ਅੰਮ੍ਰਿਤਸਰ - ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਵਿਚ ਇਕ ਲੜਕੀ ਵਲੋ ਯੋਗਾ ਕਰਨ ਦੀ ਵੀਡੀਓ ਚਰਚਿਤ ਹੋਣ ਤੋ ਬਾਅਦ ਹੁਣ ਵੁਜ਼ੂ ਕਰਨ ਦੀ ਇਕ ਵੀਡੀਓ ਚਰਚਾ ਵਿਚ ਹੈ।ਦ ਜਿੰਮ ਲਵਰ ਨਾਮਕ ਇੰਸਟਾਗ੍ਰਾਮ ਪੇਜ਼ ਤੇ ਇਹ ਵੀਡੀਓ ਮੌਜੂਦ ਹੈ ਵਿਚ ਵੀਡੀਓ ਵਿਚ ਇਕ ਮੁਸਲਿਮ ਵਿਅਕਤੀ ਸ੍ਰੀ ਦਰਬਾਰ ਸਾਹਿਬ ਸਰੋਵਰ ਵਿਚ ਬਣੀਆਂ ਪੌੜੀਆਂ ਤੇ ਪੈਰ ਰਖ ਕੇ ਬੈਠਾ ਹੈ ਤੇ ਪਹਿਲਾਂ ਉਹ ਆਪਣੇ ਪੈਰ ਧੌਦਾ ਹੈ ਤੇ ਫਿਰ 3 ਚੁਲੀਆਂ ਜਲ ਪੀਂਦਾ ਹੈ। ਉਕਤ ਦੀ ਵੀਡੀਓ ਪਿੱਛੇ ਇਕ ਇਸਲਾਮੀ ਗੀਤ ਵੀ ਚਲਦਾ ਸੁਣਾਈ ਦਿੰਦਾ ਹੈ। ਉਸ ਤੋ ਬਾਅਦ ਉਹ ਮੂੰਹ ਧੋ ਕੇ ਬਾਹਰ ਆਉਦਾ ਹੈ। ਸ੍ਰੀ ਦਰਬਾਰ ਸਾਹਿਬ ਪਲਾਜਾ ਵਿਚ ਖੜਾ ਹੋ ਕੇ ਕਹਿੰਦਾ ਹੈ ਕਿ ਇਥੇ ਹਰ ਕਿਸੇ ਨੇ ਪੱਗ ਬੰਨੀ ਹੋਈ ਹੈ ਤੇ ਮੈ ਟੋਪੀ ਪਾ ਕੇ ਸ੍ਰੀ ਦਰਬਾਰ ਸਾਹਿਬ ਗਿਆ ਸੀ ਮੈਨੂੰ ਕਿਸੇ ਨੇ ਵੀ ਰੋਕ ਕੇ ਮੇਰੀ ਟੋਪੀ ਬਾਰੇ ਨਹੀ ਪੁਛਿਆ।ਅਜਿਹਾ ਹਿੰਦੋਸਤਾਨ ਚਾਹੀਦਾ ਹੈ।ਮੁਸਲਿਮ ਸ਼ੇਰ ਨਾਮਕ ਇਸ ਵੀਡੀਓ ਦੇ ਚਰਚਿਤ ਹੋਣ ਤੋ ਬਾਅਦ ਸ਼ੋ੍ਰਮਣੀ ਕਮੇਟੀ ਦੇ ਮੁੱਖ ਸਕਤੱਰ ਸ੍ਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਰੁਝੇਵੇ ਕਾਰਨ ਉਨਾਂ ਹਾਲੇ ਵੀਡੀਓ ਨਹੀ ਦੇਖੀ।ਉਕਤ ਜਗ੍ਹਾ ਤੇ ਸੇਵਾਦਾਰ ਦੀ ਜਿੰਮੇਵਾਰੀ ਬਣਦੀ ਸੀ ਕਿ ਉਹ ਰੋਕਦਾ ਪਰ ਲਗਦਾ ਹੈ ਉਸ ਦਾ ਧਿਆਨ ਨਹੀ ਪਿਆ, ਜਿਸ ਕਾਰਨ ਅਜਿਹਾ ਹੋਇਆ ਹੈ। ਵੀਡੀਓ ਦੀ ਜਾਂਚ ਕਰਵਾਈ ਜਾਵੇਗੀ ਕਿ ਕਿਧਰੇ ਇਹ ਵੀਡੀਓ ਏ ਆਈ ਨਾਲ ਤਾਂ ਨਹੀ ਬਣੀ। ਇਸ ਦੌਰਾਨ ਉਕਤ ਮੁਸਲਿਮ ਨੌਜਵਾਨ ਨੇ ਇਕ ਹੋਰ ਵੀਡੀਓ ਜਾਰੀ ਕਰਕੇ ਪੰਥ ਪਾਸੋ ਮੁਆਫੀ ਮੰਗੀ ਹੈ, ਤੇ ਉਹ ਜਲਦ ਹੀ ਸ੍ਰੀ ਦਰਬਾਰ ਸਾਹਿਬ ਆ ਕੇ ਮੁਆਫੀ ਮੰਗੇਗਾ।