹਨ। ਦੇਸ਼-ਵੰਡੀਆਂ ਦੀ ਕੂੜਾਵੀ ਲਾਲਸਾ ਤਿਆਗ ਕੇ, ਮੁਲਕਗੀਰੀ ਦੀ ਮਰਦੂਦ ਤ੍ਰਿਸ਼ਨਾ ਛਡ ਕੇ ਇਕ ਖਾਲਸਈ ਮੇਅਰਾਜ ਔਜੀ ਆਦਰਸ਼ ਨੂੰ ਮੁਖ ਰਖਣਾ ਹੈ। ਦੁਸ਼ਟ ਉਤਪਾਤੀਆਂ ਨੂੰ ਦੰਡ ਦੇਣਾ ਹੈ, ਸਗਲ ਮਲੇਛ ਜ਼ਾਲਮਾਂ ਨੂੰ ਰਣਘਾਤ ਕਰਨਾ ਹੈ, ਪੂਰਨ ਜੋਤਿ-ਜਗੰਨੇ ਸੂਰਬੀਰ ਖਾਲਸੇ ਬਣ ਕੇ, ਆਪਣੀਆਂ ਰਗਾਂ ਅੰਦਰ ਪੂਰਨ ਸੂਰਬੀਰਤਾ ਦਾ ਖ਼ੂਨ ਮੁੜ ਸੁਰਜੀਤ ਕਰ ਕੇ? ਬਸ ਇਕ ਖਾਲਸਈ ਸਪਿਰਿਟ ਅਸਾਡੇ ਅੰਦਰ ਸੁਰਜੀਤ ਹੋਵੇ, ਫੇਰ ਅਸੀਂ ਕਿਸ ਦੇ ਲੈਣ ਦੇ ਹਾਂ? ਸਾਰੀ ਏਹੜ ਤੇਹੜ ਛੱਡ ਕੇ, ਸਾਰੀਆਂ ਕਮਜ਼ੋਰੀ ਭਰੀਆਂ ਸਿਆਣਪਾਂ ਨੂੰ ਸਾੜ ਕੇ ਮੈਦਾਨੀ ਜੂਝਣ ਦਾ ਇਕੋ ਇੱਕ ਅੰਦੀਆ ਹਿਰਦੇ ਅੰਦਰ ਧਾਰ ਕੇ ਗਗਨ ਦਮਾਮਾ ਬਜਾ ਦੇਈਏ। ਇਕ-ਦੰਮ ਇਕੱਠੇ ਹੋ ਕੇ ਵਜਾ ਦੇਈਏ। ਫਤਹ ਦਾ ਸੇਹਰਾ ਅਸਾਡੇ ਤੁਸਾਡੇ ਸੀਸ ਤੇ ਝੁਲੇਗਾ। ਦਾਉ ਜੂਝਨ ਦਾ ਖੁੰਝਦਾ ਜਾਂਦਾ ਹੈ। ਬਥੇਰਾ ਖੁੰਝ ਚੁਕਿਆ। ਬਸ ਹੋਰ ਖੁੰਝਣ ਨਾ ਦੇਵੀਏ ।

Have something to say? Post your comment

 
 
 

ਨੈਸ਼ਨਲ

ਨਵੇਂ ਸਾਲ ਦੀ ਆਮਦ ਵਿੱਚ 31 ਦਸੰਬਰ ਨੂੰ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਵਿੱਚ ਹੋਣਗੇ ਵਿਸ਼ੇਸ਼ ਸਮਾਗਮ - ਕਾਲਕਾ

ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੁੰਬਈ 'ਚ ਕਰਵਾਇਆ ਗਿਆ ਵਿਸ਼ੇਸ਼ ਕੀਰਤਨ ਸਮਾਗਮ: ਬੱਲ ਮਲਕੀਤ ਸਿੰਘ

ਕੁਲਦੀਪ ਸੇਂਗਰ ਨੂੰ ਸੁਪਰੀਮ ਕੋਰਟ ਦਾ ਝਟਕਾ - ਕੀਤੀ ਜਮਾਨਤ ਮੁਅੱਤਲ

ਸੇਂਗਰ ਦੀ ਜ਼ਮਾਨਤ 'ਤੇ ਸੁਪਰੀਮ ਕੋਰਟ ਦਾ ਫੈਸਲਾ ਸਹੀ ਹੈ, ਦੋਸ਼ੀ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ: ਸੋਮਨਾਥ ਭਾਰਤੀ

ਸਾਲ 2025 ਵਿੱਚ ਪ੍ਰਗਟਾਵੇ ਦੀ ਆਜ਼ਾਦੀ ਦੀਆਂ 14,800 ਤੋਂ ਵੱਧ ਉਲੰਘਣਾਵਾਂ, 117 ਗ੍ਰਿਫਤਾਰੀਆਂ, ਅੱਠ ਪੱਤਰਕਾਰ ਮਾਰੇ ਗਏ

ਅਕਾਲ ਤਖਤ ਸਾਹਿਬ ਵਲੋਂ ਦਿੱਲੀ ਕਮੇਟੀ ਪ੍ਰਧਾਨ ਸਕੱਤਰ ਅਤੇ ਕੁਝ ਮੈਂਬਰਾਂ ਨੂੰ 5 ਜਨਵਰੀ ਨੂੰ ਪੇਸ਼ ਹੋਣ ਦੇ ਆਦੇਸ਼

ਤੁਹਾਨੂੰ ਮਾਣਹਾਨੀ ਦੇ ਮਾਮਲੇ ਦਾ ਸਾਹਮਣਾ ਕਰਨਾ ਪਵੇਗਾ, ਭਾਜਪਾ ਨੇਤਾ ਆਰਪੀ ਸਿੰਘ ਨੇ ਕਾਂਗਰਸੀ ਨੇਤਾ ਮਨੀਕਮ ਟੈਗੋਰ ਨੂੰ ਜਵਾਬ ਦਿੱਤਾ

ਔਨਲਾਈਨ ਗੇਮਾਂ ਬੱਚਿਆਂ ਦੇ ਭਵਿੱਖ ਨੂੰ ਕਰ ਰਹੀਆਂ ਹਨ ਬਰਬਾਦ - ਪਰਮਜੀਤ ਸਿੰਘ ਪੰਮਾ

ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਚਾਰ ਸਾਹਿਬਜ਼ਾਦੇ ਐਮਆਰਆਈ ਅਤੇ ਸੀਟੀ ਸਕੈਨ ਸੈਂਟਰ ਦਾ ਨੀਂਹ ਪੱਥਰ ਰੱਖਿਆ ਬਿਹਾਰ ਦੇ ਰਾਜਪਾਲ ਨੇ

ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਪੰਜਾਬ ਦੀ ਜ਼ਰੂਰੀ ਮੀਟਿੰਗ 4 ਜਨਵਰੀ ਨੂੰ ਅਤਲਾ ਖੁਰਦ ਵਿਖੇ