ਅੰਮ੍ਰਿਤਸਰ -ਅੰਮ੍ਰਿਤਸਰ ਪੁਲੀਸ ਵਲੋ ਬੀਤੇ ਕਲ ਚੰਡੀਗੜ੍ਹ ਤੋ ਹਿਰਾਸਤ ਵਿਚ ਲਏ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਚਾਰਟਿਡ ਅਕਾਉਟੈਂਟ ਸ੍ਰੀ ਸਤਿੰਦਰ ਸਿੰਘ ਕੋਹਲੀ ਨੂੰ ਬੀਤੀ ਰਾਤ ਸਥਾਨਕ ਜਿਲ੍ਹਾ ਕਚਿਹਰੀਆਂ ਵਿਚ ਡਿਉਟੀ ਮੈਜਿਸਟੇ੍ਰਟ ਸ੍ਰੀ ਗੋਰਵ ਸ਼ਰਮਾਂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਾਨਯੋਗ ਜਜ ਨੇ ਪੁਲੀਸ ਦੀ ਮੰਗ ਤੇ ਸ੍ਰੀ ਕੋਹਲੀ ਪਾਂਸੋ ਵਧੇਰੇ ਪੁੱਛਗਿਛ ਲਈ 6 ਦਿਨ ਦਾ ਰਿਮਾਂਡ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਸਰੂਪ ਮਾਮਲੇ ਵਿਚ ਅੱਜ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚਾਰਟਿਡ ਅਕਾਉਟੈਂਟ ਸ੍ਰ ਸਤਿੰਦਰ ਸਿੰਘ ਕੋਹਲੀ ਨੂੰ ਬੀਤੀ ਕਲ੍ਹ ਅੰਮ੍ਰਿਤਸਰ ਪੁਲੀਸ ਨੇ ਚੰਡੀਗੜ੍ਹ ਤੋ ਹਿਰਾਸਤ ਵਿਚ ਲੈ ਲਿਆ ਸੀ। ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ਤੋ ਬਾਅਦ ਬੀਤੀ 7 ਦਸੰਬਰ 2025 ਨੂੰ ਅੰਮ੍ਰਿਤਸਰ ਪੁਲੀਸ ਵਲੋ ਥਾਨਾ ਸੀ ਡਵੀਜਨ ਵਿਚ ਸਿੱਖ ਸਦਭਾਵਨਾ ਦਲ ਦੇ ਮੁਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਦੀ ਸ਼ਿਕਾਇਤ ਤੇ ਐਫ ਆਈ ਆਰ ਨੰਬਰ 168 ਦਾਇਰ ਕੀਤੀ ਗਈ ਜਿਸ ਦੇ ਤਹਿਤ ਸ੍ਰੀ ਕੋਹਲੀ ਸਮੇਤ ਕੁਲ 16 ਵਿਅਕਤੀਆਂ ਤੇ ਧਾਰਾ 295, 295 ਏ, 409, 465 ਅਤੇ 120 ਬੀ ਮਾਮਲਾ ਦਰਜ ਕੀਤਾ ਗਿਆ ਸੀ।ਇਸ ਮਾਮਲੇ ਤੇ ਅਗਲੇਰੀ ਕਾਰਵਾਈ ਕਰਨ ਲਈ ਬੀਤੀ 22 ਦਸੰਬਰ 2025 ਨੂੰ ਇਕ ਵਿਸੇ਼ਸ਼ ਪੜਤਾਲੀਆ ਟੀਮ ਦਾ ਗਠਨ ਵੀ ਕੀਤਾ ਗਿਆ ਸੀ।ਬੀਤੀ 10 ਦਸੰਬਰ 2025 ਨੂੰ ਲਾਪਤਾ ਸਰੂਪ ਮਾਮਲੇ ਵਿਚ ਜਿੰਮੇਵਾਰ ਦਸੇ ਜਾਂਦੇ ਵਿਅਕਤੀਆਂ ਵਲੋ ਅੰਮ੍ਰਿਤਸਰ ਦੇ ਵਧੀਕ ਸ਼ੈਸ਼ਨ ਜੱਜ ਸ੍ਰ ਗੁਰਬੀਰ ਸਿੰਘ ਦੀ ਅਦਾਲਤ ਵਿਚ ਜਮਾਨਤ ਦੀ ਅਰਜੀ ਲਗਾਈ ਸੀ, ਜਿਸ ਤੇ ਮਾਨਯੋਗ ਅਦਾਲਤ ਨੇ 18 ਦਸੰਬਰ ਤਕ ਸਟੇਅ ਦਿੱਤਾ ਸੀ ਤੇ 20 ਦਸੰਬਰ ਨੂੰ ਇਨਾਂ 16 ਵਿਅਕਤੀਆਂ ਦੀ ਜਮਾਨਤ ਦੀ ਅਰਜੀ ਖਾਰਜ ਕਰ ਦਿੱਤੀ ਸੀ। ਦਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪ ਮਾਮਲੇ ਵਿਚ ਪੜਤਾਲ ਕਰਨ ਲਈ ਬਣਾਏ ਡਾ ਈਸ਼ਰ ਸਿੰਘ ਪੜਤਾਲੀਆ ਕਮਿਸ਼ਨ ਦੀ ਰਿਪੋਰਟ ਤੋ ਬਾਅਦ ਸ੍ਰੀ ਸਤਿੰਦਰ ਸਿੰਘ ਕੋਹਲੀ ਤੇ ਉਨਾਂ ਦੀ ਫਰਮ ਐਸ ਐਸ ਕੋਹਲੀ ਐਸੋਸੀਏਟ ਦੀਆਂ ਸੇਵਾਵਾਂ ਨੂੰ ਸ਼ੋ੍ਰਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਹੋਈ ਅੰਤਿੰ੍ਰਗ ਕਮੇਟੀ ਦੀ ਮੀਟਿੰਗ ਵਿਚ ਸਮਾਪਤ ਕਰ ਦਿੱਤੀਆਂ ਸਨ ਤੇ ਉਨਾਂ ਨੂੰ ਲਈ ਤਨਖਾਹ ਦੀ 75 ਫੀਸਦੀ ਰਾਸ਼ੀ ਕਮੇਟੀ ਕੋਲ ਜਮਾਂ ਕਰਵਾਉਣ ਲਈ ਵੀ ਕਿਹਾ ਸੀ। ਇਸ ਰਿਕਵਰੀ ਲਈ ਸ਼ੋ੍ਰਮਣੀ ਕਮੇਟੀ ਨੇ ਸ੍ਰੀ ਕੋਹਲੀ ਤੇ ਉਨਾਂ ਦੀ ਫਰਮ ਉਪਰ ਸਿੱਖ ਗੁਰਦਵਾਰਾ ਜੁਡੀਸ਼ੀਅਲ ਕਮਿਸ਼ਨ ਵਿਚ ਕੇਸ ਵੀ ਦਾਇਰ ਕੀਤਾ ਹੋਇਆ ਹੈ।